Thursday, March 19, 2015

on Bhatt-Bani

https://www.facebook.com/groups/621225801273651/887753047954257/

Dalvir Singh Gill .
ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥
ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥

ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥
ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥
ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥
ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥
ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥
ਅਸੁਰ ਗਏ ਤੇ ਭਾਗਿ ਪਾਪ ਤਿਨ੍ਹ੍ਹ ਭੀਤਰਿ ਕੰਪਹਿ ॥
ਕਾਟੇ ਸੁ ਪਾਪ ਤਿਨ੍ਹ੍ਹ ਨਰਹੁ ਕੇ ਗੁਰੁ ਰਾਮਦਾਸੁ ਜਿਨ੍ਹ੍ਹ ਪਾਇਯਉ ॥
ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
10 hrs · Like · 3


  • Sarbjit Singh ਗੱਲ ਸਿਖਣ ਦੀ ਹੈ ਜਿੱਤਣ ਦੀ ਕਦੇ ਵੀ ਨਹੀਂ ..... ਗਿਆਨ ਰੂਪੀ ਗੁਰੂ ਸਾਨੂੰ ਪ੍ਰੇਮਸ਼ਵਰ ਭਗਤੀ ਵੱਲ ਤੋਰਦਾ ਹੈ ਰਾਏ ਜਗਦੇਵ ਜੀ ਹੁਣ ਤੁਹਾਡਾ ਨਾਮ ਪੜਕੇ ਆਪ ਨੂੰ ਲੋਕੀਂ ਹਿੰਦੂ ਬਣਾ ਸਕਦੇ ਹਨ ..... ਪਰ ਮੈਨੂੰ ਹਿੰਦੂ ਕਤੇ ਨਹੀਂ ਪਰ ਸੈਕੂਲਰ ਜ਼ਰੂਰ ਹੋ !!
    9 hrs · Like · 1
  • Sarbjit Singh ਗੰਦ ਬੋਲ ਲੋਕਾਂ ਨੂੰ ਬਹਿਸ ਜਿੱਤਣਾ ਗੁਰਸਿਖ ਵਾਲਾ ਕਾਰਾ ਨਹੀਂ ਹੈ .... ਗੁਰਸਿੱਖ ਮਿਲ ਬਹਿ ਬਾਣੀ ਪੜਦੇ ਅਤੇ ਪ੍ਰਮਾਤਮਾ ਗੁਰੂ ਨੂੰ ਧਿਆਉਂਦੇ ਹਨ ....
    5 hrs · Edited · Like · 2
  • Rai Jagdev Dalvir Singh Gill ji bhattan ne guru sifti likhi hai asin bhe guru sifti karni hai jadon bani ghar kar jave automatically wahiguru nikle mukh chon. jis ton gian mile use nu guru kiha janda hai, gian lain ton bad guru de sifti karna subhavik hai asin akirtghan nahin hona bhe chahida hai, guru da nam te guru de foto te sifti karna, gurbani de nerhe nahin jana uh guru de sifti nahin archa pooja hoke rahi jandi hai. Sarbjit Singh ji mainu koee hindu kahe jan musalman koee farak nahin painda. ithe har jit jan preaching nahin ho rahi sirf dialogue kar rahe han, har jitan laee ithe koee inam nahin na he preachrer laee koee golak hai. sare kirti bande han. dhian laga ke parhna he dhiauna hai, Han jiManpreet Singh galat sabdavli galat laee varti he jandi hai ate is da nuksan bhe koee nahin, mainu lagda hai har Sikh nu agree hona pavega guru de bani nal guru ji ke dasde han sikh kaun hai.ਸੋਰਠਿ ਮਹਲਾ ੩ ॥
    ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
    ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
    ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧ Singh uh sikh hai jis ne pahul lai laee hai, ik sikh ne gurbani parhke apna jivan swarna hai ik singh ne is ton upper uthde hoe app ton kamjoran de rakhi bhe karni hai. aj bhekhian ton apne chitterh dho nahin hunde pahul shak laee bana pa lia is nal lokan upper thukan da certificate mil janda hai.
    9 hrs · Like

