https://www.facebook.com/groups/Akhoutividvan/permalink/1055946964434211/
ਕਿੰਨੀ
ਸ਼ਰਮ ਦੀ ਗੱਲ ਹੈ ਕਿ ਸਾਰਾ ਮਾਮਲਾ ਆਪਣੇ ਧੜ੍ਹੇ ਦੇ ਵਿਅਕਤੀਆਂ ਦੇ ਬਚਾਉ ਵਿੱਚ ਬੋਲਣ
ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ ਅਤੇ ਇਹ ਭੁਲਾ ਹੀ ਦਿੱਤਾ ਗਿਆ ਹੈ ਕਿ ਪੁਲੀਸ ਜੁੱਤੀਆਂ
ਸਮੇਤ ਮਹਾਰਾਜ ਦੇ ਦਰਬਾਰ ਵਿੱਚ ਦਾਖਲ ਹੋਈ ਹੈ। ਬੱਸ ਇਹੋ ਹੈ ਸਾਡਾ ਸਤਿਕਾਰ ਆਪਣੇ
ਧਾਰਮਿਕ ਅਸਥਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ?
ਮਿਹਰਬਾਨੀ ਕਰਕੇ ਪੁਲੀਸ ਦੇ ਪ੍ਰਬੰਧਕਾਂ ਅਤੇ ਕੈਨੇਡਾ ਦੀ ਸਰਕਾਰ ਅੱਗੇ ਸਖ਼ਤ ਰੋਸ ਦੇ ਪ੍ਰਗਟਾਵੇ ਦਾ ਕੋਈ ਹੀਲਾ ਕਰੋ। ਇਹ ਕਿਵੇਂ ਸੰਭਵ ਹੈ ਕਿ ਕੈਨੇਡਾ ਦੀ ਪੁਲਿਸ ਨੂੰ ਕਿਸੇ ਨੇ ਸਿੱਖਾਂ ਦੀ ਜੋੜੇ ਉਤਾਰ ਕੇ ਦਰਬਾਰ ਵਿੱਚ ਹਾਜ਼ਿਰ ਹੋਣ ਦੀ ਮਰਯਾਦਾ ਦਾ ਪਤਾ ਨਾ ਹੋਵੇ? ਪ੍ਰਬੰਧਕਾਂ ਦੀ ਨਲਾਇਕੀ ਕਾਰਣ ਪੁਲੀਸ ਦੁਆਰਾ ਹੋਈ ਬੇਅਦਬੀ ਦੀ ਘਟਨਾ ਦੇ ਸਾਰੇ ਮਾਮਲੇ ਨੂੰ ਲੀਹ ਤੋਂ ਲਾਹ ਕੇ, ਨਿੱਜੀ ਲੜਾਈ ਦਾ ਮਸਲਾ ਬਣਾ ਵਿਅਕਤੀਆਂ ਦੇ ਹੱਕ਼ ਵਿਰੋਧ ਵਿੱਚ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਗੁਰੂ ਅਸਥਾਨ ਦੀ ਜੋ ਪਵਿੱਤਰਤਾ ਭੰਗ ਹੋਈ ਹੈ ਇਸਦੇ ਲਈ ਕੋਈ ਮੁਆਫ਼ੀ ਜਾਂ ਦਲੀਲਬਾਜ਼ੀ ਨਹੀਂ ਹੋ ਸਕਦੀ।
ਸਾਰੇ ਭਾਈਚਾਰੇ ਲਈ ਇਹ ਸ਼ਰਮ ਨਾਲ ਡੁੱਬ ਮਰਨ ਦਾ ਮੁਕਾਮ ਹੈ। ਕਿਸੇ ਨੇ ਪੁਲੀਸ ਨੂੰ ਜੁੱਤੀਆਂ ਉਤਾਰਨ ਲਈ ਕਿਉਂ ਨਾ ਕਿਹਾ? ਗੁਰੂ ਦਰਬਾਰ ਦੀ ਪਵਿੱਤਰਤਾ ਭੰਗ ਕਰਨ ਲਈ ਦੋਵੇਂ ਧਿਰਾਂ ਜਿੰਮੇਵਾਰ ਹਨ। ਵੀਡੀਓ ਦੇਖਕੇ ਤਾਂ ਇਹੋ ਸਮਝ ਆਉਂਦੀ ਹੈ ਕਿ ਪੁਲੀਸ ਨਾਲ ਤਾਂ ਕਿਸੇ ਨੇ ਬਹਿਸ ਨਹੀਂ ਕੀਤੀ। ਕੈਨੇਡਾ ਅਤੇ ਅਮਰੀਕਾ ਵਿੱਚ ਇਹੋ ਜਿਹੇ ਕਾਰਨਾਮੇ ਰੋਜ਼ਾਨਾ ਦਾ ਕੰਮ ਬਣ ਗਿਆ ਹੈ। ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਪ੍ਰਸ਼ਾਸਨ ਅੱਗੇ ਸਰਕਾਰੀ ਸਿੱਖਾਂ ਅਤੇ ਪੁਲੀਸ ਦੀ ਕਰਤੂਤ ਖ਼ਿਲਾਫ਼ ਜ਼ੋਰਦਾਰ ਮੁਜ਼ਾਹਿਰਾ ਕਰਨ।
—ਸਰਦਾਰ ਅਨੁਰਾਗ ਸਿੰਘ ਜੀ ਦੀ ਟਿੱਪਣੀ
( June 5, 2015 )
