===================================================
ਇਹ ਪੋਸਟ ਵਿਸ਼ੇਸ ਕਰਕੇ ਸਿੱਖ ਪੰਥ ਵਿੱਚ ਵਿਚਰ ਰਹੇ ਉਨ੍ਹਾਂ ਗਿਆਨ ਸਿੰਘਾਂ, ਹੁਕਮ ਸਿੰਘਾਂ, ਵਿਵਾਦ ਸਿੰਘਾਂ ਅਤੇ ਬੁੱਧ ਸਿੰਘਾਂ ਦੇ ਨਾਮ ਵਾਲੀਆਂ ਪੁਤਲੀਆਂ ਪ੍ਰਤੀ ਹੈ ਜਿਨ੍ਹਾਂ ਨੂੰ ਚਲਾਉਣ ਵਾਲੀਆਂ ਤੰਦਾਂ ਵਿਦੇਸ਼ਾਂ ਵਿੱਚ ਸਥਿਤ, ਮਾਯਾ ਦੇ ਤਖ਼ਤ ਤੋਂ ਖਿੱਚੀਆਂ ਜਾ ਰਹੀਆਂ ਹਨ। ____________________________________________________
ਦੂਜੇ ਸ਼ਬਦਾਂ ਵਿੱਚ ਅਸੀਂ ਦਸਮ-ਵਿਰੋਧੀ ਢਾਣੀ ਦੇ ਦਰਸ਼ਨ ਸਿੰਘਈਆਂ, ਕਾਲੇ ਅਫਗਾਨੀਆਂ, ਘੱਗਿਆਂ, ਧੁੰਦਿਆਂ, ਹਰਜਿੰਦਰ ਸਿੰਘੀਆਂ, ਮਿਸ਼ਨਰੀ ਅਖਵਾਉਂਦੇ ਟੋਲਿਆਂ ਅਤੇ ਉਸੇ ਥੈਲੀ ਦੇ ਬਾਕੀ ਚੱਟਿਆਂ-ਵੱਟਿਆਂ ਨੂੰ ਸਵਾਲ ਪੁੱਛਾਂਗੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਾਉਂਟਾ ਸਾਹਿਬ ਵਿਖੇ ਰਚੀ ਗਈ ਬਾਣੀ ਅਕਾਲ ਉਸਤਤਿ ਬਾਰੇ, ਜੋ ਦਸਮ ਗ੍ਰੰਥ ਦੇ ਕ੍ਰਮ ਦੋ ਉੱਪਰ ਸੁਭਾਏਮਾਨ ਹੈ।
_____________________________________________________
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਉਸੇ ਨਿਆਰੇ ਅਤੇ ਮੰਤ੍ਰਮੁਗਧ ਕਰਨ ਵਾਲੇ ਅੰਦਾਜ਼ ਵਿੱਚ, ਜੋ ਸਿਰਫ਼ ਉਹਨਾਂ ਨੂੰ ਹੀ ਬਣ ਆਇਆ ਹੈ, ਰੱਬੀ ਇਲਹਾਮ ਦਾ ਹੁਲਾਸਮਈ ਸੰਦੇਸ਼ ਜਗਤ ਲਈ ਬਖਸ਼ਿਸ਼ ਕੀਤਾ ਹੈ ਇਸ ਪ੍ਰਗੀਤਿਕ ਕਲਾਮ ਵਿਖੇ, ਅਕਾਲ ਉਸਤਤਿ: ਅਬਿਨਾਸ਼ੀ ਦੀ ਸਿਫ਼ਤ ਸਨਾ ਦਾ ਸਰਬੋਤਮ ਗੀਤ।
