Sunday, March 15, 2015

ਲਿਖੇ-ਪੜ੍ਹੇ ਮੂਰਖ ( ਦਸਮ ਗ੍ਰੰਥ ਬਾਰੇ ਸਿੱਖ ਵਿਦਵਾਨਾਂ ਦੀ ਬੌਧਿਕ ਬੇਈਮਾਨੀ ) — I [ ਦਸਮ ਗ੍ਰੰਥ ਬਾਰੇ ਖੁਸ਼ਵੰਤ ਸਿੰਘ ਦੀ ਖੋਜ ਦਾ ਮਿਆਰ —ਸਰਦਾਰ ਅਨੁਰਾਗ ਸਿੰਘ ]

  • *ਲਿਖੇ-ਪੜ੍ਹੇ ਮੂਰਖ ( ਦਸਮ ਗ੍ਰੰਥ ਬਾਰੇ ਸਿੱਖ ਵਿਦਵਾਨਾਂ ਦੀ ਬੌਧਿਕ ਬੇਈਮਾਨੀ ) — I
    ===================================================
    ਦਸਮ ਗ੍ਰੰਥ ਬਾਰੇ ਖੁਸ਼ਵੰਤ ਸਿੰਘ ਦੀ ਖੋਜ ਦਾ ਮਿਆਰ
    —ਸਰਦਾਰ ਅਨੁਰਾਗ ਸਿੰਘ
    ------------------------------------------------------------------------------------
    ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤਿਤਮ ਰਚਨਾ ਦਸਮ ਗ੍ਰੰਥ, ਸਾਹਿਤ ਦਾ ਸੰਸ਼ਲੇਸ਼ਣ ਹੈ। ਪਦ-ਰਚਨਾ ਦੇ ਅੰਦਾਜ਼, ਕਾਵਿਕਤਾ, ਕਾਵਿ-ਵਿਭਿੰਨਤਾ, ਵਿਸ਼ਿਆਂ ਦੀ ਬਹੁਲਤਾ, ਕਾਵਿ-ਰੂਪਾਂ, ਛੰਦਾਬੰਦੀ, ਰਾਗਾਂ, ਸੰਕਲਪਾਂ ਇਤਿਆਦਿ ਦੀ ਅਮੀਰੀ ਅਤੇ ਵਿਸ਼ਾਲਤਾ ਇਸ ਕਦ੍ਰ ਮਹਾਨ ਹੈ ਕਿ ਲੇਖਿਕਾਂ, ਵਿਦਵਾਨਾਂ, ਖੋਜੀਆਂ ਅਤੇ ਧਰਮ-ਸ਼ਾਸ਼ਤਰੀਆਂ ਦਾ ਹੀ ਸਿਰ ਨਹੀਂ ਘੁੰਮ ਜਾਂਦਾ ਸਗੋਂ ਸਿੱਖ ਵੀ ਅਸਮੰਜਸ ਵਿੱਚ ਕਿੰਕਰਤਵ੍ਯਵਿਮੂੜ ਹੋ ਅਵਾਕ ਖੜ੍ਹੇ ਰਹਿ ਜਾਂਦੇ ਹਨ। ਮੰਦੇਭਾਗੀਂ ਦਸਮ ਗ੍ਰੰਥ ਗਿਰਦ ਸਾਰੇ ਵਿਵਾਦ ਕੇਵਲ ਸਿੱਖ ਅਖਵਾਉਣ ਵਾਲਿਆਂ ਦੀਆਂ ਹੀ ਚਪਲ ਕਲਪਨਾ ਦੀਆਂ ਮਨੌਤਾਂ ਅਤੇ ਪਰਿਕਲਪਨਾਤਮਿਕ ਬਿਆਨਬਾਜ਼ੀ ਦੀ ਪੈਦਾਵਾਰ ਹਨ ਜੋ ਇਸ ਅਖੌਤ ਨੂੰ ਸੱਚ ਸਿੱਧ ਕਰਦੀਆਂ ਹਨ ਕਿ
    "ਸਰਦਾਰ ਨੂੰ ਮਾਰੇ ਸਰਦਾਰ, ਜਾਂ ਮਾਰੇ ਕਰਤਾਰ"।

