Tuesday, February 9, 2016

ਇੰਦਰਜੀਤ ਕਾਨਪੂਰੀ - ਕਾਵਿ-ਅੰਸ਼ ਨੂੰ ਉਸਦੇ ਸੰਪੂਰਣ ਸਵਰੂਪ ਨਾਲੋਂ ਤੋੜ ਕੇ ਵਾਚਣ ਸਮੇਂ

ਕਨਪੁੜੀ ਨਿਗਲੇ ਹੋਇਆ ਦੀ ਵਿਦਿਅਕ ਯੋਗਤਾ ਤੇ ਪੜਨ ਸਮਝਣ ਦੇ ਬਿਬੇਕ ਦਾ ਅੰਦਾਜਾ ਤੁਸੀ ਸਹਿਜੇ ਹੀ ਲਗਾ ਸਕਦੇ ਹੋ। ਉਹ ਦਿਨ ਦੂਰ ਨਹੀ ਜਦੋ ਇਹ ਨਿਗਲੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਸਿਧ ਗੋਸਿਟ ਵਿਚੋ ਸਿਧਾ ਦੇ ਸੁਆਲ ਜਾ ਉਹਨਾ ਦੀ ਮਤਿ ਦਰਸਾਦੀਆ ਸਤਰਾ ਨੂੰ ਗੁਰੂ ਦੀ ਮਤਿ ਦਸਣ ਤੇ ਕਹਿਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ।
ਹੈਰਾਨ ਨਾ ਹੋਣਾ ਇਹ ਸਰਾਬ ਦੇ ਠੇਕੇਦਾਰ ਨਿਗਲੇ ਹੋਏ ਆਪਣੀ ਸੋਚ ਦੇ ਪਾਤਰ ਡਾਇਲਾਗ ਚੁਣਦੇ ਨੇ ਅਤੇ ਉਹ ਦਾ ਆਪਣੇ ਕੂੜ ਪੇਸ਼ੇ ਅਨੁਸਾਰ ਝੂਠ ਲਿਖ ਆਪਣਾ ਸਚ ਜਗ ਜਾਹਰ ਕਰਦੇ ਹਨ।
ਆਉ ਦੇਖੀਏ ਕਿ ਇਸ ਪਾਖਿਯਾਨ ਵਿਚ ਇਹ ਸਤਰਾ ਕਹਾਣੀ ਦਾ ਪਾਤਰ ਕਿਉ ਬੋਲ ਰਿਹਾ ਹੈ ਤੇ ਉਸ ਦਾ ਸਚ ਕੀ ਹੈ। ਇਸ ਪਾਖਿਯਾਨ ਵਿਚ ਸਾਹ ਤੇ ਸਾਹਣੀ ਦਾ ਵਾਰਤਾਲਾਪ ਹੈ।
ਇਹ ਸਤਰਾ ਸਾਹਣੀ ਕਹਿ ਰਹੀ ਹੈ, ਜੋ ਸਾਹ ਨੂੰ ਨਸ਼ਾ ਕਰਨ ਲਈ ਕਹਿ ਰਹੀ ਹੈ ਪਰ ਸਾਹ ਆਪਣਾ ਜੁਆਬ ਵੀ ਨਾਲ ਹੀ ਦੇ ਰਿਹਾ ਹੈ!!! ਹੁਣ ਪੜ ਕੇ ਤੁਸੀ ਅੰਦਾਜਾ ਲਗਾ ਸਕਦੇ ਹੋ ਇਹਨਾ ਨਿਗਲੇ ਹੋਇਆ ਦੀ ਬੇਈਮਾਨੀ ਦਾ!!
ਛੰਦ ॥
ਸੋ ਨਰ ਪਿਯਤ ਨ ਭਾਂਗ ਰਹੈ ਕੌਡੀ ਮਹਿ ਜਿਹ ਚਿਤ ॥
ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ ॥
ਸ੍ਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥
ਅੰਤ ਸ੍ਵਾਨ ਜ੍ਯੋਂ ਮਰੈ ਦੀਨ ਦੁਨਿਯਾ ਪਛੁਤਾਵਹਿ ॥੨੦॥
ਚਰਿਤ੍ਰ ੨੪੫ - ੨੦ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਹ ਬਾਚ ॥
ਚੌਪਈ ॥
ਸੁਨ ਸਾਹੁਨਿ ਤੈ ਕਛੁ ਨ ਜਾਨਤ ॥
ਸੋਫਿਨ ਸੌ ਅਮਲਿਨ ਕਹ ਠਾਨਤ ॥
ਸੋਫੀ ਰੰਕ ਦਰਬੁ ਉਪਜਾਵੈ ॥
ਅਮਲੀ ਨ੍ਰਿਪਹੂੰ ਧਾਮ ਲੁਟਾਵੈ ॥੨੨॥
ਚਰਿਤ੍ਰ ੨੪੫ - ੨੨ - ਸ੍ਰੀ ਦਸਮ ਗ੍ਰੰਥ ਸਾਹਿਬ
Surjeet Singh Ghotra ਬਹੁਤ ਸੁੰਦਰ ਢੰਗ ਨਾਲ ਕਾਨਪੁੜੀ ਨਿੰਦਕਨੰੂ ਜਬਾਬ ਦਿੱਤਾ ਹੈ 
o iis book nu jroor parrrio
Dalvir Singh Gill
Dalvir Singh Gill .
