Monday, March 30, 2015

ਲਿਖੇ-ਪੜ੍ਹੇ ਮੂਰਖ ( ਦਸਮ ਗ੍ਰੰਥ ਬਾਰੇ ਸਿੱਖ ਵਿਦਵਾਨਾਂ ਦੀ ਬੌਧਿਕ ਬੇਈਮਾਨੀ ) — II


ਲਿਖੇ-ਪੜ੍ਹੇ ਮੂਰਖ ( ਦਸਮ ਗ੍ਰੰਥ ਬਾਰੇ ਸਿੱਖ ਵਿਦਵਾਨਾਂ ਦੀ ਬੌਧਿਕ ਬੇਈਮਾਨੀ ) — II
——————————————————————————
ਡਾ ਰਤਨ ਸਿੰਘ ਜੱਗੀ
ਦਸਵੇਂ ਪਾਤਸ਼ਾਹ ਦੇ ਗ੍ਰੰਥ ਦੇ ਸਿਰਲੇਖ ਬਾਰੇ ਸ਼੍ਰੀ ਖੁਸ਼ਵੰਤ ਸਿੰਘ ਦੀ ਜਾਣਕਾਰੀ ਦੇ ਖੋਖਲੇਪਣ ਅਤੇ ਉਸਦੀ ਬੇਰੋਕ ਕਲਪਨਾ ਨੇ ਜੋ ਨਿਰਮੂਲ ਪਰਿਕਲਪਨਾ ਘੜੀ ਸੀ ਉਸਦਾ ਕਲ ਦਾਸ ਨੇ ਇੱਕ ਸੰਖੇਪ ਜਿਹਾ ਵਿਵਰਣ ਦਿੱਤਾ ਸੀ। ਅੱਜ, ਡਾ ਰਤਨ ਸਿੰਘ ਜੱਗੀ, ਪੀਐੱਚ ਡੀ ਅਤੇ ਡੀ ਲਿੱਟ ਜੋ ਬੀਤੇ ਕਾਫ਼ੀ ਸਾਲਾਂ ਤੋਂ ਮਿਸ਼ਨਰੀਆਂ ਦੇ ਪ੍ਰੇਰਣਾ-ਸ੍ਰੋਤ ਰਹੇ ਹਨ, ਦਾ ਨਿਬੇੜਾ ਕਰਾਂਗੇ।
____________________________________________________________________
ਗੁਰੂ ਜੀ ਅਤੇ ਉਹਨਾਂ ਦੇ ਕਾਰਜ/ਕ੍ਰਿਤੀਆਂ ਦਾ ਸਮਰਣ ਕਰਦਿਆਂ
——————————————–
ਗੁਰੂ ਗੋਬਿੰਦ ਸਿੰਘ ਜੀ ਦਾ ਸਤਿਚਿੱਤ, ਪਰਮਗਿਆਨ ਦਾ ਉਹ ਗਗਨਚੁੰਬੀ ਹੇਮਾਲਯਾ ਹੈ ਜਿਸਦੀਆਂ ਕੰਦਰਾਂ ਦੇ ਝਰਨਿਆਂ ਦੇ ਜਿਹੜੇ ਸੋਮਿਆਂ ਵਿੱਚੋਂ ਕਾਵਿ, ਪ੍ਰਾਰਥਨਾ, ਦਾਰਸ਼ਨਿਕ ਚਿੰਤਨ ਅਤੇ ਤਵਾਰੀਖੀ ਸੱਤ ਦੇ ਜਿਹੜੇ ਮਹਾਂਬਲੀ ਦਰਿਆਵਾਂ ਦੇ ਵਹਿਣ ਪ੍ਰਵਾਹਿਤ ਹੁੰਦੇ ਹਨ, ਉਹਨਾਂ ਦੀਆਂ ਨਿਰਮਲ-ਸ਼ਾਂਤ ਗਹਿਰਾਈਆਂ ਵਿੱਚ ਮਨੁੱਖ ਦੇ ਸਰਬਸ੍ਰੇਸ਼ਟ ਅਰਮਾਨ ਵੀ ਆਪਣੀ ਸਮੁੱਚਤਾ ਵਿੱਚ ਪ੍ਰਤੀਬਿੰਬਤ ਹੁੰਦੇ ਹਨ ਅਤੇ ਆਦਮ ਜਾਤ ਦੀ ਹੋਂਦ ਦੇ ਬਚਿਤ੍ਰ ਨਾਟਕ ਦਾ ਵੀ ਆਪਣੀ ਵਿਸ਼ਾਲ ਠਾਠ ਅਤੇ ਕੁੰਭੀ ਦੁਖਾਂਤ ਸਹਿਤ ਸਫਾਫ਼ ਅਕਸ ਉਘੜਦਾ ਹੈ।
ਆਪਜੀ ਦੀ ਕਲਪਨਾ ਦੇ ਦੇਵਦੂਤ ਦਾ ਬਿਗੁਲ ਉੱਚੇ ਤੋਂ ਉੱਚੇ ਆਕਾਸ਼ਾਂ ਤੋਂ ਪਾਰ ਵੀ ਗੂੰਜਿਆ ਅਤੇ ਗਹਿਰੇ ਤੋਂ ਗਹਿਰੇ ਪਤਾਲਾਂ ਤੋਂ ਡੂੰਘਾ ਵੀ। ਇਸਨੇ ਅਗੋਚਰ ਨੂੰ ਜਾਣਿਆ, ਅਦ੍ਰਿਸ਼ ਨੂੰ ਵੇਖਿਆ, ਉਸਨੂੰ ਸੁਣਿਆ ਜੋ ਸ਼੍ਰਵਣ ਵਿੱਚ ਨਹੀਂ ਆ ਸਕਦਾ ਸੀ, ਜੋ ਇੰਦਰੀਆਂ ਦੀ ਪਕੜ ਤੋਂ ਬਾਹਰ ਸੀ ਉਸਦੀ ਵੀ ਨੁਹਾਰ ਦ੍ਰਿਸ਼ਾਉ ਦਿੱਤੀ, ਨਿਰਾਕਾਰ ਦਾ ਵੀ ਆਕਾਰ ਘੜ੍ਹ ਕੇ ਵਿਖਾ ਦਿੱਤਾ। ਰੱਬੀ-ਰਜ਼ਾ ਵਿੱਚ ਦੁਸ਼ਟ ਸੰਘਾਰਨ ਹਿਤ ਸਦਾ ਜਾਰੀ ਧਰਮ-ਯੁੱਧ ਦੇ ਚਾਉ ਹੇਤ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਵਿੱਚਲੇ ਸਾਰੇ ਗੀਤ ਛਾਂਟ ਲਏ, ਸਭਨਾਂ ਖਾਣਾਂ ਦੇ ਜਵਾਹਰਾਤ ਪੁੱਟ ਲਿਆਂਦੇ, ਰੇਤਿਆਂ ਦੇ ਢੇਰਾਂ 'ਚੋਂ ਸੋਨ-ਕਣ ਚੁਣ ਲਏ, ਸਾਰੇ ਸਾਗਰਾਂ ਦੇ ਮੋਤੀ ਢੂੰਡ ਘੱਤੇ।
ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੇ ਨਾਮ ਇੱਕ ਅਜਿਹੀ ਸਾਹਿਤਿਕ, ਇਤਿਹਾਸਿਕ ਅਤੇ ਦਾਰਸ਼ਨਿਕ ਅਮੁੱਲ ਸੰਪਤੀ ਦੇ ਦਾਨ ਦੀ ਵਸੀਅਤ ਕਰ ਦਿੱਤੀ ਜੋ ਅਜਰ ਅਮਰ ਹੈ ਪ੍ਰਤੀਕੂਲ ਸਮਿਆਂ ਦੇ ਜਿੰਨੀ ਮਰਜ਼ੀ ਹਮਲੇ ਪਏ ਹੁੰਦੇ ਰਹਿਣ। ਆਪ ਜੀ ਨੇ ਅਰਸ਼ੀ ਕਾਵਿ ਦੀ ਦੇਵੀ ਅੰਦਰ ਅਮਰਤਾ ਦੇ ਉਹਨਾਂ ਸਵਾਸਾਂ ਨੂੰ ਰਵਾਨਗੀ ਦੇ ਦਿੱਤੀ ਜੋ ਸਦਾਕਾਲ ਨਿਰੰਤਰ ਚਲਦੇ ਰਹਿਣਗੇ, ਗੁਰੂ ਅਤੇ ਉਸਦੀ ਬਾਣੀ ਦੇ ਦੋਖੀ ਨਿੰਦਕ ਭਾਵੇਂ ਆਪਣੇ ਗੰਦੇ ਸਾਹਾਂ ਦੀ ਹਵਾੜ ਨਾਲ ਵਾਯੂਮੰਡਲ ਨੂੰ ਦੂਸ਼ਿਤ ਕਰਨ ਦੀ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰਨ।
ਗੁਰੂ ਜੀ ਨੇ ਅਮਰ ਗੀਤ ਗਾਇਆ, ਪਰਮਸੱਤਾ ਦੇ ਜ਼ਾਹਿਰ ਦਰਸ਼ਨ ਦਾ, ਸਭਿਅਤਾਵਾਂ ਦੇ ਉਥਾਨ ਅਤੇ ਪਤਨ ਦਾ, ਧਰਮ-ਯੁਧਾਂ ਦਾ, ਭਾਰਤੀ ਇਤਿਹਾਸ ਦੇ ਠਾਠਦਾਰ ਨਾਇਕਾਂ ਅਤੇ ਨਬੀ-ਪੈਗੰਬਰਾਂ ਦਾ, ਹਿੰਦੂ ਮਿਥਿਹਾਸ ਦੇ ਅਲੰਕਾਰਿਕ ਦੇਵੀ ਦੇਵਤਿਆਂ ਦਾ ਅਤੇ ਗੀਤ ਗਾਇਆ ਸੱਚ ਦੇ ਆਸ਼ਿਕ਼ਾਂ ਅਤੇ ਯੋਧੇ-ਸਹੀਦਾਂ ਦਾ।
