Friday, July 17, 2015

ਜਾਪੁ ਸਾਹਿਬ: ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ ਵਿੱਚ ਗਿਆਨਾਤੀਤ ਸਰਬਗਯ ਪਰਮਾਤਮ

ਜਾਪੁ ਸਾਹਿਬ: ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ ਵਿੱਚ ਗਿਆਨਾਤੀਤ ਸਰਬਗਯ ਪਰਮਾਤਮ—ਸਰਦਾਰ ਅਨੁਰਾਗ ਸਿੰਘ, ਪ੍ਰੋਫ਼

ਜਾਪੁ ਸਾਹਿਬ ਦੀ ਸਿਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ 1684 ਈ ਵਿੱਚ ਆਨੰਦਪੁਰ ਸਾਹਿਬ ਵਿਖੇ ਕੀਤੀ, ਪਾਉਂਟਾ ਸਾਹਿਬ ਵਿਖੇ ਪ੍ਰਸਥਾਨ ਤੋਂ ਪਹਿਲਾਂ। ਇਸ ਤੱਥ ਨੂੰ ਤਸਦੀਕ ਸਾਹਿਬਾਂ ਨੂੰ ਭੇਂਟ ਕੀਤੀ ਉਹ ਪਾਵਨ ਪੇਟੀ ਕਰਦੀ ਹੈ ਜਿਸ ਉੱਪਰ ਜਪੁਜੀ ਸਾਹਿਬ ਅਤੇ ਜਾਪੁ ਸਾਹਿਬ ਦੀਆਂ ਤੁਕਾਂ ਉਕਰੀਆਂ ਹਨ ਅਤੇ ਇਸਨੂੰ ਸਤਿਗੁਰਾਂ ਭੰਗਾਣੀ ਦੇ ਯੁੱਧ ( 1688 ਈ ) ਸਮੇਂ ਪਹਿਨਿਆ ਸੀ।

ਇਹ ਸ਼੍ਰੀ ਮੁਖਵਾਕ ਬਾਣੀ ਹੈ। ਜਿਸ ਤਰਾਂ ਜਪੁਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ ਉਸੇ ਤਰਾਂ ਜਾਪੁ ਸਾਹਿਬ ਦਸਮ ਗ੍ਰੰਥ ਸਾਹਿਬ ਦਾ ਸਾਰ ਹੈ। ਦੋਵੇਂ ਹੀ ਬਾਣੀਆਂ ਦਿਲ ਦੇ ਗਹਿਨਤਮ ਖੰਡਾਂ ਵਿੱਚ ਹਾਜ਼ਿਰ-ਨਾਜ਼ਿਰ ਪਰਮਾਤਮ ਦੇ ਸ਼ਬਦ ਦਰਸ਼ਨ ਦੇ ਅਭਿਆਸ ਲਈ ਸਿਮਰਨ/ਧਿਆਨ ਲਈ ਪ੍ਰਾਰਥਨਾ ਰੂਪ ਅਚੁੱਕ ਵਿਧੀਆਂ ਹਨ।

ਦਸਮ ਗ੍ਰੰਥ ਵਿੱਚ ਵਰਤੇ ਗਏ 151 ਛੰਦਾਂ ਵਿੱਚੋਂ ਜਾਪੁ ਸਾਹਿਬ ਵਿੱਚ ਸਤਿਗੁਰਾਂ ਨੇ ਇਹਨਾਂ 10 ਛੰਦਾਂ ਦਾ ਸਦਉਪਯੋਗ ਕੀਤਾ ਗਿਆ ਹੈ: ਛਪੈ ਛੰਦ, ਭੁਜੰਗ ਪ੍ਰਯਾਤ ਛੰਦ, ਚਾਚਰੀ ਛੰਦ, ਚਰਪਟ ਛੰਦ, ਰੂਆਲ ਛੰਦ, ਮਧੁਭਾਰ ਛੰਦ, ਭਗਵਤੀ ਛੰਦ, ਰਸਾਵਲ ਛੰਦ, ਹਰਿਬੋਲਮਨਾ ਛੰਦ ਅਤੇ ਏਕ ਅਛਰੀ ਛੰਦ।