ਸ਼ਾਹ ਸਮਝਾਉਂਦਾ ਹੈ ਸਾਹਨੀ ਨੂੰ ਕਿ ਤੈੰਨੂ ਕੁਝ ਪਤਾ ਨਹੀਂ ਹੈ | ਨਸ਼ੇ ਕਰਨ ਵਾਲਾ ਆਪਣਾ ਘਰ ਬਾਹਰ ਲੁਟਵਾ ਬੈਠਦਾ ਹੈ ਪਰ ਨਸ਼ੇ ਨਾ ਕਰਨ ਵਾਲਾ ਮਿਹਨਤ ਨਾਲ ਪੈਸਾ ਬਣਾਉਂਦਾ ਹੈ |
( From: ਔਰ ਸੁ ਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ )
Dalvir Singh Gill
Dalvir Singh Gill .
ਹੇ ਸ਼ਾਹਣੀ! ਸੁਣ, ਤੂੰ ਕੁਝ ਨਹੀਂ ਜਾਣਦੀ ਅਤੇ ਸੋਫ਼ੀਆਂ ਨੂੰ ਅਮਲ ਦੀ ਗੱਲ ਕਹਿੰਦੀ ਹੈਂ। ਨਿਰਧਨ ਸੋਫ਼ੀ ਵੀ ਧੰਨ ਪੈਦਾ ਕਰਦਾ ਹੈ ਅਤੇ ਅਮਲੀ ਰਾਜਾ ਵੀ ਧੰਨ ਲੁਟਾ ਦਿੰਦਾ ਹੈ।
( ਰਤਨ ਜੱਗੀ ਦਾ ਸਰਲਾਰਥ। )
  daa ilaaz sirf te sirf jutti haiSee Translation
Dalvir Singh Gill
Dalvir Singh Gill .
"ਨਿਰਧਨ ਸੋਫ਼ੀ ਵੀ ਧੰਨ ਪੈਦਾ ਕਰਦਾ ਹੈ ਅਤੇ ਅਮਲੀ ਰਾਜਾ ਵੀ ਧੰਨ ਲੁਟਾ ਦਿੰਦਾ ਹੈ।"


ਕਿਯਾ ਹੀ ਖ਼ੂਬਸੂਰਤ ਸਿੱਖਿਆ ਕਿਸ ਖ਼ੂਬ ਅਂਦਾਜ਼ ਨਾਲ ਦਿੱਤੀ ਹੈ!

ਨੱਕ-ਕਟੇ ਨੇ ਕਿਹਾ ਕਿ ਸਭਦਾ ਹੀ ਚਿਹਰਾ ਨੱਕ ਤੋਂ ਹੀਣਾ ਹੋਵੇ, ਹੁਣ, ਤਦ ਹੀ ਠੀਕ ਹੈ। ਲਿਬੜੀ ਮੱਝ ਦੀ ਪੂੰਛ ਨੂੰ ਉਦੋਂ ਤਕ ਆਰਾਮ ਨਹੀਂ ਮਿਲਦਾ ਜਦ ਤਕ ਉਹ ਸਭਨੂੰ ਆਪਣੇ ਜਿਹਾ ਨਾ ਬਣਾ ਲਵੇ। ਹੰਸ ਚੁਣ-ਚੁਣ ਕੇ ਮੋਤੀ ਚੁਗਦਾ ਹੈ ਅਤੇ ਬਾਹਲਾ ਸਿਆਣਾ ਕਾਂ ਦੇਖਦਾ ਹੀ ਮਲ ਹੈ।

ਪਰੰਪਰਾ ਅਤੇ ਇਤਿਹਾਸ ਵਿੱਚੋਂ ਜਿਹੜੇ ਹੀਰੇ ਚੁਗਣ ਇਹ ਲੱਗੇ ਹੋਏ ਹਨ ਸਭਨੂੰ ਹੀ ਚਾਨਣ ਹੈ। ਆਪਣੀ ਮਤਿ ਉੱਪਰ ਰੱਖ ਕੇ ਗੁਰੂ ਦੀ ਬਾਣੀ ਦੇ ਅਰਥ ਕਰਦੇ ਹਨ। ਇਹ ਸਾਰਾ ਲਾਣਾ ਹੀ ਗੁਰਮਤਿ ਦੇ ਕਿਸੇ ਵੀ ਪੱਖ ਦਾ ਮੰਡਨ ਕਰਨ ਨਾਲੋਂ ਸਾਰਾ ਧਿਆਨ ਖੰਡਣ ਉੱਪਰ ਹੀ ਰੱਖਦਾ ਹੈ। ਇਸ ਕਾਨਪੁਰੀ ਦਾ ਸਾਰਾ ਜ਼ੋਰ ਹੀ ਨਗਨ ਇਸ਼ਨਾਨ ਅਤੇ ਸ੍ਰੀ ਸਾਹਿਬ ਉਤਾਰ ਕੇ ਸੌਣ ਉੱਪਰ ਲੱਗਿਆ ਹੋਇਆ ਹੈ। ਸਰਦਾਰ ਕੰਵਰ ਅਜੀਤ ਸਿੰਘ ਜੀ ਹੁਰਾਂ ਨੇ ਸਹੀ ਧਿਆਨ ਦਿਵਾਇਆ ਸੀ ਕਿ ਇਨ੍ਹਾਂ ਦੀ ਸਾਰੀ ਕਾਂਵਾਂ-ਰੌਲੀ ਵਿੱਚ ਇੱਕ ਵੀ ਅਜਿਹੀ ਗੱਲ ਨਹੀਂ ਜਿਸਦਾ ਕੂੜ-ਪ੍ਰਚਾਰ ਕਰਨ ਦੀ ਸਾਰੀ ਵਾਹ ਪਹਿਲਾਂ ਹੀ ਆਰੀਆ ਸਮਾਜ ਵਾਲੇ ਨਾ ਲਾ ਚੁੱਕੇ ਹੋਣ। "ਸਾਧੂ ਦਯਾ ਨੰਦ ਨਾਲ ਮੇਰਾ ਸੰਵਾਦ" ( ਗਿਆਨੀ ਦਿੱਤ ਸਿੰਘ ਜੀ ) ਵਾਲੇ ਕਿਤਾਬਚੇ ਦੇ ਅੰਤਿਮ ਪੰਨੇ ਦਾ ਉਹ ਨੋਟ ਵੇਖੋ।
ਜੇ ਇਸੇ ਤਰਜ਼ 'ਤੇ ਗੱਲ ਕਰਨੀ ਹੋਵੇ ਤਾਂ ਜਪੁਜੀ ਸਾਹਿਬ ਦੀਆਂ ਤੁੱਕਾਂ ਬਾਰੇ ਵੀ ਇਹੋ ਬਕਵਾਸ ਕੀਤੀ ਜਾ ਸਕਦੀ ਹੈ ਕਿ "ਲਿਖਾਰੀ" ਗਲ ਕੱਟ ਕੇ ਹੱਤਿਆ ਕਰਨ ਲਈ ਕਹਿੰਦਾ ਹੈ, ਹਰਾਮਖੋਰੀ ਲਈ ਕਹਿੰਦਾ ਹੈ, ਚੋਰੀ ਆਦਿ ਦੀ ਸਿਖਿਆ ਦਿੰਦਾ ਹੈ।

ਵੀਰਜੀ ਨੇ ਨਾਲ ਹੀ ਇੱਕ ਬਹੁਤ ਅਹਿਮ ਨੁਕਤਾ ਸਾਡੇ ਸਾਹਮਣੇ ਲਿਆਂਦਾ ਹੈ ਕਿ ਦੋਵਾਂ ਗ੍ਰੰਥਾਂ ਦੇ ਕਾਵਿ-ਰੂਪਾਂ ਵਿੱਚ ਭਿੰਨਤਾ ਹੈ; ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਬਾਣੀ ਵਿੱਚ ਭਾਵੇਂ ਕਥਾਨਿਕ ( ਅਤੇ ਇਤਿਹਾਸਿਕ ਵੀ ) ਦੇ ਤੱਤ ਮੌਜੂਦ ਹਨ ਪਰ ਪ੍ਰਧਾਨ ਰੂਪ ਸ਼ੁਧ ਕਵਿਤਾ ਦਾ ਹੀ ਹੈ। ( ਇਹ ਇੱਕ ਅਲੱਗ ਮਸਲਾ ਹੈ ਕਿ ਪ੍ਰਾਚੀਨ ਕਾਲ ਵਿੱਚ ਹਰ ਤਰਾਂ ਦੇ ਸਾਹਿਤ ਨੂੰ ਕਵਿਤਾ ਵਜੋਂ ਹੀ ਵਿਚਾਰਿਆ ਗਿਆ ਹੈ, ਪਦ ਅਤੇ ਗਦ ਕਾਵਿ ਵਜੋਂ।) ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਭਾਵੇਂ ਕਾਵਿ ਦਾ ਸ਼ੁਧ ਰੂਪ ਵੀ ਆਪਣੀਆਂ ਬੁਲੰਦੀਆਂ ਦਰਸਾਉਂਦਾ ਹੈ ਪਰ ਪ੍ਰਧਾਨ ਰੂਪ ਕਥਾਨਕ ਹੈ।
ਕਿਸੇ ਨਾਵਲ/ਨਾਟਕ ਵਿਚਲੇ ਪਾਤ੍ਰਾਂ ਦੇ ਬਚਨਾਂ ਨੂੰ ਰਚਨਾਕਾਰ ਦੇ ਨਿੱਜੀ ਵਿਚਾਰਾਂ ਵਜੋਂ ਸਮਝਣਾ/ਪੇਸ਼ ਕਰਨਾ ਜਾਂ ਤਾਂ ਪਰਲੇ ਦਰਜ਼ੇ ਦੀ ਬੇਇਮਾਨੀ ਹੈ ਜਾਂ ਕਿਆਸੋੰ ਬਾਹਰੀ ਬੇਵਕੂਫ਼ੀ। ਹਥਲੇ ਕੇਸ ਵਿੱਚ ਇਹ ਦੋਵੇਂ ਹੀ ਹੈ।
Harsimran Singh
Harsimran Singh Arthan de anarth karde ne ih miss- naari
Satparkash Singh Salhan