ਸਮੁੱਚੇ ਜਗਤ ਦੇ ਧਾਰਮਿਕ ਸਾਹਿਤ ਵਿੱਚ ਐਸਾ ਕਾਵਿ ਨਹੀਂ ਮਿਲਦਾ ਜਿਸਦੀ ਸੰਪੂਰਣ ਨਿਸ਼ਠਾ ਸਿਰਫ਼ ਅਤੇ ਸਿਰਫ਼ ਪਰਮਸੱਤ ਦੇ ਸਾਰੇ ਵਿਯਕਤ ਅਤੇ ਅਵਿਯਕਤ ਰੂਪਾਂ ਨੂੰ ਜ਼ਾਹਿਰ ਕਰਨ ਦੀ ਹੀ ਹੋਵੇ। ਗੁਰੂ ਜੀ ਦੇ ਇਸ ਗਹਨ ਦਾਰਸ਼ਨਿਕ ਕਾਵਿ ਵਿੱਚ ਮਨੁੱਖਾ-ਧਰਮ ਦੀ ਅਸਲ ਰੂਹ ਨੂੰ ਧਿਆਨ ਅਤੇ ਭਗਤੀ ਦੇ ਬ੍ਰਹਿਮੰਡੀ ਸਰੂਪ ਵਜੋਂ ਪ੍ਰਗਟ ਕੀਤਾ ਹੈ। ਸੰਗੀਤਿਕ ਅਤੇ ਸਰਸ਼ਾਰ ਕਰ ਦੇਣ ਵਾਲੇ ਸ਼ਬਦਾਂ ਨੂੰ ਇੱਕ ਅਚੰਭਾਯੁਕਤ ਸ਼ੈਲੀ, ਜਿਸਦੀ ਖ਼ੂਬਸੂਰਤੀ ਦਾ ਬਿਆਨ ਕਰ ਸਕਣ ਦੀ ਸਮਰਥਾ ਕਿਸੇ ਕੋਲ ਨਹੀਂ, ਵਿੱਚ ਪਿਰੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਧ ਕਰ ਦੇਣ ਵਾਲੇ ਪ੍ਰਭਾਵਾਂ ਨਾਲ ਆਸਥਾ ਦੀ ਦ੍ਰਿਸ਼ਟੀ ਦੇ ਤਕਰੀਬਨ ਸਾਰੇ ਹੀ ਕੋਣ ਉਜਾਗਰ ਕਰ ਦਿੱਤੇ ਹਨ। ਜੇ ਤੁਸੀਂ ਸੱਚਮੁਚ ਇਸ ਸ਼ਾਨਦਾਰ ਰਚਨਾ ਦਾ ਪਠਨ ਕਰਕੇ ਇਸਦੇ ਰੂਹਾਨੀ ਰਹੱਸਾਂ ਦਾ ਮਹੱਤਵ ਸਮਝਦੇ ਹੋ ਤਾਂ ਅੱਗੇ ਲਿਖੇ ਸਵਾਲਾਂ ਦੇ ਜਵਾਬ ਦਿਓ ਤਾਂਕਿ ਤੁਹਾਡੇ ਚੇਲੇ-ਚਾਟੜਿਆਂ ਨੂੰ ਭੀ ਪਤਾ ਲੱਗੇ ਕਿ ਤੁਹਾਡੇ ਵਿਚਾਰ ਇਸ ਬਾਣੀ ਦੇ ਗਹਿਰੇ ਅਧਿਐਨ ਉੱਪਰ ਆਧਾਰਿਤ ਹਨ:
(a) ਵਿਸ਼ੇਸ਼ਕ ਨਾਵਾਂ: ਕਰਮ ਨਾਂਵ ਅਤੇ ਕ੍ਰਿਤਮ ਨਾਵਾਂ ਬਾਰੇ ਤੁਹਾਡੀ ਕੀ ਸਮਝ ਹੈ ?
(b) ਇਨ੍ਹਾਂ ਵਿਸ਼ੇਸ਼ਕ ਨਾਂਵਾਂ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀ ਰਚਨਾ ਅਕਾਲ ਉਸਤਤਿ ਵਿੱਚ ਕਿਹੜੇ-ਕਿਹੜੇ ਤਿੰਨ ਅਰਥਾਂ ( ਅਭਿਪ੍ਰਾਯ ) ਵਿੱਚ ਉਲੇਖਿਤ ਕੀਤਾ ਗਿਆ ਹੈ ?