    Dalvir Singh Gill ਵੀਰ ਜੀਓ, ਦੁੱਖ ਇਹੋ ਹੈ ਕਿ ਸੰਵਾਦ ਸ਼ੁਰੂ ਹੀ ਨਹੀ ਹੋ ਰਿਹਾ ਇੱਕ ਮੰਚ ਉੱਪਰੋਂ। ਸਾਰੀਆਂ ਧਿਰਾਂ ਆਪੋ ਆਪਣੇ ਮੰਚ ਓਪਰੋਂ ਖੜ੍ਹੇ ਹੋ ਕੇ ਆਪੋ ਆਪਣਾ ਸੌਦਾ ਵੇਚਣ ਦੀਆਂ ਟਾਹਰਾਂ ਮਾਰੀ ਜਾ ਰਹੀਆਂ ਹਨ। ਅਜਿਹਾ ਕਰਦਿਆਂ ਮੱਛੀ ਬਾਜ਼ਾਰ ਦੇ ਸਾਰੇ ਅਸੂਲ ਭੀ ਨਿਭਾਏ ਜਾ ਰਹੇ ਹਨ ਕਿ ਮੇਰੇ ਗਵਾਂਢੀ ਦਾ ਸੌਦਾ ਬੇਹਾ-ਬਾਸੀ ਹੈ ਮੈਥੋਂ ਹੀ ਖਰੀਦੋ। ਜੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ ਉੱਥੇ ਵੀ ਤਾਂ ਰੌਲਾ ਇਹੋ ਪੈਂਦਾ ਹੈ ਕਿ ਮੇਰੀ ਵਿਆਖਿਆ ਹੀ ਅੰਤਿਮ ਹੈ, ਅਤੇ ਕੇਵਲ ਇਹੋ ਸਹੀ ਹੈ। ਵਿਆਖਿਆ ਹੈ ਹੀ ਅੰਤਰਮੁਖੀ ਪ੍ਰੀਕਿਰਿਆ - ਕੋਈ ਇਹ ਨਹੀਂ ਕਹਿ ਸਕਦਾ ਕਿ ਕਵੀ/ਲੇਖਿਕ/ਗੁਰੂ/ਹਰਿ ਦਾ ਕੀ ਭਾਵ ਹੈ ਸਗੋਂ ਸਿਰਫ ਇੰਨਾ ਹੀ ਕਿ ਮੈਂ ਇਸ ਰਚਨਾ/ਸਤਰ/ਕਵਿਤਾ/ਕਾਵਿ-ਅੰਸ਼ ਤੋਂ ਕੀ ਭਾਵ ਲੈਂਦਾ ਹਾਂ। ਆਲੋਚਨਾ/ਵਿਆਖਿਆ ਮੂਲ ਬਾਰੇ ਕੁਝ ਨਹੀਂ ਦੱਸਦੀ ਸਿਰਫ਼ ਆਲੋਚਕ/ਵਿਆਖਿਆਕਾਰ ਦੇ ਅੰਦਰ ਉੱਪਰ ਹੀ ਝਾਤ ਪਵਾਉਂਦੀ ਹੈ ਅਤੇ ਉਸ "ਗਿਆਨ" ਬਾਰੇ ਦੱਸਦੀ ਹੈ ਜਿਸਦਾ ਉਹ ਭਾਰ ਚੁੱਕੀ ਫਿਰਦਾ ਹੈ। 