ਦਸਮ ਗ੍ਰੰਥ ਵਿੱਚ ਦਰਜ਼ ਸਭਨਾਂ ਹੀ ਰਚਨਾਵਾਂ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਨੇ 1682-1701 ਈਸਵੀ ਸਾਲਾਂ ਦਰਮਿਆਨ ਕੀਤੀ, ਜ਼ਫਰਨਾਮਹ ਅਤੇ ਦੋ ਸ਼ਬਦ ਬਾਅਦ ਵਿੱਚ। ਦਸਮ ਗ੍ਰੰਥ ਵਿੱਚ ਸ਼ੁਧ ਧਾਰਮਿਕ ਅਤੇ ਦਾਰਸ਼ਨਿਕ ਰਚਨਾਵਾਂ ਦੇ 878 ਬੰਦ ਹਨ। ਇਹਨਾਂ ਤੋਂ ਬਿਨਾਂ ਸਮੂਹ ਲੌਕਿਕ ਰਚਨਾਵਾਂ ਦੇ ਮੰਗਲਾਚਰਣ ਅਤੇ ਉਪਸੰਹਾਰ ਵੀ ਮਹੱਤਵਪੂਰਣ ਧਾਰਮਿਕ ਕ੍ਰਿਤੀਆਂ ਹਨ ਜਿਹਨਾਂ ਦੇ 500 ਬੰਦ ਇਸ ਜੋੜ ਵਿੱਚ ਮੇਲਣ ਨਾਲ ਕੁਲ ਗਿਣਤੀ 1378 ਹੋ ਜਾਂਦੀ ਹੈ। ਜੇ ਗੁਰੂ ਗ੍ਰੰਥ ਸਾਹਿਬ ਨੂੰ "ਧਾਰਮਿਕ-ਕ੍ਰਿਤੀਆਂ ਦਾ ਸੰਸ਼ਲੇਸ਼ਣ" ਵਜੋਂ ਮਾਣ ਦਿੱਤਾ ਜਾ ਸਕਦਾ ਹੈ ਤਾਂ ਕਵੀ-ਚਿੰਤਕ, ਸੰਤ-ਸਿਪਾਹੀ, ਗੁਰੂ ਗੋਬਿੰਦ ਸਿੰਘ ਜੀ ਦੀ ਬਲਸ਼ਾਲੀ ਕਲਮ ਦੀ ਉਪਜ ਦਸਮ ਗ੍ਰੰਥ ਨੂੰ "ਸਾਹਿਤ ਦਾ ਸੰਸ਼ਲੇਸ਼ਣ" ਵਜੋਂ ਵਡਿਆਇਆ ਜਾਣਾ ਉੱਚਿਤ ਹੈ।
1994 ਵਿੱਚ ਮੈਂ ਆਪਣੇ ਸਚਖੰਡਵਾਸੀ ਪਿਤਾ ਜੀ ( ਸ. ਤ੍ਰਿਲੋਚਨ ਸਿੰਘ, ਡਾ. ) ਜੀ ਦੀ ਪੁਸਤਕ "ਸਿੱਖ ਇਤਿਹਾਸ, ਧਰਮ ਅਤੇ ਸਭਿਆਚਾਰ ਦੇ ਵਿਦਵਾਨਾਂ ਵਜੋ ਅਰਨਸਟ ਟ੍ਰੰਪ ਅਤੇ ਵਿ. ਹਿ. ਮੈੱਕਲਿਓਡ" ਲਈ ਘੋਸ਼ਿਤ ਕੀਤਾ 'ਵਰ੍ਹੇ ਦੀ ਸਰਬੋਤਮ ਪੁਸਤਕ' ਦਾ ਸਨਮਾਨ ਸਵੀਕਾਰ ਕਰਨ ਗਿਆ ਸਾਂ। ਆਯੋਜਿਤ ਸਮਾਗਮ ਮਗਰੋਂ ਡਾ. ਭਗਤ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਮੈਨੂੰ ਇੱਕ ਪਾਸੇ ਲੈ ਕੇ ਗਏ ਅਤੇ ਮੇਰੇ ਨਾਲ ਇੱਕ ਘਟਨਾ ਸਾਂਝੀ ਕੀਤੀ।
ਉਹਨਾਂ ਮੈਨੂੰ ਦੱਸਿਆ ਕਿ ਮੇਰੇ ਪਿਤਾ ਜੀ ( ਸ. ਤ੍ਰਿਲੋਚਨ ਸਿੰਘ, ਡਾ. ) ਇੱਕ ਬਾਰ ਉਹਨਾਂ ਦੇ ਦਫ਼ਤਰ ਪੁੱਜੇ ਅਤੇ ਉਹਨਾਂ ਨੂੰ ਕਿਹਾ ਕਿ ਉਹ ਡਾ. ਰਤਨ ਸਿੰਘ ਜੱਗੀ ਨੂੰ ਦਸਮ ਗ੍ਰੰਥ ਉੱਪਰ ਚਰਚਾ ਕਰਨ ਲਈ ਆਪਣੇ ਦਫ਼ਤਰ ਵਿੱਚ ਬਲਾਉਣ। ਇਸ ਚਰਚਾ ਵਿੱਚ ਮੇਰੇ ਪਿਤਾ ਜੀ ਨੇ ਪਹਿਲਾ ਹੀ ਬੜਾ ਮੁਨਾਸਿਬ ਪ੍ਰਸ਼ਨ ਕੀਤਾ, "ਡਾ. ਜੱਗੀ, ਤੁਸੀਂ ਆਪਣੀ ਪੀਐੱਚ ਡੀ ਦੀ ਡਿਗਰੀ ਇਸ ਥੀਸਿਸ ਲਈ ਪ੍ਰਦਾਨ ਕੀਤੀ ਗਈ ਹੈ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ। ਪਰ, ਇਸ ਗ੍ਰੰਥ ਦਾ ਲੇਖਿਕ ਹੈ ਕੌਣ, ਤੁਸੀਂ ਇਸ ਬਾਰੇ ਕੁਝ ਨਹੀਂ ਦੱਸਿਆ।"
ਡਾ. ਜੱਗੀ ਨੇ ਨਿਝੱਕ ਕਿਹਾ, "ਮੇਰੇ ਨਿਗਰਾਨ ਨੇ ਮੈਨੂੰ ਆਗਾਹ ਕੀਤਾ ਸੀ ਕਿ ਧਰਮ ਪਾਲ ਆਸ਼ਟ ਦਾ ਇੱਕ ਥੀਸਿਸ, 'ਦਸਮ ਗ੍ਰੰਥ ਦਾ ਕਾਵਿ', ਮੌਜੂਦ ਹੈ ਜਿਸ ਵਿੱਚ ਉਹ ਇਹ ਸਿੱਧ ਕਰ ਚੁੱਕੇ ਹਨ ਕਿ ਦਸਮ ਗ੍ਰੰਥ ਦਾ ਸਮੁੱਚਾ ਕਾਵਿ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਅਤੇ ਜੇ ਮੈਂ ਪੀਐੱਚ ਡੀ ਦੀ ਡਿਗਰੀ ਪ੍ਰਾਪਤ ਕਰਨਾ ਚਾਹੁੰਦਾ ਹਾਂ ਤਾਂ ਇਸਦੇ ਉਲਟ ਸਿੱਧ ਕਰ ਦੇਵਾਂ।"
ਜ਼ਾਹਿਰ ਹੈ ਕਿ ਇਹ ਜ਼ਾਤੀ ਸਭਾਉ ਦਾ ਵਾਰਤਾਲਾਪ ਸੀ ਸੋ ਮੈਂ ਇਸ ਮਾਮਲੇ ਬਾਰੇ ਮੌਨ ਹੀ ਰਖਿਆ, ਪਰ ਸਤਿਗੁਰੂ ਦੀ ਮਿਹਰ ਸਦਕਾ ਅਗਲੇ ਕੁਝ ਮਹੀਨਿਆਂ ਦੇ ਅੰਦਰ ਹੀ ਸਾਰੇ ਸਬੂਤ ਮੇਰੇ ਹੱਥਾਂ ਵਿੱਚ ਸਨ, ਅਤੇ ਇਹ ਸਾਰੇ ਮੈਂ ਆਪਣੀ ਪੁਸਤਕ "ਗੁਰੂ ਗੋਬਿੰਦ ਸਿੰਘ ਦੇ ਜੀਵਨ ਅਤੇ ਕਾਰਜ ਦਾ ਸੰਖੇਪ ਬਿਓਰਾ" (2002) ਵਿੱਚ ਦਰਜ਼ ਕਰ ਦਿੱਤੇ, ਜਿਸ ਵਿੱਚੋਂ ਮੈਂ ਨਿਮਨ ਇੱਥੇ ਨੱਥੀ ਕਰ ਰਿਹਾ ਹਾਂ:
1959 ਵਿੱਚ ਡਾ. ਧਰਮ ਪਾਲ ਆਸ਼ਟ ਨੂੰ ਉਹਨਾਂ ਦੇ ਸ਼ੋਧ-ਪ੍ਰਬੰਧ "ਦਸਮ ਗ੍ਰੰਥ ਦਾ ਕਾਵਿ" ਲਈ ਪੰਜਾਬ ਯੂਨੀਵਰਸਿਟੀ ਨੇ ਪੀਐੱਚ ਡੀ. ਦੀ ਡਿਗਰੀ ਪ੍ਰਦਾਨ ਕੀਤੀ, ਜਿਸ ਵਿੱਚ ਵਿਦਵਾਨ ਖੋਜੀ ਨੇ ਸਿੱਧ ਕੀਤਾ ਕਿ ਸਮੁੱਚਾ ਦਸਮ ਗ੍ਰੰਥ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਦੁਆਰਾ ਸਿਰਜਿਆ ਗਿਆ ਹੈ। ਇਸ ਸ਼ੋਧ ਦੇ ਨਿਗਰਾਨ ਡਾ ਹਜ਼ਾਰੀ ਪ੍ਰਸਾਦ ਦ੍ਵਿਵੇਦੀ ਨੇ ਇਸਦੀ ਜਾਣ-ਪਛਾਣ ਵਿੱਚ ਲਿਖਿਆ, "ਵਾਸਤਵਿਕ ਖ਼ੋਜ-ਕਾਰਜ ਵਾਲੀ ਕ੍ਰਿਤੀ ਜੋ ਸਾਹਿਤ ਵਿੱਚ ਮੌਲਿਕ, ਮਹੱਤਵਪੂਰਣ ਅਤੇ ਮੁੱਲਵਾਨ ਯੋਗਦਾਨ ਹੈ।"