ਜਪੁਜੀ ਸਾਹਿਬ ਵਿਖੇ ਪ੍ਰਾਣੀ ਦੇ ਆਤਮ ਦੇ ਆਰੋਹਣ ਨੂੰ 38 ਪਉੜੀਆਂ ਦੁਆਰਾ ਦਰਸਾਇਆ ਗਿਆ ਹੈ ਅਤੇ ਜਾਪੁ ਸਾਹਿਬ ਵਿਖੇ ਸਾਹਿਬਾਂ ਨੇ ਉਸ ਅਥਾਹ ਅਗਾਹ ਅਤੇ ਉਸਦੇ ਅਕੱਥ ਗੁਣਾਂ ਦਾ ਕਥਨ ਉਹਨਾਂ 22 ਚਰਣਾਂ ਵਿੱਚ ਕਰਨ ਦੀ ਕ੍ਰਿਪਾ ਕੀਤੀ ਹੈ ਜਿਹਨਾਂ ਉੱਪਰ ਧਿਆਨ ਸਾਧਣ ਨਾਲ ਬ੍ਰਹਮ-ਦਰਸ਼ਨ ਦਾ ਅਭਿਲਾਸ਼ੀ ਯਾਤ੍ਰੀ ਲਗਾਤਾਰ ਆਪਣੇ ਉਦੇਸ਼ ਦੀ ਮੰਜ਼ਿਲ ਦੇ ਕਰੀਬ ਪਹੁੰਚਦਾ ਜਾਂਦਾ ਹੈ।

ਅੱਗੇ ਛੰਦਾਂ ਦੁਆਰਾ ਪ੍ਰਗਟਾਏ ਉਹ 22 ਚਰਣ/ਪੜਾਵ ਹਨ ਜਿਨ੍ਹਾਂ ਦੁਆਰਾ ਬ੍ਰਹਮ-ਦਰਸ਼ਨ ਦਾ ਅਭਿਲਾਸ਼ੀ ਉਸਦੇ ਸ੍ਵਯੰ-ਭਵਿਤ ਉਤਕ੍ਰਿਸ਼ਟ ਸਵਰੂਪ ਨੂੰ ਆਤਮਸਾਤ ਕਰਨ ਦਾ ਵੱਡਭਾਗੀ ਬਣ ਸਕਦਾ ਹੈ:

ਚਰਣ ਨੰ. ਛੰਦ ਨੰ.
(1). ਛੰਦ ਨੰ. 1 ਪ੍ਰਮਾਤਮ
(2). 2-28
(3). 29-43
(4). 44-61
(5). 62-63
(6). 64-73
(7). 74-78
(8). 79-86
(9). 87-93
(10). 94-95
(11). 96-98
(12). 99-102
(13). 103-132
(14). 133- 141
(15). 142-144
(16). 145-149
(17). 150-160
(18). 161-170
(19). 171-184
(20) 185-188
(21). 189-196
(22). 197-199

(1). ਛੰਦ ਨੰ 1 ਪਰਮਾਤਮ ਸਰੂਪ
(2). 2-28
(3). 29-43
(4). 44-61
(5). 62-63
(6). 64-73
(7). 74-78
(8). 79-86
(9). 87-93
(10). 94-95
(11). 96-98
(12). 99-102
(13). 103-132
(14). 133- 141
(15). 142-144
(16). 145-149
(17). 150-160
(18). 161-170
(19). 171-184
(20) 185-188
(21). 189-196
(22). 197-199

ਜਪੁਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਓੰਕਾਰ ਦੇ ਬੋਧ ਦੀ ਬਖਸ਼ਿਸ਼ ਕੀਤੀ ਹੈ ਅਤੇ ਜਾਪੁ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ: ਵਾਹਿਦ ਨਿਰਗੁਣ ਗਿਆਨਾਤੀਤ ਨਿਰਗੁਣ ਅਤੇ ਓੰਕਾਰ: ਅਲੱਖ ਦੇ ਸਰਗੁਣ ਦਿਵ੍ਯ ਅਕੱਥ ਲੱਖਣਾਂ ਦਾ ਕਥਨ ਕੀਤਾ ਹੈ। ਜਪੁਜੀ ਵਿੱਚ ਗੁਰੂ ਨਾਨਕ ਸਾਹਿਬ ਉਸਦੀ ਆਪਾਰ ਰੱਬੀ ਬਖਸ਼ਿਸ਼, ਗੁਰਪ੍ਰਸਾਦਿ ਦੀ ਬਾਤ ਪਾਉਂਦੇ ਹਨ ਉਸੇ ਤਰਾਂ ਗੁਰੂ ਗੋਬਿੰਦ ਸਿੰਘ ਇਸੇ ਅਨੰਤ ਦੈਵੀ ਕ੍ਰਿਪਾ ਨੂੰ ਇੱਕ ਸੰਸਕ੍ਰਿਤ ਸ਼ਬਦ ਤ੍ਵ ਪ੍ਰਸਾਦਿ ਦੁਆਰਾ ਪ੍ਰਗਟਾਉਂਦੇ ਹਨ। ਜਪੁਜੀ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਤਦਕਾਲੀਨ ਪ੍ਰਚਲਿਤ ਅਨੇਕਾਂ ਦਾਰਸ਼ਨਿਕ ਪ੍ਰਣਾਲੀਆਂ ਬਾਰੇ ਸਿੱਖੀ ਨਜ਼ਰੀਆ ਪੇਸ਼ ਕਰਦੇ ਹਨ, ਜਾਪੁ ਸਾਹਿਬ ਵਿਖੇ ਗੁਰੂ ਦਸਮ ਪਾਤਸ਼ਾਹ ਸੱਤ-ਚਿੱਤ-ਆਨੰਦ ਵਾਲੇ ਪਰਮ ਬਾਰੇ ਉਸ ਵਕ਼ਤ ਪ੍ਰਚਲਿਤ ਵਿਸ਼ੇਸ਼ਕ ਗੁਣਵਾਚੀ ਨਾਵਾਂ ਬਾਰੇ ਗੁਰਮੱਤ ਦੀ ਰੌਸ਼ਨੀ ਵਿੱਚ ਕ੍ਰਿਪਾ ਕਰਦੇ ਹਨ। ਦਰਅਸਲ, ਜਪੁਜੀ ਸਾਹਿਬ ਦੀ ਪ੍ਰਵੇਸ਼ਿਕਾ ਜਾਂ ਮੰਗਲਾਚਰਣ ਵਜੋਂ ਗੁਰੂ ਨਾਨਕ ਸਾਹਿਬ ਨੇ ਪ੍ਰਭੂ ਦੇ ਜੋ ਗੁਣਵਾਚੀ ਨਾਵਾਂ ਦੇ ਵਿਸ਼ੇਸ਼ਣ ਵਰਤੇ ਹਨ ਉਨ੍ਹਾਂ ਹੀ ਨਾਵਾਂ ਦਾ ਉਤਕ੍ਰਿਸ਼ਟ ਵਰਨਣ ਗੁਰੂ ਗੋਬਿੰਦ ਸਿੰਘ ਜੀ ਨੇ ਜਾਪੁ ਸਾਹਿਬ ਵਿਖੇ ਕੀਤਾ ਹੈ।