    Robin Rinehart ਦੀ ਕਿਤਾਬ ( ਮੈਂ ਪੜ੍ਹੀ ਨਹੀਂ ) "Debating the Dasam Granth" ਦੀ amazon ਉੱਪਰ ਪਾਈ ਗਈ "Product Description" ਵਿੱਚ ਇੱਕ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ: 
    "Much of the secondary literature on the Dasam Granth focuses on this authorship issue, and despite an ever-growing body of articles, essays, and books (mainly in Punjabi), the debate has not moved forward." 
    ਇਹ ਬਹਿਸ ਨੇ ਸੰਵਾਦ ਵਿੱਚ ਤਾਂ ਕੀ ਬਦਲਨਾ ਸੀ ਬਹਿਸ ਅੱਗੇ ਵੀ ਨਹੀਂ ਵਧੀ, ਇੱਕ ਕਦਮ ਵੀ ਨਹੀਂ। ਮੈਂ ਕੁਝ ਦਿਨ ਹੋਏ ਪ੍ਰੋ ਜਗਦੀਸ਼ ਸਿੰਘ ਹੁਰਾਂ ਨਾਲ ਇੰਟਰਵਿਊ ( ਦੋ ਸਵਾਲ ) ਦੀ ਇੱਕ ਆਡੀਓ ਪਾਈ ਸੀ ( ਨਾਲ ਆਪਦੇ ਵੱਲੋਂ ਇਹ ਸ਼ਬਦ ਪਾਏ "ਆਪਾਂ ਗੱਲ ਕਰਨਾ ਸਿਖੀਏ ?" ) ਉਸਨੂੰ ਇਹ ਸੋਚ ਕੇ ਕਿ ਕਿਸੇ "ਦਸਮ-ਪੱਖੀ" ( ਜਾਂ ਜ਼ਿਆਦਾ ਪ੍ਰਚਲਿਤ "ਬਚਿਤ੍ਰੀਏ" ) ਦੀਆਂ ਯੱਕੜਾਂ ਹੋਣਗੀਆਂ ਡਿਲੀਟ ਕਰ ਦਿੱਤਾ ਗਿਆ। ਜਾਂ ਨਹੀਂ ਸੁਣਿਆ ਗਿਆ। ਇਸ ਤਰਾਂ ਦੇ ਮਸਲੇ ਇੱਕੋ ਦਿਨ ਵਿੱਚ ਨਹੀਂ ਨਿਬੜ ਜਾਂਦੇ ਅਤੇ ਨਾਹੀ ਫੇਸਬੁੱਕ ਜਾਂ ਬਲਾਗਾਂ/ਵੈੱਬ-ਸਾਈਟਾਂ ਉੱਪਰ ਅੰਤਿਮ ਫ਼ੈਸਲੇ ਲਏ ਜਾ ਸਕਦੇ ਹਨ ਜੋ ਪੰਥ ਉੱਪਰ ਲਾਗੂ ਹੋ ਸਕਦੇ ਹਨ, ਪਰ ਸਾਡੇ ਵਿੱਚ ਇਹੋ ਰੁਚੀ ਭਾਰੀ ਹੈ ਕਿ "ਓਥੇ ਲੱਗੇ ਹੋਏ ਸੀ ਆਪੋ-ਆਪਦੀਆਂ ਛੱਡਣ, ਮੈਂ ਇੱਕ ਕਾਮੈਂਟ ਕੀਤਾ ਸਾਰੇ ਚੁੱਪ। ਅੰਮ੍ਰਿਤਸਰ ਵਿਖੇ ਹੋਏ ਸੰਮੇਲਨ ਵਿੱਚ ਪ੍ਰੋ ਜਗਦੀਸ਼ ਸਿੰਘ ਹੁਰਾਂ ਦੇ ਹੀ ਵਿਚਾਰ ਸੁਣੋ ਉਹ "ਵਿਰੋਧੀ ਧਿਰ" ਦੀਆਂ ਪ੍ਰਾਪਤੀਆਂ ਦੀ ਵੀ ਗੱਲ ਕਰਦੇ ਹਨ ਅਤੇ ਉਕਾਈਆਂ ਦੀ ਵੀ। ਇੱਕ ਥਾਂ 'ਤੇ ਦੋਵੇਂ ਧਿਰਾਂ ਸਹੀ ਹਨ ਕਿ ਉਹ ਇਸ ਸਭ ਕਾਸੇ ਦੀ ਜੜ੍ਹ ਬਸਤੀਵਾਦੀ-ਸੰਵਾਦ ਵਿੱਚ ਕਿਤੇ ਦੇਖਦੇ ਹਨ ਪਰ ........... 

    ਮੇਰੇ ਇੱਕ ਲਾਹੌਰੀ ਮਿਤ੍ਰ ਨੇ ਇੱਕ ਵਾਕੰਸ਼ ਬਾਰੇ ਦੱਸਿਆ ਸੀ "ਕਹਤ-ਉਲ-ਰਲਾਮ" ਜਾਂ ਅਜਿਹਾ ਕੁਝ ਜੋ ਇੱਕ ਤਰਾਂ ਨਾਲ ਕਲਯੁਗ ਦੇ ਸਮਾਨਅੰਤਰ ਜਿਹਾ ਕੁਝ ਹੈ ( ਪਲੀਜ਼ ਹੁਣ ਮੈਨੂੰ ਇਹ ਨਾ ਸਮਝਾਉਣ ਲੱਗ ਜਾਇਓ ਕਿ ਕਲਯੁਗ ਕੀ ਹੈ ਜਾਂ ਕੀ ਨਹੀਂ ) ਉਸਦਾ ਕਹਿਣਾ ਸੀ ਕਿ ਇਹ ਇੱਕ ਸਮਾਂ ਆਉਂਦਾ ਹੈ ਜਦ ਖ਼ਾਲਸ ਦਾ ਕਹਤ, ਆਕਾਲ ( famine ) ਹੁੰਦਾ ਹੈ, ( When Mediocrity Rules ) ਸੰਗੀਤ, ਕਲਾ, ਸਾਹਿਤ .......... ਵਿਦਵਤਾ, ਸਾਰੇ ਹੀ ਖੇਤ੍ਰਾਂ ਵਿੱਚ। ਇਹ ਭਰਭੂਰ ਵਾਪਰ ਰਿਹਾ ਹੈ।
    7 hrs · Like · 3