It is pity that we have forgotten the entry of the police with boots and are concentrating on defending individuals. Is this our respect for our Shrines and Guru Granth Sahib. Please take measures to lodge protest with the police administration and the Canadian Government. How it comes that the Canadian Police is not acquainted with Sikh Maryada of entering Gurdwara bare footed. The entire issue is derailed from desecration of the Gurdwara by the Canadian Police and failure of Gurdwara management in this episode to individual fighting and justification. There can not be any justification for this sacrilegious act.
It is a standing shame for the whole community. Why police was not asked to take off their shoes? So both the groups are responsible for this sacrilegious act. Video shows that nobody argued with the police. Such fist fights are routine matters in US and Canada. Sikhs should lodge a strong protest with the administration on the behaviour of the Sarkari Sikhs and the Police.

Manpreet Singh Afsose.
Waheguru sumatt bakhshan
Waheguru sumatt bakhshan
Satparkash Singh Salhan ਗੁਰਦਵਾਰਾ ਸਾਿਹਬ ਦੀ ਭੰਗ ਹੋਈ ਮਰਿਯਾਦਾ ਦੀ ਿਕਸੇ ਨੰੂ ਕੋਈ ਿਚੰਤਾ ਨਹੀ!!!
Sukhvinder Singh ਇਹਨਾਂ
ਗੁਰੂ ਨਿੰਦਕਾਂ ਦਾ ਮਕਸਦ ਹੀ ਸੀ ਗੁਰੂ ਘਰ ਜਾ ਕੇ ਮਾਹੌਲ ਖਰਾਬ ਕਰਨਾ | ਪਹਿਲਾ ਸੀ,
ਬਾਬਾ ਹਰੀ ਸਿੰਘ ਰੰਧਾਵਾ ਜੀ ਦੀ ਕਥਾ ਨੂੰ ਰੋਕਣਾ,| ਦੂਜਾ ਪ੍ਰਬੰਧਕਾਂ ਨੂੰ ਪਰੇਸ਼ਾਨ
