Friday, April 10, 2015

ਨਿਊਜ਼ੀਲੈਂਡ ਵਾਲੇ ਰੇਡੀਓ ਵਾਲੇ ਨੂੰ


.
/|\_
ਸਰਦਾਰ ਸਾਹਿਬ ਅਨੁਰਾਗ ਸਿੰਘ ਜੀਓ,

ਅਸੀਸਾਂ ਲਈ ਧੰਨਵਾਦ ਜੀ, ਦਿਲ ਦੀਆਂ ਗਹਿਨਤਮ ਪਰਤਾਂ ਤੋਂ।


ਉਹ ਜਵਾਬ ਦੇਣਗੇ ਵੀ ਜਿਉਂ ਹੀ ਉਸ ਸਕਤੇ ਤੋਂ ਬਾਹਰ ਆਉਣਗੇ ਜੋ ਹਾਲ ਦੀ ਘੜੀ ਇਨ੍ਹਾਂ ਨੂੰ ਮਾਰ ਗਿਆ ਹੈ।
ਪਰ ਤੁਹਾਡੀਆਂ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੀ ਕਾਰਜ-ਸ਼ੈਲੀ ਜਾਂ ਬੌਧਿਕ ਪੱਧਰ ਵਿੱਚ ਕੋਈ ਸੁਧਾਰ ਜਾਂ ਉਚਾਈ ਦੀ ਕੋਸ਼ਿਸ਼ ਕਰਨਗੇ - ਮੈਨੂੰ ਆਸ ਨਹੀਂ।
ਇਹ ਵੀ ਤਾਂ ਅਜੀਬ ਹੀ ਹੈ ਕਿ ਜਿਨ੍ਹਾਂ ਨੇ ਇੱਕ ਵੀ ਭਾਸ਼ਾ ਨਾਲ ਮੋਹ ਨਹੀਂ ਕੀਤਾ, ਪ੍ਰਚਲਿਤ ਅੰਤਰ-ਰਾਸ਼ਟਰੀ ਭਾਸ਼ਾ ਨਾਲ ਨਾਤਾ ਨਹੀਂ ਪਾਇਆ ਉਹ ਉਹਨਾਂ ਰਚਨਾਵਾਂ ਬਾਰੇ ਫ਼ੈਸਲੇ ਦੇਣ ਲੱਗੇ ਬਿੰਦ ਨਹੀਂ ਲਾਉਂਦੇ ਜਿਸ ਵਿੱਚ ਅਨੇਕਾਂ ਬੋਲੀਆਂ ਅਤੇ ਉੱਪ-ਬੋਲੀਆਂ ਨੂੰ ਕਾਠੀ ਹੀ ਨਹੀਂ ਪਾਈ ਹੋਈ ਸਗੋਂ ਨਵੇਂ ਕਰਤਬ ਕਰਵਾਏ ਗਏ ਹਨ। ਅੱਜ ਵੀ ਇੱਕ ਸੱਜਣ ਇੱਕ ਅਜਿਹੇ ਹੀ ਰਚਨਾ ਸਮੂਹ ਬਾਰੇ ਗੱਲਬਾਤ ਲਈ ਉਤਸਕ ਸਨ ਪਰ ਮੈਂ ਉਹਨਾਂ ਨੂੰ ਇਹੋ ਬੇਨਤੀ ਕੀਤੀ ਸੀ ਕਿ ਉਹ ਸ਼ਿਵ ਬਟਾਲਵੀ ਦੇ ਕਾਵਿ-ਨਾਟਕ "ਲੂਣਾ" ਬਾਰੇ 15 ਕੁ ਸਫ਼ਿਆ ਦਾ ਇੱਕ ਪੇਪਰ ਲਿਖਣ ਤਾਂ ਉਸ ਉੱਪਰ ਗੱਲ ਪਹਿਲਾਂ ਗੱਲ ਕਰਕੇ ਹੀ ਗਲਾ ਸਾਫ਼ ਹੋ ਸਕਦਾ ਹੈ ਅਗਲੀ ਗੱਲ ਲਈ।
ਮੈਂ ਇੱਕ ਆਪਦਾ ਲਿਖਿਆ ਹੋੱਕੂ ( ਤਿੰਨ ਸਤਰਾਂ ਦੀ ਕਵਿਤਾ ) ਵੀ ਉੱਥੇ ਸਾਂਝਾ ਕੀਤਾ ਹੈ ਅਤੇ ਪੁਛਿਆ ਹੈ ਕਿ ਜੇ ਉਹ ਉਸਦੀ ਵਿਆਖਿਆ ਕਰ ਸਕਦੇ ਹੋਣ ਤਾਂ। ਇਸਦੀ ਇੱਕ ਵਿਆਖਿਆ ਕਿਸੇ ਮਾਹਿਰ ਦੀ ਕੀਤੀ ਨੈੱਟ ਉੱਪਰ ਮੌਜੂਦ ਵੀ ਹੈ ਸੋ ਮੇਰੇ 'ਤੇ ਇਹ ਦੋਸ਼ ਨਹੀਂ ਆਇਦ ਹੋ ਸਕਦਾ ਕਿ ਮੈਂ ਕੋਈ ਖੇਡ ਕਰ ਰਿਹਾ ਹਾਂ।
ਕਵਿਤਾ, ਸੁਹਜ-ਸ਼ਾਸਤ੍ਰ ਨਾਲ ਮੁਢਲੀ ਜਾਣ-ਪਛਾਣ ਤੋਂ ਬਿਨਾਂ ਹੀ ਜੇ ਅਸੀਂ ਉਨ੍ਹਾਂ ਰਚਨਾਵਾਂ ਦਾ ਮੁਲਾਂਕਣ ਸ਼ੁਰੂ ਕਰ ਦੇਈਏ ਜਿਹਨਾਂ ਆਸਰੇ ਸੁਹਜ-ਸ਼ਾਸਤ੍ਰ ਦੇ ਅਸੂਲ ਨਿਰਧਾਰਤ ਹੁੰਦੇ ਹਨ, ਮੁੜ-ਪ੍ਰੀਭਾਸ਼ਿਤ ਹੁੰਦੇ ਹਨ ਤਾਂ ਇਹ ਗੈਰਜ਼ੁੰਮੇਦਾਰਾਨਾ ਤਾਂ ਹੈ ਹੀ, ਬੇਵਕੂਫ਼ਾਨਾ ਵੀ ਲੱਗਦਾ ਹੈ ਪਰ ਇਹ ਨਿਰਣਾ ਮੇਰੇ ਇਖਤਿਆਰ ਤੋਂ ਬਾਹਰ ਹੈ।