    ਦਿਵਯ-ਗਿਆਨ ਦੇ ਭੰਡਾਰਾਂ ਦੀ ਇਸ ਅਤੁੱਟ ਖਾਨ ਨੂੰ ਖੋਦ ਕੇ ਇਸਦੀ ਭਾਸ਼ਾ ਦੀ ਅਮੀਰੀ ਅਤੇ ਰੂਹਾਨੀ ਆਸ਼ਿਆਂ ਦੇ ਗਹਨ ਅਰਥਾਂ ਤੱਕ ਪਹੁੰਚਣ ਦੀ ਅੱਜ ਤੀਕ ਕਿਸੇ ਵਿਦਵਾਨ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਭਲੇ ਦਿਨਾਂ ਵਿੱਚ ਕਥਾਕਾਰ ਉਹਨਾਂ ਲੀਹਾਂ ਉੱਪਰ ਚੱਲਦੇ ਹੋਏ ਸੰਕਲਪਾਂ ਦੀਆਂ ਘੁੰਡੀਆਂ ਖੋਲ੍ਹਣ ਪ੍ਰਤੀ ਇਕਾਗਰ, ਇੱਕਚਿੱਤ ਸਨ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹਨਾਂ ਵਿਆਖਿਆਕਾਰ/ਕਥਾਕਾਰ ਪ੍ਰਤੀ ਗੁਰ-ਹੁਕਮਾਂ ਨਾਲ ਪਾਈਆਂ ਗਈਆਂ ਸਨ। ਸਮਾਂ ਗੁਜਰਦਾ ਗਿਆ ਅਤੇ ਸਾਡੇ ਰਾਗੀਆਂ, ਵਿਆਖਿਆ ਕਰਨ ਵਾਲੇ ਕਥਾਕਾਰਾਂ ਅਤੇ ਪਾਠੀਆਂ ਦੇ ਮਿਆਰ ਵਿੱਚ ਅਵਨਤੀ ਹੁੰਦੀ ਗਈ ਅਤੇ ਇਸ ਅਧੋਗਤੀ ਦਾ ਨਤੀਜਾ, ਅੱਜ ਹਾਲਾਤ ਇਹ ਹਨ ਕਿ ਉਂਗਲਾਂ 'ਤੇ ਗਿਣੇ ਜਾ ਸਕਣ ਜੋਗੇ ਰਾਗੀ ਵੀ ਸਾਡੇ ਕੋਲ ਨਹੀਂ ਹਨ ਜੋ ਉਸੇ ਵਿਧੀ ਨਾਲ ਨਿਸ਼ਚਿਤ ਰਾਗ ਅਤੇ ਘਰ ਵਿੱਚ ਕੀਰਤਨ ਕਰ ਸਕਣ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਦਾਇਤਾਂ ਜਾਂ 'ਨੌ ਧੁਨੀਆਂ' ਦੇ ਅਨੁਸਾਰੀ ਹੋਵੇ; ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ-ਹਿਦਾਇਤਾਂ ਅਨੁਸਾਰ ਕਥਾ ਕਰਨ ਵਾਲੇ ਵੀ ਥੋੜੀ ਜਿਹੀ ਗਿਣਤੀ ਹੀ ਹਨ। ਸ਼ਬਦ ਦੇ ਗਹਨ ਰੂਹਾਨੀ ਅਰਥਾਂ ਨੂੰ ਉਜਾਗਰ ਕਰਨ ਲਈ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਟੂਕਾਂ ਦੇਣ ਵਾਲੇ ਦੋ-ਇੱਕ ਕਥਾਕਾਰ ਹੀ ਹਨ। ਸਾਡੇ ਇੰਨੇ ਸਾਰੇ ਵਿਦਿਆਲੇ ਅਜੇ ਤੱਕ ਇੱਕ ਵੀ ਐਸਾ ਪਾਠੀ ਨਹੀਂ ਪੈਦਾ ਕਰ ਸਕੇ ਜੋ ਬਾਬਾ ਬੁੱਢਾ ਜੀ ਵਰਗੇ ਗ੍ਰੰਥੀ ਦੇ ਪਾਸਕੂੰ ਵੀ ਹੋਵੇ। ਰਸ ਭਿੰਨੀ ਆਵਾਜ਼ ਵਾਲਾ ਇੱਕ ਐਸਾ ਪਾਠੀ ਜੋ ਸਰੋਤਿਆਂ ਦੇ ਆਤਮ ਦੇ ਧੁਰ ਅੰਦਰ ਤੱਕ ਭੇਦ ਕਰ ਸਕਦਾ ਹੋਵੇ। ਇਹੋ ਗੱਲ ਵਿਦਵਾਨ ( ਗਿਆਨੀ ) ਪੈਦਾ ਕਰਨ ਅਤੇ ਉਸ ਵਿਦਵਤਾ ਦੇ ਅੱਗੋਂ ਪ੍ਰਸਾਰ ਕਰ ਸਕਣ ਬਾਰੇ ਵੀ ਸੱਚ ਹੈ। ਕਰੋੜਾਂ ਰੁਪਏ ਖ਼ਰਚ ਕੇ ਅਤੇ ਯੂਨੀਵਰਸਿਟੀਆਂ ਵਿੱਚ ਅਨੇਕਾਂ ਚੇਅਰ ਸਥਾਪਤ ਕਰਕੇ ਵੀ ਅਸੀਂ ਗੁਰੂ ਸਾਹਿਬਾਨ ਦੀਆਂ ਸਟੀਕ ਜੀਵਨੀਆਂ ਤੱਕ ਨਹੀਂ ਲਿਖ ਸਕੇ ਅਤੇ ਨਾ ਹੀ ਗੁਰਮਤਿ-ਸੰਗੀਤ ਜਾਂ ਆਪਣੇ ਧਾਰਮਿਕ ਗ੍ਰੰਥਾਂ ਦਾ ਮਰਮ ਹੀ ਸਮਝ ਸਮਝਾ ਸਕੇ ਹਾਂ। ਉਲਟਾ, ਇਹਨਾਂ ਯੂਨੀਵਰਸਿਟੀ-ਮਾਰਕਾ ਵਿਦਵਾਨਾਂ ਨੇ ਸਾਡੀ ਝੋਲੀ ਵਿਵਾਦਾਂ ਨਾਲ ਭਰ ਦਿੱਤੀ ਹੈ। ਲੇਖਕਾਂ ਦੀ ਇਸ ਨਸਲ ਨੇ ਸਗੋਂ ਪੰਥ-ਵਿਰੋਧੀ ਤਾਕ਼ਤਾਂ ਲਈ ਇਹ ਮੌਕਾ ਪੈਦਾ ਕੀਤਾ ਕਿ ਉਹ ਸਾਡੇ ਇਤਿਹਾਸ, ਫਲਸਫ਼ੇ, ਧਰਮ-ਸਿਧਾਂਤਾਂ ( Theology ), ਨੈਤਿਕ-ਕਦਰਾਂ ਅਤੇ ਸੰਗੀਤ ਨੂੰ ਨਿਰੰਕੁਸ਼ ਖੋਰਾ ਲਾ ਸਕਣ।

    ਸਾਧਾਰਣ ਸਿੱਖ ਦਾ ਤਾਂ ਜ਼ਿਕ੍ਰ ਹੀ ਕੀ ਕਰਨਾ ਸਗੋਂ ਮੰਨੇ-ਪ੍ਰਮੰਨੇ ਲੇਖਕਾਂ ਵੀ, ਸਾਡੇ ਗ੍ਰੰਥਾਂ ਦੀ ਭਾਖਾ ਦੇ ਮਰਮ ਨੂੰ ਸਮਝਣ ਤੋਂ ਬਿਨਾਂ ਹੀ ਸਿੱਖ ਇਤਿਹਾਸ ਲਿਖਕੇ ਸਾਡੇ ਧਰਮ-ਸ਼ਾਸਤ੍ਰ ( Theology ) ਦੇ ਖੇਤ੍ਰ ਵਿੱਚ ਐਸੇ ਸਿੱਧੜਾਂ ਨੂੰ ਘੁਸਪੈਠ ਦਾ ਮੌਕਾ ਪ੍ਰਦਾਨ ਕਰ ਦਿੱਤਾ ਜਿਨ੍ਹਾਂ ਨੂੰ ਧਰਮ-ਗ੍ਰੰਥਾਂ ਦੇ ਅਧਿਐਨ ਲਈ ਲੋੜੀਂਦੇ ਜ਼ਾਬਤੇ ਦੀ ਮੁੱਢਲੀ ਜਾਣਕਾਰੀ ਵੀ ਨਹੀਂ।
    ਸ਼੍ਰੀ ਖੁਸ਼ਵੰਤ ਸਿੰਘ ਨੇ 1970 ਵਿੱਚ ਗੁਰੂ ਨਾਨਕ ਪੰਚ-ਸ਼ਤਾਬਦੀ ਉਤਸਵਾਂ ਸਮੇਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਆਯੋਜਿਤ ਕਰਵਾਏ ਗਏ ਅੰਤਰਰਾਸ਼ਟਰੀ ਸੈਮੀਨਾਰ ਸਮੇਂ ਐਲਾਨਿਆ, "ਮੈਂ ਗੁਰੂ ਨਾਨਕ ਦੀ ਬਾਣੀ ਦਾ ( ਅੰਗ੍ਰੇਜ਼ੀ ਵਿੱਚ ) ਅਨੁਵਾਦ ਇੱਕ ਤਰਾਂ ਦੀ ਪ੍ਰਿਥਕ ਲਾਪਰਵਾਹੀ ਜਿਹੀ ਨਾਲ ਕੀਤਾ ਹੈ।" [ ਪਾਠਕ ਜਨ ਹਵਾਲੇ ਲਈ ਪ੍ਰੋਫ਼ ਹਰਬੰਸ ਸਿੰਘ ਦੁਆਰਾ ਸੰਪਾਦਿਤ ਕਿਤਾਬ "ਗੁਰੂ ਨਾਨਕ ਪਰਥਾਇ ਪਰਿਪੇਖ" ( "Perspectives on Guru Nanak" ) ਵਾਚ ਸਕਦੇ ਹਨ। ] ਸ਼੍ਰੀ ਖੁਸ਼ਵੰਤ ਸਿੰਘ ਦਾ ਦਸਮ ਗ੍ਰੰਥ ਦਾ ਅਧਿਐਨ, ਸਾਡੇ ਗ੍ਰੰਥਾਂ, ਖ਼ਾਸ ਕਰ ਦਸਮ ਗ੍ਰੰਥ, ਬਾਰੇ ਉਸਦੇ ਮਣਾ-ਮੂੰਹ ਅਗਿਆਨ ਦੀ ਖ਼ਬਰ ਦਿੰਦਾ ਹੈ। ਮੈਂ ਇੱਥੇ, ਦਸਮ ਗ੍ਰੰਥ ਦੇ ਰਚਨਾਕਾਰ ਬਾਰੇ ਉਸਦੇ ਵਿਚਾਰਾਂ ਦਾ ਉਲੇੱਖ ਕਰ ਰਿਹਾ ਹਾਂ, "ਦਸਮ ਗ੍ਰੰਥ ਜੋ ਮਨੀ ਸਿੰਘ ਦੇ ਨਾਮ ਨਾਲ ਪ੍ਰਚਲਿਤ ਹੈ, ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ 1,25,000 ਛੰਦ ਉਚਾਰੇ ਗਏ, ਅਤੇ ਮੌਜੂਦਾ ਦਸਮ ਗ੍ਰੰਥ 1,25,000 ਛੰਦਾਂ ਦਾ ਦਸਵਾਂ ਹਿੱਸਾ ਹੈ, ਅਤੇ ਇਸੇ ਲਈ ਇਸਨੂੰ ਦਸਮ ਗ੍ਰੰਥ ਕਹਿੰਦੇ ਹਨ ਨਾ ਕਿ ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਹੋਣ ਕਾਰਣ। ਇਸ ਵਿੱਚ ਇਤਿਹਾਸਿਕ ਸਤਰਾਂ ਇਸ ਤਰਾਂ ਸੰਕਲਿਤ ਹਨ, 'ਸਵਾ ਲਖ ਛੰਦ ਆਗੇ ਸੋਇ ਇਸ ਮੇਂ ਏਕ ਘਟ ਨਹੀਂ ਹੋਇ'।" [ ਸਿੱਖਾਂ ਦਾ ਇਤਿਹਾਸ ਭਾਗ ਪਹਿਲਾ ਪੰਨਾ 316 (A History of the Sikhs, vol.i,p.316.) ]

    ਹੁਣ ਇਸ ਤਰਕ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਫ਼ ਸਿੱਧ ਹੁੰਦਾ ਹੈ ਕਿ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਕੁਲ 17,195 ( 12,500 ਨਹੀਂ, ਜੋ 1,25,000 ਦਾ 10% ਬਣਦਾ ਹੈ।) ਛੰਦ ਹਨ, ਸਮੇਤ "ਜਾਗਤ ਜੋਤ ਜਪੈ ਨਿਸ ਬਾਸਰ" ਵਾਲੇ ਅਣਪ੍ਰਕਾਸ਼ਿਤ ਸਵੈਯੇ ਦੇ। ਜੋ ਕਿ 1,25,000 ਦਾ 13.75% ਬਣਦਾ ਹੈ ਨਾ ਕਿ 10%, ਜਿਵੇਂ ਕਿ ਸ਼੍ਰੀ ਖੁਸ਼ਵੰਤ ਸਿੰਘ ਨੇ ਆਪਣੇ ਹੀ ਕਿਸੇ ਗਣਿਤ ਦੇ ਮੁਤਾਬਿਕ ਹਿਸਾਬ ਲਾ ਕੇ ਇੱਕ ਨਵਾਂ ਸ਼ੋਸ਼ਾ ਛੱਡਿਆ ਹੈ, ਜੋ ਅੱਜ ਤਕ ਧਾਰਮਿਕ ਗ੍ਰੰਥਾਂ ਦੇ ਸਾਹਿਤਿਕ ਅਧਿਐਨ ਦੇ ਕਿਸੇ ਵੀ ਹਲਕਿਆਂ ਦੇ ਸੁਣਨ-ਪੜ੍ਹਨ ਵਿੱਚ ਨਹੀਂ ਆਇਆ। ਦਰਅਸਲ ਸ਼੍ਰੀ ਖੁਸ਼ਵੰਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਪਾਵਨ ਹਸਤਾਖਰਾਂ ਵਾਲੇ ਪੰਨੇ ਤੋਂ ਹੀ ਅਨੁਵਾਦ ਕਰ ਰਹੇ ਹਨ, ਪਰ ਉਸੇ "ਪ੍ਰਿਥਕ ਲਾਪਰਵਾਹੀ" ਨਾਲ। ਇਹ ਸਤਰ ਇਉਂ ਹੈ, "ਸਵਾ ਲਾਖ ਛੰਦਾਗੇ ਹੋਈ।। ਜਾ ਮਹਿ ਏਕ ਘਟ ਨਹੀਂ ਹੋਈ।।" । ਸਾਡੇ ਵਿਦਵਾਨ ਇਤਿਹਾਸਕਾਰ ਨੂੰ ਭੁਲੇਖਾ ਲੱਗਾ ਅਤੇ "ਆਗੇ ਹੋਈ" ਨੂੰ ਉਹ "ਆਗੇ ਸੋਈ" ਪੜ੍ਹ ਗਿਆ। ਜਦ ਇਹ ਸਤਰ ਪਿਛਲੀ ਸਤਰ, ਜੋ ਜਾਣਬੁਝ ਕੇ ਛੱਡ ਦਿੱਤੀ ਗਈ, ਨਾਲ ਜੋੜ ਕੇ ਪੜ੍ਹੀਏ ਤਾਂ ਉਸ ਦਾ ਅਨੁਵਾਦ ਹੈ ਕਿ ਰਾਮ ਅਵਤਾਰ ਤੱਕ ਬਚ੍ਰਿਤ ਨਾਟਕ ਦੇ 2255 ਛੰਦ ਲਿਖੇ ਜਾ ਚੁੱਕੇ ਸਨ। ਇਸ ਤੋਂ ਇਲਾਵਾ 1,25,000 ਛੰਦ ਹੋਰ ਲਿਖੇ ਗਏ (ਛੰਦਾਗੇ ਹੋਈ)। ਇਸ ਸਤਰ ਵਿੱਚ ਲਫਜ਼ 'ਛੰਦਾਗੇ ਹੋਈ' ਕਿਸੇ ਤਰ੍ਹਾਂ ਵੀ ਇਹ ਜ਼ਾਹਿਰ ਨਹੀਂ ਕਰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ 1,25,000 ਛੰਦ ਹੋਰ ਉਚਾਰਨ ਕੀਤੇ ਗਏ, ਜਿਵੇਂ ਕਿ ਵਿਦਵਾਨ ਨੇ ਆਪਣੀ "ਪ੍ਰਿਥਕ ਲਾਪਰਵਾਹੀ" ਨਾਲ ਅਨਰਥ ਕੀਤੇ ਹਨ। ਇਹ ਬਿਲਕੁਲ ਸਪਸ਼ਟ ਸਬੂਤ ਦੇ ਰਿਹਾ ਹੈ, ਜਿੰਨੇ ਛੰਦ ਲਿਖੇ ਜਾ ਚੁੱਕੇ ਹਨ ਉਨ੍ਹਾਂ ਤੋਂ ਇਕ ਵੀ ਘੱਟ ਨਹੀਂ ਹੈ ਅਤੇ ਇਸ ਤੋਂ ਬਾਅਦ ਹੋਰ ( 1,25,000 ) ਛੰਦ ਉਚਾਰੇ ਜਾਣਗੇ।

    ਜਦੋਂ ਸ਼੍ਰੀ ਖੁਸ਼ਵੰਤ ਸਿੰਘ ਜਿਹਾ ਪੜ੍ਹਿਆ-ਲਿਖਿਆ ਵਿਦਵਾਨ, ਪਰ ਜਿਸਨੂੰ ਗ੍ਰੰਥਾਂ ਦੀ ਭਾਸ਼ਾ ਦਾ ਗਹਿਰਾ ਗਿਆਨ ਨਹੀਂ, ਇਹੋ ਜਿਹੀਆਂ ਵੱਡੀਆਂ ਭੁੱਲਾਂ ਕਰ ਸਕਦਾ ਹੈ ਤਾਂ ਇਨ੍ਹਾਂ ਅੱਧ-ਪੜ੍ਹ, ਅਣ-ਪੜ੍ਹ, ਕੱਚਘਰੜ, ਆਪੂੰ ਬਣੇ ਵਿਦਵਾਨਾਂ ਦਾ ਕੀ ਹਾਲ ਹੋਏਗਾ ?

    ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਨਿੰਦਕਾਂ ਦੀ ਬਕਵਾਦੀ ਬਕਵਾਸ 'ਤੇ ਇਤਬਾਰ ਲਿਆਉਣ ਤੋਂ ਪਹਿਲਾਂ ਇਸ ਨੁਕਤੇ ਉੱਪਰ ਸੰਜੀਦਗੀ ਨਾਲ ਵਿਚਾਰ ਜ਼ਰੂਰ ਕਰ ਲਿਓ।
    ਗੁਰ ਫ਼ਤਹਿ
    —ਅਨੁਰਾਗ ਸਿੰਘ 10. 3. 2015.
    ==================================================
    * ਦੋ ਤਰਾਂ ਦੇ ਪੰਥ-ਦੋਖੀ ਨਿੰਦਕ ਹਨ ਜਿਹਨਾਂ ਨਾਲ ਸਾਡਾ ਵਾਹ ਪੈ ਗਿਆ ਹੈ: 1.ਅਨਪੜ੍ਹ ਪ੍ਰੋਫੈਸਰ, ਅਤੇ
    2. ਲਿਖੇ-ਪੜ੍ਹੇ ਬੇਈਮਾਨ ( ਮੁਹੰਮਦ ਤੁਗਲਕ ਦੀ ਉਪਮਾ ਵਾਲੇ ਪੜ੍ਹੇ-ਲਿਖੇ ਮੂਰਖ )
    ਇਹ ਲੜੀ ਦੂਸਰੀ ਕਿਸਮ ਦੇ ਦੋਖੀਆਂ ਬਾਰੇ ਹੈ ਜਿਹਨਾਂ ਨੇ ਵਿਧੀਵਤ ਪੜ੍ਹਾਈ ਕੀਤੀ, ਅਕਲ ਵੀ ਸੀ ਪਰ ਇਸਦੀ ਕੁਵਰਤੋ ਕੀਤੀ। ਗਿਆਨ ਦੀ ਰੌਸ਼ਨੀ ਵਿੱਚ ਵਿਦਵਾਨ ਭਰਮ ਨਾਸ ਕਰਦਾ ਹੈ, ਸ਼ੰਕੇ ਦੂਰ ਕਰਦਾ ਹੈ। ਦੁਰ ਫਿੱਟੇ ਮੂੰਹ ਇਹੋ ਜਿਹੀ ਵਿਦਵਤਾ ਦੇ ਜੋ ਸ਼ੰਕੇ ਪੈਦਾ ਕਰਦੀ ਹੈ।
    —ਦਲਵੀਰ

  • Anurag Singh Traditive-traduttire=translator is a traitor, is an old Italian equation,but Sardar Dalvir Singh has proved this equation wrong with his beautiful rendering of my English write-up,posted on 10.3.2015.It is not only a source of my strength but also gives my writings wider audience.Many many thanks Sardar Dalvir Singh Ji.
  • Satparkash Singh ਦਸਮ ਬਾਣੀ ਦਾ ਿਵਰੋਧ ਕਰਨ ਵਾਲੇ ਜਾਂ ਤਾ ਸ਼ਰਾਬੀ ਕਬਾਬੀ ਲੋਗ ਹਨ ਜਾਂ ਕਾਮਰੇਡ ਨਾਸਤਿਕ ਅਤੇ ਗੁਰਮਤਿ ਤੋ ਭਗੋੜੇ ਲੋਗ ਜਿੰਨਾ ਦਾ ਿਸੱਖੀ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀ!!!!
  • Anurag Singh This was Khushwant Singh who in his very first book,"TheSikhs",published in 1954,by George Allen and Unwin, London, predicted that by the end of the twentieth century,the Sikh community will be completely exterminated.The book was baned.At that time Dr Trilochan Singh wrote that cocktail SIKHS like Mr.Khushwant Singh will be exterminated and not the Khalsa SIKHS.
