Thursday, March 26, 2015

Back to Square One

  • Dalvir Singh Gill ਵੀਰ ਜੀਓ, ਦੁੱਖ ਇਹੋ ਹੈ ਕਿ ਸੰਵਾਦ ਸ਼ੁਰੂ ਹੀ ਨਹੀ ਹੋ ਰਿਹਾ ਇੱਕ ਮੰਚ ਉੱਪਰੋਂ। ਸਾਰੀਆਂ ਧਿਰਾਂ ਆਪੋ ਆਪਣੇ ਮੰਚ ਓਪਰੋਂ ਖੜ੍ਹੇ ਹੋ ਕੇ ਆਪੋ ਆਪਣਾ ਸੌਦਾ ਵੇਚਣ ਦੀਆਂ ਟਾਹਰਾਂ ਮਾਰੀ ਜਾ ਰਹੀਆਂ ਹਨ। ਅਜਿਹਾ ਕਰਦਿਆਂ ਮੱਛੀ ਬਾਜ਼ਾਰ ਦੇ ਸਾਰੇ ਅਸੂਲ ਭੀ ਨਿਭਾਏ ਜਾ ਰਹੇ ਹਨ ਕਿ ਮੇਰੇ ਗਵਾਂਢੀ ਦਾ ਸੌਦਾ ਬੇਹਾ-ਬਾਸੀ ਹੈ ਮੈਥੋਂ ਹੀ ਖਰੀਦੋ। ਜੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ ਉੱਥੇ ਵੀ ਤਾਂ ਰੌਲਾ ਇਹੋ ਪੈਂਦਾ ਹੈ ਕਿ ਮੇਰੀ ਵਿਆਖਿਆ ਹੀ ਅੰਤਿਮ ਹੈ, ਅਤੇ ਕੇਵਲ ਇਹੋ ਸਹੀ ਹੈ। ਵਿਆਖਿਆ ਹੈ ਹੀ ਅੰਤਰਮੁਖੀ ਪ੍ਰੀਕਿਰਿਆ - ਕੋਈ ਇਹ ਨਹੀਂ ਕਹਿ ਸਕਦਾ ਕਿ ਕਵੀ/ਲੇਖਿਕ/ਗੁਰੂ/ਹਰਿ ਦਾ ਕੀ ਭਾਵ ਹੈ ਸਗੋਂ ਸਿਰਫ ਇੰਨਾ ਹੀ ਕਿ ਮੈਂ ਇਸ ਰਚਨਾ/ਸਤਰ/ਕਵਿਤਾ/ਕਾਵਿ-ਅੰਸ਼ ਤੋਂ ਕੀ ਭਾਵ ਲੈਂਦਾ ਹਾਂ। ਆਲੋਚਨਾ/ਵਿਆਖਿਆ ਮੂਲ ਬਾਰੇ ਕੁਝ ਨਹੀਂ ਦੱਸਦੀ ਸਿਰਫ਼ ਆਲੋਚਕ/ਵਿਆਖਿਆਕਾਰ ਦੇ ਅੰਦਰ ਉੱਪਰ ਹੀ ਝਾਤ ਪਵਾਉਂਦੀ ਹੈ ਅਤੇ ਉਸ "ਗਿਆਨ" ਬਾਰੇ ਦੱਸਦੀ ਹੈ ਜਿਸਦਾ ਉਹ ਭਾਰ ਚੁੱਕੀ ਫਿਰਦਾ ਹੈ।