ਕਰਨਾ | ਇਹਨਾਂ ਨੂੰ ਗੁਰੂ ਸਾਹਿਬ ਦੇ ਸਤਿਕਾਰ ਨਾਲ ਕੋਈ ਮਤਲਬ ਹੈ ਹੀ ਨਹੀਂ | ਲਾਹਨਤ ਹੈ
ਇਹੋ ਜਿਹੇ ਨਿਗਲੇ ਹੋਇ ਅਖੌਤੀ ਜਾਗਰੂਕਾਂ ਤੇ |
Hárjinderméet Singh ਸਾਰੀ ਵੀਡੀਓ ਦੇਖ ਕੇ
ਪੂਰੀ ਚਰਚਾ ਸੁਣੋ । ਕਾਵਾਂ ਰੌਲੀ ਤੋਂ ਵੱਧ ਕੁੱਝ ਨਹੀਂ ਸੀ।
ਆਯੂਰਵੈਦਿਕ ਚਿਕਿਤਸਾ ਵਿਗਿਆਨ ਵਿੱਚ ਮਾਹਵਾਰੀ ਸਮੇਂ ਪੈਣ ਵਾਲੇ ਖੂਨ ਨੂੂੰ ਮਲ ( ਵੇਸਟ ਪਰੋਡੈਕਟ ) ਕਿਹਾ ਗਿਆ ਜਿਵੇਂ ਸਵੇਰੇ ਟੱਟੀ ਜਾਣ ਤੋਂ ਬਾਅਦ ਸਰੀਰ ਨੂੂੰ ਸਾਫ ਕੀਤਾ ਜਾਂਦਾ ਹੈ, ਉਵੇਂ ਹੀ ਮਾਹਵਾਰੀ ਤੋਂ ਬਾਅਦ ਪੂਰਨ ਤੌਰ ਤੇ ਸਰੀਰ ਨੂੂੰ ਸਾਫ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ । ਇਸ ਵਿੱਚ ਕੁੱਝ ਵੀ ਗਲਤ ਨਹੀਂ ਹੈ ।
ਸਵਾਲ ਕਰਨ ਵਾਲਿਆਂ ਨੇ ਸਵਾਲ ਕਰਕੇ ਜਵਾਬ ਤਾਂ ਸੁਣਿਆ ਹੀ ਨਹੀਂ। ਆਪ ਹੀ ਆਪਣੇ ਸਵਾਲ ਦੀ ਵਿਆਖਿਆ ਕਰਦੇ ਰਹੇ ।
ਅੱਜ ਕੱਲ੍ਹ ਪੰਥ ਗੁਰੂ ਦਾ ਮਤਲਬ ਸਾਰੇ ਗੁਰੂ ਹੋ ਗਿਆ ਹੈ।
ਸਵਾਲ ਕਰਕੇ ਜਵਾਬ ਲੈਣ ਦੀ ਥਾਂ ਕਾਵਾਂ ਰੌਲੀ ਪਾ ਕੇ ਗੱਲ ਗੰਧਾਲਣ ਦੀ ਰੁਚੀ ਨੇ ਸਿੱਖ ਕੌਮ ਦਾ ਨੁਕਸਾਨ ਹੀ ਕੀਤਾ ਹੈ

Hárjinderméet Singh ਸਿੱਖ ਦੀ ਅੱਜ ਦੀ ਪਰਿਭਾਸ਼ਾ ਕਰਨੀ ਹੋਵੇ ਤਾਂ ਕਹਿ ਸਕਦਾ ਹਾਂ ;
ਸਿੱਖ ਮੀਨਜ਼ ਪ੍ਰੋਬਲਮ
ਪ੍ਰੋਬਲਮ ਵਿਦ ਐਵਰੀ ਥਿੰਗ
ਸਿੱਖ ਮੀਨਜ਼ ਪ੍ਰੋਬਲਮ
ਪ੍ਰੋਬਲਮ ਵਿਦ ਐਵਰੀ ਥਿੰਗ
Khaira Singh Sarbjit ਲੋਕਾਂ ਨੂੰ ਸਵਾਲਾਂ ਭੂਤ ਸਵਾਰ ਹੈ ....ਅੱਜ ਮੇਰੇ ਤੇ ਭੂਤ ਸਵਾਰ ਹੈ , ਇਹ ਤਾਂ ਛੂਤ ਦੀ ਬਿਮਾਰੀ ਹੈ ਵੀਰ
Dalvir Singh Gill ਜੀ,
ਬਾਈ ਜੀ। ਬਾਅਦ ਵਾਲੀਆਂ ਡਵੈਲਿਪਮੈਂਟਸ ਤਾਂ ਚਲੋ ਸਾਰੇ ਸੋਚ ਕੇ ਹੀ ਬੋਲਣਗੇ ਪਰ ਜਿਸ
ਕਥਾ ਤੋਂ ਇਹ ਸਾਰਾ ਰੌਲਾ ਪਿਆ ਮੈਂ ਉਸਦੀ ਵੀ ਵੀਡੀਓ ਵੇਖੀ ਹੈ, ਬਾਬਾ ਜੀ ਨੇ "ਸਰੀਰ"
ਸ਼ਬਦ ਇਸਤੇਮਾਲ ਕੀਤਾ ਸੀ, "...... ਸਰੀਰ ਅਪਵਿੱਤਰ ਹੋ ਜਾਂਦਾ ਹੈ।" ਇਸ ਵੀਡੀਓ ਨਹੀਂ ਪਰ
ਇੱਕ ਹੋਰ ਕਲਿੱਪ ਵਿੱਚ ਜਿਸਨੂੰ ਦਾੜ੍ਹੀ ਕੱਟੀ ਹੋਈ ਕਰਕੇ ਬੋਲਣ ਨਹੀਂ ਦਿੱਤਾ ਗਿਆ ਉਸੇ ਸੱਜਣ ਨੂੰ ਇੱਕ ਸਿੰਘ ਨੇ ਸਿੱਧਾ ਹੀ ਪੁੱਛਿਆ ਸੀ, "ਹੱਗ ਕੇ ਧੋਂਦਾ ਕਿਉਂ ਹੁੰਦਾ ਹੈ?"