(c) ਇਸਦੇ ਮੰਗਲਾਚਰਣ ਤੋਂ ਤੁਸੀਂ ਕੀ ਅਰਥ ਲੈਂਦੇ ਹੋ ?
(d) ਇਸ ਰਚਨਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਸੱਤਾ ਦੇ ਛੇ ਪਹਿਲੂ ਬਿਆਨੇ ਹਨ:
(i) ਕਰਤਾ; (ii) ਸਦਾ ਸਥਿਰ; (iii) ਕਾਲਾਤੀਤ, ਦੇਸ਼ਾਤੀਤ ਅਤੇ ਸੰਪੂਰਣ; (iv) ਸਰਬਸ਼ਕਤੀਮਾਨ, ਸਰਬਵਿਆਪਿਕ ਅਤੇ ਸਰਬਗਯ/ਸਰਬਦਰਸ਼ੀ; (v) ਉਬਾਰਨ ਵਾਲਾ ਰੱਖਿਅਕ (vi) ਸੱਤ, ਸੁੰਦਰ ਅਤੇ ਸੰਗੀਤ।
ਕੀ ਤੁਸੀਂ ਉਨ੍ਹਾਂ ਤੁਕਾਂ ਵਲ ਸਾਡਾ ਧਿਆਨ ਦਿਵਾ ਸਕਦੇ ਹੋ ਜਿਨ੍ਹਾਂ ਵਿੱਚ ਪਰਮਸੱਤਾ ਦੇ ਇਨ੍ਹਾਂ ਛੇ ਪੱਖਾਂ ਦੀ ਵਿਚਾਰ ਹੋਈ ਹੈ ?
(e) ਕਿਹੜੇ ਦਸ ਪਦੇ ਅੰਮ੍ਰਿਤ-ਸੰਸਕਾਰ ਸਮੇਂ ਉਚਾਰਣ ਕੀਤੇ ਜਾਂਦੇ ਹਨ ?
ਇਨ੍ਹਾਂ ਨੂੰ ਸੁਧਾ ਸ੍ਵਯੇ ( ਸਵਈਏ ) ਵੀ ਕਿਹਾ ਜਾਂਦਾ ਹੈ, ਕਿਉਂ ?
(f) ਭਾਈ ਚੌਪਟ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਇਸ ਬਾਣੀ ਦੇ ਰੂਹਾਨੀ ਰਹੱਸ ਬਾਬਤ ਕੀ ਬੇਨਤੀ ਸੀ ?
(g) ਭਾਈ ਚੌਪਟ ਸਿੰਘ ਜੀ ਦੀ ਇਸ ਬੇਨਤੀ ਪ੍ਰਤੀ ਗੁਰੂ ਗੋਬਿੰਦ ਸਿੰਘ ਜੀ ਦੇ ਕੀ ਗੁਰ-ਹੁਕਮ ਸਨ ?
(h) ਗੁਰ-ਹੁਕਮਾਂ ਅਨੁਸਾਰ, ਦਸਮ ਗ੍ਰੰਥ ਦੀ ਕਿਹੜੀ ਰਚਨਾ ਵਿੱਚ ਇਨ੍ਹਾਂ ਦਸਾਂ ਸਵਈਆਂ ਵਿੱਚ ਉਠਾਏ ਪ੍ਰਸ਼ਨਾ ਦੇ ਉੱਤਰ ਮੌਜੂਦ ਹਨ ?