ਮੈਂ ਤੁਹਾਡਾ ਕਿੰਨਾ ਵੀ ਸ਼ੁਕ੍ਰਗੁਜ਼ਾਰ ਹੋਵਾਂ ਉਹ ਕੁਝ ਵੀ ਨਹੀਂ ਕਿ ਤੁਸੀਂ ਫੇਸਬੁਕ ਜਿਹੀ ਸਾਈਟ ਲਈ ਸਮਾਂ ਕੱਢ ਰਹੇ ਹੋ, ਜਿੱਥੇ ਸਾਰੇ ਹੀ ਵਿਦਵਾਨ ਹਨ, ਸਭਦਾ ਇੱਕ ਹੀ ਇਸ਼ਟ ਹੈ - ਗੂਗਲ। ਜਾਣਕਾਰੀ ( information ), ਸੂਝ ( knowledge ) ਬੁੱਧ ( wisdom ) ਵਿਵੇਕ ( Vivek, Transcendental Jhana? ) ਦਾ ਭੇਦ ਜ਼ਾਹਿਰਾ ਦਿਖਾਈ ਦਿੰਦਾ ਹੈ।

ਆਪਜੀ ਸਾਨੂੰ ਇਸ ਮਹਿੰਗੀ ਬਾਣੀ ਵਿੱਚ ਪ੍ਰਵੇਸ਼ ਤੋਂ ਪਹਿਲਾਂ ਧਰਮ-ਸ਼ਾਸਤਰੀਯ ( Theological ) ਪੱਖਾਂ/ਸੰਕਲਪਾਂ ਬਾਰੇ ਵੀ ਸਪਸ਼ਟਤਾ ਬਖਸ਼ਣੀ ਜੀ।
ਕਿਉਂਕਿ ਵਾਲੀਬਾਲ ਦੇ ਖੇਡ ਵਿੱਚ ਫੁੱਟਬਾਲ ਦੇ ਅਸੂਲਾਂ ਨਾਲ ਖੇਡਣਾ ਕੁਝ ਲੋਕਾਂ ਨੂੰ ਓਪਰਾ ਨਹੀਂ ਲੱਗਦਾ।
ਕੋਈ ਵੀ ਸੱਜਣ ਪਿਆਰਾ ਅਨੁਵਾਦ ਵਿੱਚ ਸਹਿਯੋਗ ਦੇਵੇ ਤਾਂ ਹਿੱਸਿਆਂ ਵਿੱਚ ਵੰਡ ਕੇ ਇਹ ਕੰਮ ਕਰਨ ਵਿੱਚ ਸੌਖ ਤਾਂ ਰਹੇਗੀ ਹੀ ਇਹੋ ਸਮੇਂ ਸਿਰ ਵੀ ਹੁੰਦਾ ਰਹੇਗਾ।