ਇਸਤੋਂ ਅਗਲੇ ਸਾਲ, ਇਸੇ ਪੰਜਾਬੀ ਯੂਨੀਵਰਸਿਟੀ ਨੇ ਇੱਕ ਹੋਰ ਵਿਦਿਆਰਥੀ ਰਤਨ ਸਿੰਘ ਜੱਗੀ ਨੂੰ ਦਸਮ ਗ੍ਰੰਥ ਉੱਪਰ ਪੀਐੱਚ ਡੀ. ਕਰਨ ਲਈ ਨਾਮਜ਼ਦ ਕੀਤਾ ਅਤੇ 1962 ਵਿੱਚ ਉਸਦੇ "ਦਸਮ ਗ੍ਰੰਥ ਦੀਆਂ ਪੌਰਾਣਿਕ ਰਚਨਾਵਾਂ ਦਾ ਆਲੋਚਨਾਤਮਿਕ ਅਧਿਐਨ" (A Critical Study of the Puranic Compositions in the Dasam Granth ) ਸ਼ੋਧ-ਗ੍ਰੰਥ ਨੂੰ ਡਿਗਰੀ ਨਾਲ ਮਾਨਤਾ ਵੀ ਦੇ ਦਿੱਤੀ ਸਮੇਤ ਇਸਦੀ ਉੱਤਰਕ੍ਰਿਤੀ "ਦਸਮ ਗ੍ਰੰਥ ਦਾ ਕ੍ਰਿਤ੍ਰਤਵ" ( Authorship of Dasam Granth ) ਦੇ, ਜੋ ਡਾ. ਆਸ਼ਟ ਦੀ ਸ਼ੋਧ ਦਾ ਵਿਲੋਮ ( Anti-thesis ) ਸੀ। ਪਰ, ਹੈਰਾਨੀਜਨਕ ਗੱਲ ਇਹ ਸੀ ਕਿ ਇਸ ਖ਼ੋਜ-ਕਾਰਜ ਦਾ ਨਿਗਰਾਨ ਵੀ ਉਹੋ ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ ਸੀ ਅਤੇ ਇਸਨੇ ਆਪਣੇ ਪਹਿਲੇ ਸਿਖਿਆਰਥੀ ਡਾ. ਆਸ਼ਟ ਦੇ ਕਾਰਜ ਦੇ ਪ੍ਰਤੀਪੱਖੀ ਇਸ ਵਿਲੋਮ-ਕਾਰਜ ਦੀ ਵੀ "ਪ੍ਰਮਾਣ-ਸਮੱਗਰੀ ਨੂੰ ਇਕੱਤਰ ਅਤੇ ਇਸਦੀ ਪੁਣ-ਛਾਣ ਕਰਨ ਵਿੱਚ ਪ੍ਰੌੜ ਨਿਰਣਾਇਕਤਾ ਅਤੇ ਭਾਰੀ ਮਿਹਨਤ ਦਾ ਪ੍ਰਗਟਾਵਾ ਕੀਤਾ ਗਿਆ ਹੈ" ਆਖਦਿਆਂ ਤਾਰੀਫ਼ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਦਿਖਾਈ।
ਪਰ ਪੰਜਾਬ ਯੂਨੀਵਰਸਿਟੀ ਤੋਂ ਪੀਐੱਚ ਡੀ. ਦੀ ਡਿਗਰੀ ਪ੍ਰਾਪਤ ਕਰਨ ਸਾਰ ਡਾ. ਜੱਗੀ ਨੇ ਇੱਕ ਲੇਖ ਵਿੱਚ ਆਪਣੇ ਹੀ ਸ਼ੋਧ-ਪ੍ਰਬੰਧ ਦੀਆਂ ਧੱਜੀਆਂ ਉਡਾ ਦਿੱਤੀਆਂ। ਇਹ ਲੇਖ "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਰਾਸ਼ਟਰੀ ਭਾਵਨਾ" 1966 ਵਿੱਚ ਇਸੇ ਯੂਨੀਵਰਸਿਟੀ ਦੇ ਰਸਾਲੇ ਪਰਖ਼ ਵਿੱਚ ਛਪਿਆ। ਇਹੋ ਲੇਖ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੁਆਰਾ ਪ੍ਰਕਾਸ਼ਿਤ ਪੁਸਤਕ "ਏਕ ਮੂਰਤਿ ਅਨੇਕ ਦਰਸ਼ਨ" ਵਿੱਚ ਵੀ ਛਪਿਆ।
ਆਪਣੇ ਸ਼ੋਧ-ਪ੍ਰਬੰਧ ਦੇ ਪਰਖਚੇ ਉਡਾਉਣ ਲਈ ਅਗਲਾ ਕਦਮ ਇੱਕ ਹੋਰ ਰਸਾਲੇ "ਰੂਹਾਨੀ ਸੱਚ" ਦੇ ਭਾਗ ii, ਅੰਕ 1 ਵਿੱਚ "ਦਸਮ ਗ੍ਰੰਥ ਦੇ ਪ੍ਰਸੰਗ ਵਿੱਚ ਬਚਿਤ੍ਰ ਨਾਟਕ" ਨਾਮੀ ਲੇਖ ਛਪਵਾ ਕੇ ਪੁੱਟਿਆ। ਆਪਣੇ ਥੀਸਿਸ ਦਾ ਰਹਿੰਦਾ ਖੂੰਹਦਾ ਸਤਿਆਨਾਸ਼, 1993 ਵਿੱਚ ਇਨਸਾਈਕਲੋਪੀਡਿਆ ਆਵ ਸਿੱਖਇਜ਼ਮ ਦੇ ਪਹਿਲੇ ਭਾਗ ਦੇ ਪੰਨਾ 514-531 ਉੱਪਰ ਦਸਮ ਗ੍ਰੰਥ ਬਾਰੇ ਵਿਸਥਾਰ ਵਿੱਚ ਦਰਜ਼ ਇੰਦਰਾਜ਼ ਲਿਖ ਕੇ ਕੀਤਾ।
ਪਾਉਂਟਾ ਸਾਹਿਬ ਦੀ ਗੁਰੂਦਵਾਰਾ ਕਮੇਟੀ ਵਲੋਂ 1996 ਵਿੱਚ ਪ੍ਰਕਾਸ਼ਿਤ ਕਰਵਾਈ ਗਈ ਇੱਕ ਪੁਸਤਕ "ਗੁਰੂ ਗੋਬਿੰਦ ਸਿੰਘ: ਪਾਉਂਟਾ ਸਾਹਿਬ ਸੰਬੰਧ ਅਤੇ ਸਾਹਿਤ ਸਿਰਜਣਾ" ਵਿੱਚ "ਦਸਮ ਗ੍ਰੰਥ: ਸਰੂਪ ਅਤੇ ਵਿਸ਼ਾ-ਵਸਤੂ" ਲੇਖ ਲਿਖ ਕੇ ਇਸਨੇ ਆਪਣਾ ਥੀਸਿਸ ਅਸਲੋਂ ਤਹਸ-ਨਹਸ ਕਰ ਦਿੱਤਾ।
1999 ਵਿੱਚ ਬਾਬਾ ਵਿਰਸਾ ਸਿੰਘ ਦੇ ਆਸ਼ੀਰਵਾਦ ਨਾਲ ਡਾ. ਰਤਨ ਸਿੰਘ ਜੱਗੀ ਨੇ ਆਪਣਾ ਥੀਸਿਸ ਕਬਰ ਵਿੱਚ ਦਫ਼ਨ ਕਰ ਦਿੱਤਾ, ਪੰਜ ਭਾਗਾਂ ਵਾਲੇ ਇੱਕ ਪੁਸਤਕ-ਸੰਗ੍ਰਿਹ "ਸ੍ਰੀ ਦਸਮ ਗ੍ਰੰਥ ਸਾਹਿਬ: ਪਾਠ, ਸੰਪਾਦਨ ਅਤੇ ਵਿਆਖਿਆ", ਲਿਖ ਕੇ ਜਿਸ ਵਿੱਚ ਨਾ ਤਾਂ ਸੰਪਾਦਨ ਹੈ ਨਾ ਵਿਆਖਿਆ। ਦਰਅਸਲ, ਪੰਜ ਭਾਗਾਂ ਵਾਲਾ ਇਹ ਪੁਸਤਕ-ਸਮੂਹ ਗਿਆਨੀ ਨਰੈਣ ਸਿੰਘ ਲਾਹੌਰ ਵਾਲਿਆਂ ਦੇ ਅਨੁਵਾਦ ਤੋਂ ਕਾਹਲੀ-ਕਾਹਲੀ ਬਿਨਾਂ ਸਮਾਂ ਖੋਇਆਂ ਕੀਤਾ ਕੱਟ-ਪੇਸਟ ( cut and paste, in a haste and without waste ) ਹੈ। ਤਿਵੇਂ ਇਨਸਾਈਕਲੋਪੀਡਿਆ ਵਾਲਾ ਇੰਦਰਾਜ਼ ਵੀ ਡਾ. ਧਰਮ ਪਾਲ ਆਸ਼ਟ ਹੁਰਾਂ ਦੇ ਥੀਸਿਸ ਦੀ ਹੀ ਨਕਲ ਮਾਤਰ ਹੀ ਸੀ।
ਕੀ ਇਹ ਅਜੀਬ ਗੱਲ ਨਹੀਂ ਕਿ ਉਹੋ ਹੀ ਯੂਨੀਵਰਸਿਟੀ ਇੱਕੋ ਨਿਗਰਾਨ ਦੀ ਦੇਖ-ਰੇਖ ਵਿੱਚ ਦੋ ਵਿਅਕਤੀਆਂ ਨੂੰ ਪੀਐੱਚ. ਡੀ. ਦੀਆਂ ਡਿਗਰੀਆਂ ਨਾਲ ਨਿਵਾਜਦੀ ਹੈ ਜਿਹਨਾਂ ਦੇ ਥੀਸਿਸ ਇੱਕ ਦੂਜੇ ਦੇ ਮੁਕੰਮਲ ਵਿਰੋਧ ਵਿੱਚ ਹਨ ਅਤੇ ਇਹ ਨਿਗਰਾਨ, ਡਾ. ਹਜ਼ਾਰੀ ਪ੍ਰਸਾਦ ਦ੍ਵਿਵੇਦੀ, ਦੋਵਾਂ ਦੀ ਹੀ ਰੱਜ ਕੇ ਤਾਰੀਫ਼ ਕਰਦਾ ਹੈ ? ਸਿੱਖੀ ਦੇ ਦੋਖੀ ਦੁਸ਼ਮਣਾਂ ਅਤੇ "ਵਿਕਾਊ ਕਲਮਾਂ" ਤੋਂ ਇਸ ਤਰਾਂ ਦੀ ਹੀ ਬੌਧਿਕ ਬੇ-ਈਮਾਨੀ ਦੀ ਤਵੱਕੋ ਕੀਤੀ ਜਾ ਸਕਦੀ ਹੈ। ਜੇ ਡਾ. ਜੱਗੀ ਨੇ ਆਪਣੇ ਹੀ ਥੀਸਿਸ ਦਾ ਖੰਡਨ ਕਰਨਾ ਹੀ ਸੀ ਤਾਂ ਉਸਨੂੰ ਆਪਣੀ ਪੀਐੱਚ. ਡੀ. ਦੀ ਡਿਗਰੀ ਵਾਪਿਸ ਕਰਨੀ ਚਾਹੀਦੀ ਸੀ ਇੱਕ ਤਾਂ ਆਪਣੀ ਸਾਖ ਬਣਾਈ ਰੱਖਣ ਲਈ ਨੈਤਿਕ ਪੱਖੋਂ ਵੀ ਇਹੋ ਯੋਗ ਸੀ ਨਾਲ ਹੀ ਇਸ ਨਾਲ ਉਹ ਲੋਕਾਈ ਵਿੱਚ ਆਪਣਾ ਮੌਜੂ ਬਣਾਉਣ ਤੋਂ ਵੀ ਬਚ ਜਾਂਦਾ, ਉਪਹਾਸ ਦਾ ਕਾਰਣ ਨਾ ਬਣਦਾ; ਜਾਂ ਫਿਰ ਆਪਣੀ ਮਾਣ-ਪ੍ਰਤਿਸ਼ਠਾ ਬਣਾਈ ਰੱਖਣ ਲਈ ਯੂਨੀਵਰਸਿਟੀ ਨੂੰ ਚਾਹੀਦਾ ਸੀ ਕਿ ਉਸਦੀ ਡਾਕਟ੍ਰੇਟ ਦੀ ਉਪਾਧੀ ਮੰਸੂਖ ਕਰ ਦਿੰਦੀ।
ਇਸ ਸਾਰੇ ਘਟਨਾ-ਕ੍ਰਮ ਮਗਰੋਂ ਮਿਸ਼ਨਰੀਆਂ ਅਤੇ ਦਸਮ-ਗ੍ਰੰਥ-ਵਿਰੋਧੀ ਜੁੰਡਲੀ ਲਈ ਡਾ. ਰਤਨ ਸਿੰਘ ਜੱਗੀ ਚਲਿਆ ਕਾਰਤੂਸ ਰਹਿ ਜਾਂਦਾ ਹੈ, ਇੱਕ ਬੁੱਢਾ ਲੰਗੜਾ ਘੋੜਾ। ਇਸਲਈ ਰਾਗੀ ਦਰਸ਼ਨ ਦੀ ਸ਼ਕਲ ਵਿੱਚ ਇੱਕ ਨਵਾਂ ਘੋੜਾ ਖਰੀਦਿਆ ਗਿਆ ਤਾਂ ਜੋ ਉਹ ਗੁਰੂ ਗੋਬਿੰਦ ਸਿੰਘ ਅਤੇ ਉਸਦੀ ਬਾਣੀ ਖਿਲਾਫ਼ ਜ਼ਹਿਰ ਉਗਲਦਾ ਰਹੇ ਅਤੇ ਨਿੱਤ ਨਵੀਆਂ ਥਿਓਰੀਆਂ ਘੜਣ ਵਾਲੇ ਮਸਖਰਿਆਂ ਦੀ ਸਰਕਸ ਚਲਦੀ ਰਹੇ।
ਗੁਰੂ ਫ਼ਤਹਿ !
—ਅਨੁਰਾਗ ਸਿੰਘ
12.3.2015.
______________________________________
ਅਨੁਵਾਦ ਕਰਤਾ: ਦਲਵੀਰ
__________________________________________________________________
https://www.facebook.com/groups/Akhoutividvan/1019273464768228/
Manpreet Singh Bahut khoj bharpoor jaankaari. Dhanvaad Dalvir Singh Gill ji. Wjkk wjkf.
14 hrs · Like · 1

  • Pardeep Singh Khalsa ਬਹੁਤ ਸੁੰਦਰ ਅਨੁਵਾਦ ਕੀਤਾ ਹੈ ਿਦਲਵੀਰ ਿਸੰਘ ਿਗੱਲ ਜੀ ਹੋ ਸਕੇ ਤਾਂ ਿੲੰਨਾ ਲਿਖਤਾ ਨੰੂ ਿੲੱਕ ਿਕਤਾਬਚੇ ਦਾ ਰੂਪ ਦੇ ਦਿੱਤਾ ਜਾਏ ਬਹੁਤ ਵਧੀਆ ਰਹੇਗਾ ਜੀ
    14 hrs · Like · 4







  • Paramjit Kaur Awesome
    13 hrs · Like · 1
  • e · 1
  • Gurmit Singh ਬਹੁਤ ਸੁੰਦਰ ਅਨੁਵਾਦ ਕੀਤਾ ਹੈ ਦਿਲਵੀਰ ਸਿੰਘ ਗੱਿਲ ਜੀ ਹੋ ਸਕੇ ਤਾਇਨਾ ਲਿਖਤਾਂ ਨੂੰ ਕਿਤਾਬ ਦੇਅੱਖ�ਰਾ ਵਿੱਚ ਲਿਖਿਆ ਜਵੇ
    13 hrs · Like · 1
  • Like · 1
  • Dalvir Singh Gill
    ਮਿੱਤ੍ਰ ਸੱਜਣੋ, ਸਲਾਹੁਤਾ ਅਤੇ ਸੁਲਾਹਾਂ ਲਈ ਧੰਨਵਾਦ ਪਰ ਮੈਨੂੰ ਹੀਣਤਾ ਦਾ ਅਹਿਸਾਸ ਦਾ ਰਹਿੰਦਾ ਹੀ ਹੈ ਕਿਉਂਕਿ ਸਰਦਾਰ ਸਾਹਿਬ ਦਾ ਦੋਵਾਂ ਹੀ ਭਾਸ਼ਾਵਾਂ, ਅੰਗ੍ਰੇਜ਼ੀ ਅਤੇ ਪੰਜਾਬੀ, ਉੱਪਰ ਲੋਹੜੇ ਦਾ ਕਾਬੂ ਹੈ।

    ਇਸੇ ਨੋਟ ਵਿੱਚ ਜਦੋਂ ਉਹ ਸੱਚੇ ਪਾਤਸ਼ਾਹ ਦੀ ਕਲਮ ਦੇ ਜੌਹਰ ਦੀ ਗੱਲ ਕਰਦੇ ਹਨ ਤਾਂ ਉਹ ਆਪਣੇ ਆਪ ਵਿੱਚ
    ਅਤੀਉੱਤਮ ਕਵਿਤਾ ਹੈ, ਜਿਸ ਵਿੱਚ ਗੁਰੂ ਸਾਹਿਬ ਦੇ ਕਾਵਿ ਵਾਂਗ ਹੀ ਦ੍ਰਿਸ਼ਾਤਮਿਕਤਾ ਵੀ ਹੈ ਦਰਸ਼ਨ ਵੀ। ਮੈਂ ਜਦੋਂ ਵੀ ਪੜ੍ਹਦਾ ਸਾਂ ਕਿ ਕਵੀਜਨ ਆਖ ਰਹੇ ਹਨ ਕਿ ਗੁਰੂਜੀ ਤੁਹਾਡੇ ਕਾਵਿ ਦੀ ਤਾਰੀਫ਼ ਕਰਨ ਦਾ ਤਾਣ ਮੇਰੀ ਕਲਮ ਵਿੱਚ ਨਹੀਂ ਹੈ ਤਾਂ ਮੈਨੂੰ ਇਹ ਵੀ ਇੱਕ ਕਾਵਿਕ ਜਿਹੀ ਅਤਿਕਥਨੀ ਹੀ ਲੱਗਿਆ ਕਰਦੀ ਸੀ। ਮੈਂ ਆਪ ਸ੍ਰੀ ਜਾਪੁ ਸਾਹਿਬ, ਜਿਸਨੂੰ ਮੈਂ ਸਭਤੋਂ ਸੰਖੇਪ ਅਤੇ ਸਭਤੋਂ ਕਾਰਗਰ ਕਵਿਤਾ ਸਮਝਦਾ ਹਾਂ ਅਕੱਥ ਅਦ੍ਵੈਤ ਦੇ ਕਥਨ ਕਰਦੀ, ਬਾਰੇ ਕੁਝ ਲਿਖਣ ਲੱਗਿਆ ਤਾਂ ਮੈਨੂੰ ਸਮਝ ਆਈ ਕਿ ਕਵਿਜਨ ਕੋਈ ਵਧਾ-ਚੜ੍ਹਾ ਕੇ ਗੱਲ ਨਹੀਂ ਕਰ ਰਹੇ। ਸਮਝ ਆਉਂਦਾ ਹੈ ਕਿ "ਦੰਗ ਰਹਿ ਜਾਣਾ" ਦਾ ਮਤਲਬ ਕੀ ਹੈ।
    ਆਮ ਤੌਰ ਉੱਪਰ ਅਸੀਂ ਕਿਸੇ ਵੀ ਰਚਨਾ ਦਾ ਸਾਰ ਇੱਕ ਨਹੀਂ ਤਾਂ ਦੋ ਪਾਠ ਕਰਨ 'ਤੇ ਸਾਰ-ਤੱਤ ਪਾ ਹੀ ਲੈਂਦੇ ਹਾਂ ਪਰ ਇੱਥੇ ਇੱਕੋ ਛੰਦ, ਸਗੋਂ ਇੱਕੋ ਹੀ ਸ਼ਬਦ ਨੂੰ ਪਕੜ ਨਹੀਂ ਪਾਉਂਦੇ। "ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ ॥" ਨੂੰ ਇਸਦੀ ਸੰਪੂਰਨਤਾ ਵਿੱਚ ਸਮਝਣ ਦਾ ਦਾਵਾ ਕੌਣ ਕਰ ਸਕਦਾ ਹੈ ?

    ਪ੍ਰਤੀਯੋਕਸ਼ੀਕਰਣ ( visualization ), ਮਨਸਪਟ ਉੱਪਰ ਚਿਤ੍ਰਣ ਕਰਨਾ ਕਵਿਤਾ/ਲੇਖਣੀ ਦੀ ਅਸਲ ਜਾਨ ਹੈ, ਇਸਦਾ ਰੂਹ ਅਤੇ ਸ਼ਰੀਰ ਦੋਵੇਂ ਹੈ। ਜਾਪੁ ਸਾਹਿਬ ਵਿੱਚ ਉਸ "ਕਲਾਧਾਰੀ ਅ-ਕਲ" ਨੂੰ ਨਮਸਕਾਰਾਂ ਹੋ ਰਹੀਆਂ, ਉਸ "ਨਿਰਗੁਨ-ਸਰਗੁਣ" ਦੇ ਸੋਹਲੇ ਗਾਏ ਜਾ ਰਹੇ ਹਨ ਜਿਸਦਾ ਕੋਈ ਆਕਾਰ ਨਹੀਂ, ਕੋਈ ਰੂਪ, ਰੰਗ, ਲਿੰਗ, ਰੇਖ, ਭੇਖ ਨਹੀਂ; ਪਰ ਇਸ ਤਰਾਂ ਨਾਲ ਉਸ ਨਿਰਾਕਾਰ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਕਿ ਮਨਸਪਟ ਉੱਪਰ ਇੱਕ ਚਲਚਿਤ੍ਰ ਚਲ ਰਿਹਾ ਹੈ, ਜਿੱਥੇ ਦੁਸ਼ਮਣ-ਫੌਜਾਂ ਨੂੰ ਭਾਜੜਾਂ ਪੈ ਰਹੀਆਂ ਹਨ, ਵੱਡੇ-ਵੱਡੇ ਗੜ੍ਹ-ਕਿਲੇ ਉੱਡ ਰਹੇ ਹਨ ਗਰਦ-ਗੁਬਾਰ ਬਣ ਕੇ।
    ਵਿਗਿਆਨ ਵਾਲੇ ਸਾਨੂੰ ਮਾਦਾ ਅਤੇ ਵਿਲੋਮ-ਮਾਦਾ ( matter & anti-matter ) ਸਮਝਾਉਂਦੇ ਹਨ ਤਾਂ ਮਨਸ ਵਿੱਚ ਇੱਕ ਧੁੰਦ ਤਾਰੀ ਹੋ ਜਾਂਦੀ ਹੈ ਪਰ ਜਦ ਅਸੀਂ 'ਚੰਡੀ ਦੀ ਵਾਰ' ਦਾ ਪਾਠ ਕਰਦਿਆਂ ਇਸੇ ਸੰਕਲਪ ਨੂੰ ਘਰ ਕਰ ਰਹੇ ਹੁੰਦੇ ਹਾਂ ਤਾਂ ਦ੍ਰਿਸ਼-ਚਿਤਰਣ ਇਸ ਕਮਾਲ ਦਾ ਹੈ ਕਾਰਜ-ਭੂਮੀ ਇਸ ਧਰਤੀ ਤੋਂ ਪਾਰ ਹੋ ਬ੍ਰਹਿਮੰਡੀ ਹੋ ਜਾਂਦੀ ਹੈ ਅਤੇ ਸਾਨੂੰ ਲੱਗਦਾ ਹੀ ਨਹੀਂ ਕਿ ਇਹ ਕੋਈ 15-20 ਜਾਂ 500-1000 ਫੁੱਟੇ ਦੇਵਾਂ-ਦਾਨਵਾਂ ਦਾ ਯੁੱਧ ਹੋ ਰਿਹਾ ਹੈ ਸਗੋਂ ਇੰਝ ਲੱਗਦਾ ਹੈ ਜਿਵੇਂ ਕਈ ਕਰੋੜ ਮਹਾਂ-ਨਾਦ ਅਤੇ ਮਹਾ ਕਾਲ ( Big-bangs & Black-holes ) ਦੇ ਭੇੜ ਮੱਚ ਰਹੇ ਹਨ।
    ਜੱਗੀ ਦੀ ਠੱਗੀ ਨਾਲੋਂ ਮੈਂ ਪਹਿਲੇ ਦੋ ਪੈਰੇ ਬਾਰੰਬਾਰ ਪੜ੍ਹੇ ਅਤੇ ਹਰ ਬਾਰ ਮੈਂ ਤਿੰਨਾਂ ਲੋਕਾਂ ਦੇ ਦਰਸ਼ਨ ਕਰ ਆਇਆ। ਬਾਰ-ਬਾਰ ਮੇਰੇ ਮੂੰਹੋਂ ਇੱਕੋ ਗੱਲ ਨਿਕਲਦੀ ਸੀ:
    ਧੰਨ ਗੁਰੂ, ਧੰਨ ਗੁਰੂ ਦੇ ਸਿੱਖ !!!
    6 hrs · Like · 2

    • Anurag Singh
      Sirdar Dalvir Singh Ji, thanks for providing Punjabi translation of my post on Rattan Singh Jaggi. It is beautiful and retained the fragrance of the original. It is all the grace of the Gracious Lord that after a gap 35 years I tried my hand in typing and are with so many well wishers on the Face Book.
      5 hrs · Unlike · 6
    • Satparkash Singh ਸੱਚਮੁੱਚ ਿੲੰਨਾ ਅਨੁਵਾਦ ਕੀਤੇ ਲੇਖਾ ਦੀ ਿਕਤਾਬ ਿਤਆਰ ਹੋਣੀ ਚਾਹੀਦੀ ਹੈ!!!
      4 hrs · Like · 1
    • Anurag Singh
      Satprakash Singh Ji God willing it may happen in near future. My all the posts on so- called Nanakshai Calendar and on Akal Takhat is going to be printed with the help of the Sangat.