ਇਹ ਅਸਲ ਵਿੱਚ ਅਦ੍ਵੈਤ ਦਾ dilemma ਹੈ ਕਿ ਭਾਸ਼ਾ ਅਧੂਰੀ ਸਾਬਿਤ ਹੁੰਦੀ ਹੈ। ਕੋਈ ਇੱਕ ਸਿਰਾ ਫੜ੍ਹ ਕੇ ਉਸਨੂੰ ਸਿਧਾਂਤ ਵਾਂਗ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਦ੍ਵੈਤ ਦੀ ਨਿਗਾਹ ਵਿੱਚ ਤਾਂ ਨਾ ਕੋਈ ਪੁੰਨ ਨਾ ਪਾਪ, ਨਾ ਕੁਝ ਪਵਿੱਤਰ ਨਾ ਅਪਵਿੱਤਰ। ਪਰ ਇਸਨੂੰ ਅਸੀਂ ਵਿਵਹਾਰਿਕ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰੀਏ? ਬਿਨਾਂ ਗੁਣ ਤੋਂ ਮਾਣ ਕਰਨ ਵਾਲੇ ਨੂੰ ਅਸਲ ਖੋਤਾ ਹੀ ਕਿਹਾ ਜਾਵੇਗਾ, ਪਰ ਇਹੀ ਖੋਤਾ ਕਹੇਗਾ ਕਿ ਨਾ ਕੋਈ ਮੂਰਖ ਨਾ ਪੰਡਿਤ।
ਕੁਝ ਵੀ ਬੁਰਾ ਨਹੀਂ, ਮੈਨੂੰ ਆਪ ਵੀ ਸਟੀਕਾਂ ਤੋਂ ਅਗਲੀਆਂ ਕਿਤਾਬਾਂ ਪੜ੍ਹ ਕੇ ਇਹੋ ਜਿਹੇ ਹੀ ਸ਼ੰਕੇ ਸਵਾਲ ਉੱਠੇ ਸਨ। ਭਾਵੇਂ ਕਿਤਾਬਾਂ ਵਿੱਚ ਹੀ ਜਵਾਬ ਵੀ ਪਏ ਹਨ ਪਰ ਅਸਲ ਜਵਾਬ ਜ਼ਿੰਦਗੀ 'ਚੋਂ ਹੀ ਮਿਲਦੇ ਹਨ। ਦਲੀਲ ਦੇ ਪੱਧਰ 'ਤੇ ਵੀ ਅਦ੍ਵੈਤ ਨੂੰ ਸਮਝਣ-ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਜਦੋਂ ਤੱਕ ਅਨੁਭਵ ਵਿੱਚੋਂ ਹੀ ਜੀਵਨ ਦੀ ਇੱਕਤਾ ਅਤੇ ਨਿਰੰਤਰਤਾ ਨਹੀਂ ਦਿਖਦੀ ਉਦੋਂ ਤਕ ਕੁਝ ਨਹੀਂ।
ਸਮਾਜ ਬਹੁਤ ਵੱਡੀ ਤਾਕ਼ਤ ਹੈ, ਇਸਨੇ ਵੱਡੇ-ਵੱਡੇ ਰੋਲ ਦਿੱਤੇ ਆਪਾਂ ਕਿਸਦੇ ਵਿਚਾਰੇ ਹਾਂ?
