Wednesday, March 16, 2016

ਦਸਮ ਗ੍ਰੰਥ ਵਿੱਚ ਦੋ ਤਰਾਂ ਦੀਆਂ ਰਚਨਾਵਾਂ—ਪ੍ਰੋ ਅਨੁਰਾਗ ਸਿੰਘ

 ਦਸਮ ਗ੍ਰੰਥ, ਦੋ ਤਰਾਂ ਦੀਆਂ ਰਚਨਾਵਾਂ—ਪ੍ਰੋ ਅਨੁਰਾਗ ਸਿੰਘ

( ਮੁੱਖਵਾਕ ਪਾਤਸ਼ਾਹੀ ੧੦ ਅਤੇ ਪਾਤਸ਼ਾਹੀ ੧੦ ਦਾ ਭੇਦ )

******************************************************************



********************************************************
~~~~~~~~~~~~~~~~~~~~~~~~~~~~~~
********************************************************************* 
ਦਸਮ ਗ੍ਰੰਥ ਵਿੱਚ ਦੋ ਤਰਾਂ ਦੀਆਂ ਰਚਨਾਵਾਂ ਹਨ:

(ੳ) ਮੁੱਖਵਾਕ ਬਾਣੀਆਂ ਭਾਵ ਉਹ ਬਾਣੀਆਂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰੀਆਂ ਅਤੇ ਲਿਖੀਆਂ ਗਈਆਂ, ਅਤੇ
(ਅ) ਕਿਸੇ ਪੁਰਾਤਨ ਰਚਨਾ ਦਾ ਅਤਿ ਮੌਲਿਕ ਤਬਦੀਲੀਆਂ ਸਹਿਤ ਉਲੱਥਾ ਜਿਸਦੇ ਮੰਗਲ ਅਤੇ ਅੰਤਿਕਾ ਉੱਪਰ ਸਤਿਗੁਰੂ ਨੇ ਗੁਰਮੱਤ ਦਰਸ਼ਨ ਨੂੰ ਸਪਸ਼ੱਟਤਾ ਨਾਲ ਦਰਸਾਇਆ ਹੈ।  
ਪਹਿਲੀ ਕਿਸਮ ਦੀਆਂ ਰਚਨਾਵਾਂ ਉੱਪਰ ਮੁੱਖਵਾਕ ਪਾਤਸ਼ਾਹੀ ੧੦ ਅਤੇ ਦੂਸਰੀ ਕਿਸਮ ਉੱਪਰ ਪਾਤਸ਼ਾਹੀ ੧੦ ਅੰਕਿਤ ਹੈ।

ਚਰਿਤ੍ਰੋਪਾਖਿਯਾਨ ਦਾ ਨਾਮ ਹੀ ਕੋਈ ਸ਼ੱਕ ਨਹੀਂ ਰਹਿਣ ਦਿੰਦਾ ਕਿ ਇਸਦੀਆਂ ਕਹਾਣੀਆਂ ਬਾਹਰੀ ਸੋਮਿਆਂ ਤੋਂ ਲਈਆਂ ਗਈਆਂ ਹਨ। ਪਾਖਿਯਾਨ ਪ੍ਰਾਕ੍ਰਿਤ  ਦਾ ਸ਼ਬਦ ਹੈ ਜਿਸਦੇ ਮਾਯਨੇ ਹਨ ਨੀਤੀ-ਕਥਾ, ਲਘੂ-ਕਥਾ ਜਾਂ ਕਿਸੇ ਕਹਾਣੀ ਦਾ ਪੁਨਰ-ਕਥਨ।

ਯੂਸਫ਼ ਅਤੇ ਜ਼ੁਲੈਖਾਂ ਦੀ ਪ੍ਰਸਿੱਧ ਕਹਾਣੀ ਬਾਈਬਲ ਅਤੇ ਕ਼ੁਰਾਨ ਤੋਂ ਹੈ। ਕਦੇ ਵੀ ਕਿਸੇ ਵੀ ਲਿਖਾਰੀ ਨੇ, ਸਮੇਤ ਮੇਰੇ, ਅਜਿਹਾ ਵਿਚਾਰ ਨਹੀਂ ਪੇਸ਼ ਕੀਤਾ ਕਿ ਇਹ ਮੁੱਖਵਾਕ ਬਾਣੀ ਹੈ।