      4 hrs · Like · 1
    • Dalvir Singh Gill
      ਸਰਦਾਰ ਅਨੁਰਾਗ ਸਿੰਘ ਜੀਓ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਆਪ ਦਾ ਸਮਾਂ ਕਿੰਨਾ ਕ਼ੀਮਤੀ ਹੈ ਅਤੇ ਜੋ ਕਰੁਣਾਵਸ਼ ਆਪ ਫੇਸਬੁੱਕ ਲਈ ਸਮਾਂ ਕੱਢ ਰਹੇ ਹੋ ਉਹ ਆਪਣੇ ਆਪ ਵਿੱਚ ਇੱਕ ਵੱਡਾ ਸਮਝੌਤਾ ਹੈ ਕ਼ੁਰਬਾਨੀ ਦੇ ਤੁੱਲ। ਅਸੀਂ ਗੁਰੂ ਦਾ ਧੰਨਵਾਦ ਕਰਦੇ ਹਾਂ ਕਿ ਉਹ ਤੁਹਾਥੋਂ ਸੇਵਾ ਲੈ ਰਹੇ ਹਨ। ਇਹ ਸਾਡੇ ਮੰਦੇ ਭਾਗ ਹੀ
      ਹਨ ਕਿ ਕੌਮ ਦੇ ਹੀਰਿਆਂ ਦਾ ਵਕ਼ਤ ਨਿਰਮੂਲ ਦੇ ਵਿਵਾਦਾਂ ਨੂੰ ਸ਼ਾਂਤ ਕਰਨ ਵਿੱਚ ਹੀ ਖਚਤ ਹੋ ਰਿਹਾ ਹੈ। ਪਰ ਇਹ ਵੀ ਸਦਾ ਹੀ ਚਲਦਾ ਆਇਆ ਹੈ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੁਰਾਂ ਦਾ ਕਿੰਨਾ ਹੀ ਸਮਾਂ ਗੁਰਬਖਸ਼ ਪ੍ਰੀਤਲੜੀ ਦੇ ਬਕਵਾਦ ਕਾਰਨ ਖ਼ਰਾਬ ਹੋਇਆ ? ਸਤਿਗੁਰੂ ਬਿਹਤਰ ਜਾਣਦੇ ਹਨ ਉਹ ਹੀ ਸਭ ਕੁਝ ਚਲਾ ਰਹੇ ਹਨ ਉਹਨਾਂ ਹੀ ਦੇਵ ਦਾਨਵ ਸਿਰਜੇ ਹਨ, ਉਨ੍ਹਾਂ ਹੀ ਇਹਨਾਂ ਅੰਦਰ ਵਾਦ ਵੀ ਰਚਿਆ ਹੈ - ਸ਼ਾਇਦ ਇਹੋ ਲੀਲਾ ਹੈ, ਇਹੋ ਡਾਢਾ ਬਚਿੱਤਰ ਨਾਟਕ ਹੈ। ਖੋਟ ਨਿਕਲੀ ਜਾ ਰਹੀ ਹੈ। ਜਾਪੁ ਸਾਹਿਬ ਬਾਰੇ ਗੱਲ ਕਰਦਿਆਂ ਅੱਜ ਉਹ ਅਦ੍ਵੈਤ ਤੋਂ ਇੰਨਾਂ ਦੂਰ ਆ ਗਏ ਹਨ, ਇਸ ਕਦਰ ਦੂਈ ਵਿੱਚ ਫਸ ਗਏ ਹਨ ਕਿ ਉਨ੍ਹਾਂ ਨੂੰ ਇਹ ਜਾਪਦਾ ਹੈ ਕਿ ਨਿਰਗੁਣ ਦਾ ਉਪਾਸ਼ਕ ਹੋਇਆ ਹੀ ਤਦ ਜਾ ਸਕਦਾ ਹੈ ਜੇ ਸਰਗੁਣ ਨੂੰ ਪਾਪ-ਰੂਪ ਵੇਖੀਏ, ਇਸਦਾ ਠੱਠਾ ਉਡਾਈਏ। ਕਰਤੇ ਨੇ ਉਹਨਾਂ ਦੀ ਚੰਗਿਆਈ ਉਹਨਾਂ ਤੋਂ ਖੋਹ ਲਈ ਹੈ, ਉਹਨਾਂ ਦੀ ਬੁੱਧੀ ਵਿਪਰੀਤ ਹੋ ਗਈ ਹੈ, ਵਿਨਾਸ਼ ਦਾ ਸਮਾਂ ਆ ਢੁੱਕਾ ਹੈ। ਸ਼ੁਰੂ ਵਿੱਚ ਮਨ ਨੂੰ ਪੀੜ ਹੁੰਦੀ ਸੀ, ਗੁੱਸਾ ਵੀ ਬਹੁਤ ਆਉਂਦਾ ਸੀ, ਹੁਣ ਨਹੀਂ। ਹੁਣ ਤਰਸ ਵੀ ਨਹੀਂ ਆਉਂਦਾ, ਹਾਸਾ ਆਉਂਦਾ ਹੈ। ਬੇਚਾਰਿਆਂ ਦਾ ਬੇਬਸੀ ਹੈ, ਮਾਇਆ ਦੇ ਤ੍ਰਿਯਾ-ਜਾਲ ਵਿੱਚ ਫਸ ਚੁੱਕੇ ਹਨ। ਪਿੰਜਰੇ ਦੀਆਂ ਸਲਾਖਾਂ ਪਿਛੋਂ ਬੈਠਿਆਂ ਨੂੰ ਸਾਰੀ ਦੁਨੀਆਂ ਹੀ ਕੈਦ ਵਿੱਚ ਦਿਖਾਈ ਦਿੰਦੀ ਹੈ। ਸ਼ੀਸ਼-ਆਸਣ ਕਰਦੇ ਹੋਏ ਸਾਰੀ ਦੁਨੀਆਂ ਨੂੰ ਹੀ ਪੁੱਠੀ ਕਹਿ ਰਹੇ ਹਨ। ਗੁਰੂ ਦੀ ਕੀਤੀ ਭੁਲਾ ਦਿੱਤੀ ਹੈ, ਅਕ੍ਰਿਤਘਣ ਹੋ ਗਏ ਹਨ; ਧਰਤੀ ਮਾਈ ਔਖੀ ਹੈ ਪਰਬਤ ਨਹੀਂ ਭਾਰੇ ਲੱਗਦੇ ਪਰ ਇੱਕ ਵੀ ਅਕ੍ਰਿਤਘਣ ਦਾ ਭਾਰ ਸਹਿਣਾ ਔਖਾ ਹੈ ਉਸਨੂੰ। ਹਉਮੈ-ਭਗਤੀ ਵਿੱਚ ਲੀਨ ਨਾਮੈ ਨਾਲ ਧ੍ਰੋਹ ਦੇ ਦੋਖੀ ਬਣੇ ਬੈਠੇ ਹਨ। ਜੀਵਤ ਗੁਰ-ਜੋਤਿ ਨੂੰ ਕਿਤਾਬ ਹੀ ਨਹੀਂ ਸਗੋਂ ਪਾਠ-ਪੁਸਤਕ, Text-book ਵਿੱਚ ਬਦਲ ਦਿੱਤੋ ਨੇ। ਸਾਡੀਆਂ ਭੁੱਲਾਂ ਗੁਰੂ ਦੀ ਨਿਗਾਹ ਵਿੱਚ ਬਹੁਤ ਵੱਡੀਆਂ ਹੋਣਗੀਆਂ ਜੋ ਗੁਰੂ ਸਾਨੂੰ ਸੁਤਿਆਂ ਨੂੰ ਜਗਾ ਨਹੀਂ ਰਿਹਾ ਪਰ "ਭਾਰੀ ਭੁਜਾਨ ਕੋ ਭਾਰੀ ਭਰੋਸੋ", ਉਸਦੀ ਮਿਹਰ ਦੀ ਇੱਕ ਨਜ਼ਰ ਬਹੁਤ ਹੈ ਦੁਸ਼ਟ ਸੰਘਾਰਨ ਲਈ।



  • Anurag Singh
    Before my birthday on July 25th, two books on Dasam Granth, which are under preparation in my supervision shall be released. One is by an apostate turned SIKH only from this controversy on Dasam Granth, was prompted by you tube lectures of my colleagues and myself to write a book in pure rustic Punjabi and I liked its contents and presentation and agreed to edit and supplement it.Second book is edited by me with research papers of different scholars from Sirdar Kapur Singh to modern day scholars. The books are not for the paid adversaries but for the innocent public, so that they too may be able to confront these Guru Nindaks on every platform. My time is for the precious Guru, who is the Master of my soul to guide his steps towards His Door.