ਆਵਹੁ ਸੰਤ ਮੈ ਗਲਿ ਮੇਲਾਈਐ ॥
ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥
ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥
March 09, 2015
==============================================================
Inderjit Singh,
ਉੱਪਰ ਇੱਕ ਟਿੱਪਣੀ ਵਿੱਚ ਇਹ ਸ਼ਬਦ ਆਉਂਦੇ ਹਨ ਸਰਦਾਰ ਸਾਹਿਬ ਨੂੰ ਬੇਨਤੀ ਵਜੋ ਕਿ ਸਵਾਲਾਂ ਦੀ ਲੜੀ ( ਜੋ ਬਜਾਤੇ-ਖ਼ੁਦ ਹੀ ਕਪਾਟ ਖੋਲ ਰਹੀ ਹੈ, ਪਰ ਕੁਦਰਤਨ ਹੀ ਬਜਰ-ਮੇਕ ਨਹੀਂ। ) ਪੂਰਨ ਹੋਣ 'ਤੇ ਸਾਨੂੰ ਪਹਿਲਾਂ ਥਿਆਲੋਜਿਕਲ ਨੁਕਤਿਆਂ ਬਾਰੇ ਦੱਸਣ ਦੀ ਕ੍ਰਿਪਾਲਤਾ ਕਰਨ ਕਿਉਂਕਿ ਅਸੀਂ ਅਨਪੜ੍ਹ ਪ
ਰਓਫੈਸਰਾਂ ਨਾਲੋਂ ਤੋਂ ਭਾਵੇਂ ਜਾਗੇ ਹੀ ਹੋਈਏ ਪਰ ਚੋਜੀ ਪ੍ਰੀਤਮ ਦੇ ਚੋਜ ਤਾਂ ਇਸ਼ਾਰਾ ਕੀਤੇ 'ਤੇ ਭੀ ਨਾ ਸਮਝ ਸਕੀਏ, ਸ਼ਾਇਦ। ਖ਼ੈਰ ! ਬੇਨਤੀ ਇਹਨਾਂ ਸ਼ਬਦਾਂ ਵਿੱਚ ਸੀ:

"ਆਪਜੀ ਸਾਨੂੰ ਇਸ ਮਹਿੰਗੀ ਬਾਣੀ ਵਿੱਚ ਪ੍ਰਵੇਸ਼ ਤੋਂ ਪਹਿਲਾਂ ਧਰਮ-ਸ਼ਾਸਤਰੀਯ ( Theological ) ਪੱਖਾਂ/ਸੰਕਲਪਾਂ ਬਾਰੇ ਵੀ ਸਪਸ਼ਟਤਾ ਬਖਸ਼ਣੀ ਜੀ।
ਕਿਉਂਕਿ ਵਾਲੀਬਾਲ ਦੇ ਖੇਡ ਵਿੱਚ ਫੁੱਟਬਾਲ ਦੇ ਅਸੂਲਾਂ ਨਾਲ ਖੇਡਣਾ ਕੁਝ ਲੋਕਾਂ ਨੂੰ ਓਪਰਾ ਨਹੀਂ ਲੱਗਦਾ।"