ਜਾਪੁ ਸਾਹਿਬ ਦੀ ਭਾਸ਼ਾ ਬ੍ਰਿਜ, ਸੰਸਕ੍ਰਿਤ, ਫ਼ਾਰਸੀ ਅਤੇ ਅਰਬੀ ਹੈ।

ਕੱਚ-ਘਰੜ ਗਿਆਨੀਆਂ ਵਿੱਚੋਂ ਇੱਕ ਇੰਦਰ ਸਿੰਘ ਘੱਗਾ ਨੇ ਜਾਪੁ ਸਾਹਿਬ ਨੂੰ ਪੁਰਾਣਿਕ ਕਥਾ ਵਜੋਂ ਦੁਰ-ਵਿਆਖਿਆ ਕਰਦਿਆਂ ਆਪਣੇ ਕੁਪ੍ਰਚਾਰ ਨਾਲ ਸੰਗਤਾਂ ਨੂੰ ਗੁੰਮਰਾਹ ਕਰਨ ਲੀ ਕਿਹਾ ਕਿ ਜਾਪੁ ਸਾਹਿਬ ਅਸਲ ਵਿੱਚ ਵਿਸ਼ਨੂੰ ਪੁਰਾਣ ਹੀ ਹੈ। ਵਿਸ਼ਨੂੰ ਪੁਰਾਣ, ਇਸਦੀ ਭਾਸ਼ਾ, ਕਾਵਿ-ਸਿਧਾਂਤ, ਇਥੋਂ ਤੱਕ ਕਿ ਵਿਸ਼ਨੂੰ ਪੁਰਾਨ ਵਿੱਚ ਵਰਤੇ ਗਏ ਵਿਸ਼ੇਸ਼ਕ ਨਾਵਾਂ ਪ੍ਰਤੀ ਉਸਦਾ ਅਗਿਆਨ ਉਸਦੇ ਇਸ ਦੁਰਭਾਵਨਾ ਵਾਲੇ ਪ੍ਰਚਾਰ ਦੀ ਦੁਸ਼ਟਤਾ ਦੇ ਨਾਲ ਨਾਲ ਉਸਦੀ ਬੌਧਿਕ ਗਰੀਬੀ ਦਾ ਨੰਗ ਵੀ ਜੱਗ ਜ਼ਾਹਿਰ ਕਰ ਦਿੰਦਾ ਹੈ। ਇਸੇ ਮੰਤਵ ਨਾਲ, ਵਿਸ਼ਨੂੰ ਪੁਰਾਣ ਬਾਰੇ ਉਸਦੀ ਜਾਣਕਾਰੀ ਨੂੰ ਪਰਖਣ ਲਈ ਇਸਨੂੰ ਕੁਝ ਸਵਾਲ ਪੁੱਛੇ ਗਏ ਸਨ, ਪਰ, ਨਾ ਤਾਂ ਇਸਨੇ ਖ਼ੁਦ ਅਤੇ ਇਸ ਨਸਲ ਦੇ ਕਿਸੇ ਹੋਰ ਗੁਣੀ-ਗਿਆਨੀ ਨੇ ਇਸ ਵਾਰਤਾ ਵਿੱਚ ਹਿੱਸਾ ਲੈਣ ਦਾ ਹੌਸਲਾ ਕੀਤਾ ਕਿਉਂਕਿ ਇਹਨਾਂ ਬੌਧਿਕ ਕੰਗਾਲਾਂ ਨੂੰ ਵੀ ਇੰਨੀ ਕੁ ਅਕਲ ਤਾਂ ਹੈ ਕਿ ਜਿਸ ਘੜੀ ਇਹ ਇੱਕ ਅਕਾਦਮਿਕ ਮਿਆਰਾਂ ਵਾਲੀ ਬਹਿਸ ਵਿੱਚ ਹੋਣਗੇ ਉਸੇ ਪਲ ਇਹਨਾਂ ਦੀ ਵਿਦਵਤਾ ਦੇ ਦੰਭ ਦਾ ਪਰਦਾ ਚਾਕ ਹੋ ਜਾਵੇਗਾ ਅਤੇ ਫਿਰ ਉਸੇ ਸੰਗਤ ਨੂੰ ਮੂੰਹ ਕਿਵੇਂ ਦਿਖਾਉਣਗੇ ਜਿਸਨੂੰ ਆਪਣੀਆਂ ਯੱਬਲੀਆਂ ਸੁਣਾ ਕੇ ਇਹ ਉਹਨਾਂ ਤੋਂ ਪੈਸੇ ਮੁੱਛਦੇ ਹਨ।

ਗੁਰ ਫ਼ਤਹਿ !

ਅਨੁਰਾਗ ਸਿੰਘ
12.5.2015.
=====================================================
( ਤਸਵੀਰ ਵਿੱਚ ਪੰਜਾਬੀ ਸੁਲੇਖਣ ( Calligraphy ) ਦੀ ਇਹ ਉਦਾਹਰਣ ਵਾਲੀ ਕਲਾਕ੍ਰਿਤੀ ਮੇਰੀ ਦੋਸਤ ਦੀ ਛੋਟੀ ਜਿਹੀ ਬੱਚੀ 'ਰੁਬਾਨੀ ਕੌਰ' ਦੀ ਤਿਆਰ ਕੀਤੀ ਹੈ। —ਅਨੁ: ਦਲਵੀਰ ਸਿੰਘ )

No comments:

Post a Comment