Satparkash Singh Salhan ਿੲਹ ਕਾਨਪੁੜੀ ਪੂਰੀ ਤਰਾ ਨਾਲ ਪਾਗਲ ਬੰਦਾ ਹੈ ਅਤੇ ਦਰਸ਼ਨ ਰੋਗੀ ਦਾ ਚਾਟੜਾ ਹੈ!!!ਿੲਹ ਗੁਰਬਾਣੀ ਦੇ ਅਰਥਾ ਨੇ ਅਨਰਥ ਕਰਨ ਚੇ ਮਾਹਿਰ ਹੈ!!!ਪਰ ਅਨਾਹਦ ਘਰ ਵੀਰ ਜੀ ਨੇ ਿੲਸਨੰੂ ਚੰਗੀ ਤਰਾ ਨਾਲ ਸੰਗਤਾ ਚੇ ਨੰਗਿਆ ਕਰਕੇ ਰੱਖ ਦਿੱਤਾ ਹੈ ਕਿ ਿਕਸਤਰਾ ਮਕਾਰੀ ਨਾਲ ਿੲਸਨੇ ਸ਼ਾਹੂਕਾਰ ਸ਼ਾਹੂਕਾਰਨੀ ਿਵਚਕਾਰ ਚੱਲ ਰਹੀ ਗੱਲਬਾਤ...See More
Pardeep Singh Khalsa
Pardeep Singh Khalsa ਦਸਮ ਬਾਣੀ ਦਾ ਵਿਰੋਧ ਕਰਨ ਵਾਲੇ ਮੇਰੇ ਕੁਝ ਵੀਰ, ਦਸਮ ਗ੍ਰੰਥ ਦੀਆ ਰਚਨਾਵਾਂ ਵਿਚੋਂ ਕੁਝ ਅਧੁਰੇ ਵਾਕ ਅੰਸ਼ ਚੁੱਕ ਕੇ ਉਹਨਾਂ ਦਾ ਗਲਤ ਅਰਥ ਕਰ ਕੇ, ਸੰਗਤ ਨੂੰ ਗੁਮਰਾਹ ਕਰਨ ਵਿਚ ਲੱਗੇ ਹੋਏ ਹਨ ।

ਪਰ ਇਹ ਕੋਈ ਪਹਿਲੀ ਬਾਰ ਨਹੀਂ ਹੋਈਆ । ਇਹ ਕੰਮ ਪਹਿਲਾ ਵੀ ਉਹਨਾਂ ਲੋਕਾ ਦੁਆਰਾ ਕੀਤਾ ਗਿਆ ਸੀ । ਜੋ ਸਿੱਖੀ ਫਲਸਫੇ
ਦੇ ਕੱਟੜ ਵਿਰੋਧੀ ਰਹੇ ਹਨ । ਖਾਲਸਾ ਪੰਥ ਦੀ ਸਿਰਜਣਾ ਦੇ ਦਿੱਨ ਤੋਂ ਹੀ ਸਾਡੇ ਦੁਸਮਣਾ ਨੇ ਗੁਰੂ ਪਿਤਾ ਕਲਗੀਧਰ ਜੀ ਦੇ ਸਾਜੇ ਪੰਥ ਨੂੰ ਖੇਰੂ ਖੇਰੂ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਜਿਸ ਤਹਿਤ ਸਾਡੀ ਬਾਣੀ ਅਤੇ ਬਾਣੇ ਤੇ ਨਿਰੰਤਰ ਹਮਲੇ ਹੋਏ ਅਤੇ ਹੋ ਰਹੇ ਹਨ । ਪਰ ਗੁਰੂ ਦੇ ਖਾਲਸੇ ਜਾ ਕਹਿ ਲਵੋ ਕੀ ਗੁਰੂ ਪਿਆਰ ਵਿਚ ਰੱਤੀਆ ਰੂਹਾਂ ਨੇ ਹਮੇਸ਼ਾ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ।

ਭਾਈ ਕਾਨ੍ਹ ਸਿੰਘ ਨਾਂਭਾ ਜੀ ਜੋ ਸਿਖ ਕੌਮ ਦੇ ਬਡਮੁੱਲੇ ਖਜਾਨੇ ਵਿਚੋ ਇਕ ਅਮੁਲ ਹੀਰਾ ਹੋਏ ਹਨ , ਸਿੱਖ ਕੌਮ ਦੇ ਇਸ ਮਹਾਨ ਵਿਦਵਾਨ ਨੇ ਪਿਛਲੇ ਦਹਾਕੇ ਵਿਚ ਇਹੋ ਜਿਹੇ ਹੀ ਸਿੱਖ ਕੌਮ ਦੇ ਦੁਸਮਣਾ ਨੂੰ ਮੂੰਹ ਤੋੜ ਜਵਾਬ ਦੇ ਕੇ ਭਾਜੜਾ ਪਾ ਦਿੱਤੀਆ ਸਨ । ਉਸ ਸਮੇਂ ਵੀ ਕੁਝ ਅਜਿਹੇ ਹੀ ਵਿਰੋਧੀਆ ਦੁਆਰਾ ਸੰਗਤ ਵਿਚ ਸੰਕੇ ਖੜੇ ਕਰ ਦਿੱਤੇ ਗਏ ਸਨ । ਜਿਸ ਨੂੰ ਕੀ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਆਦਿ ਬਾਣੀ, ਦਸਮ ਬਾਣੀ , ਭਾਈ ਗੁਰਦਾਸ ਜੀ ਦੀਆ ਵਾ