ਸਿੱਖੀ ਨਾਮ ਵਾਲੀਆਂ ਸਾਈਟਸ, ਬਲਾਗ ਅਤੇ ਫੇਸਬੁੱਕ ਉੱਪਰ ਵੀ, ਕੋਈ ਜਿਉਣਵਾਲਾ ਜਾਨ ਕੋਈ ਮਰਨਜੋਕਰਾ ਤਾਂ ਭਾਵੇਂ ਜਿੰਨੀ ਮਰਜ਼ੀ ਕਾਲਿਖ ਪੋਤੀ ਜਾਣ, ਆਪਣੇ ਅਤੇ ਆਪਦੇ ਜਣਦਿਆਂ ਦੇ ਮੂੰਹ ਉੱਪਰ, ਪਰ, ਹੋਰ ਕੋਈ ਨਾ ਕੁਝ ਕਹੇ। ਇਹ ਜ਼ਰੂਰ ਕਹਿਣਗੇ ਕਿ ਵਾਲੀਬਾਲ ਛੱਡੋ ਸਾਡੇ ਨਾਲ ਫੁੱਟਬਾਲ ਖੇਡ ਕੇ ਵੇਖੋ।
ਰੇਡੀਓ-ਤਰੰਗਾਂ ਦੀ ਟ੍ਰੈਫਿਕ ਨੂੰ ਦਿਸ਼ਾ ਦਿੰਦੇ ਸਿਪਾਹਿਓ, ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨੇ ਇਸ ਦਾਵਤ ਦਾ ਛਕਣਾ ਕਰ ਕੇ ਵੀ ਵੇਖਿਆ ਹੈ ਤੇ ਉਹਨਾਂ ਇਹ ਵੀ ਦੇਖਿਆ ਹੈ ਕਿ "ਸਵਾਲ ਪੁੱਛੋ" ਦੀਆਂ ਟਾਹਰਾਂ ਮਾਰਨ ਵਾਲਿਆਂ ਨੇ ਮੱਥਾ ਟੇਕ ਕੇ ਮਹਾਰਾਜ ਦੀ ਹਜੂਰੀ ਬੈਠਣ ਵੀ ਨਹੀਂ ਸੀ ਦਿੱਤਾ ਕਿਉਂਕਿ ਪ੍ਰਫੈਸ਼ਰ ਬੁਲਾਰੇ ਦੀ ਆਵਾਜ਼ ਇਉਂ ਕੰਬਣ ਲੱਗ ਗਈ ਜਿਵੇਂ ਮਰੋੜਿਆਂ ਦੀ ਮਾਰ ਹੇਠ ਆਏ ਬੁਢੇ ਦੀਆਂ ਟੰਗਾਂ ਕੰਬਦੀਆਂ ਹਨ।

ਹਜ਼ੂਰ-ਏ-ਆਲਮ ! ਲਿਖੇ-ਪੜ੍ਹੇ ਬੇਈਮਾਨ ਮੂਰਖਾਂ ਦੀ ਕੋਚਿੰਗ ਵਿੱਚ ਤਿਆਰ ਕੀਤੀ ਅਨਪੜ੍ਹ ਪਰਾਫਿਸਰਾਂ ਦੀ ਇਸ ਟੀਮ ਨੇ ਹੀ ਇਹ "ਸਵਾਲ-ਸਵਾਲ" ਦੀ ਖੇਡ ਈਜਾਦ ਕੀਤੀ ਸੀ। ( ਉਂਝ ਇਹਨਾਂ ਦੇ ਵੱਡੇ ਵਾਲੇ ਬਾਬਾਜੀ "ਸ਼ੰਕਾ-ਸ਼ੰਕਾ" ਖੇਡਿਆ ਕਰਦੇ ਸਨ। )
ਅਜੇ ਤਾਂ ਪਹਿਲੀ ਹੀ ਕਬੱਡੀ ਪਾਈ ਹੈ ਤੇ "ਹੀਲਾਂ" ਵੀ ਹੋ ਗਈਆਂ ਕਿ ਨਹੀਂ ਕਬੱਡੀ ਨਹੀਂ ਚਲੋ "ਬੈਠ ਕੇ ਕੰਨ ਹਿਲਾਉਣ" ਖੇਡਦੇ ਹਾਂ।

