Monday, January 12, 2015

ਜਿਸ ਬਾਤ ਕਾ ਸਾਰੇ ਅਫ਼ਸਾਨੇ ਮੇਂ ਜ਼ਿਕ੍ਰ ਤਕ ਨਾ ਥਾ


ਸਿੱਖ ਇਤਿਹਾਸ ਵਿੱਚ ਦੋ ਘੱਲੂਘਾਰੇ ਹੋਏ ਨੇ ! ਪਹਿਲਾ ਘੱਲੂਘਾਰਾ
ਲੱਗਭਗ 1746 ਵਿੱਚ ਕਾਹਨੂੰਵਾਨ ਦੀ ਛੰਭ ਵਿੱਚ ਹੋਇਆ, ਜਿਸ ਵਿੱਚ ਅੰਦਾਜ਼ਾ15 ਤੋਂ 20 ਹਜ਼ਾਰ ਸਿੱਖਾਂ ਦੇ ਮਾਰੇ ਜਾਣ ਦੀ ਖਬਰ ਮਿਲਦੀ ਹੈ ! ਕਾਹਨੂੰਵਾਨ ਦੀ ਛੰਭ ਲਾਹੌਰ ਦੇ ਸੂਬੇ ਦੇ ਇਲਾਕੇ ਵਿੱਚ ਪੈਣ ਵਾਲੇ ਸੰਘਣੇ ਜੰਗਲ ਵਿੱਚ ਪੈਣ ਵਾਲੀ ਇਹ ਝੀਲ ਉਸ ਸਮੇਂ ਹਕੂਮਤ ਤੋਂ ਬਾਗੀ ਹੋ ਕੇ ਲੁੱਟ ਮਾਰ ਕਰਨ ਵਾਲੇ ਸਿੱਖਾਂ ਦਾ ਟਿਕਾਣਾ ਸੀ !

ਸਿੱਖਾਂ ਦਾ ਇਕ ਜੱਥਾ ਏਮਨਾਬਾਦ ਦੇ ਇਲਾਕੇ ਵਿੱਚ ਨਿਕਲ ਆਇਆ !
ਉਸ ਸਮੇਂ ਜ਼ਕਰੀਆ ਖਾਨ ਨੇ ਇਸ ਇਲਾਕੇ ਦਾ ਪ੍ਰਬੰਧ ਦੋ ਭਰਾਵਾਂ ਜਸਪਤ
ਰਾਏ ਅਤੇ ਲਖਪਤ ਰਾਏ ਨੂੰ ਸੌਂਪਿਆ ਹੋਇਆ ਸੀ !

ਇਸ ਇਲਾਕੇ ਵਿੱਚ ਪਹੁੰਚ ਕੇ ਸਿੱਖਾਂ ਦੇ ਇਸ ਜੱਥੇ ਨੇ ਇਕ ਗਰੀਬ ਆਜੜੀ
ਤੋਂ ਕੁੱਝ ਭੇਡਾਂ ਧੱਕੇ ਨਾਲ ਖੋਹ ਕੇ ਝਟਕਾਅ ਲਈਆਂ ! ਗਰੀਬ ਆਜੜੀ ਇਲਾਕੇ ਦੇ ਕੋਤਵਾਲ ਕੋਲ ਜਾ ਫਰਿਆਦੀ ਹੋਇਆ ! ਕੋਤਵਾਲ ਨੇ ਛੋਟੀ ਮੋਟੀ ਘਟਨਾ ਸਮਝ ਕੇ ਕੁੱਝ ਸਿਪਾਹੀਆਂ ਨੂੰ ਭੇਜਿਆ ਕਿ ਇਸ ਦੀਆਂ ਭੇਡਾਂ
ਵਾਪਸ ਕਰਵਾ ਦਿਉ ਜਾਂ ਭੇਡਾਂ ਦਾ ਹਰਜਾਨਾ ਭਰਵਾ ਦਿਉ !

ਸਿਪਾਹੀਆਂ ਨੇ ਜਦੋਂ ਭੇਡਾਂ ਬਣਾ ਰਹੇ ਕੁੱਝ ਸਿੱਖਾਂ ਨੂੰ ਕੋਤਵਾਲ ਦਾ ਹੁਕਮ
ਸੁਣਾਕੇ ਆਖਿਆ ਕਿ ਇਸ ਗਰੀਬ ਆਜੜੀ ਨੂੰ ਭੇਡਾਂ ਦਾ ਹਰਜਾਨਾ ਦੇ ਦੇਵੋ!
ਸਿਪਾਹੀਆਂ ਦੀ ਗੱਲ ਸੁਣਨ ਦੀ ਬਜਾਏ ਜੱਥੇ ਦੇ ਕੁੱਝ ਲੁਕ ਕੇ ਬੈਠੇ ਸਿੱਖਾਂ
ਨੇ ਹਮਲਾ ਕਰਕੇ ਆਜੜੀ ਅਤੇ ਸਿਪਾਹੀਆਂ ਨੂੰ ਮਾਰ ਦਿੱਤਾ !

ਗੱਲ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ! ਨਤੀਜਾ ਇਹ ਹੋਇਆ ਕਿ ਜਸਪਤ ਰਾਏ ਨੂੰ ਆਪਣੀ ਫੌਜ ਨਾਲ ਸਿੱਖਾਂ ਉਪਰ ਹਮਲਾ ਕਰਨਾ ਪਿਆ !
ਗੁਰੀਲਾ ਯੁੱਧ ਦੇ ਮਾਹਿਰ ਸਿੱਖਾਂ ਨੇ ਜਸਪਤ ਰਾਏ ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ! ਗੱਲ ਲਾਹੌਰ ਦਰਬਾਰ ਤੱਕ ਜਾ ਪਹੁੰਚੀ !

ਲਾਹੌਰ ਦਰਬਾਰ ਨੇ ਜਸਪਤ ਰਾਏ ਦੇ ਭਰਾ ਲਖਪਤ ਰਾਏ ਨੂੰ ਸ਼ਾਹੀ ਫੌਜਾਂ ਨਾਲ ਸਿੱਖਾਂ ਦਾ ਪਿੱਛਾ ਕਰਨ ਲਾ ਦਿੱਤਾ ! ਲੜਦਾ ਭਿੜਦਾ ਜੱਥਾ ਕਾਹਨੂੰਵਾਨ ਦੀ ਛੰਭ ਦੇ ਗੁਪਤ ਟਿਕਾਣੇ ਤੱਕ ਪਹੁੰਚ ਗਿਆ ! ਸ਼ਾਹੀ ਫੌਜਾਂ ਨੇ ਪਹਿਲਾਂ ਥੋੜ੍ਹੀ ਗਿਣਤੀ ਦੇ ਭੁਲੇਖੇ ਜਦੋਂ ਛੰਭ ਵਿੱਚ ਹਮਲਾ ਕੀਤਾ ਤਾਂ ਉਥੇ
ਸਿੱਖਾਂ ਦੀ ਭਾਰੀ ਗਿਣਤੀ ਕਾਰਨ ਸ਼ਾਹੀ ਫੌਜ ਨੂੰ ਨੁਕਸਾਨ ਉਠਾਉਣਾ ਪਿਆ ਤਾਂ ਉਨ੍ਹਾਂ ਨੇ ਛੰਭ ਨੂੰ ਚਾਰੇ ਪਾਸਿਓਂ ਘੇਰ ਕੇ ਛੰਭ ਨੂੰ ਅੱਗ ਲਗਾ ਦਿੱਤੀ !