  • Pardeep Singh Khalsa ਬਹੁਤ ਸੁਹਣੇ ਢੰਗ ਨਾਲ ਸ਼ਰਾਬੀ ਅਤੇ ਨਾਸਤਿਕ ਿਕਸਮ ਦੇ ਲੋਕਾ ਨੰੂ ਨੰਗਿਆ ਕੀਤਾ ਹੈ ਜੀ
  • Dalvir Singh Gill .
    ਇਹ ਉਹੋ ਖੁਸ਼ਵੰਤ ਸਿੰਘ ਹੈ ਜਿਸਨੇ ਆਪਣੀ ਪਹਿਲੀ-ਪਹਿਲੀ, ਜੌਰਜ ਐਲੇਨ ਐਂਡ ਅਨਵਿਨ, ਲੰਦਨ ਦੁਆਰਾ 1954 ਵਿੱਚ ਪ੍ਰਕਾਸ਼ਿਤ "ਦ ਸਿਖਜ਼" ਨਾਮੀ ਕਿਤਾਬ ਵਿੱਚ ਇਹ ਭਵਿੱਖਬਾਣੀ ਕੀਤੀ ਸੀ ਕਿ 20ਵੀਂ ਸਦੀ ਦੇ ਅੰਤ ਤੱਕ ਸਿੱਖ-ਜਗਤ ਦਾ ਮੁਕੰਮਲ ਖ਼ਾਤਮਾ ਹੋ ਚੁੱਕਿਆ ਹੋਵੇਗਾ। ਇਸ ਕਿਤਾਬ ਉੱਪਰ ਪਾਬੰਦੀ ਲੱਗੀ ਸੀ। ਉਸ ਸਮੇਂ ਭਾ
    ਈ ਸਾਹਿਬ ਡਾ. ਤ੍ਰਿਲੋਚਨ ਸਿੰਘ ਜੀ ਨੇ ਲਿਖਿਆ ਸੀ,

    "ਮਿ. ਖੁਸ਼ਵੰਤ ਸਿੰਘ ਜਿਹੇ ਕਾਕਟੇਲੀ ( ਨਸ਼ੇਬਾਜ਼ ) ਤਾਂ ਮਰ-ਮੁੱਕ ਜਾਣਗੇ ਪਰ ਅਮਰ ਖ਼ਾਲਸਾ, ਅਮਰ ਹੀ ਰਹੇਗਾ।"

    ( ਸਰਦਾਰ ਅਨੁਰਾਗ ਸਿੰਘ ਜੀ ਦੀ ਉਪਰੋਕਤ ਟਿੱਪਣੀ ਦਾ ਅਨੁਵਾਦ। )
  • Anurag Singh The same Khishwant Singh was awarded Nishan-i-Khalsa Award during Thee Hundred Years Celebrations of the Khalsai 1999 by our Panthic Leaders,courtesy,Prof.Manjit Singh,Jathedar Sri Akal Takhat Sahib(missionary) and Comrade Professors of his Salvation A...See More
  • Anurag Singh Cont:who have spent their lives in exposition of Sikhism in its pristine purity,were considered for this award,which was given with irresponsible abandon to a writer,who translated the Hymns of the Guru with irresponsible abandon.Even a Tankhai was awarded this award,making such an award a cheap commodity.
  • Satparkash Singh ਖੁਸ਼ਵੰਤ ਿਸਉ ਅਤੇ ਕਾਮਰੇਡੀ ਿਵਦਵਾਨ ਹਜਾਰਾ ਆਏ ਤੇ ਚਲੇ ਗਏ ਿੲਹ ਖਾਲਸੇ ਦੀ ਬਾਣੀ ਦਾ ਕੁਝ ਨਹੀ ਿਵਗਾੜ ਸਕੇ ਖਾਲਸਾ ਿਪਛਲੇ ਸਾਢੇ ਤਿੰਨ ਸੌ ਸਾਲ ਤੋ ਵਧੇਰੇ ਸਮੇ ਤੋ ਦਸਮ ਿਪਤਾ ਦੀ ਬਾਣੀ ਪੜਦਾ ਆ ਰਿਹਾ ਹੈ ਅਤੇ ਸਦਾ ਪੜਦਾ ਰਹੇਗਾ!!!
  • Paramjit Kaur Sarkari kute Han eah nindak
  • Davinder Singh .