ਮੀਡੀਆ ਦੇ ਬਾਦਸ਼ਾਹੋ, ਇਹ ਸਵਾਲ ਹੀ ਪੁੱਛੇ ਗਏ ਹਨ ਗਿਣਤੀ ਵਿੱਚ ਇੱਕੀ, ਅਤੇ
ਸ਼੍ਰੀ ਚਰਿਤ੍ਰੋਪਾਖਿਆਨ ਉੱਪਰ ਅੰਗ੍ਰੇਜ਼ੀ ਦੀ ਵਰਣਮਾਲਾ ਜਿੰਨੇ—ਛੱਬੀ।
ਜੋੜੋ ਸਿਰ ਲਿੱਖੋ ਜਵਾਬ। ਪ੍ਰੋਫੈਸਰਾਂ, ਅਸਿੱਸਟੈਂਟ ਪ੍ਰੋਫੈਸਰਾਂ, ਰੀਡਰਾਂ, ਰੀਸਰਚ-ਸਕਾਲਰਾਂ ਅਤੇ ਹੋਰ ਥੱਲੇ ਦੇ ਗ੍ਰੇਡਾਂ ਵਾਲਿਆਂ ਨੂੰ ਕਰ ਲਵੋ ਫਾਲ-ਇੰਨ ਕਿ ਭਾਈ ਕੱਚੀਆਂ ਕੈਲਾਂ ਨੂੰ ਪੈ ਗਏ ਮਾਮਲੇ ਭਾਰੀ। ( ਤੁਹਾਡੇ ਮੂੰਹ ਦਾ ਜ਼ਾਇਕਾ ਹੋਰ ਖ਼ਰਾਬ ਕਰ ਦੇਵਾਂ ਇਹ ਸਿਰਫ ਦੋ ਹੀ ਲਿਸਟਾਂ ਨੂੰ ਅਨੁਵਾਦ ਕਰ ਸਕਿਆ ਹਾਂ, ਹੋਰ ਵੀ ਕਰਾਂਗੇ ! ਸਗੋਂ ਧੰਨਵਾਦ ਹੋਸਲਾ ਅਫਜ਼ਾਈ ਦਾ। ਕਿਤੇ ਜਾਣਾ ਨਹੀਂ ਪੈਣਾ ਇਹਨਾਂ ਹੀ ਸਫ਼ਿਆਂ ਉੱਪਰ ਸਰਦਾਰ ਸਾਹਿਬ ਦੇ ਪੁੱਛੇ ਬਥੇਰੇ ਸਵਾਲ ਖਿਲਰੇ ਪਏ ਹਨ। ਇਹ ਤਾਂ ਅਨੁਵਾਦ ਹੀ ਇਸ ਲਈ ਕੀਤਾ ਸੀ ਕਿ ਧੁੰਨੀਤਰ ਵਿਦਵਾਨ ਪ੍ਰੋਫਿਸਰਾਂ ਦੀ ਵਿਦਵਤਾ ਦੇ ਆਲਮ ਦਾ ਪਤਾ ਹੈ, ਉਹਨਾਂ ਤੱਕ ਕੀ ਇਹ ਸਵਾਲ ਤਾਂ ਤੁਹਾਡੇ ਤੱਕ ਵੀ ਨਹੀਂ ਸਨ ਪੁੱਜਣੇ । )

ਚਿੱਤ ਕਰੋ ਖੁਸ਼-ਓ-ਖ਼ੁਰਮ ਕਿ ਅੱਛੇ ਦਿਨ ਆਨੇ ਵਾਲੇ ਕੀ ਆ ਗਏ ਬਿਦਬਾਨ ਪ੍ਰੋਫੈਸ੍ਰਾਂ ਦੇ।
ਸਤਿਗੁਰੂ ਤੁਹਾਨੂੰ ਮਿਹਰ ਦੇ ਘਰ ਜਾ ਕੇ ਬਚਾਵੇ, ਇਹ ਉਸ ਬਖਸ਼ਿੰਦ ਦਾ ਬਿਰਦ ਹੈ—ਮੇਰੀ ਅਰਜ਼ ਨਹੀਂ।
March 09, 2015
----------======================================================
ਆਪ ਜੀ ਨੂੰ ਪਤਾ ਹੈ ਜਰਨਲਿਜ਼ਮ ਕੀ ਹੁੰਦਾ ਹੈ ?
"ਸਾਵੇਂ ਆਧਾਰਾਂ 'ਤੇ ਬਹਿਸ" ( Fair Debate ) ਦੇ ਮੁੱਢਲੇ ਨਿਯਮਾਂ ਦੀ ਜਾਣਕਾਰੀ ਹੈ ? ( ਯੂ-ਟਿਊਬ 'ਤੇ ਸ਼ਬਦ "Debate" ਟਾਈਪ ਕਰਕੇ ਦੇਖਣਾ। )