ਇਸ ਅੱਗ ਅਤੇ ਫੌਜੀ ਹਮਲੇ ਕਾਰਨ ਭਾਰੀ ਗਿਣਤੀ ਵਿੱਚ ਸਿੱਖਾਂ ਦੀ ਮੌਤ
ਹੋ ਗਈ ਸੀ ! ਸਿੱਖ ਇਤਿਹਾਸ ਵਿੱਚ ਇਹ ਦੂਜੀ ਘਟਨਾ ਸੀ, ਜਿਸ ਵਿੱਚ
ਬਿਨਾਂ ਕਿਸੇ ਕਾਰਨ ਸਿੱਖਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ ! ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਤੂਤੀਆਂ ਖਾਣ ਦੇ ਸ਼ੌਕੀਨ ਸਿੱਖਾਂ ਵੱਲੋਂ ਇਕ ਬਾਗ ਦੇ ਰਾਖੇ ਤੋਂ ਦੋ ਆਨਿਆਂ ਦੀਆਂ ਤੂਤੀਆਂ ਖੋਹਣ ਕਾਰਨ ਹੋਈ ਲੜਾਈ ਵਿੱਚ ਵੀ ਕਈ ਸਿੱਖ ਲੀਡਰ ਮਾਰੇ ਗਏ ਸਨ. ......ਸਰੋਤ ਪੰਥ ਪ੍ਰਕਾਸ਼ ਅਤੇ ਬੰਸਾਂਵਲੀਨਾਮਾ
— with Dalvir Gill, Anmol Gill, Anil Aadam and 33 others.
Like · · Stop Notifications · Share

  • Karan Bir Eni lammi kahani
  • Gurwinder Singh ਹੋਰ ਵੀ ਬਹੁਤ ਕਾਰਨ ਹਨ ਡਾ ਸਾਹਿਬ ੲਿਸ ਛੋਟੇ ਘੱਲੂਕਾਰੇ ਦੇ ਤੁਸੀ ਵੱਡਾ ਕਾਰਨ ਛੱਡ ਗੲੇ
  • Gurwinder Singh ੳੁਸ ਸਮੇਂ ਸਿੱਖਾਂ ਦੇ ਕਿਰਦਾਰ ਦੀਅਾਂ ਤਾਂ ਮੁਸਲਮਾਨ ਲਿਖਾਰੀ ਵੀ ੳੁਦਾਰਨਾਂ ਦਿੰਦੇ ਹਨ ੲਿਹ ਗੱਲ ਹਜ਼ਮ ਜੀ ਨਹੀ ਹੋੲੀ..
  • Harjindermeet Singh ਇਖਲਾਕੀ ਕਿਰਦਾਰ ਬਹੁਤ ਉੱਚਾ ਅਤੇ ਸੁੱਚਾ ਰਿਹਾ ਹੈ.. ਸ਼ਾਨਦਾਰ. .....ਇਹ ਤੱਥ ਸਾਹਮਣੇ ਲਿਆਉਣ ਦਾ ਮੇਰਾ ਮਕਸਦ ਇਹ ਹੈ ਕਿ ਪਿਛਲੇ ਕਾਲ ਵਿੱਚ ਹੋਈਆਂ ਗਲਤੀਆਂ ਤੋਂ ਮੁਕਤੀ ਹਾਸਿਲ ਹੋ ਸਕੇ !
  • Harjindermeet Singh ਔਰਤਾਂ ਪ੍ਰਤੀ ਰਵਈਆ
  • Harjindermeet Singh ਸਟੇਟਸ ਇਸ ਵਿਸ਼ੇ ਨਾਲ ਸਬੰਧਤ ਨਹੀਂ. ..ਇਹ ਗੁਰਵਿੰਦਰ ਸਿੰਘ ਦੇ ਕਮੈਂਟ ਨਾਲ ਸਬੰਧਤ ਹੈ ....
    ਕਿਰਪਾ ਕਰਕੇ ਬਹਿਸ ਨੂੰ ਹੋਰ ਦਿਸ਼ਾ ਨਾਂ ਦਿਉ
  • Gurwinder Singh ਜ਼ੰਗ ਦਾ ਕਾਰਨ ,ਅਹਿਮਦ ਸ਼ਾਹ ਅਬਦਾਲੀ ਦੇ ਰੌਲੇ ਵਿਚ ਦੀਵਾਨ ਲਖਪਤ ਰਾੲੁਿ ਦੇ ਭਾੲੀ ਜਸਪਤ ਰਾੲਿ ਨੇ ਜੋ ੲੇਮਨਾਬਾਦ ਅਾਪਣੀ ਜਾਗੀਰ ਵਿਚ ਰਹਿੰਦਾ ਹੁੰਦਾ ਸੀ ,ਬਹੁਤ ਸਿੰਘ ਧੋਖੇ ਨਾਲ ਫੜ੍ਹ ਫੜ੍ਹ ਮਰਵਾ ਕੇ ਸੂਬੇ ਲਾਹੌਰ ਤੋ ੲਿਨਾਮ ਲੈਂਦਾ ਰਿਹਾ ਸੀ ਸੰਨ 1805 ਬਿਕ੍ਰਮੀ ਨੂੰ ੲੇਮਨਾਬਾਦ ਗੁਰਦੁਅਾਰੇ ਰੋੜੀ ਸਾਹਿਬ ਵਿਚ ਵੈਸਾਖੀ ਦੇ ਮੇਲੇ ਪਰ ਦੋ ਤਿੰਨ ਜੱਥੇ ਸਿੰਘਾਂ ਦੇ ਓਧਰ ਫਿਰਦੇ ਹੋੲੇ ਚਲੇ ਗੲੇ ਜਸਪਤ ਰਾੲਿ ਨੂੰ ਅਾਖਿਅਾ ,"ਅੱਜ ਦੀ ਰਾਤ ਅਸੀ ਅਾਪਣੇ ਗੁਰਦੁਅਾਰੇ ਭਗਤੀ ਭਜਨ ਕਰਾਂਗੇ ਤੜਕੇ ਵਿਸਾਖੀ ਦਾ ੲਿਸਨਾਨ ਕਰ ਕੇ ਵਲਾ ਜਾਵਾਂਗੇ"ਓਸ ਨੇ ੲਿਕ ਘੜੀ ਭੀ ਸਿੰਘਾਂ ਦਾ ਟਿਕਣਾ ਨਾ ਚਾਹਿਅਾ।