    Robin Rinehart ਦੀ ਕਿਤਾਬ ( ਮੈਂ ਪੜ੍ਹੀ ਨਹੀਂ ) "Debating the Dasam Granth" ਦੀ amazon ਉੱਪਰ ਪਾਈ ਗਈ "Product Description" ਵਿੱਚ ਇੱਕ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ:
    "Much of the secondary literature on the Dasam Granth focuses on this authorship issue, and despite an ever-growing body of articles, essays, and books (mainly in Punjabi), the debate has not moved forward."
    ਇਹ ਬਹਿਸ ਨੇ ਸੰਵਾਦ ਵਿੱਚ ਤਾਂ ਕੀ ਬਦਲਨਾ ਸੀ ਬਹਿਸ ਅੱਗੇ ਵੀ ਨਹੀਂ ਵਧੀ, ਇੱਕ ਕਦਮ ਵੀ ਨਹੀਂ। ਮੈਂ ਕੁਝ ਦਿਨ ਹੋਏ ਪ੍ਰੋ ਜਗਦੀਸ਼ ਸਿੰਘ ਹੁਰਾਂ ਨਾਲ ਇੰਟਰਵਿਊ ( ਦੋ ਸਵਾਲ ) ਦੀ ਇੱਕ ਆਡੀਓ ਪਾਈ ਸੀ ( ਨਾਲ ਆਪਦੇ ਵੱਲੋਂ ਇਹ ਸ਼ਬਦ ਪਾਏ "ਆਪਾਂ ਗੱਲ ਕਰਨਾ ਸਿਖੀਏ ?" ) ਉਸਨੂੰ ਇਹ ਸੋਚ ਕੇ ਕਿ ਕਿਸੇ "ਦਸਮ-ਪੱਖੀ" ( ਜਾਂ ਜ਼ਿਆਦਾ ਪ੍ਰਚਲਿਤ "ਬਚਿਤ੍ਰੀਏ" ) ਦੀਆਂ ਯੱਕੜਾਂ ਹੋਣਗੀਆਂ ਡਿਲੀਟ ਕਰ ਦਿੱਤਾ ਗਿਆ। ਜਾਂ ਨਹੀਂ ਸੁਣਿਆ ਗਿਆ। ਇਸ ਤਰਾਂ ਦੇ ਮਸਲੇ ਇੱਕੋ ਦਿਨ ਵਿੱਚ ਨਹੀਂ ਨਿਬੜ ਜਾਂਦੇ ਅਤੇ ਨਾਹੀ ਫੇਸਬੁੱਕ ਜਾਂ ਬਲਾਗਾਂ/ਵੈੱਬ-ਸਾਈਟਾਂ ਉੱਪਰ ਅੰਤਿਮ ਫ਼ੈਸਲੇ ਲਏ ਜਾ ਸਕਦੇ ਹਨ ਜੋ ਪੰਥ ਉੱਪਰ ਲਾਗੂ ਹੋ ਸਕਦੇ ਹਨ, ਪਰ ਸਾਡੇ ਵਿੱਚ ਇਹੋ ਰੁਚੀ ਭਾਰੀ ਹੈ ਕਿ "ਓਥੇ ਲੱਗੇ ਹੋਏ ਸੀ ਆਪੋ-ਆਪਦੀਆਂ ਛੱਡਣ, ਮੈਂ ਇੱਕ ਕਾਮੈਂਟ ਕੀਤਾ ਸਾਰੇ ਚੁੱਪ। ਅੰਮ੍ਰਿਤਸਰ ਵਿਖੇ ਹੋਏ ਸੰਮੇਲਨ ਵਿੱਚ ਪ੍ਰੋ ਜਗਦੀਸ਼ ਸਿੰਘ ਹੁਰਾਂ ਦੇ ਹੀ ਵਿਚਾਰ ਸੁਣੋ ਉਹ "ਵਿਰੋਧੀ ਧਿਰ" ਦੀਆਂ ਪ੍ਰਾਪਤੀਆਂ ਦੀ ਵੀ ਗੱਲ ਕਰਦੇ ਹਨ ਅਤੇ ਉਕਾਈਆਂ ਦੀ ਵੀ। ਇੱਕ ਥਾਂ 'ਤੇ ਦੋਵੇਂ ਧਿਰਾਂ ਸਹੀ ਹਨ ਕਿ ਉਹ ਇਸ ਸਭ ਕਾਸੇ ਦੀ ਜੜ੍ਹ ਬਸਤੀਵਾਦੀ-ਸੰਵਾਦ ਵਿੱਚ ਕਿਤੇ ਦੇਖਦੇ ਹਨ ਪਰ ...........