ਪੱਤ੍ਰਕਾਰ ਉਸ "ਕਿਸੇ" ਬਾਰੇ ਥੋੜ੍ਹੀ ਜਾਣਕਾਰੀ ਇਕੱਠੀ ਕਰਦਾ ਹੈ ਜਿਸ ਬਾਰੇ/ਨਾਲ ਉਹਨੇ ਗੱਲ ਕਰਨੀ ਹੁੰਦੀ ਹੈ। ਅਤੇ ਬਹਿਸ ਦੇ mediator ਨੂੰ facilitator ਇਸੇ ਲਈ ਕਹਿੰਦੇ ਕਿ ਉਸਨੇ ਇੱਕ ਤੰਦਰੁਸਤ ਮਾਹੌਲ ਪੈਦਾ ਕਰਨਾ ਹੁੰਦਾ ਹੈ, ਅਤੇ, ਉਸਦਾ ਨਿਰਪੱਖ ਹੋਣਾ ਜ਼ਰੂਰੀ ਹੁੰਦਾ ਹੈ। ਜੇ ਉਸਦਾ ਕੋਈ ਆਪਣਾ ਪੱਖ ਹੋਵੇ ਤਦ ਵੀ ਉਹ ਇਸਨੂੰ ਬਹਿਸ ਵਿੱਚ ਨਹੀਂ ਲਿਆ ਸਕਦਾ, ਪਰ ਤੁਸੀਂ ਗੁਰਪੁਰਵਾਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਕੁਰਬਤ ਵਿੱਚ ਸੰਵਰੇ ਪੰਥਿਕ ਵਿਦਵਾਨ, ਗੁਰਪੁਰਵਾਸੀ ਸਰਦਾਰ ਤ੍ਰਿਲੋਚਨ ਸਿੰਘ ਜੀ ਦੇ ਸਪੁਤ੍ਰ ਸਰਦਾਰ ਅਨੁਰਾਗ ਸਿੰਘ ਜੀ ਨੂੰ "ਕੋਈ" ਕਹਿੰਦੇ ਹੋਏ ਕਿਸੇ ਐਸੇ ਵਿਅਕਤੀ, ਜੋ ਨਿਰੰਕਾਰੀ ਨੂਰ ਨੂੰ ਇੱਕ ਵਿਅਕਤੀ ਸਮਝਦਿਆਂ ਉਸਦੇ ਮੋਬਿਲ ਫੋਨ ਵਰਤਣ 'ਚ ਅਸਮਰਥ ਹੋਣ ਦੀਆਂ ਗਹਿਰੀਆਂ ਖੋਜਾਂ ਨਾਲ ਸੰਗਤ ਨੂੰ ਚਾਨਣ ਨਾਲ ਸਰਸ਼ਾਰ ਕਰਨ ਵਾਲੇ, ਨੂੰ ਵਿਦਵਾਨ ਸਾਬਿਤ ਕਰਨ ਲਈ ਕਿਲ੍ਹਣ ਲੱਗੇ ਹੋ। ਅਜਿਹਾ ਕਰਦਿਆਂ ਤੁਸੀਂ, ਪੰਜਾਬੀ ਭਾਸ਼ਾ ਅਤੇ ਗ੍ਰਾਮਰ ਦੇ ਗਿਆਨ ਦਾ ਜੋ ਮੁਜ਼ਾਹਰਾ ਕੀਤਾ ਹੈ ਕਾਬਲ-ਏ-ਦੀਦ ਹੈ।

ਤੁਹਾਡੇ ਮੁਤਾਬਿਕ ਵਿਦਵਾਨ [ ਵਿਦਿਆ+ਵਾਲਾ (?) ] ਕੌਣ ਹੈ ?
ਗਿਆਨ/ਵਿਦਿਆ ਦੀ ਸਿਲਸਿਲੇਵਾਰ ਸਿਖਲਾਈ ਤਾਂ ਸਰਕਾਰੀ ਹੈ ( ਹਾਲਾਂਕਿ ਗਿਆਨੀ/ਕਥਾਕਾਰ ਨਾਲੋਂ ਪਰੋ-ਫੈਸਰ ਅਖਵਾਉਣ ਵਿੱਚ ਮਾਣ ਮਹਿਸੂਸ ਕਰਨ ਵਾਲੇ ਕਿਸ ਹੀਣਤਾ-ਗ੍ਰੰਥੀ (=Inferiority complex ) ਦਾ ਸ਼ਿਕਾਰ ਹਨ ਅੰਦਾਜ਼ਾ ਲਗਾਉਣਾ ਔਖਾ ਨਹੀਂ। ); ਪਰੰਪਰਾਗਤ ( ਟਕਸਾਲੀ ) ਵਿਧੀ ਨਾਲ ਗਿਆਨ-ਪ੍ਰਾਪਤੀ ਦੇ ਉੱਦਮ ਬਾਰੇ ਤੁਹਾਡੇ ਮਹਾਂਪੰਡਿਤ ਕੀ ਸੋਚਦੇ ਹਨ, ਸਭਨੂੰ ਪਤਾ ਹੀ ਹੈ, ਤੁਸੀਂ ਦੱਸੋ ਕਿ ਤੁਸੀਂ "ਵਿਦਿਆ" ਅਤੇ "ਵਿਦਵਾਨ" ਨੂੰ ਕਿਵੇਂ ਪਰੀਭਾਸ਼ਿਤ ਕਰਦੇ ਹੋ ? ਵਿਦਿਆ ਪ੍ਰਾਪਤੀ ਦੇ ਕੀ ਸਾਧਨ ਹਨ ?

ਜਿਨ੍ਹਾਂ ਤੋਤਿਆਂ ਦੀ ਸਿਖਾਈ ਰਾਮ-ਰਾਮ ਨੂੰ ਤੁਸੀਂ ਪੰਥ-ਪ੍ਰਸਤੀ ਬਿਆਨਦੇ ਹੋ ਉਸਦੇ ਸਿਲੇਬਸ ਦੀ ਤਿਆਰੀ ਵਿੱਚ ਕਿਹੜੇ-ਕਿਹੜੇ ਕੱਟੜਸਿੱਖਾਂ ਦੀ ਮਿਹਨਤ ਹੈ ਦੱਸੋਂਗੇ ?
ਕਿਉਂਕਿ ਮੈਨੂੰ ਮਿ. ਗੁਰਤੇਜ ਸਿੰਘ, ਸਾਬਕ ਆਈ.ਏ.ਐੱਸ ਬਿਨਾਂ ਕਿਸੇ ਹੋਰ ਦਾ ਨਾਮ ਨਹੀਂ ਪਤਾ।

ਸਿਲੇਬਸ ਦੀ ਤਿਆਰੀ ਦੇ ਜ਼ਾਬਤੇ ਲਈ ਜਿਸ ਪੱਧਰ ਦੀ ਸਿਖਲਾਈ ਅਤੇ ਅਕਲ ਦੀ ਲੋੜ ਇੱਕ ਸ਼ਰਤ ਵਾਂਗ ਹੈ ਉਸਦਾ ਤੁਸੀਂ, ਘੱਗੇ, ਰਾਗੀ ਅਤੇ ਦਰਜਨ ਕੁ ਬਾਕੀ ਦੇ ਤੁਹਾਡੇ "ਪੰਥਪ੍ਰਸਤ ਵਿਦਵਾਨਾਂ" ( ਆਹ inverted commas, quotation-marks, ਜਿਨ੍ਹਾਂ ਦਾ ਤੁਸੀਂ ਨਿਰਦਿਯਤਾਪੂਰਣ ਖੁੱਲਦਿਲੀ ਨਾਲ ਇਸਤੇਮਾਲ ਕੀਤਾ ਹੈ, ਦਾ ਕੋਈ ਯੋਗਾਰਥ ਹੈ, ਇਹਨਾਂ ਨੂੰ bold font ਜਾਂ ਸਜਾਵਟ ਲਈ ਨਹੀਂ ਵਰਤਿਆ ਜਾਂਦਾ ) ਨੇ ਕਦੇ ਦਿਖਾਵੇ ਵਜੋ ਵੀ ਪ੍ਰਗਟਾਵਾ ਨਹੀਂ ਕੀਤਾ।

ਆਪਣੇ ਇਸ ਰੂਹ-ਬ-ਰੂਹ ਸਮੇਂ ਵਿਦਵਾਨ ਮਹਾਂਪਰੋਫੈਸਰ ਨੂੰ ਪੁੱਛਿਓ ਕਿ ਜਿਹਨਾਂ ਚੀਜ਼ਾਂ ਦਾ ਉਹ ਪ੍ਰਚਾਰ ਕਰਦਾ ਹੈ ਉਹ ਹਨ ਕੀ ?

ਪੁੱਛਿਓ ਕਿ ਵਿਗਿਆਨ ( Science ), ਧਰਮ ( Religion ) ਅਤੇ ਧਰਮ-ਸ਼ਾਸਤ੍ਰ ( Theology ) ਦੀਆਂ ਪਰਿਭਾਸ਼ਾਵਾਂ ਕੀ ਹਨ ?
ਵਿਗਿਆਨਿਕ-ਵਿਧੀ ( Scientific-Method ) ਕੀ ਹੈ ?
ਪੂਰਬੁਕਤ ਗਿਆਨ-ਸ਼ਾਖਾਵਾਂ ਦਾ ਘੇਰਾ ( Scope ) ਕੀ ਹੈ, ਇਹਨਾਂ ਦੇ ਪ੍ਰਮੁੱਖ ਪ੍ਰਸ਼ਨ ਕੀ ਹਨ ?
ਸਿੱਖ ਧਰਮ-ਸ਼ਾਸਤ੍ਰ ( Sikh Theology ) ਉੱਪਰ ਭਾਈ ਗੁਰਦਾਸ ਜੀ ਤੋਂ ਬਿਨਾਂ ਕਿਸਨੇ ਕੰਮ ਕੀਤਾ ਹੈ ?
ਸ਼ੰਕਾ ਕੀ ਹੈ ? ਸਿੱਖੀ ਵਿੱਚ ਸ਼ੰਕੇ ਦਾ ਕੀ ਸਥਾਨ ਹੈ ?
ਕੀ ਕੋਈ ਸ਼ੰਕਾਵਾਦ ( Skepticism ) ਨਾਮੀ ਵਸਤੂ ਵੀ ਹੈ ? Conspiracy Theory ਕੀ ਹੈ ? ਕੀ ਇਹ ਅੰਤਰਸਬੰਧਿਤ ਹਨ ? ਭਰਮ ਕੀ ਹੈ ?
ਕੀ ਦੁਨੀਆਂ ਦੇ ਸਾਰੇ ਹੀ ਵਿਦਿਅਕ ਅਦਾਰਿਆਂ ਦੇ ਸਿਲੇਬਸ ਹਿੰਦੂ ਕੱਟੜਾਂ ਨੇ ਬਣਾਏ ਹਨ ?