ਆਪੋ-ਆਪਣੀ ਮੱਤ ਹੈ ਕਿ ਇਸਨੂੰ ਹਾਈਜੈਕ ਹੋਈ ਕਹੋ ਇਸ ਵਿੱਚ ਮਿਲਾਵਟਾਂ ਤਲਾਸ਼ ਕਰੋ ਪਰ ਸਿੱਖੀ ਦੀ ਵੀ ਇੱਕ ਮੂਲ ਮੁੱਖ-ਧਾਰਾ ਹੈ ਜੋ ਵੀ ਇਸਤੋਂ ਅਲਹਿਦਾ ਕੋਈ ਵਿਚਾਰ ਲੈ ਕੇ ਆਇਆ ਉਸਦੀ ਪਗਡੰਡੀ ਇੱਕ cult ਹੀ ਹੋ ਨਿਬੜੀ, ਮੁੱਖ-ਧਾਰਾ ਤੋਂ ਟੁੱਟ ਗਈ।
ਕੁਝ ਕੁ ਕਾਫ਼ੀ-ਕਾਫ਼ੀ ਅਰਸੇ ਤੱਕ ਧੜੱਲੇ ਨਾਲ ਚੱਲੇ, ਕੁਝ ਕੁ ਮੱਧਮ ਪੈ ਕੇ ਫਿਰ ਫਿਰ ਵੀ ਸਿਰ ਚੁੱਕਦੇ ਰਹੇ ਪਰ ਮੁੱਖ-ਧਾਰਾ ਉੱਪਰ ਬਹੁਤਾ ਅਸਰ ਅੰਦਾਜ਼ ਨਹੀਂ ਹੋ ਸਕੇ, ਸਿਵਾਏ ਸਿੰਘ ਸਭਾ ਦੇ। ਜਿਵੇਂ ਹੁਣ ਵਾਲਾ ਮਿਸ਼ਨਰੀ ਲਾਣਾ ਭਸੌੜੀਆਂ ਦਾ ਹੀ ਪੁਨਰ-ਜਨਮ ਹੈ ਜੋ ਖ਼ੁਦ ਸਿੰਘ ਸਭਾ ਦੇ ਸਰਕਾਰੀ ਅੰਸ਼ ਦਾ ਪੁਨਰਜਨਮ ਸੀ। ਗੋਰੇ ਦੀ ਧਰਮ ਅਤੇ ਪੈਰੋਕਾਰ ਦੀ ਪਰਿਭਾਸ਼ਾ ਦੀ ਮੰਗ ਉੱਪਰ ਉਹਨਾਂ ਧਰਮ ਅਤੇ ਪੰਥ ਦੇ ਸੰਕਲਪਾਂ ਨੂੰ ਤਾਂ ਰਲ-ਗਡ ਕੀਤਾ ਹੀ ਪਰ ਸਿੱਖ ਦੀ ਪਰਿਭਾਸ਼ਾ ਉਹ ਤਿਆਰ ਕੀਤੀ ਜਿਸ ਦਾ ਮਿਸਾਲੀ ਰੂਪ ਆਪ ਬਣ ਗਏ ਅਤੇ ਨਿਰਮਲੇ, ਉਦਾਸੀ, ਸੇਵਾ-ਪੰਥੀ ਅਤੇ ਗੁਰੂ-ਘਰ ਦੇ ਬਾਗ ਦੇ ਹੋਰ ਅਨੇਕਾਂ ਫੁੱਲ ਇਸ ਹੱਦ ਤੱਕ ਅੱਖਾਂ ਤੋਂ ਪਰੋਖੇ ਕਰ ਦਿੱਤੇ ਕਿ ਅੱਜ ਉਹਨਾਂ ਨੂੰ ਬ੍ਰਾਹਮਣੀ ਕਹਿਣਾ ਹੀ ਸਾਡੀ ਪਰਿਭਾਸ਼ਾ ਵਿੱਚ ਸ਼ਾਮਿਲ ਹੋ ਗਿਆ ਹੈ। ਅਕਾਲੀ ਨਹਿੰਗਾਂ ਨੇ ਮੋਰਚਾ ਲਾ ਕੇ ਕ੍ਰਿਪਾਨ ਅਤੇ ਬਰਛਾ ਰੱਖਣ ਦਾ ਜਮਾਂਦਰੂ ਹੱਕ਼ ਬਹਾਲ ਕਰਵਾਇਆ ਸੀ, ਰੇਲਾਂ ਉੱਪਰ ਬਿਨਾਂ ਟਿਕਟ ਸਫ਼ਰ ਕਰਨ ਦਾ ਕੋਈ ਮਤਲਬ ਸੀ। ਕਿਸੇ ਟੀਚੇ ਦੀ ਪ੍ਰਾਪਤੀ ਲਈ ਕਿਸੇ ਗੁਲਾਮ ਕੌਮ ਦੇ ਜੋਸ਼ ਨੂੰ ਕੁਰਾਹੇ ਪਾਉਣ ਲਈ ਸੱਤਾਧਾਰੀ ਸਰਕਾਰਾਂ ਇਹ ਕੰਮ ਸਦਾ ਹੀ ਕਰਵਾਉਂਦੀਆਂ ਆਈਆਂ ਹਨ, ਬਾਬਾ ਰਾਮ ਸਿੰਘ ਹੁਰਾਂ ਦੀ ਮੂਵਮੈਂਟ "ਬੁਚੜ ਸੋਧਣ" ਅਤੇ ਉਹਨਾਂ ਨੂੰ ਗੁਰੂ ਸਾਬਿਤ ਕਰਨ ਤੱਕ ਹੀ ਮਹਿਦੂਦ ਕਰ ਦਿੱਤੀ। ਅਕਾਲੀ ਨਹੰਗ ਸਿੰਘਾਂ ਗੁਰੂ ਤੋਂ ਬਿਨਾਂ ਕਿਸੇ ਦੀ ਈਨ ਕਦੇ ਮੰਨੀ ਹੀ ਨਹੀਂ ਸੀ, ਉਹਨਾਂ ਲਈ ਗ਼ੁਲਾਮੀ ਨਾਂ ਦੀ ਕੋਈ ਵਸਤੂ ਹੈ ਹੀ ਨਹੀਂ ਸੀ। ਉਹ ਨਾਨਕ ਨਾਮ-ਲੇਵਾ ਸਭਦਾ ਸਤਿਕਾਰ ਕਰਦੇ ਸਨ ਪਰ ਕਿਸੇ ਉੱਪਰ ਆਪਣੀ ਮਰਯਾਦਾ ਨਹੀਂ ਠੋਸਦੇ।

Dalvir Singh Gill ( continued from the comment above )
ਮਰਯਾਦਾ ਦਾ ਆਪਣਾ ਝੰਜਟ ਹੈ। ਜੇ ਇੱਕ ਕੇਂਦਰੀ ਸਿਸਟਮ ਜ਼ਰੂਰੀ ਮਹਿਸੂਸ ਹੁੰਦਾ ਹੈ ਤਾਂ ਉਸੇ ਸਮੇਂ ਇਹ ਵੀ ਲੱਗਦਾ ਹੈ ਕਿ ਸੰਸਥਾਵਾਂ ਤਾਂ ਛੱਡੋ ਦੋ ਵਿਅਕਤੀਆਂ ਦਾ ਵੀ ਗੁਰੂ ਨੂੰ ਪਿਆਰ ਸਤਿਕਾਰ ਕਰਨ ਦਾ ਤਰੀਕਾ ਇੱਕੋ ਕਿਵੇਂ ਹੋ ਸਕਦਾ ਹੈ? ਗੁਰੂ ਸਾਹਿਬਾਨ ਨੇ ਜਿੱਥੇ ਸਾਨੂੰ ਕੁਝ ਕੁ ਨਾਲ ਮਿਲਣ-ਵਰਤਣ ਤੋਂ ਮਨਾਹੀ ਕੀਤੀ ਤਾਂ ਉਦਾਸੀ ਪਰੰਪਰਾ ਬਾਰੇ ਤਾਂ ਇਹੋ ਜਿਹਾ ਕੋਈ ਹੁਕੁਮ ਨਹੀਂ ਕੀਤਾ। ਅੱਜ ਸਾਡਾ ਸਾਰਾ ਨਜ਼ਲਾ ਉਦਾਸੀ ਅਤੇ ਨਿਰਮਲਿਆਂ 'ਤੇ ਹੀ ਡਿੱਗਦਾ ਹੈ, ਕਿਉਂਕਿ ਪੰਥ ਦੇ ਗ੍ਰੰਥਾਂ ਦੀ ਸੰਭਾਲ ਉਹਨਾਂ ਸਿਰ ਸੀ। ਜਦੋਂ ਤੋਂ ਦੁਬਾਰਾ ਦਸਮ ਦਾ ਰੌਲਾ ਸਾਡੇ ਗਲ ਪਾਇਆ ਗਿਆ ਹੈ ਨਹੰਗ ਵੀ ਉਸੇ ਰੱਸੇ ਨਾਲ ਨੂੜੇ ਜਾਣ ਲੱਗੇ ਹਨ ਕਿਉਂਕਿ ਇਸ ਗ੍ਰੰਥ ਅਤੇ ਸਰਬਲੋਹ ਗ੍ਰੰਥ ਦੀ ਸੰਭਾਲ ਇਹਨਾਂ ਨੇ ਹੀ ਕੀਤੀ ਹੈ। ਜੇ ਕਿਤੇ ਇਹਨਾਂ ਨੇ ਕ੍ਰਿਪਾਨ ਦਾ ਮੋਰਚਾ ਨਾ ਫ਼ਤਹਿ ਕੀਤਾ ਹੁੰਦਾ ਤਾਂ ਸਾਡੇ ਵਿਦਵਾਨਾਂ ਨੇ ਅੰਮ੍ਰਿਤ ਸੰਸਕਾਰ ਦਾ ਵੀ ਕੋਈ ਸੁਖੈਨ ਹੱਲ ਲੱਭ ਲਿਆ ਹੋਣਾ ਸੀ। "ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ" ਵਿੱਚ ਕਕਾਰਾਂ ਤਾਂ ਕੀ ਗ੍ਰੰਥਾਂ ਤੋਂ ਵੀ ਮੁਕਤੀ ਦੀ ਗੱਲ "ਲੱਭ" ਲੈਣੀ ਕਿੰਨਾ ਕੁ ਔਖਾ ਕੰਮ ਹੈ?