    ਮੇਰੇ ਇੱਕ ਲਾਹੌਰੀ ਮਿਤ੍ਰ ਨੇ ਇੱਕ ਵਾਕੰਸ਼ ਬਾਰੇ ਦੱਸਿਆ ਸੀ "ਕਹਤ-ਉਲ-ਰਲਾਮ" ਜਾਂ ਅਜਿਹਾ ਕੁਝ ਜੋ ਇੱਕ ਤਰਾਂ ਨਾਲ ਕਲਯੁਗ ਦੇ ਸਮਾਨਅੰਤਰ ਜਿਹਾ ਕੁਝ ਹੈ ( ਪਲੀਜ਼ ਹੁਣ ਮੈਨੂੰ ਇਹ ਨਾ ਸਮਝਾਉਣ ਲੱਗ ਜਾਇਓ ਕਿ ਕਲਯੁਗ ਕੀ ਹੈ ਜਾਂ ਕੀ ਨਹੀਂ ) ਉਸਦਾ ਕਹਿਣਾ ਸੀ ਕਿ ਇਹ ਇੱਕ ਸਮਾਂ ਆਉਂਦਾ ਹੈ ਜਦ ਖ਼ਾਲਸ ਦਾ ਕਹਤ, ਆਕਾਲ ( famine ) ਹੁੰਦਾ ਹੈ, ( When Mediocrity Rules ) ਸੰਗੀਤ, ਕਲਾ, ਸਾਹਿਤ .......... ਵਿਦਵਤਾ, ਸਾਰੇ ਹੀ ਖੇਤ੍ਰਾਂ ਵਿੱਚ। ਇਹ ਭਰਭੂਰ ਵਾਪਰ ਰਿਹਾ ਹੈ।
  • Dalvir Singh Gill ਖ਼ੋਜ ਸੋਹਣੀ ਵਸਤੂ ਹੈ। ਪਰ ਹਰ ਖੇਡ ਦੇ ਆਪੋ ਆਪਣੇ ਅਸੂਲ ਹਨ, ਉਹਨਾਂ ਤਹਿਤ ਖੇਡਣ ਦਾ ਹੀ ਸਵਾਦ ਹੈ। ਹਾਈਪੋਥਿਸਿਸ ਦਾ ਆਪਣਾ ਮਹੱਤਵ ਹੈ ਪਰ ਪਹਿਲਾਂ ਹੀ ਸਿੱਟਾ ਕਢਕੇ ਉਸ ਨੂੰ ਸਿੱਧ ਕਰਨ ਲਈ ਇੱਕਠਾ ਕੀਤੇ ਗਏ ਮਸਾਲੇ/data ਨੂੰ ਖ਼ੋਜ ਨਹੀਂ ਕਿਹਾ ਜਾਂਦਾ। ਸਿੱਟਾ ਆਖ਼ਿਰ ਹੈ, ਆਦਿ ਨਹੀਂ।

    ਗੁਰਬਾਣੀ ਵਿੱਚ ਆਉਂਦੇ ਹਰਿ,
    ਮੁਰਾਰੀ ਆਦਿ ਦੇ ਅਰਥ ਅਸੀਂ ਪੁਰਾਣਿਕ ਕੋਸ਼ ਅਨੁਸਾਰ ਨਹੀਂ ਕਰਦੇ ਗੁਰਮਤਿ ਅਨੁਸਾਰ ਕਰਦੇ ਹਾਂ ਅਤੇ ਸਾਨੂੰ ਗੁੱਸਾ ਆਉਂਦਾ ਹੈ ਜਦੋਂ ਐਲਾਨੀਆਂ-ਨਾਸਤਿਕ ਬੰਦੇ ਉਹਨਾਂ ਦੇ ਗੁਰਮਤਿ ਅਨੁਸਾਰੀ ਅਰਥ ਨਹੀਂ ਕਰਦੇ। ( ਮੇਰਾ ਇਸ਼ਾਰਾ ਸਮਝ ਗਏ ਹੋਵੋਂਗੇ। )
    UNESCO ਨੇ ਜਦ ਗੁਰਬਾਣੀ ਦਾ ਅਨੁਵਾਦ ਛਾਪਿਆ ਸੀ ਤਾਂ ਸਰਦਾਰ ਤ੍ਰਿਲੋਚਨ ਸਿੰਘ ਜੀ ( ਡਾ.) ਹੁਰੀਂ ਸ਼੍ਰੀ ਖੁਸ਼ਵੰਤ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਜੀ ਹੁਰਾਂ ਦੇ ਨਾਲ ਸਨ। ਉਹਨਾਂ ਦੀਆਂ The Turban and The Sword of the Sikhs ਵਰਗੀਆਂ ਪੁਸਤਕਾਂ ਜਿੱਥੇ ਬਾਣੇ ਦੀ ਅੰਤ੍ਰੀਵੀ ਰੂਹਾਨੀਅਤ ਨੂੰ ਜ਼ਾਹਿਰ ਕਰਨ ਲਈ ਮੀਲ-ਪੱਥਰ ਹਨ ਉੱਥੇ ਉਹਨਾਂ ਦੀ ਕਲਮ ਨੇ ਟ੍ਰੰਪ ਅਤੇ ਮੈਕਲਿਓਡ ( ਜਿਹਨਾਂ ਦੀ ਬਾਹਰਵੀਂ ਕਾਰਬਨ ਕਾਪੀ ਨਾਲ ਸਾਡਾ ਵਾਹ ਪੈ ਰਿਹਾ ਹੈ। ) ਵਰਗੇ "ਵਿਦਵਾਨਾਂ" ਦੇ ਖੋਚਲਪੁਣੇ ਨੂੰ ਵੀ ਜੱਗ-ਜ਼ਾਹਿਰ ਕੀਤਾ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਸਰਦਾਰ ਅਨੁਰਾਗ ਸਿੰਘ, ਪ੍ਰੋ. ਹੁਰਾਂ ਨੂੰ ਸਿੱਖੀ ਹੀ ਨਹੀਂ ਖੋਜ-ਕਾਰਜ ਵੀ ਵਿਰਸੇ ਵਿੱਚ ਹੀ ਮਿਲਿਆ ਹੈ, ਪੁਰਾਤਨ ਹੱਥ-ਲਿਖਤਾਂ ਵਾਲੀ ਇੱਕ ਵੱਡੀ ਲਾਇਬ੍ਰੇਰੀ ਸਹਿਤ। ਕਿਸੇ ਅਖ਼ਬਾਰ ਵਿੱਚ ਲਿਖਣ ਦੀ ਰਾਇ ਦੇਣ ਤੋਂ ਪਹਿਲਾਂ ਇਹਨਾਂ ਨੂੰ ਇਹ ਪੁੱਛ ਲੈਣ ਵਿੱਚ ਕੋਈ ਹਰਜ਼ਾ ਨਹੀਂ ਹੋਣਾ ਸੀ ਕਿ ਕੀ ਇਹਨਾਂ ਨੂੰ ਆਪ ਵੀ ਪਤਾ ਹੈ ਕਿ ਅੱਜ ਤੱਕ ਇਹਨਾਂ ਦੀਆਂ ਕਿੰਨੀਆਂ ਕਿਤਾਬਾਂ ਛੱਪ ਚੁੱਕੀਆਂ ਹਨ?