ਰਾ ਅਤੇ ਭਾਈ ਨੰਦ ਲਾਲ ਜੀ ਦੀਆ ਰਚਨਾਵਾਂ ਵਿਚੋ ਜਵਾਬ ਦੇ ਕੇ ਇਹਨਾਂ ਸੰਕਿਆ ਦਾ ਨਿਵਾਰਨ ਕੀਤਾ ਸੀ ।
Surjeet Singh Ghotra
Surjeet Singh Ghotra ਭਾਜ਼ੀ ,ਕਾਨਪੁੜੀ ਵਰਗੇ ਸ਼ਰਾਬੀ ਕਬਾਬੀ ਅਤੇ ਪਰ ਿੲਸਤਰੀ ਗਮਨ ਕਰਨ ਵਾਲੇ ਕੁਕਰਮੀ ਦੇ ਮਗਰ ਲੱਗਕੇ ਗੰੁਮਰਾਹ ਹੋਣ ਵਾਲੇ ਵੀ ਤਾ ਿੲੰਨਾ ਵਰਗੇ ਅਗਿਆਨੀ ਨੇ ਉਹਨਾ ਿਵਚਾਰਿਆ ਨੇ ਨਾ ਤਾਂ ਗੁਰੂ ਗ੍ਰੰਥ ਸਾਿਹਬ ਜੀ ਦੀ ਬਾਣੀ ਸਮਝੀ ਿਵਚਾਰੀ ਅਤੇ ਨਾ ਹੀ ਦਸਮ ਦੀ
Dalvir Singh Gill
Dalvir Singh Gill ਵੀਰ ਸਤਪ੍ਰਕਾਸ਼ ਸਿੰਘ ਜੀਓ, ਇਹ ਸਮੱਸਿਆ ਤਾਂ ਕਿਸੇ ਵੀ ਕਾਵਿ-ਅੰਸ਼ ਨੂੰ ਉਸਦੇ ਸੰਪੂਰਣ ਸਵਰੂਪ ਨਾਲੋਂ ਤੋੜ ਕੇ ਵਾਚਣ ਸਮੇਂ ਆਵੇਗੀ ਪਰ ਸ਼੍ਰੀ ਚਰਿਤ੍ਰੋਪਾਖਿਆਨ ਕਿਉਂਕਿ ਇੱਕ ਵੱਡਆਕਾਰੀ ਗ੍ਰੰਥ ਹੈ ਇਸ ਲਈ ਇਥੇ ਇਹੋ ਸਮੱਸਿਆ ਹੋਰ ਵੀ ਗੰਭੀਰ ਰੂਪ ਮੂਹਰੇ ਆਉਂਦੀ ਹੈ। ਇਸ ਗ੍ਰੰਥ ਦੀ ਵਿਲੱਖਣਤਾ, ਦੂਜੇ ਉਪ-ਆਖਿਆਨ ( ਕਹਾਣੀ ਵਿੱਚ ਕਹਾਣੀ ) ਗ੍ਰੰਥਾਂ ਨਾਲੋਂ, ਇਸਦੀ ਵਿਸ਼ੇ ( ਥੀਮ, Theme )ਦੀ ਇਕਾਗਰਤਾ ਵੀ ਹੈ ਕਿ ਜਿੱਥੇ ਅਲਫ਼-ਲੈਲਾ ਦੇ ਕਿੱਸੇ Fantasy ( ਪਰੀ-ਕਥਾਵਾਂ ) ਦੀ ਵਰਤੋ ਕਰਦਿਆਂ ਆਪਣਾ ਮੁੱਖ ਮੰਤਵ ਰੌਚਿਕਤਾ ਦੁਆਰਾ ਮਨੋਰੰਜਨ ਬਣਾਉਂਦੇ ਹਨ ਜਾਂ ਇਸੇ ਉੱਪ-ਵਿਧਾ ਵਾਲਾ "ਬਿਕਰਮ ਅਤੇ ਬੇਤਾਲ" ਨਿਯਾਯ-ਆਧਾਰਿਤ ਨੈਤਿਕਤਾ ਨੂੰ ਬਣਾਉਂਦੇ ਹਨ ਉੱਥੇ ਇਸਦੇ ਸੂਤ੍ਰਧਾਰ-ਕਥਾਕਾਰ ( narrator ) ਦੀ ਸਮੱਸਿਆ ਹੈ ਕਿ ਉਸਨੇ ਰਾਣੀ ਨੂੰ ਅੱਗਾ ਢਕਣ ਲਈ ਕਹਿਣਾ ਹੈ। ਉਸਦਾ ਮੁੱਖ ਮੰਤਵ ਮਨੋਰੰਜਨ ਨਹੀਂ ਸਗੋਂ ਨੀਤੀ-ਵਾਚ ਹੈ ਅਤੇ ਵਿਸ਼ਾ/ਮਜ਼ਬੂਨ ਉਸ ਲਈ ਚਿੜੀ ਦੀ ਅੱਖ ਹੈ—ਵਿਕ੍ਰਿਤ ਕਾਮ-ਰੁਚੀ।