ਦੂਜੀ ਗੱਲ, ਇਸਦੇ ਸੰਪਾਦਨ ਦਾ ਢਾਂਚਾ ਵੀ ਗੁਰੂ ਗ੍ਰੰਥ ਸਾਹਿਬ ਵਾਲਾ ਹੀ ਜੋ ਕਿਸੇ ਕਿਸਮ ਦੀ ਰੱਦੋ-ਬਦਲ ਜਾਂ ਘੁਸਪੈਂਠ ਦੀ ਕੋਈ ਗੁੰਜਾਇਸ਼ ਨਹੀਂ ਛੱਡਦਾ। ਇੱਕ ਅਣਉਪਲਬਧ ਚਰਿਤ੍ਰ ਸ਼ਾਮਿਲ ਨਹੀਂ ਕੀਤਾ ਹੋਇਆ ਕਿਉਂਕਿ ਉਹ ਭਾਲਣ 'ਤੇ ਭੀ ਨਹੀਂ ਸੀ ਮਿਲਿਆ, ਇਸੇ ਤਰਾਂ ਆਖ਼ਿਰੀ ਚਰਿਤ੍ਰ ਦਾ ਨੰਬਰ 405 ਹੈ ਅਤੇ ਇਸਦੇ 405 ਬੰਦ ਹਨ।

ਤੀਸਰੀ ਗੱਲ, ਸਾਡੇ ਕੋਲ ਦਸਮ ਗ੍ਰੰਥ ਦੀਆਂ 1698 ਈਸਵੀ ਦੀਆਂ ਲਿਖੀਆਂ ਬੀੜਾਂ ਹਨ ਇੱਕ ਪੰਜਾਬ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਵਿੱਚ ਪਈ ਹੈ ਅਤੇ ਇੱਕ ਹੋਰ ਬੀੜ ਜੋ ਭਾਈ ਹਰਦਾਸ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਸੀ ਅਤੇ ਇਸ ਬੀੜ ਨੂੰ ਗੁਰੂ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਸੋਧਿਆ ਸੀ, ਇਹ ਭਾਈ ਹਰਦਾਸ ਜੱਸਾ ਸਿੰਘ ਰਾਮਗੜ੍ਹੀਏ ਦੇ ਦਾਦਾ ਜੀ ਸਨ ਅਤੇ ਇਨ੍ਹਾਂ ਨੇ 1684 ਈਸਵੀ ਵਿੱਚ ਆਦਿ ਗ੍ਰੰਥ ਦੀ ਦਮਦਮੀ ਬੀੜ ਵੀ ਤਿਆਰ ਕੀਤੀ ਸੀ। ਇਸਤੋਂ ਬਿਨਾਂ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਨੇ ਭੀ ਦਸਮ ਗ੍ਰੰਥ ਦੀਆਂ ਬੀੜਾਂ ਤਿਆਰ ਕੀਤੀਆਂ ਅਤੇ ਇਸਤੋਂ ਬਿਨਾਂ ਭੀ ਗੁਰੱਪ ਜੀ ਦੇ ਸਮਕਾਲੀ ਅਤੇ ਗੁਰੂ-ਕਾਲ ਦੇ ਸਮੇਂ ਤੋਂ ਤੁਰੰਤ ਬਾਅਦ ਦੇ ਕਾਲ ਦੇ ਸਿੱਖਾਂ ਦੁਆਰਾ ਭੀ ਬੀੜਾਂ ਤਿਆਰ ਕੀਤੀਆਂ ਗਈਆਂ। ਇੱਕ ਸੁਸੱਜਿਤ ਬੀੜ ਪਟਨਾ ਸਾਹਿਬ ਵਿਖੇ ਹੈ ਅਤੇ ਇਸਦਾ ਉਤਾਰਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਅਤੇ ਕਰੀਬਨ ਛੇ ਪੁਰਾਤਨ ਬੀੜਾਂ ਅਨੰਦਪੁਰ ਸਾਹਿਬ ਵਿਖੇ ਨਿਹੰਗ ਸਿੰਘਾਂ ਦੀ ਛਾਉਣੀ ਵਿੱਚ ਭੀ ਹਨ।