    Dalvir Singh Gill ਖ਼ੋਜ ਸੋਹਣੀ ਵਸਤੂ ਹੈ। ਪਰ ਹਰ ਖੇਡ ਦੇ ਆਪੋ ਆਪਣੇ ਅਸੂਲ ਹਨ, ਉਹਨਾਂ ਤਹਿਤ ਖੇਡਣ ਦਾ ਹੀ ਸਵਾਦ ਹੈ। ਹਾਈਪੋਥਿਸਿਸ ਦਾ ਆਪਣਾ ਮਹੱਤਵ ਹੈ ਪਰ ਪਹਿਲਾਂ ਹੀ ਸਿੱਟਾ ਕਢਕੇ ਉਸ ਨੂੰ ਸਿੱਧ ਕਰਨ ਲਈ ਇੱਕਠਾ ਕੀਤੇ ਗਏ ਮਸਾਲੇ/data ਨੂੰ ਖ਼ੋਜ ਨਹੀਂ ਕਿਹਾ ਜਾਂਦਾ। ਸਿੱਟਾ ਆਖ਼ਿਰ ਹੈ, ਆਦਿ ਨਹੀਂ। 

    ਗੁਰਬਾਣੀ ਵਿੱਚ ਆਉਂਦੇ ਹਰਿ,
     ਮੁਰਾਰੀ ਆਦਿ ਦੇ ਅਰਥ ਅਸੀਂ ਪੁਰਾਣਿਕ ਕੋਸ਼ ਅਨੁਸਾਰ ਨਹੀਂ ਕਰਦੇ ਗੁਰਮਤਿ ਅਨੁਸਾਰ ਕਰਦੇ ਹਾਂ ਅਤੇ ਸਾਨੂੰ ਗੁੱਸਾ ਆਉਂਦਾ ਹੈ ਜਦੋਂ ਐਲਾਨੀਆਂ-ਨਾਸਤਿਕ ਬੰਦੇ ਉਹਨਾਂ ਦੇ ਗੁਰਮਤਿ ਅਨੁਸਾਰੀ ਅਰਥ ਨਹੀਂ ਕਰਦੇ। ( ਮੇਰਾ ਇਸ਼ਾਰਾ ਸਮਝ ਗਏ ਹੋਵੋਂਗੇ। )
    UNESCO ਨੇ ਜਦ ਗੁਰਬਾਣੀ ਦਾ ਅਨੁਵਾਦ ਛਾਪਿਆ ਸੀ ਤਾਂ ਸਰਦਾਰ ਤ੍ਰਿਲੋਚਨ ਸਿੰਘ ਜੀ ( ਡਾ.) ਹੁਰੀਂ ਸ਼੍ਰੀ ਖੁਸ਼ਵੰਤ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਜੀ ਹੁਰਾਂ ਦੇ ਨਾਲ ਸਨ। ਉਹਨਾਂ ਦੀਆਂ The Turban and The Sword of the Sikhs ਵਰਗੀਆਂ ਪੁਸਤਕਾਂ ਜਿੱਥੇ ਬਾਣੇ ਦੀ ਅੰਤ੍ਰੀਵੀ ਰੂਹਾਨੀਅਤ ਨੂੰ ਜ਼ਾਹਿਰ ਕਰਨ ਲਈ ਮੀਲ-ਪੱਥਰ ਹਨ ਉੱਥੇ ਉਹਨਾਂ ਦੀ ਕਲਮ ਨੇ ਟ੍ਰੰਪ ਅਤੇ ਮੈਕਲਿਓਡ ( ਜਿਹਨਾਂ ਦੀ ਬਾਹਰਵੀਂ ਕਾਰਬਨ ਕਾਪੀ ਨਾਲ ਸਾਡਾ ਵਾਹ ਪੈ ਰਿਹਾ ਹੈ। ) ਵਰਗੇ "ਵਿਦਵਾਨਾਂ" ਦੇ ਖੋਚਲਪੁਣੇ ਨੂੰ ਵੀ ਜੱਗ-ਜ਼ਾਹਿਰ ਕੀਤਾ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਸਰਦਾਰ ਅਨੁਰਾਗ ਸਿੰਘ, ਪ੍ਰੋ. ਹੁਰਾਂ ਨੂੰ ਸਿੱਖੀ ਹੀ ਨਹੀਂ ਖੋਜ-ਕਾਰਜ ਵੀ ਵਿਰਸੇ ਵਿੱਚ ਹੀ ਮਿਲਿਆ ਹੈ, ਪੁਰਾਤਨ ਹੱਥ-ਲਿਖਤਾਂ ਵਾਲੀ ਇੱਕ ਵੱਡੀ ਲਾਇਬ੍ਰੇਰੀ ਸਹਿਤ। ਕਿਸੇ ਅਖ਼ਬਾਰ ਵਿੱਚ ਲਿਖਣ ਦੀ ਰਾਇ ਦੇਣ ਤੋਂ ਪਹਿਲਾਂ ਇਹਨਾਂ ਨੂੰ ਇਹ ਪੁੱਛ ਲੈਣ ਵਿੱਚ ਕੋਈ ਹਰਜ਼ਾ ਨਹੀਂ ਹੋਣਾ ਸੀ ਕਿ ਕੀ ਇਹਨਾਂ ਨੂੰ ਆਪ ਵੀ ਪਤਾ ਹੈ ਕਿ ਅੱਜ ਤੱਕ ਇਹਨਾਂ ਦੀਆਂ ਕਿੰਨੀਆਂ ਕਿਤਾਬਾਂ ਛੱਪ ਚੁੱਕੀਆਂ ਹਨ?