ਇਸੇ ਕਾਰਣ ਜਦ ਕੋਈ ਮੈਨੂੰ ਪੁੱਛਦਾ ਹੈ ਕਿ ਮੈਂ ਈਮਾਨਦਾਰੀ ਨਾਲ ਦੱਸਾਂ ਕਿ ਜ਼ਾਤੀ ਤੌਰ ਉੱਪਰ ਕੀ ਮੈਂ ਸੋਚਦਾ ਹਾਂ ਕਿ ਗੁਰੂ ਸਾਹਿਬ ਨੇ ਇਸਦੀ ਰਚਨਾ ਕੀਤੀ ਹੋਵੇਗੀ ਤਾਂ ਮੈਂ ਇਹੋ ਆਖਦਾ ਹਾਂ ਕਿ ਮੇਰੇ ਮੁਤਾਬਿਕ ਗੁਰੂ ਸਾਹਿਬ ਤੋਂ ਬਿਨਾਂ ਹੋਰ ਕਿਸੇ ਵਿੱਚ ਨਾ ਤਾਂ ਇੰਨੀ ਹਿੰਮਤ ਸੀ ਨਾ ਹੀ ਕਲਾ ਕੌਸ਼ਲ ਕਿ ਉਹ ਇਸ ਬਿਖੜੇ ਵਿਸ਼ੇ ਉੱਪਰ ਲਿਖ ਸਕਦਾ। ਗੁਰੂ ਸਾਹਿਬ ਦੀ ਕਲਮ ਸਭਨਾਂ ਹੀ ਰਸਾਂ ਦਾ ਉੱਦਾਤੀ ਵਿਰੇਚਨ ਪੇਸ਼ ਕਰਨ ਵਿੱਚ ਪੂਰਨ ਸਮਰਥ ਹੈ, ਰਤਿ ( ਸ਼੍ਰਿੰਗਾਰ ਰਸ ) ਵੀ; ਪਰ ਕੀ ਤੁਸੀਂ ਨੋਟ ਕੀਤਾ ਹੈ ਕਿ ਇਸ ਗ੍ਰੰਥ ਵਿੱਚ ਸੰਮਲਿਤ ਕਥਾਵਾਂ ਵਿੱਚ ਰਤਿ-ਵਿਲਾਸ ਨੂੰ ਸ਼੍ਰਿੰਗਾਰ ਵਜੋਂ ਨਿਰੂਪਣ ( treatment ) ਕੀਤਾ ਹੀ ਨਹੀਂ ਗਿਆ ਸਗੋਂ ਉਪਹਾਸ ( ਹਾਸ੍ਯ-ਰਸ ) ਵਜੋਂ ਨਿਰੂਪਣ ਕਰਨਾ ਹੀ ਦੱਸਦਾ ਹੈ ਕਿ ਸੱਚੇ ਪਾਤਸ਼ਾਹ, ਦਸਮ-ਨਾਨਕ ਜੀ ਨੇ ਇਸ ਗ੍ਰੰਥ ਰਚਨਾ ਦੇ ਆਪਣੇ ਉਦੇਸ਼, ਜੋ ਕਿ ਉਹਨਾਂ ਨੇ ਸ਼ੁਰੂ ਵਿੱਚ ਹੀ ਸਪਸ਼ਟ ਕਰ ਦਿੱਤਾ ਹੈ, ਪ੍ਰਤੀ ਅਡਿੱਗ ਅਡੋਲ ਹਨ।
ਸਰਦਾਰ ਅਨੁਰਾਗ ਸਿੰਘ ਜੀ ਹੋਰਾਂ ਨੇ ਕਿਹਾ ਸੋਹਣਾ ਕਿਹਾ ਸੀ ਕਿ ਗੁਰਮੁਖਾਂ ਦੇ ਚਿਹਰੇ ਵਿੱਚੋਂ ਨੂਰ ਝਰਦਾ ਹੈ ਅਤੇ ਗੁਰ-ਨਿੰਦਕਾਂ ਦੇ ਟੇਢੇ-ਬੂਥੇ ਹਨ। ਇਸ ਕਾਨਪੁਰੀ ( ਕਾਠ-ਪੁਤਲੀ ) ਦੇ ਮੱਥੇ ਨੂੰ ਵੇਖੋ - ਅੰਦਰ ਦਾ ਸਾਰਾ ਸੰਤਾਪ, ਸਾਰੀ ਕਲਹ ਇਸਦੀ ਤ੍ਰਿਕੁਟੀ 'ਤੇ ਅਖੰਡ ਸਮਾਧੀ ਲਾਈ ਬੈਠੀ ਹੈ। ਵਿਨਾਸ਼ ਤੋਂ ਪਹਿਲਾਂ ਬੁੱਧੀ ਪੁੱਠੀ ਹੋ ਜਾਂਦੀ ਹੈ। ਸਰਬਲੋਕ ਦਾ ਮਾਲਿਕ ਉਸਨੂੰ ਸ਼ੁਭ ਗੁਣਾਂ ਤੋਂ ਸ਼ੂਨਯ ਕਰ ਦਿੰਦਾ ਹੈ ਜਿਸਨੂੰ ਉਸਨੇ ਖੇਹ ਕਰਨਾ ਹੋਵੇ।
ਭਸੌੜੀਏ ਗਹਿ-ਗੱਡਵੇਂ ਵਿਦਵਾਨ ਸਨ, ਸਾਰਾ ਹੀ ਟੋਲਾ। ਅੱਜ ਉਹ ਕਿੱਥੇ ਹਨ? ਇਹ ਛਛੂੰਦਰਾਂ ਤਾਂ ਉਹਨਾਂ ਮੂਹਰੇ ਕੁਝ ਵੀ ਨਹੀਂ ਹਨ। 108 ਕਰਾਮਾਤਾਂ ਦਿਖਾਉਣ ਵਾਲੇ ਬਾਬਾ ਰਾਮ ਰਾਇ ਜੀ ਨੂੰ ਸੰਗਤਾਂ ਨੇ ਅੱਜ ਤੱਕ ਮੂੰਹ ਨਹੀਂ ਲਾਇਆ ਤਾਂ ਇਹ 'ਅੱਜ ਮਰੇ ਭਲਕੇ ਦੂਜਾ ਦਿਨ' ਹੋਰੀਂ ਕੌਣ ਹਨ?