    ਇਤਿਹਾਸ, ਸਾਹਿਤ, ਕਵਿਤਾ, ਮਿਥਿਹਾਸ ਸਮੇਤ ਸਾਰੇ ਹੀ ਵਿਸ਼ਿਆਂ ਬਾਰੇ ਸਾਡੀ ਸੂਝ ਹੀ ਨਹੀਂ ਸਗੋਂ ਪਰਿਭਾਸ਼ਾਵਾਂ ਵੀ ਨਿਰੰਤਰ ਬਦਲਦੀਆਂ ਰਹੀਆਂ ਹਨ। ਵਿਗਿਆਨ ਬਾਰੇ ਵੀ ਕ਼ੁਆਂਟਮ ਫਿਜ਼ਿਕਸ ਨੇ ਉੱਪਰਲੀ ਨੂੰ ਕੰਨੋ ਫੜ੍ਹ ਕੇ ਹੇਠਾਂ ਲੈ ਆਂਦਾ ਹੈ। ਦੂਜਿਆਂ ਨੂੰ ਪੜ੍ਹਾਉਣਾ ਬੁਰਾ ਕੰਮ ਨਹੀਂ ਪਰ ਕੀਹ ਹੀ ਚੰਗਾ ਹੋਵੇ ਜੇ ਪਹਿਲਾਂ ਆਪ ਪੜ੍ਹ ਲਿਆ ਜਾਵੇ। ਧਰਮ-ਸ਼ਾਸਤ੍ਰ ( ਥਿਓਲੋਜੀ ) ਵਾਰੇ ਵੀ ਅਤੇ ਵਿਗਿਆਨ ਬਾਰੇ ਵੀ। ਬਾਕੀ ਲਾਣੇ ਤੋਂ ਤਾਂ ਇਹੀ ਆਸ ਸੀ ਪਰ ਸਤਨਾਮ ਵੀਰਜੀ ਤੁਸੀਂ ਮੈਨੂੰ ਨਿਰਾਸ਼ ਕੀਤਾ ਹੈ, ਆਸ ਜਾਗੀ ਸੀ ਕਿ ਨਿੱਠ ਕੇ ਗੱਲ ਹੋਵੇਗੀ ਤੇ ਸਾਨੂੰ ਵੀ ਕੁਝ ਕੱਢਣ-ਪਾਉਣ ਨੂੰ ਮਿਲੇਗਾ।
    ਚਲੋ ਮੈਂ ਗੱਲ ਸ਼ੁਰੂ ਕਰਾ ਦਿੰਦਾ ਹਾਂ ਦੱਸੋ ਕਿ ਤੁਸੀਂ ਸਿੱਖ-ਪੰਥ ( ਗੁਰਮੱਤ ) ਦੇ ਵਿਸ਼ੇਸ਼ ਰੂਪ ਅਤੇ ਧਰਮ ਦੇ ਆਮ ਰੂਪ ਕੀ-ਕੀ ਥੀਓਲਾਜ਼ੀਕਲ ਸਵਾਲ—ਧਰਮ-ਸ਼ਾਸਤ੍ਰੀਯ ਪ੍ਰਸ਼ਨ ਸਮਝਦੇ ਹੋ ?
  • No comments:

    Post a Comment