    3 hrs · Unlike · 2
  • Shamsher Singh Jethuwal Ghagha ta donkey e ji………
    But picture da impression galat aa dheea bibia bare enj picture edit krke post krni vadhia gal nahi lggi ji……… ||
    3 hrs · Like
    • Dalvir Singh Gill
      ਵੀਰ ਸ਼ਮਸ਼ੇਰ ਸਿੰਘ
      Jethuwal ਜੀਓ, ਮੈਂ ਤੁਹਾਡੀ ਭਾਵਨਾ ਸਮਝਦਾ ਹਾਂ ਅਤੇ ਮੈਂ ਕਦੇ ਅਜਿਹਾ ਕੁਝ ਨਹੀਂ ਕੀਤਾ ਜੋ ਸਿਰਫ਼ ਕਿਸੇ ਨਫਰਤ ਕਾਰਨ ਕਿੜ੍ਹ ਕੱਢਣ ਲਈ ਹੋਵੇ। ਇਹਨਾਂ ਵਿੱਚੋਂ ਕਿਸੇ ਵੀ ਸ਼ਖਸੀਅਤ ਨੂੰ ਮੈਂ ਨਹੀਂ ਜਨਤਕ ਕਰ ਰਿਹਾ, ਇਹ ਸਾਰੇ ਪਹਿਲਾਂ ਹੀ ਪਬਲਿਕ ਪ੍ਰਾਪਰਟੀ ਹਨ। ਵਿਦਵਾਨ ਘੁੱਗੂ ਜੀ ਦੀ ਇਸ ਬਿਟੀਆ ਦੀਆਂ ਕਾਫ਼ੀ ਵੀਡੀਓਜ਼ ਯੂਟਿਊਬ ਉੱਪਰ ਮੋਜੂਦ ਹਨ, ਟੀਵੀ ਪ੍ਰੋਗ੍ਰਾਮ ਲਈ ਇੰਟਰਵਿਊ ਵੀ ਕਰਦੇ ਹਨ, ਇਹ ਤਸਵੀਰ ਵੀ ਉਸੇ ਸਮੇਂ ਦੀ ਹੈ ਜਦੋਂ ਡਾ. ਜੱਗੀ ਨੂੰ ਇੰਟਰਵਿਊ ਕਰਨ ਲਈ ਇਹ ਉਹਨਾਂ ਦੇ ਘਰ ਗਏ ਸਨ ਅਤੇ ਮਿਸਿਜ਼ ਜੱਗੀ ਨੂੰ ਵੀ ਸਵਾਲ ਪੁੱਛੇ ਸਨ। ਇਹ ਬੀਬਾ ਜੋ ਕੁਝ ਵੀ ਗੁਰੂ ਸਾਹਿਬ ਅਤੇ ਉਹਨਾਂ ਦੀ ਬਾਣੀ, ਭਾਈ ਗੁਰਦਾਸ ਜੀ ਦੀ ਰਚਨਾ ਅਤੇ ਪੰਥਿਕ ਵਿਦਵਾਨਾਂ ਦੀ ਸ਼ਾਨ ਖਿਲਾਫ਼ ਬੋਲਦੀ ਹੈ ਉਸਨੂੰ ਭੌਂਕਣ ਦੀ ਤਸ਼ਬੀਹ ਦਿੱਤੀ ਜਾ ਸਕਦੀ ਹੈ। ( ਕੁਝ ਦਿਨ ਹੋਏ ਕਿਸੇ ਮਿਤ੍ਰ ਨੇ, ਜੋ ਸਦਾ ਹੀ "ਦੇਖੋ ਇਹ ਕਿੰਨਾ ਗਲਤ ਹੈ" ਦੀ ਤਰਜ਼ 'ਤੇ ਮਿਸ਼ਨਰੀਆਂ ਦੇ ਪ੍ਰਾਪੇਗੰਡੇ ਦੀ ਹੀ ਚੀਜ਼ ਪਾਉਂਦੇ ਹਨ, ਇਸੇ ਬੀਬਾ ਦੀ ਕਾਵਿ-ਪੇਸ਼ਕਾਰੀ ਸਾਂਝੀ ਕੀਤੀ ਸੀ ਅਤੇ ਲੋਕਾਂ ਨੇ ਗਲੀਂ-ਬਾਤੀਂ ਆਪਣਾ ਜੀਭ-ਰਸ ਪੂਰਾ ਕੀਤਾ ਸੀ, ਮੈਂ ਉਦੋਂ ਵੀ ਕੋਈ ਮਾੜੀ ਗੱਲ ਨਹੀਂ ਸੀ ਕੀਤੀ। ) ਹਾਂ ਤਾਂ, ਮੈਂ ਬੀਬਾ ਦੇ ਗੁਣਾਂ ਨੂੰ ਦੇਖਦਿਆਂ ਜੇ ਐਡਿਟ ਕਰਕੇ ਉਹਨਾਂ ਦੇ ਮੂੰਹ ਦੀ ਜਗਹ ਅਸਲੀ ਚਿਹਰਾ ਲਗਾਉਂਦਾ ਜਾਂ ਮਿਸਿਜ਼ ਜੱਗੀ ਦੇ ਚਿਹਰੇ ਉੱਪਰ ਮਲ-ਭਖਣ ਵਾਲੇ ਕਿਸੇ ਸੂਕਰ ਦਾ ਚਿਹਰਾ ਲੱਗਾ ਦਿੰਦਾ ਤਾਂ ਤੁਹਾਡੀ ਨਾਰਾਜ਼ਗੀ ਸਮਝ ਵਿੱਚ ਆ ਸਕਦੀ ਸੀ ਪਰ ਮੈਂ ਜੋ ਕੀਤਾ ਹੈ ਉਹ ਲੇਖ ਵਿੱਚ ਮੌਜੂਦ ਹੈ, ਇਸ ਜੀਵ ਦੇ ਦੋ ਮੂੰਹ ਹਨ, ਇੱਕ ਨਾਲ ਇਹ ਡਿਗਰੀ ਲੈਣ ਲਈ ਦਸਮ ਦੀ ਬਾਣੀ ਖਿਲਾਫ਼ ਲਿਖਦਾ ਹੈ ਅਤੇ ਦੂਜੇ ਨਾਲ ਟਕੇ ਕਮਾਉਣ ਲਈ ਉਸੇ ਬਾਣੀ ਵਿੱਚ "ਜੈ ਹਿੰਦ" ਭਾਲਦਾ ਹੈ ਅਤੇ ਨਕਲ ਕਰਕੇ ਕੀਤੇ ਸ਼ਬਦਾਰਥ ਨਾਲ ਬਾਬਾ ਵਿਰਸਾ ਸਿੰਘ ਤੋਂ ਪੈਸੇ ਮੁੱਛਦਾ ਹੈ। ਇਹਨਾਂ ਸੱਪਾਂ ਦਾ ਨਾਥ ਬੁਰਕ਼ਾ ਪਾ ਕੇ ਸੋਚਦਾ ਹੈ ਕਿ ਉਹ ਕਿਸੇ ਨੂੰ ਦਿਖਾਈ ਹੀ ਨਹੀਂ ਦੇ ਰਿਹਾ।
      ਮੈਨੂੰ ਤੁਹਾਡੀ integrity ਉੱਪਰ ਕੋਈ ਸ਼ੱਕ਼ ਨਹੀਂ, ਕੁਝ ਸਾਂਝੇ ਮਿਤ੍ਰਾਂ ਜ਼ਰੀਏ ਵੀ ਮੈਂ ਤੁਹਾਡੇ ਬਾਰੇ ਜਾਣਦਾ ਹਾਂ ਅਤੇ ਉਂਝ ਵੀ ਮੈਂ ਫੇਸਬੁੱਕ ਅਤੇ ਨੈੱਟ ਉੱਪਰ ਸਰਗਰਮ 300-400 ਬੰਦਿਆਂ ਦੀ ਮੈਂ ਲੰਬੇ ਸਮੇਂ ਤੋਂ ਖ਼ਬਰ ਰੱਖ ਰਿਹਾ ਹਾਂ। ਪਰ ਮਾਮੂਲੀ ਗੱਲਾਂ ਉੱਪਰ ਨੈਤਿਕਤਾ ਦਾ ਢਿੰਡੋਰਾ ਪਿੱਟਣਾ ਆਦਮੀ ਨੂੰ ਸਗੋਂ ਸ਼ੱਕ਼ੀ ਬਣਾ ਦਿੰਦਾ ਹੈ। ਜਿਵੇਂ "ਖਾਲਸਾ ਰਾਜ" ਨਾਮ ਦੀ ਆਈ ਡੀ ਵਾਲੇ ਇੱਕ ਰਾਗੀ-ਪਿਆਰੇ ਇਸ ਗਰੁੱਪ ਵਿੱਚ ਤਾਂ "ਆਲ ਰਾਈਟ" ਸਨ ਪਰ ਪੰਥਿਕ-ਡਾਟ-ਓਰਗ ਉੱਪਰ ਉਹ ਸਰਦਾਰ ਅਨੁਰਾਗ ਸਿੰਘ ਹੁਰਾਂ ਨੂੰ ਸਿੱਧਾ ਕਹਿ ਰਹੇ ਸਨ ਕਿ "ਕਿਸਨੂੰ ਬੁੱਧੂ ਬਣਾ ਰਹੇ ਹੋ ?" ਅਜਿਹਾ ਕੁਝ ਲਿਖਣ ਕਰਨ ਵਾਲੇ 3600 ਤੁਰੇ ਫਿਰਦੇ ਹਨ ਪਰ ਉਹ ਉੱਥੇ ਮੇਰੀ ਨਿਗਾਹ ਵਿੱਚ ਇਸੇ ਲਈ ਚੜ੍ਹੇ ਸਨ ਕਿ ਇਸੇ ਬੀਬਾ ਬਾਰੇ ਲੋਕਾਂ ਦੀਆਂ ਗੱਲਾਂ ਨੂੰ ਉਹ ਪਸੰਦ ਨਹੀਂ ਕਰ ਰਹੇ ਸਨ ਅਤੇ ਜਦੋਂ ਮੈਂ ਰਾਗੀ ਬਾਰੇ "ਚੋਰ ਦੀ ਮਾਂ ......." ਵਾਲਾ ਮੁਹਾਵਰਾ ਵਰਤ ਦਿੱਤਾ ਤਾਂ ਉਹਨਾਂ ਦੇ ਪੰਜ-ਸੱਤ ਸਾਰੇ ਕਪੜਿਆਂ ਨੂੰ ਅੱਗ ਲੱਗ ਗਈ ਸੀ।
      ( 2b cont )
      1 hr · Like · 1




    • Dalvir Singh Gill
      ਇਹ ਅਸਲ ਤਸਵੀਰ ਹੈ ਮੈਂ ਨਵਦੀਪ ਜਾਂ ਜੱਗੀ ਆਂਟੀ ਨੂੰ "ਐਡਿਟ ਇਨ" ਨਹੀਂ ਕੀਤਾ ਸਿਰਫ਼ ਜ਼ਰ-ਮੁਰੀਦ ਦੀ ਕਲਾਤਮਿਕ ਤਸਵੀਰ ਤਿਆਰ ਕੀਤੀ ਹੈ। ਮੈਂ ਲੰਮੇ ਸਮੇ ਤੋਂ ਹਾਇਗਾ ਬਣਾ ਰਿਹਾ ਹਾਂ ਪਰ ਕਦੇ ਵੀ ਰਾਗੀ ਦੇ ਢਿੱਡ ਵਿੱਚ ਬੀਅਰਾਂ/ਮੀਟ ਆਦਿ ਜਿਹਾ ਕੰਮ ਨਹੀਂ ਕੀਤਾ। ਨਾਲ ਇਕ ਲਿੰਕ ਨੱਥੀ ਕਰਾਂਗਾ ਜੋ ਬੱਬਰਾਂ ਨੂੰ ਸਮਰਪਿਤ
      ਸੀ ਅਤੇ ਇੰਟਰ-ਨੈਸ਼ਨਲ ਰਸਾਲੇ ਵਿੱਚ ਸਰਵੋਤਮ ਹੋੱਕੂ ਚੁਣਿਆ ਗਿਆ ਸੀ। ਇਹ ਜ਼ਿਕ੍ਰ ਸਿਰਫ਼ ਇਸ ਕਰਕੇ ਹੀ ਕਰ ਰਿਹਾ ਹਾਂ ਕਿ ਮੈਂ ਕਲਾਤਮਿਕਤਾ ਬਾਰੇ ਸਮਝੌਤਾ ਨਹੀਂ ਕਰਦਾ। ਦਸਮੇਂ ਨਾਨਕ ਦੀ ਬਾਣੀ ਬਾਰੇ ਵੀ ਮੇਰੀ ਪਹੁੰਚ ਇਹੋ ਹੈ ਕਿ ਇਹ ਮੇਰੇ ਲਈ ਉੱਤਕ੍ਰਿਸ਼ਟ ਕਲਾਕ੍ਰਿਤੀਆਂ ਹਨ ਅਤੇ ਜੇ ਕੋਈ ਇਹ ਸਿੱਧ ਵੀ ਕਰ ਦੇਵੇ ਕੀ ਇਹ ਗੁਰੂਕ੍ਰਿਤ ਨਹੀਂ ਹਨ, ਜਿਸ ਗੱਲ ਉੱਪਰ ਉਨ੍ਹਾਂ ਦਾ ਸਾਰਾ ਜ਼ੋਰ ਲੱਗਿਆ ਹੈ, ਤਦ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ। ਨੈਤਿਕਤਾ ਦੇ ਮਿੱਥੇ ਹੋਏ ਮਾਪਦੰਡ ਵੀ ਜਰੂਰ ਹੋਣਗੇ ਪਰ ਇਹ ਜ਼ਾਤੀ ਮਸਲੇ ਹਨ। ਉੱਦਾਤ ਦੀ ਮਿਸਾਲ ਵਜੋਂ ਪੇਸ਼ ਕੀਤੀਆਂ ਜਾ ਸਕਣ ਵਾਲੀਆਂ ਕਲਾ-ਕ੍ਰਿਤੀਆਂ ਨੂੰ ਜਦ ਕੋਈ "ਅਸ਼ਲੀਲ ਰਚਨਾਵਾਂ", "ਕੂੜ-ਕਬਾੜ", "ਗੰਦ ਦਾ ਟੋਕਰਾ" ਜਿਹੇ ਨਾਮ ਦਿੰਦਾ ਹੈ ਤਾਂ ਮੇਰੇ ਲਈ ਉਹ ਅਸ਼ਲੀਲਤਾ ਦੀਆਂ ਸਭ ਹੱਦਾਂ ਪਾਰ ਕਰ ਜਾਂਦਾ ਹੈ। ਖ਼ੈਰ! ਖ਼ਿਆਲ ਆਪੋ-ਆਪਣੇ।
      ਆਪਣੀ ਗਲਤੀ ਮੰਨਣ ਵਿੱਚ ਮੈਨੂੰ ਕੋਈ ਤਕਲੀਫ਼ ਨਹੀਂ ਹੁੰਦੀ ਪਰ ਇੱਥੇ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਵੀ ਗਲਤ ਕੀਤਾ ਹੈ। ਡਾ ਜੱਗੀ ਦੇ ਕਾਫ਼ੀ ਕੰਮਾਂ ਨੂੰ ( ਖ਼ਾਸ ਕਰ ਇਸਦੀ "ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ" ) ਮੈਂ ਧਿਆਨ ਨਾਲ ਪੜ੍ਹਿਆ-ਮਾਣਿਆ ਹੈ ਪਰ ਕਿਸੇ ਦੋ-ਮੂੰਹੇ ਬੰਦੇ ਦੀ ਮੇਰੀ ਨਿਗਾਹ ਵਿੱਚ ਕੋਈ ਕੀਮਤ ਨਹੀਂ। ਮੈਂ ਇਸਦੀ ਵਿਦਵਤਾ ਤੋਂ ਕੀ ਲੈਣਾ। ਚੁਲ੍ਹੇ ਪਵੇ ਉਹ ਸੋਨਾ ਜਿਹੜਾ ਕੰਨਾਂ ਨੂੰ ਹੀ ਖਾਈ ਜਾਵੇ।