    ਇਤਿਹਾਸ, ਸਾਹਿਤ, ਕਵਿਤਾ, ਮਿਥਿਹਾਸ ਸਮੇਤ ਸਾਰੇ ਹੀ ਵਿਸ਼ਿਆਂ ਬਾਰੇ ਸਾਡੀ ਸੂਝ ਹੀ ਨਹੀਂ ਸਗੋਂ ਪਰਿਭਾਸ਼ਾਵਾਂ ਵੀ ਨਿਰੰਤਰ ਬਦਲਦੀਆਂ ਰਹੀਆਂ ਹਨ। ਵਿਗਿਆਨ ਬਾਰੇ ਵੀ ਕ਼ੁਆਂਟਮ ਫਿਜ਼ਿਕਸ ਨੇ ਉੱਪਰਲੀ ਨੂੰ ਕੰਨੋ ਫੜ੍ਹ ਕੇ ਹੇਠਾਂ ਲੈ ਆਂਦਾ ਹੈ। ਦੂਜਿਆਂ ਨੂੰ ਪੜ੍ਹਾਉਣਾ ਬੁਰਾ ਕੰਮ ਨਹੀਂ ਪਰ ਕੀਹ ਹੀ ਚੰਗਾ ਹੋਵੇ ਜੇ ਪਹਿਲਾਂ ਆਪ ਪੜ੍ਹ ਲਿਆ ਜਾਵੇ। ਧਰਮ-ਸ਼ਾਸਤ੍ਰ ( ਥਿਓਲੋਜੀ ) ਵਾਰੇ ਵੀ ਅਤੇ ਵਿਗਿਆਨ ਬਾਰੇ ਵੀ। ਬਾਕੀ ਲਾਣੇ ਤੋਂ ਤਾਂ ਇਹੀ ਆਸ ਸੀ ਪਰ ਸਤਨਾਮ ਵੀਰਜੀ ਤੁਸੀਂ ਮੈਨੂੰ ਨਿਰਾਸ਼ ਕੀਤਾ ਹੈ, ਆਸ ਜਾਗੀ ਸੀ ਕਿ ਨਿੱਠ ਕੇ ਗੱਲ ਹੋਵੇਗੀ ਤੇ ਸਾਨੂੰ ਵੀ ਕੁਝ ਕੱਢਣ-ਪਾਉਣ ਨੂੰ ਮਿਲੇਗਾ। 
    ਚਲੋ ਮੈਂ ਗੱਲ ਸ਼ੁਰੂ ਕਰਾ ਦਿੰਦਾ ਹਾਂ ਦੱਸੋ ਕਿ ਤੁਸੀਂ ਸਿੱਖ-ਪੰਥ ( ਗੁਰਮੱਤ ) ਦੇ ਵਿਸ਼ੇਸ਼ ਰੂਪ ਅਤੇ ਧਰਮ ਦੇ ਆਮ ਰੂਪ ਕੀ-ਕੀ ਥੀਓਲਾਜ਼ੀਕਲ ਸਵਾਲ—ਧਰਮ-ਸ਼ਾਸਤ੍ਰੀਯ ਪ੍ਰਸ਼ਨ ਸਮਝਦੇ ਹੋ ?
    7 hrs · Like · 3

No comments:

Post a Comment