ਇਸ ਗ੍ਰੰਥ ਦੇ ਪਾਠ-ਵਿਚਾਰ ਦਾ ਅਧਿਕਾਰ ਉਸਨੂੰ ਹੈ ਜੋ ਸਬਲਾ ਹੈ, ਤਖਤ ਬੈਠਣ ਦਾ ਅਧਿਕਾਰੀ ਹੈ; ਜਿਸ ਸੰਤ ਦਾ ਕਰਮ-ਖੇਤ੍ਰ ਰਣ-ਭੂਮੀ ਹੈ। ਅਸਾਧੇ ਮਨ ਨੂੰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੁਮਾਂਟਿਕ ਧਾਰਾ ਵੀ ਅਜਬ ਲੱਗਦੀ ਹੈ। ਵਿਚਾਰ ਦੀ ਇਹੋ ਸੰਕੀਰਣਤਾ ਹੀ ਤਾਂ ਭਸੌੜੀਆਂ ਦੇ ਵਿਨਾਸ਼ ਦਾ ਕਾਰਣ ਬਣੀ ਸੀ ਕਿ ਉਹ ਆਪਣੇ ਨਜ਼ਰੀਏ ਦੇ ਤੰਗ ਘੇਰੇ ਵਿੱਚ ਭੱਟ-ਬਾਣੀ ਅਤੇ ਭਗਤ-ਬਾਣੀ ਨੂੰ ਫਿੱਟ ਨ ਕਰ ਪਾਏ।
ਇਹਨਾਂ ਨੇ ਆਪ ਹੀ ਆਪੇ ਖ਼ਤਮ ਹੋ ਜਾਣਾ ਹੈ। ਇਹਨਾਂ ਦੇ ਮੂੰਹ ਵਿੱਚ ਛਿੱਤਰ ਪਾਉਣ ਦੀ ਸੇਵਾ ਵੀ ਸਤਿਗੁਰੂ ਨੇ ਆਪ ਹੀ ਕਿਸੇ ਪੁਰ ਕ੍ਰਿਪਾ ਕਰਕੇ ਲੈ ਲੈਣੀ ਹੈ। ਉਸੇ ਨੇ ਦਾਨਵ ਦੇਵਤੇ ਰਚੇ ਹਨ ਉਸੇ ਨੇ ਇਹਨਾਂ ਮਧਿ ਵਾਦ ਰਚਾਇਆ ਹੈ। ਇਹ ਕਰਤਾਰ ਦੇ ਰੰਗ ਹਨ, ਉਸਦੀ ਲੀਲਾ, ਉਸਦਾ ਬਚਿਤ੍ਰ ਨਾਟਕ। ਤੁਸੀਂ ਆਪ ਹੀ ਸੋਚੋ ਜੇ ਕੌਮੀ ਸੰਘਰਸ਼ ਦੇ ਅੱਧ-ਵਾਟੇ ਇਹੋ ਰੌਲੇ ਸ਼ੁਰੂ ਹੁੰਦੇ ਤਾਂ ਕੀ ਬਣਦਾ? ਚੰਗਾ ਹੈ ਸਗੋਂ ਸਰਕਾਰ ਦੀ ਕੁਠਾਲੀ ਤੋਂ ਬਾਅਦ ਹੁਣ ਸੁਹਾਗੇ ਦਾ ਕੰਮ ਜਾਰੀ ਹੈ। ਖੋਟ ਨਿਕਲ ਰਹੀ ਹੈ, ਜੋ ਪਿੱਛੇ ਬਚੇਗਾ ਖ਼ਰਾ ਕੁੰਦਨ ਹੋਏਗਾ। ਨੀਲੇ ਦੇ ਸ਼ਾਹ ਅਸਵਾਰ 'ਤੇ ਭਰੋਸਾ ਰਖੋ ਕਿ ਸਤਿਗੁਰਾਂ ਨੇ ਆਪਣੇ ਪਿਆਰੇ ਖ਼ਾਲਸੇ ਦਾ ਭਵਿੱਖ ਆਉਂਦੀਆਂ ਅਣਗਿਣਤ ਸਦੀਆਂ ਤੱਕ ਵੇਖ ਲਿਆ ਹੋਇਆ ਹੈ ਇਸਦੀ ਜੜ੍ਹ ਪਤਾਲ ਤੋਂ ਵੀ ਡੂੰਘੀ ਲਾਈ ਹੈ। ਉਹਨਾਂ ਨੂੰ ਕਰਨ ਦਿਓ ਆਪਣਾ ਕੰਮ ਜੋ ਸਿੱਖੀ ਨੂੰ ਤਰਕਸ਼ੀਲ ਐਨਕਾਂ ਲਗਾ ਕੇ ਦੇਖਦੇ ਹਨ। ਸਾਡੇ ਬਜ਼ੁਰਗ, ਗਿਆਨੀ ਮਾਨ ਸਿੰਘ ਜੀ ਝੌਰ ਹੁਰਾਂ ਦਾ ਇੱਕ ਵਾਕ ਮੇਰੇ ਮਨ ਨੂੰ ਬਹੁਤ ਆਸਰਾ ਦਿੰਦਾ ਹੁੰਦਾ ਹੈ,