      https://dalvirgill.wordpress.com/2014/01/23/metal-eyes/
  • ਜਸਕਰਨ ਸਿੰਘ
    ਦਲਵੀਰ ਗਿੱਲ ਜੀ ਫੋਟੋ ਐਡਿਟ ਵਿੱਚ ਕੁਝ ਵੀ ਗਲਤ ਨਹੀਂ ਹੈ। ਫੋਟੋ ਇੱਕ ਸ਼ਖਸ਼ ਦੇ ਕਿਰਦਾਰ ਨੂੰ ਭ਼ਲੀ ਭਾਂਤ ਰੀਪਰਜੈਂਟ ਕਰਦੀ ਹੈ। ਇਸਨੂੰ ਕਲਾ ਕਹਿੰਦੇ ਹਨ। ਪਰ ਸੋਚਣ ਵਾ਼ਲੀ ਗੱਲ ਇਹ ਹੈ ਕਿ ਜਿੰਨਾਂ ਲੋਕਾਂ ਨੂੰ ਗ੍ਰੰਥ ਪੜ੍ਹਨੇ ਨਹੀਂ ਆਉਂਦੇ ਉਹ ਫੋਟੋ ਨੂੰ ਕਿੱਥੇ ਸਮਝ ਸਕਦੇ ਹਨ। ਸਮਝਣੀ ਤੇ ਦੂ੍ਰ ਵੇਖਣੀ ਵੀ ਨਹੀਂ ਆਉਂਦੀ। ੲੇਹੋ ਜਿਹੇ ਬੰਦੇ ਨੂੰ ਜਸਟੀਫਿਕੇਸ਼ਨ ਦੇਣ ਨਾਲੋਂ ਕਿਸੇ ਚੰਗੇ ਜਿਹੇ ਅੱਖਾਂ ਦੇ ਡਾਕਟਰ ਦੀ ਦੱਸ ਪਾਇਆ ਕਰੋ।
  • Dalvir Singh Gill
    ਨਹੀਂ ਜਸਕਰਨ ਸਿੰਘ ਜੀ ਐਸੀ ਗੱਲ ਨਹੀਂ ਹੈ। ਭਾਈ ਜੇਠੂਵਾਲ ਸਾਹਿਬ ਬਾਰੇ ਤਾਂ ਮੈਨੂੰ ਪਤਾ ਹੈ ਕਿ ਕਮਾਈ ਵਾਲੇ ਸੱਜਣ ਹਨ, ਉਹ ਦਿਲ ਦੀ ਮਾਸੂਮੀਅਤ ਵਿੱਚੋਂ ਹੀ ਕਹਿ ਰਹੇ ਸਨ, ਪਰ ਇਹ ਐਂਟੀ-ਜੁੰਡਲੀ ਕਿਸੇ ਲਿਹਾਜ ਦੀ ਹੱਕ਼ਦਾਰ ਨਹੀਂ ਹੈ। ਇਹ ਨਿੰਦਕ-ਟੋਲਾ ਤਾਂ ਜਗਤ ਨਰਾਇਣ ਨਾਲੋਂ ਵੀ ਘਟੀਆ ਹੈ ਕਿ ਇਹ ਮੀਡੀਆ ਵਿੱਚ ਗੰਦ ਫੈਲਾਉਣ ਲਈ ਭੇਸ ਵੀ ਸਿੱਖਾਂ ਦਾ ਧਾਰੀ ਫਿਰਦੇ ਹਨ।
    14 hrs · Like · 6
  • e · 6
  • ਜਸਕਰਨ ਸਿੰਘ ਸਤਿ ਬਚਨ ਜੀ ।
    14 hrs · Like · 1

    • Kamaljeet Singh ShaheedSar Eh Bibi ta kuch din pehla Akal Purkh Waheguru ji nu taane mehne maar rahi si ik video ch. Jehda Waheguru Maharaj de virodh bolda oh ohna di Sikhi kinni ku mannega?

      Dooja eh Photo ch Ratan Jaggi (not singh ) da dogla mooh dikhaaya hoya. Eh bande diya kitaba ate arth hee Jionwala ate Ghagga aksar quote karde ne.
      8 hrs · Like · 4
  • Anurag Singh
    Shamsher Singh Ji,being. Gursikh it is our duty not to glorify any individual or defend his/her misleading lies overriding the prestige of our Gurus. When Baba Ram Rai was ex-communicated by Guru Hari Rai for changing a word in the hymn of Guru Nanak, s
    ome Sikhs pleaded for his forgiveness by saying that he is a child of fourteen years age and this minor transgression may be forgiven. Guru Hari Rai rejected the demand by saying had he been my culprit, I would have forgiven him,but he is the culprit of the Guru (True Enlightener of the Soul, God), and only Guru is competent to forgive his transgression. In Sikhism a Person (Viakati) and a place (Asthan) were not important. But with the emergence of Sants and Asthans, started during the British period to start cults in the garb of Sikhism but opposed to the ethics, scriptures and philosophy of Sikhism, a new breed of adversaries was patronised, which is a continuing reality even now. The Punjabis, who were ready to anything to obtain visas and place in foreign countries only for earning money, were soft targets selected by our agencies to create splinter groups to spit venom against the SIKH Gurus, their Bani, SIKH Apostles, SIKH Code Of Conduct, SIKH Rehit etc. What we are watching on you tube and Face Book Pages is the result of this New Breed of Professional Liars, emotionally bankrupt, morally depraved, spiritually barren and intellectually dishonest people.
    Few months of Prof.Jagdish Singh Ji advised me to write on all the controversial issues as most of our university dons are conspicuously silent on these vital issues, except on Dasam Granth. My father, Dr Trilochan Singh and Sirdar Kapur Singh fought relentless war against these adversaries on various issues during their lifetimes. I was reluctant to enter this unexplored area of Face Book, but the pressing circumstances of the political and religious cheats forced me to enter this area of debate on the invitation of D.S.Gill of IHRO and S.Dalvir Singh Gill. We, being human-beings are not perfect. So you are free to point out any shortcoming even in my writings, if found, or supplement them with your valuable suggestions and write-ups as is being done by my learned friend and companion Sirdar Dalvir Singh Gill.
    Gur Fateh:31.3.2015.

No comments:

Post a Comment