(i) ਇਸ ਰਚਨਾ ਦਾ ਕਿਹੜਾ ਭਾਗ ਸੰਕਲਪਾਂ
"ਇੱਕ": ਵਾਹਿਦ ਅਲੱਖ;
"ਓਂਕਾਰ": ਦਿਵਯ-ਜੋਤੀ ਦਾ ਜ਼ਾਹਿਰ ਸਰੂਪ, ਅਨਾਦਿ ਨਾਦ, ਜੋ ਸਭਨਾ ਪ੍ਰਾਣੀਆਂ ਵਿੱਚ ਪ੍ਰਗਟ ਹੁੰਦਾ ਹੈ
ਨਾਲ ਮੇਲ ਨਹੀਂ ਖਾਂਦਾ, ਇਹ ਦੋਵੇਂ ਸੰਕਲਪ ਜੋ ਗੁਰੂ ਗ੍ਰੰਥ ਸਾਹਿਬ ਦੇ ਮੰਗਲਾਚਰਨ/ਮੂਲ-ਮੰਤ੍ਰ ਵਜੋਂ ਦਰਜ ਹਨ ਅਤੇ ਜਿਨ੍ਹਾਂ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮਿਲਦੀ ਹੈ ?
ਭਾਈ ਚੌਪਟ ਸਿੰਘ ਜੀ 201 ਤੋ 210 ਪਦਾਂ ਬਾਰੇ ਗੁਰੂ ਜੀ ਦੀਆਂ ਹਿਦਾਇਤਾਂ ਜਾਨਣਾ ਚਾਹ ਰਹੇ ਹਨ। ਇਨ੍ਹਾਂ ਦਸ ਪ੍ਰਸ਼ਨਾਂ ਨੂੰ ਗੁਰੂ ਸਾਹਿਬ ਨੇ ਇੱਕ ਨਿਰਣਾਇਕ ਯੁਕਤੀ ਵਜੋਂ ਆਪਣੀ ਬਲਵਾਨ ਕਲਮ ਦੀਆਂ ਹੋਰ ਰਚਨਾਵਾਂ ਦੀ ਲੜੀਵਾਰ ਨਿਰੰਤਰਤਾ ਦਰਸਾਉਣ ਲਈ ਇਸਤੇਮਾਲ ਕੀਤਾ ਹੈ। ਇਸੇ ਯੁਕਤੀ ਦੀ ਵਰਤੋ ਉਨ੍ਹਾਂ ਦੀਆਂ ਹੋਰਨਾਂ ਰਚਨਾਵਾਂ ਵਿੱਚ ਵੀ ਕੀਤੀ ਗਈ ਹੈ। ਇਸ ਤਰਾਂ ਨਾਲ ਰਹੱਸਯਪਾਤ ਅਤੇ ਅੰਤਰ-ਸਬੰਧਤਾ ਵੀ ਰੂਹਾਨੀਅਤ ਦੇ ਰਹੱਸਵਾਦ ਦਾ ਹੀ ਹਿੱਸਾ ਹੈ। ਇਨ੍ਹਾਂ ਅੰਤਰ-ਸਬੰਧਾਂ ਅਤੇ ਰਹੱਸਪਾਦਨ ਤੋਂ ਬਿਨਾਂ ਦਸਮ ਗ੍ਰੰਥ ਨੂੰ ਸਮਝਣਾ ਅਸੰਭਵ ਹੈ।
ਧਾਰਮਿਕ ਗ੍ਰੰਥਾਂ ਨੂੰ ਜੇ ਉਨ੍ਹਾਂ ਦੇ ਸਾਰਤੱਤ ਅਤੇ ਰਹੱਸਵਾਦ ਨੂੰ ਸਮਝ ਕੇ ਅੰਤ੍ਰਗ੍ਰਹਿਣ ਨਾ ਕੀਤਾ ਜਾਵੇ ਤਾਂ ਨਾ ਤਾਂ ਜੀਵ ਦੇ ਆਚਾਰ ਵਿੱਚ ਹੀ ਕੋਈ ਬਦਲਾਉ ਆਉਂਦਾ ਹੈ ਅਤੇ ਨਾਂਹ ਹੀ ਉਹ ਰੂਹਾਨੀ ਤੌਰ 'ਤੇ ਉੱਚਾ ਉੱਠ ਸਕਦਾ ਹੈ।
ਡਿਓਨਾਇਸਿਅਸ ਦਾ ਇਹ ਸੁੰਦਰ ਵਿਚਾਰ ਬਿਲਕੁਲ ਸਹੀ ਹੈ: "ਤਦ ਫਿਰ, ਆਓ ਵਾਚੀਏ ਅਤੇ ਸਿਖੀਏ, ਨਾ ਤਾਂ ਵਕ਼ਤ ਗੁਜ਼ਾਰਨ ਲਈ ਅਤੇ ਨਾ ਹੀ ਯਾਦਸ਼ਕਤੀ ਦਾ ਬੋਝ ਵਧਾਉਣ ਲਈ, ਸਗੋਂ ਸਵੈ ਵਿੱਚ ਆਤਮ ( ਓਂਕਾਰ ) ਨੂੰ ਪੁਨਰ-ਸੁਰਜੀਤ ਕਰਨ ਲਈ ਅਤੇ ਦਿਵਯ-ਪ੍ਰੀਤ ਦੀ ਜੋਤ ਨੂੰ ਮਨ ਵਿੱਚ ਜਗਾਉਣ ਲਈ।
********************************************************************
ਇੱਕੇਰਾਂ ਫਿਰ, ਅਗਾਊਂ ਮੁਆਫੀ ਸਹਿਤ। ਗਲਤੀਆਂ ਵਲ ਧਿਆਨ ਦਿਵਾਉਣਾ ਜੀ ਤਾਂਕਿ ਸੋਧ ਕੀਤੀ ਜਾ ਸਕੇ।
—ਦਲਵੀਰ
=================================================
Comments
Satparkash Singh Salhan Waheguru Waheguru
Surjeet Singh Ghotra Bahout khoob ji
Surinder Singh Thikriwala Bahut khoob ji..
Anurag Singh Sardar
Dalvir Singh Ji, perfect translation.May God bless you with health and
happiness to serve the Panth with your valuable renderings.
Pardeep Singh Khalsa ਦਰਸ਼ਨ