"ਮੈਂ ਸਿੱਖੀ ਨੂੰ ਤਰਕ ਦਾ ਧਰਮ ਨਹੀਂ ਮੰਨਦਾ, ਮੈਂ ਸਿੱਖੀ ਨੂੰ ਸਿਦਕ ਦਾ ਧਰਮ ਮੰਨਦਾ ਹਾਂ।"
Dalvir Singh Gill
Dalvir Singh Gill ਥੀਏਟਰ ਦੀ ਐਮ ਏ ਕਰਨ ਵੇਲੇ ਫੇਸ-ਰੀਡਿੰਗ ਅਤੇ ਬਾਡੀ-ਲੈਂਗੂਏਜ਼ ਦਾ ਸ਼ੌਕ ਰਿਹਾ ਸੀ।
ਜਦ ਮੈਂ ਪਹਿਲੀ ਵੇਰਾਂ ਇਸ ਤਸਵੀਰ ਨੂੰ ਵੇਖਿਆ ਤਾਂ ਇਹ ਨਹੀਂ ਸੀ ਪਤਾ ਕਿ ਇਹ ਕੌਣ ਹਨ ਪਰ ਮੇਰੇ ਅੰਦਰਲਾ ਥੀਏਟਰ-ਨਿਰਦੇਸ਼ਕ ਬੋਲਿਆ ਕਿ ਜੇ ਕੌਡੇ ਰਾਖਸ਼ ਦੇ ਰੋਲ ਲਈ ਕਿਸੇ ਨੂੰ ਕਾਸਟ ਕਰਨਾ ਹੋਵੇ ਤਾਂ ਸੱਜੇ-ਖੱਬੇ ਨਾ ਦੇਖ ਸਿੱਧਾ ਇਸਦੀ ਤ੍ਰਿਕੁਟੀ 'ਚ ਦੇਖ ........................
Hárjinderméet Singh
Hárjinderméet Singh ਇੰਦਰਜੀਤ ਕਲੰਨ ਪੁਰੀ ਮੈਂਟਲ ਬੰਦਾ ਹੈ । ਪੰਜਾਬੀ ਤਾਂ ਉਸ ਨੂੰ ਲਿਖਣੀ ਨਹੀਂ ਆਉਂਦੀ, ਦਸਮ ਗ੍ਰੰਥ ਕਿਥੋਂ ਸਮਝ ਲਊ।

ਇਸ ਨੂੂੰ ਅੱਜ ਆਖੀ ਗੱਲ ਮਹੀਨੇ ਬਾਅਦ ਸਮਝ ਆਉਂਦੀ ਹੈ।


ਇਸ ਕੰਵਲੇ ਨੂੰ ਗੰਭੀਰਤਾ ਨਾਲ ਨਾ ਲਵੋ । ਇਸ ਦੇ ਸਟੇਟਸ ਕੋਈ ਹੋਰ ਟਾਈਪ ਕਰਦਾ ਹੈ । ਇਹ ਤਾਂ ਆਪਣੇ ਨਾ ਤੇ ਪੋਸਟ ਹੀ ਕਰਦਾ ਹੈ
 
a da hal sirf shitar a ji……… 100% ||
Hárjinderméet Singh
Hárjinderméet Singh ਸ਼ਰਤ ਲਾ ਲਵੋ ਇਹ ਕਛਹਿਰਾ ਵੀ ਨਹੀਂ ਪਾਉਂਦਾ ਹੋਊ ?

ਜੌਕੀ ਪਾਇਆ ਹੋਊ
Pardeep Singh Khalsa
Pardeep Singh Khalsa ਅਧੂਰੇ ਸਭਦ ਦੇ ਅਰਥ ਕਰਕੇ ਿੲੰਦਰਜੀਤ ਕਾਨਪੁੜੀ ਨੇ ਅਪਨੀ ਬੀਮਾਰ ਅਤੇ ਸੜੀਅਲ ਮਾਨਸਿਕਤਾ ਦਾ ਸਬੂਤ ਦਿੱਤਾ ਹੈ

No comments:

Post a Comment