ਸਭ ਭਲਾ ਹੀ ਹੈ। ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਇਹ ਸਭ ਜ਼ਰੂਰੀ ਸ਼ਰਤਾਂ ਹਨ ਵਿਕਾਸ ਦੀਆਂ - ਜ਼ਾਤੀ ਵੀ ਅਤੇ ਜਮਾਤੀ ਵੀ। ਸਰਕਾਰ ਦੀ ਇਸ "ਲੋੜ" ਨੂੰ ਆਪਣੇ ਹੱਕ਼ ਵਿੱਚ ਕਿਵੇਂ ਵਰਤਿਆ ਜਾਵੇ ਇਹੋ ਇੱਕੋ ਇੱਕ ਮਸਲਾ ਹੈ ਸੋਚਣ ਵਾਲਾ। ਹਰੀਆਂ ਵੇਲਾਂ ਵਾਲੇ ਬਾਬਾ ਜੀ ਨੇ ਇਸਨੂੰ ਹੈੰਡ-ਗ੍ਰਨੇਡ ਨਾਲ ਤਸ਼ਬੀਹ ਦੇ ਕੇ ਇਹੋ ਗੱਲ ਕੀਤੀ ਸੀ।
ਚਿੰਤਾ ਇੱਕੋ ਇੱਕ ਇਹੋ ਹੈ ਕਿ ਇਸ ਹੈੰਡ-ਗ੍ਰਨੇਡ ਨੂੰ ਚੁੱਕ ਕੇ ਵਾਪਿਸ ਸੁੱਟਣ ਵਾਲਿਆਂ ਵਲ ਵਰਹਾਉਣ ਦਾ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ, ਜੇ ਦੇਰ ਹੋ ਜਾਵੇ ਤਾਂ ....... ।
ਬਹੁਤ ਪਹਿਲਾਂ ਦਾ ਹੀ ਮੈਂ ਬੇਨਤੀ ਕਰਦਾ ਆਇਆ ਹਾਂ ਕਿ ਸਵਾਲਾਂ ਦੇ ਜਵਾਬ ਦੇਣ ਤੋਂ ਹੀ ਨਾ ਗੁਰੇਜ਼ ਕੀਤਾ ਜਾਵੇ ਸਗੋਂ ਇਨ੍ਹਾਂ ਨੂੰ ਉੱਕਾ ਹੀ ਇਗਨੋਰ ਕਰਨਾ ਬਣਦਾ ਹੈ। ਅਸੀਂ ਹੀ ਇਨ੍ਹਾਂ ਨੂੰ ਹੀਰੋ ਬਣਾਈ ਜਾਂਦੇ ਹਾਂ। ਨਹੀਂ ਦੱਸੋ ਜਿਉਣਵਾਲਾ ਜਾਂ ਇੰਦਰ ਘੁੱਗੂ ਦੀ ਕਿਹੜੀ ਗੱਲ ਅਕਲ ਵਾਲੀ ਹੈ ਕਿ ਇਹਨਾਂ ਦੀ ਕੋਈ ਗੱਲ ਸੁਣੀ ਵੀ ਜਾਵੇ? ਅਸੀਂ ਸਗੋਂ ਇਹਨਾਂ ਦੀ ਸੁਣਦੇ ਹੀ ਨਹੀਂ ਸਗੋਂ ਜਵਾਬ ਦੇਣ ਤੱਕ ਦੀ ਵੀ ਇੱਜ਼ਤ ਦਿੰਦੇ ਹਾਂ।
ਸਰਦਾਰ ਅਨੁਰਾਗ ਸਿੰਘ ਹੁਰਾਂ ਨੇ ਇੱਕ ਟਿੱਪਣੀ ਵਿੱਚ ਇਹ ਪੁੱਛਿਆ ਸੀ ਕਿ ਕੀ ਸਾਡੇ ਗੁਰੂ ਸਾਹਿਬਾਨ ਨੇ ਗੁਰੂ-ਘਰ ਦੇ ਦੋਖੀਆਂ ਅਤੇ ਛੇਕੇ ਹੋਈਆਂ ਨਾਲ ਕੋਈ ਵਿਚਾਰ ਚਰਚਾ ਕੋਈ ਡਿਬੇਟ ਕੀਤਾ ਸੀ? ਮੈਂ ਇਹੋ ਜਿਹਾ ਕੁਝ ਅਨੁਵਾਦ ਕਰਾਂ ਜਾਂ ਫਿਰ ਉਹਨਾਂ ਦੇ ਸਿੱਖ ਥਿਓਲੋਗੋਜੀ ਨੂੰ ਸਮਝਾਉਣ ਵਾਲੇ ਲੇਖ? ਸਿੱਖਾਂ ਦੇ ਗ੍ਰੰਥਾਂ ਵਿੱਚ ਵਰਤੇ ਗਏ ਪੁਰਾਤਨ ਨਾਵਾਂ ਦਾ ਕਿਵੇਂ metamorphosis ਹੁੰਦਾ ਹੈ ਜਾਂ ਇਹਨਾਂ ਵਿੱਚ ਸ਼ਿਵ-ਸ਼ਕਤੀ ਦੇ ਸੰਕਲਪ ਨਾਲ ਕਿਵੇਂ ਨਜਿੱਠਿਆ ਗਿਆ ਹੈ, ਵਰਗੇ ਵਿਸ਼ਿਆ ਵੱਲ ਕਿਸੇ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਪਰ ਆਰੀਆ-ਸਮਾਜੀ ਲਾਲੇ ਦੇ ਵਿਚਾਰ, ਕਿ ਜੋ ਗੁਰੂ ਨੇ ਕੀਤਾ ਸੀ ਉਹ ਗੱਲ ਅੱਜ ਪ੍ਰਾਸੰਗਿਕ ਨਹੀਂ ਰਹਿ ਗਈ, ਦੀ ਪੁਨਰੁਕਤੀ ਕਰਦੀ ਬੀਬੀ ਨੂੰ ਜਵਾਬ ਦੇਣਾ ਸਾਨੂੰ ਜ਼ਰੂਰੀ ਲੱਗਦਾ ਹੈ। ਸ਼ਕਲਾਂ ਬਦਲਦੀਆਂ ਰਹੀਆਂ ਪਰ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਉਹਨਾਂ ਦਾ ਪਲੈਨ-ਆਵ-ਅਟੈਕ ਨਹੀਂ ਬਦਲਿਆ, ਤੇ ਉਹ ਬਦਲਣ ਵੀ ਕਿਉਂ ? ਸਾਡਾ ਤਰੀਕਾ ਕਿਹੜਾ ਬਦਲਿਆ ਹੈ। ਸਾਨੂੰ ਨਾ ਸਿਰਫ਼ ਇਹਨਾਂ ਨਾਲ ਸਿੰਝਣ ਦਾ ਆਪਣਾ ਤਰੀਕਾ ਬਦਲਨਾ ਪਵੇਗਾ ਸਗੋਂ ਉਲਟਾ ਇਹਨਾਂ ਦੀ ਗੜ੍ਹੀ 'ਤੇ ਅਜਿਹਾ ਵਿਉਂਤਵੱਧ ਹਮਲਾ ਕਰਨਾ ਪਵੇਗਾ ਜਿਸਦਾ ਸਾਹਮਣਾ ਇਹ ਤਾਂ ਕੀ ਇਹਨਾਂ ਦੇ ਆਕਾ-ਲੋਗ ਵੀ ਨਾ ਕਰ ਸਕਣ।

Surjeet Singh Ghotra Sach keha Ji
https://www.youtube.com/watch?v=xxrQuDTfwrc

https://www.facebook.com/groups/Akhoutividvan/permalink/1054769897885251/
ReplyDelete
ReplyDeleteAnurag Singh seems to be very fond of the Joseph (Yusuf) Zuleikha story. So much so, that out of the 26 points he raises it features in 3 of them (numbers 15, 23 and 24). In point 15 he asks which number Charitar this occurs in (I assume he is referring to Charitar 201 here) and states that this same story appears in the Bible and in the Quran "ਇਹ ਉਹ ਕਹਾਣੀ ਹੈ ਜੋ ਕ਼ੁਰਆਨ ਸ਼ਰੀਫ਼ ਅਤੇ ਪਵਿਤ੍ਰ ਬਾਈਬਲ ਵਿੱਚ ਵੀ ਮਿਲਦੀ ਹੈ". In fact he then goes on to ask how long the story of Joseph (Yusuf) and Zuleikha is in each of the accounts in the Bible and Quran respectively.
So, my initial question is a simple one. Can you or Anurag Singh please cite the chapter and verse in both the Bible and the Quran where Zuleikha is mentioned by name in the context of the story of Joseph (Yusuf)?
We can progress the discussion further when you have provided this initial piece of information.