Monday, May 18, 2015

English Words in Gurubanee

https://www.facebook.com/photo.php?fbid=557165961083667&set=gm.815479481829883&type=1&theater

Manjit Singh Talwandi ਇਸ ਵੀਡੀਓ ਵਿੱਚ ਵੀ ਅਤੇ ਆਮ ਵੀ ਇੱਕ ਨੁਕਤਾ ਉਠਾਇਆ ਜਾਂਦਾ ਹੈ ਕਿ "ਕਿਉਂਕਿ ਇਹ ਅੰਗ੍ਰੇਜ਼ਾ ਦੁਆਰਾ ਲਿਖਾਇਆ ਗਿਆ ਤਦ ਹੀ ਇਸ ਵਿੱਚ ਅੰਗ੍ਰੇਜ਼ੀ ਦੇ ਅਲਫਾਜ਼ ਆਉਂਦੇ ਹਨ।" ਤਾਂ ਮੇਰੀ ਬੇਨਤੀ ਹੁੰਦੀ ਹੈ ਕਿ ਭਾਸ਼ਾਵਾਂ ਦੇ ਨਿਕਾਸ ਵਿਕਾਸ ਲਈ ਜੇ ਜ਼ਿਆਦਾ ਡੂੰਘਾਈ ਵਿੱਚ ਨਹੀਂ ਤਾਂ ਵਿਕੀਪੀਡਿਆ ਦੀ ਇੱਕ ਸਧਾਰਨ ਜਿਹੀ ਐਂਟਰੀ ( Indo-European Languages ) ਹੀ ਪੜ੍ਹ ਲੈਣੀ ਚਾਹੀਦੀ ਹੈ, ਜੇ ਹਾਜ਼ਮਾ ਇਜਾਜ਼ਤ ਦੇਵੇ ਤਾਂ ਅੱਗੇ ਤੋਂ ਅੱਗੇ ਲਿੰਕ ਮਿਲਦੇ ਜਾਣਗੇ। ਇੱਕ ਲਿੰਕ ਮੈਂ ਪਾ ਰਿਹਾ ਹਾਂ। Still ਅਤੇ ਸਥਿੱਲ ਕਿਸੇ ਭਾਸ਼ਾ-ਵਿਗਿਆਨ ਦੇ ਪ੍ਰੇਮੀ ਨੂੰ ਜਿਵੇਂ ਦੋ ਅਲੱਗ-ਅਲੱਗ ਸ਼ਬਦ ਨਹੀਂ ਭਾਸਦੇ ਇਸੇ ਤਰਾਂ ਕੋਈ ਵੀ ਅੰਗ੍ਰੇਜ਼ੀ ਦਾ ਸ਼ਬਦ ਲਿਖ ਕੇ ਨਾਲ "meaning in sanskrit" ਲਿਖਕੇ "google search" ਮਾਰੀ ਜਾਵੇ ਤਾਂ ਅੰਗ੍ਰੇਜ਼ੀ ਦੇ ਉਸ ਇੱਕ ਸ਼ਬਦ ਲਈ ਸੰਸਕ੍ਰਿਤ ਦੇ ਕੁਝ ਸ਼ਬਦ ਮਿਲਣਗੇ ( ਚਾਰ-ਪੰਜ ਪੰਨੇ ) ਕੋਈ ਇੱਕ ਅੱਧ ਸ਼ਬਦ ਉਹ ਵੀ ਜ਼ਰੂਰ ਹੋਵੇਗਾ ਜੋ ਬਿਲਕੁਲ ਅੰਗ੍ਰੇਜ਼ੀ ਵਾਲੀ ਧੁਨੀ ਵਾਲਾ ਹੀ ਹੋਵੇਗਾ। ਪੰਜਾਬੀ ਭਾਸ਼ਾ ਭਾਵੇਂ ਸੰਸਕ੍ਰਿਤ 'ਚੋਂ ਨਹੀਂ ਜੰਮੀ ਪ੍ਰਾਕ੍ਰਿਤ ਦਾ ਹੀ ਕੋਈ ਰੂਪ ਹੈ ਪਰ ਇਸਦਾ ਵੀ ਸੰਬੰਧ Indo-European Languages ਭਾਸ਼ਾਵਾਂ ਨਾਲ ਤਾਂ ਹੈ ਹੀ, "ਨੀਅਰ ਅਤੇ ਨੇੜ" ( in fact in old english, closer to sanskrit, the word was spelled as Naer ) ਇੱਕੋ ਧੁਨੀਆਂ ਹਨ ਅਤੇ ਦੂਸਰੇ ਜਿਸ ਸ਼ਬਦ ਲੇਂਡੀ ਨੂੰ ਸਾਡੇ ਵਿਦਵਾਨ ਮਿਤ੍ਰ ਲੇਡੀ ( Lady ) ਪੜ੍ਹ ਰਹੇ ਸਨ, ਉਸ ਉੱਪਰ ਅੜ ਕੇ ਤਾਂ ਉਹਨਾਂ ਨੇ ਆਪਣੀ ਵਿਦਵਤਾ ਦਾ ਸਾਰਾ ਪਾਜ਼ ਹੀ ਉਧੇੜ੍ਹ ਦਿੱਤਾ। ਇਹੋ ਹਾਲ ਪ੍ਰੋਗ੍ਰਾਮ "ਮੁੱਦਾ" ਉੱਪਰ ਰਾਗੀ ਦਾ ਸੀ ਕਿ ਉਹ ਇਹ ਦੇਖਣ ਤੋਂ ਬਾਅਦ ਵੀ ਕਿ ਉਹ 16ਵੇਂ ਚ੍ਰਿਤ ਦੀ ਇੱਕ ਤੁੱਕ ਨੂੰ 20-22 ਚ੍ਰਿਤ ਵਿੱਚ ਘੁਸੋ ਰਿਹਾ ਸੀ ਦਸਵੇਂ ਪਾਤਸ਼ਾਹ ਦੀ ਨਿੰਦਾ ਕਰਨ ਲਈ, ਆਪਣੀ ਗੱਲ ਉੱਪਰ ਅੜਿਆ ਰਿਹਾ।
ਦਸਵੀਂ ਦੇ ਜੁਆਕ ਵੀ ਪੇਪਰ ਲਿਖਣ ਸਮੇਂ ਇਸ ਗੱਲ ਦਾ ਖ਼ਿਆਲ ਰਖਦੇ ਹਨ ਕਿ ਇੱਕ ਥੀਸਿਸ ਉਸਾਰ ਕੇ ਉਸਦੀ ਬਾਰੀਕਬੀਨੀ ਕਰਦਿਆਂ ਹੋਇਆਂ ਸਿੱਟੇ ਕੱਢਣੇ ਹੁੰਦੇ ਹਨ ਅਤੇ ਥੀਸਿਸ-ਐਂਟੀਥੀਸਿਸ-ਸਿੰਥੀਸਿਸ ਦਾ ਪੈਂਡਾ ਲੰਬਾ ਹੁੰਦਾ ਹੈ ਨਾਂਕਿ ਸਿੱਟੇ ਪਹਿਲਾਂ ਹੀ ਕੱਢਕੇ ਉਹਨਾਂ ਦਾ ਵਿਸਥਾਰ ਕਰਨਾ ਹੁੰਦਾ ਹੈ।
http://en.wikipedia.org/wiki/Indo-European_languages

No comments:

Post a Comment