ਰੋਗੀ ਅਤੇ ਉਸਦੀ ਨਿੰਦਕ ਜੰੁਡਲੀ ਨੇ ਨਾ ਕਦੇ ਦਸਮ ਦੀ ਬਾਣੀ ਪੜੀ ਿਵਚਾਰੀ ਹੈ ਅਤੇ ਨਾ
ਹੀ ਗੁਰੂ ਗ੍ਰੰਥ ਸਾਿਹਬ ਜੀ ਦੀ,,ਬਸ ਚਾਰ ਦਮੜਿਆ ਖਾਤਿਰ ਕੌਮ ਨੰੂ ਗੁੰਮਰਾਹ ਕਰਨ ਦਾ ਯਤਨ
ਕਰ ਰਹੇ ਹਨ ਿੲਹ ਪੰਥ ਦੋਖੀ
Paramjit Kaur ਦਸਮ-ਵਿਰੋਧੀ
ਢਾਣੀ ਦੇ ਦਰਸ਼ਨ ਸਿੰਘਈਆਂ, ਕਾਲੇ ਅਫਗਾਨੀਆਂ, ਘੱਗਿਆਂ, ਧੁੰਦਿਆਂ, ਹਰਜਿੰਦਰ ਸਿੰਘੀਆਂ,
ਮਿਸ਼ਨਰੀ ਅਖਵਾਉਂਦੇ ਟੋਲਿਆਂ ਅਤੇ ਉਸੇ ਥੈਲੀ ਦੇ ਬਾਕੀ ਚੱਟਿਆਂ-ਵੱਟਿਆਂ ਨੂੰ ਸਵਾਲ ਪੁਛੇ
ਹਨ ਉਹ ਿਕਰਪਾ ਕਰਕੇ ਸੁਆਲਾ ਦੇ ਜਬਾਬ ਜਰੂਰ ਦੇਣ ਨਹੀ ਤਾਂ ਚਾਰ ਪੈਸਿਆ ਖਾਤਿਰ ਿਸੱਖ ਕੌਮ
ਨੰੂ ਗੁੰਮਰਾਹ ਕਰਨਾ ਛੱਡ ਦੇਣ
Anurag Singh Darshan
Singh Ragi had extensively quoted from Dasam Granth in his book,"Ujiaro
Deepa," including Candi Charita and Bachitra Natak.He also referred
Dand Kathas.Foreword is by S.Gurtej Singh.I have seen people aspiring
for Spark of Divine Light to eliminate
darkness of the soul.This is the true import of the the word
GURU;Gu=darkness and Ru=light.Hence, Guru in Sikh mysticism is,"Revealer
of Light," the True Enlightener of the Soul.This is the first
person,which I have met,who after preaching and advocating the
Lighthouse of Divine Light is aspiring for darkness, and that too with
deceptive posture of a true follower of Guru Granth Sahib.After the exit
of Dr Rattan Singh Jaggi from the support of anti-Dasam Granth Lobby in
1999,this lobby took the shelter of Darshan Singh Ragi in a meeting of
World SIKH Council at Chandigarh in 2000AD.In this meeting he declared
that Dasam Granth was introduced to the Sikhs by the British people,not
knowing that the harmonium on which he performed Kirtan was actually
invented by a French, named Dabin in 1840AD and was introduced to the
Sikhs near about 1910.In Guru Granth Sahib there are specific
commandments of the Guru to sing the Shabads in specific Ragas and
Ghar.He never in his life followed these commandments of the Guru, nor