 ਅਤੇ ਸਭ ਤੋਂ ਉੱਪਰ ਦੀ, ਹੁਣੇ-ਹੁਣੇ ਚਰਿਤ੍ਰੋਪਾਖਿਯਾਨ ਦੀ ਇੱਕ ਪੋਥੀ ਮਿਲੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਖ਼ਾਸ ਦਸਤਖਤਾਂ ( ਆਪਣੇ ਕਰ-ਕਮਲਾਂ ) ਦੁਆਰਾ ਸੁਸੱਜਿਤ ਸਫ਼ਿਆਂ ਉੱਪਰ ਲਿਖੀ ਹੋਈ ਹੈ, ਇਸਦੀਆਂ ਤਸਵੀਰਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ।*

ਗੁਰੂ ਅੰਗਦ ਦੇਵ ਜੀ ਦੇ ਵੰਸ਼ ਵਿੱਚੋਂ ਬਾਬਾ ਬਿਨੋਦ ਸਿੰਘ ਜੀ ਨੇ ਭੀ ਬਾਬਾ ਬੰਦਾ ਬਹਾਦਰ ਦੇ ਸਮਿਆਂ ਦੇ ਗੇੜ ਇੱਕ ਦਸਮ ਗ੍ਰੰਥ ਦੀ ਬੀੜ ਤਿਆਰ ਕੀਤੀ ਸੀ ਜਿਸਦਾ ਨਾਮ ਹੀ ਦਸਵੇਂ ਪਾਤਸ਼ਾਹ ਕਾ ਗ੍ਰੰਥ ਸੀ ਜਿਸਦਾ ਅਰਥ ਦਸਮ ਗ੍ਰੰਥ ਹੀ ਹੈ। ਇੱਕ ਹੋਰ ਬੀੜ ਜਿਸਦਾ ਨਾਮ ਸੰਗਰੂਰ ਵਾਲਾ ਉਤਾਰਾ ਪ੍ਰਸਿੱਧ ਹੈ ਅਤੇ ਇਹ ਪੰਜਾਬੀ ਯੂਨਿਵਰਸਿਟੀ ਪਟਿਆਲਾ ਵਿੱਚ ਹੈ। ਇਹੋ ਉਹ ਬੀੜ ਜਿਸ ਵਿੱਚੋਂ ਦਸਮ ਗ੍ਰੰਥ ਵਿਰੋਧੀ ਲਾਣਾ ਗੁਰੂ ਸਾਹਿਬ ਦਾ ਨਿਸ਼ਾਨੇ ਸਿਖੀ ਈ ਪੰਜ ਹਰਫ਼ ਕਾਫ਼  ਵਾਲਾ ਦੋਹਾ ਥੋਕ ਦੇ ਭਾਅ ਵਰਤਦੇ ਹਨ।

ਇੰਨੇ ਭਾਰੀ ਸਬੂਤਾਂ ਦੀ ਮੌਜੂਦਗੀ ਤੋਂ ਅੱਖਾਂ ਮੁੰਦ ਕੇ ਜੇ ਕੋਈ ਭੋਲੀ ਜਨਤਾ ਨੂੰ ਕੁਰਾਹੇ ਪਾਉਣ ਲਈ ਝੂਠੇ ਪ੍ਰਕਥਨ ਜਾਰੀ ਰੱਖਣਾ ਚਾਹੇ ਤਾਂ ਉਸ ਬਾਰੇ ਕੀ ਕਿਹਾ ਜਾਵੇ, ਸਿਵਾਏ ਇਸਦੇ ਕਿ "ਤੁਸੀਂ ਘੋੜੇ ਨੂੰ ਤਲਾਬ ਕੋਲ ਤਾਂ ਲੈ ਜਾ ਸਕਦੇ ਹੋ ਪਰ ਉਸਨੂੰ ਧੱਕੇ ਨਾਲ ਪਾਣੀ ਤਾਂ ਨਹੀਂ ਨਾ ਪਿਆ ਸਕਦੇ।"

ਅਨੁ.: ਦਲਵੀਰ ਗਿੱਲ 

=====================================================

*  ਉਪਰੋਕਤ ਤਸਵੀਰ, ਜਾਂ 
https://profanuraagsingh.files.wordpress.com/2015/06/11392961_1465324527093455_2141743349374999757_n.jpg
------------------------------------


1 comment:

  1. https://profanuraagsingh.wordpress.com/2016/03/14/two-types-of-compositions-in-dasam-granth/

    ReplyDelete