    ਮੈਂ ਇੱਕ ਦਿਨ ਇਥੇ ਖੁਸਵੰਤ ਸਿੰਘ ਦੇ ਵਿਰੁਧ ਲਿਖ ਦਿੱਤਾ ਸੀ,ਏਸ ਇੰਦਰਾ ਗਾਂਧੀ ਦੇ ਕਰੀਬੀ ਨੂੰ ਮੈ ਮਿਸ਼ਨਰੀਆਂ ਦਾ ਬਾਪੁ ਕਹਿ ਦਿੱਤਾ ਸੀ ਸ਼ਾਇਦ.,ਬੜਿਆ ਨੂੰ ਤਕਲੀਪ ਹੋਈ ਸੀ,ਜਿਵੇਂ ਮੈ ਕੋਈ ਗਾਲ ਕਢ ਦਿੱਤੀ ਹੋਵੇ, ਤਖ੍ਲੀਪ ਮਨਨ ਵਾਲਿਆ ਵਿਚ pro ਦਸਮ ਬਾਣੀ ਵਾਲੇ ਵੀ ਕਾਫੀ ਸਨ. ਹੁਣ ਕੁਝ ਨੋਟ ਕਰ ਕੇ ਦਸਵੇ ਪਾਤਸ਼ਾ
    ਹ ਦੀ ਬਾਣੀ ਦੇ ਵਿਰੋਧੀਆਂ ਵਿਚ ਮੋਹਰਲੀ ਕਤਾਰ ਵਿਚ ਸੀ.ਕਾਂਗਰਸ ਭਗਤ,ਇੰਦਰਾ ਭਗਤ ,ਗਾਂਧੀ ਪਰਿਵਾਰ ਭਗਤ.rss ਵਿਰੋਧੀ.ਤੇ ਦੇਖ ਲਵੋ ਦਸਮ ਬਾਣੀ ਦੇ ਵਿਰੋਧ ਇਹ ਤਾਰਾਂ ਕਿਥੇ ਜੁੜਦੀਆਂ ਨੇ.ਐਵੇਂ ਬਿਨਾਂ ਗੱਲ ਸਮਝੇ ਯਬਲੀਆਂ ਮਾਰਨ ਵਾਲੇ ਅੱਗੇ ਤੋਂ ਯਬਲੀਆਂ ਤੋਂ ਪਰਹੇਜ ਰਖਿਆ ਕਰਨ.ਸਿਮਰਨਜੀਤ ਸਿੰਘ ਦੇ ਸਪੋਰਟ ,ਵੀ ਨੋਟ ਕਰਨ ਦਸਮ ਬਾਣੀ ਦੇ ਵਿਚ ਹੱਕ ਵਿਚ ਓਹ ਕਿੰਨਾ ਕੁ ਬੋਲ sakiaਸਕਿਆ?
    ਵੱਡੇ ਵੱਡੇ ਖਾਲੇਸਤਾਨੀ ਆਗੂ ਕਦੇ ਸ੍ਪੋਕੇਸਮੈਨ ਦੀਆਂ ,ਕਦੇ ਸਰਨੇ ਭਰਾਵਾਂ ਦੀਆਂ ਸਿਫਤਾਂ ਕਰਦੇ ਹਨ. ਆਖ਼ਰ ਕੋਈ ਤਾਂ ਠੋਸ ਕਾਰਣ ਹੈ,ਪਿਛੇ.
  • Anurag Singh Davivder Singh Ji,all these persons are chips of the same block:create controversies and confusions with the money provided by the agencies working against the Sikhs to exterminate the Sikhs.These people are in safe heavens,only the emotional SIKHS, following their speeches had to sacrifice their lives in the flames of confrontation with the Government.About 1,30,000 people lost their lives in this flames of hatred, spread by these traders of religion in the last 34 years.See the outcome of the leadership of these fake leaders that the population of the Sikhs during the times of Ranjit Singh was 20 million, and after 175 years our population is still stagnant at 20 million.This is unprincipled stunt politics of these political forces,working against the the Sikhs in the garb of Sikhs.
  • ਪੀ ਐਸ ਅਨੰਦਪੁਰੀ Ahh sarabi te nastik ki jananh Gurrbani bare ji .
  • ਪੀ ਐਸ ਅਨੰਦਪੁਰੀ punjabi di puranhi kahawat hai .Ghuggi ki janai sargur kiyan battan .so ehi ehna sarabian di halat hai khalsa jio .
  • Kiki Harry Rehal I agree with Anurag Singh Ji ....
    Please do clear this abt Sikh population was 20 million at Maharaja Ranjit Singh time abt 175 years before & today is still 20 million ....
    7 hrs · Like · 2

No comments:

Post a Comment