Ghar can be played on harmonium.Gurus never performed Kirtan on
harmonium or tabla.A person who never performed Kirtan on the musical
instruments popularised by the Guru:Rabab,Saranda,Dilruba,Taus,Mirdang
and Jori,never followed the commandments of the Guru to singh the
Shabads in specific Ragas,Ghar and Partal, and Ballad(vars) in specific
Dhunis, is claiming that his only Guru is Guru Granth Sahib and that he
is aRagi.This is called deception to befool the innocent people.You can
earn lot of money with such deceptions(Parpanch) but not the respect and
nearness to God.
21.3.2015.
21.3.2015.
Manpreet Singh Waheguru ji.
Satparkash Singh Salhan Koie jawab Nahighagge kol !!!!
Anurag Singh They
have only Ninda in their minds.That is why they are unable to confront
the Truth,revealed in the Bani.I am sure these self-styled
reformists,the Charvakayas of our faith,will not allow today any Guru to
compile Guru Granth Sahib with the compositions
of Bhagatas,Bhatts and Ragmala.They are spreading the seeds of hatred
to strike at the oecumenical approach of the SIKH Scriptures.They can
raise doubts but cannot face the questions,because they are paid to
create doubts and controversies.
Anurag Singh Dalvir Singh ji post it on my time line.
Bhakkar Singh Akaal
Ustat provide extra Rythm to the already created rhythmic human body to
gain the hights of spiritualism. ਪਰ ਘੁੱਗੀ ਕੀ ਜਾਣੇ ਸਤਿਗੁਰ ਦੀਆਂ ਬਾਤਾਂ ...
Paramjit Kaur Bhakkar Singh ji...ਗੁਰੂ ਿਪਆਰ ਸ਼ਰਧਾ ਅਤੇ ਿਗਆਨ ਤੋਂ ਿਵਹੂਣੀਆ ਰੂਹਾਂ ਨਹੀ ਸਮਝ ਸਕਦੀਆ ਦਸਮ ਿਪਤਾ ਦੀ ਬਾਣੀ ਨੰੂ
Surjeet Singh Ghotra ਧੰਨਵਾਦ ਅਨੁਰਾਗ ਿਸੰਘ ਜੀ ਦਸਮ ਿਪਤਾ ਦੀ ਬਾਣੀ ਬਾਰੇ ਦੱਸਣ ਲਈ
Raghubir Singh Salhan Great













No comments:
Post a Comment