ਜਿੰਨਾਂ ਜ਼ੋਰ ਤੁਸੀਂ ਪੰਜੀ ਦੇ ਪੱਚੀ ਭਾਅ ਵਾਲੇ ਰੇਡੀਓ-ਪ੍ਰੋਗ੍ਰਾਮ 'ਤੇ ਬੁਲਾਉਣ ਲਈ ਲਾਇਆ ਹੈ ਉਸਨੂੰ ਪੁੱਛੇ ਗਏ ਕਿਸੇ ਇੱਕ ਵੀ ਸਵਾਲ ਦੇ ਜਵਾਬ ਲਈ ਲਗਾ ਕੇ ਦੇਖ ਲੈਂਦੇ, ਜਾਂ ਇਹੋ ਸਵਾਲਾਂ ਨੂੰ ਪਰੋ-ਫੈਸਰ ਤੋਂ ਪੁੱਛ ਲੈਂਦੇ !
ਪੁਤ੍ਰ ਜੀਓ, ਆਪ ਥੋੜਾ ਬਹੁਤ ਕੋਈ ਅੱਖਰ ਪੜ੍ਹ ਲਈਦਾ ਹੁੰਦਾ ਹੈ ਐਵੇਂ ਮੌਲਵੀ ਨੂੰ ਨਹੀਂ ਪੜ੍ਹਾਉਣ ਤੁਰ ਪਈਦਾ।
.............................................................................................................
( Aside )
ਕੋਕੋ ਸਮ ਕੋਕੋ ਜਣਹਿ
ਨੇਮ ਕਾ ਹੈ ਮੂਲ ਯਾ ਹੀ।
'ਦਿਲਬਰ' ਅਚੰਭ ਰਤ
ਦਰ ਕਾਹੇ ਸੂਕਰਵਤ।
'ਸ਼ਹੁਦੇ' ਕੇ ਵਿਚਾਰ ਵਿਖੈ
ਮੂਲ ਭਰ ਭੂਲ ਨਾਹੀ।
March 10, 2015
===============================================================

ਨਾਲ ਟੈਗ ਕੀਤੀ ਪ੍ਰੈਸ ਨੋਟ ਦੀ ਤਸਵੀਰ ਵਿੱਚ, ਵਿਦਵਾਨਾਂ ਦੀ ਲਿਸਟ ਵਿੱਚ ਤਿੰਨ ਨੰਬਰ ਉੱਪਰ ਜਿਹਨਾਂ ਦਾ ਨਾਮ ਲਿਖਿਆ ਹੈ ਇਹ ਉਹੀ ਸਰਦਾਰ ਸਾਹਿਬ ਹਨ ਜਿਹਨਾਂ ਬਾਰੇ ਤੁਸੀਂ ਨਹੀਂ ਜਾਣਦੇ ਕਿ ਉਹ ਕੌਣ ਹਨ, ਉਹਨਾਂ ਦੀ ਅੱਜਤਕ ਦੀ ਸੇਵਾ ਕੀ ਹੈ ਅਤੇ ਪੰਥ ਵਿੱਚ ਉਹਨਾਂ ਦਾ ਕੀ ਮਾਣ-ਸਤਿਕਾਰ ਹੈ।

ਤੁਹਾਨੂੰ ਯਕੀਨ ਨਹੀਂ ਆਉਣਾ ਪਰ ਜਿਸ ਖੂਹ ਦੇ ਤੁਸੀਂ ਵਾਸੀ ਹੋ ਉਹੀ ਮੁਕੰਮਲ ਕਾਇਨਾਤ ਨਹੀਂ ਉਸਤੋਂ ਬਾਹਰ ਵੀ ਦੁਨੀਆ ਹੈ, ਸੱਚੀਂ !










No comments:

Post a Comment