ਫੇਰ ੳੁਠਾੳੁਣ ਲੲੀ ਸਿਪਾਹੀ ਭੇਜੇ ਪਰ ਸਿੰਘ ਨਾ ੳੁੱਠੇ ਓੜਕ ਸੌ ਅਸਵਾਰ ਪਿਅਾਦਾ ਨਾਲ ਲੈ ਕੇ ਹਾਥੀ ੳੁੱਤੇ ਚੜ੍ਹ ਕੇ ਅਾ ਗਿਅਾ ਤੇ ਗਾਲਾਂ ਦੇਣ ਲੱਗ ਪਿਅਾ ਪਹਿਲੇ ਤਾਂ ਸਿੰਘ ਚੁਪ ਕਰ ਗੲੇ ਪਰ ਜਦ ੳੁਸਨੇ ਅਾਖਿਅਾ ਕਿ ਤੁਹਾਡੇ ਤੇ ਬਹੁਤ ਬੁਰਾ ਤੇ ਅਯੋਗ ਸਲੂਕ ਕੀਤਾ ਜਾਵੇਗਾ ਤਾਂ ੲੇਹ ਗੱਲ ਸੁਣਕੇ ਸਰਦਾਰ ਚੜ੍ਹਤ ਸਿੰਘ ਨੇ ਅਾਖਿਅਾ ,"ਕਿਰਾੜਾ ! ਕਿੳੁ ਤੇਰੀ ਸ਼ਾਮਤ ਅਾੲੀ ਹੈ ਮੌਤ ਨੁੰ ਵਾਜ਼ਾਂ ਮਾਰਦਾ ਹੈ?ਜੇਹੜੇ ਸਿੰਘ ਹਿੰਦੂ ਧਰਮ ਦੀ ਰੱਖਿਅਾ ਵਾਸਤੇ ਜਾਨਾਂ ਦੇ ਰਹੇ ਹਨ?ਤੂਂ ੳੁਹਨਾਂ ਨੂੰ ਬੁਰਾ ਭਲਾ ਬੋਲਦਾ ਹੈ ਕੀ ਤੂੰ ਬੀ ਦੁੱਖੂ ਦਾਣੇ ਲੈਣੇ ਹਨ?ੲਿਹ ਸੁਣਕੇ ਖਤਰੀਅਾਂ ਨੇ ਸਿਪਾਹੀਅਾ ਨੂੰ ਹੁਕਮ ਦਿੱਤਾ ," ਜੱਟ ਨੂਮ ਫੜ ਲਓ "ੳੁਸਦੇ ਸਿਪਾਹੀ ਧਾਹ ਕਰ ਕੇ ਸਿੰਘ ਵੱਲ.ਪੲੇ ਤਾਂ ਸਿੰਘ ਭੀ ਕੇਹਰ ਵਾਂਗੂ ਭਬਕ ੳੁੱਠਿਅਾ ਸਿੰਘ ਨੇ ਪੰਜ਼ ਸਿਪਾਹੀ ਝਟਕਾ ਦਿੱਤੇ ਮਨੀ ਸਿੰਘ ਸ਼ਹੀਦ ਦੇ ਭਤੀਜੇ ਅਘੜ ਸਿੰਘ ਨੇ ਦੁਗਾੜਾ ਮਾਰਕੇ ਖੱਤਰੀ ਮਾਰ ਦਿੱਤਾ ਚੜਤ ਸਿੰਘ ਨੇ ਕਿਹਾ ਖਾਲਸਾ ਜੀ ਜੇ ਹੁਣ ਕੰਮ ਚੱਲ ਹੀ ਪੲਿਅਾ ਹੈ ਤਾਂ ਹੁਣ ਤਸੱਲੀ ਕਰਾ ਦੋ ਸਿੰਘਾਂ ਦੇ ਹੱਲੇ ਸਾਹਮਣੇ ਖੱਤਰੀ ਪੱਤਰੇ ਵਾਚ ਗੲੇ ੲਿਸ ਹਲਾਤ ਨੂੰ ਦੇਖਦੇ ਸਹਿਰ ਵਿਚ ਰੌਲ਼ਾ ਪੈ ਗਿਅਾ ਲੁਟੇਰੇ ਲੋਕਾਂ ਨੇ ਸ਼ਹਿਰ ਨੂੰ ਲੁੱਟਣ ਲੱਗ ਪੲੇ ੲਿਹ ਲੁੱਟ ਦੀ ਖਬਰ ਲਾਹੌਰ ਦੀਵਾਨ ਜਸਪਤ ਰਾੲਿ ਕੋਲ ਪਹੁੰਚੀ ੳੁਸ ਨੁੰ ਸੱਤੀ ਕੱਪੜੀ ਅੱਗ ਲੱਗ ਗੲੀ ੲਿਸਤੋ ਬਾਦ ੳੁਹ ਲਾਹੌਰ ਦੇ ਬਿਜੈ ਖਾਂ ਸੂਬੇ ਪਾਸ ਜਾ ਰੋੲਿਅਾ ਕਰੋਧ ਵਿਚ ਸੜੇ ਹੋੲੇ ਨੇ ਅਾਪਣੀ ਪੱਗ ਸਿੱਟ ਕੇ ਬੋਲਿਅਾ ਜੇ ਹੁਣ ਤੁਸੀ ਬਨ੍ਹਾਓਗੇ ਤਾਂ ਬੰਨ੍ਹਾਂਗਾ ਪਰ ਸਿੰਘਾਂ ਦਾ ਖੁਰਾ ਖੋਜ਼ ਮਿਟਾ ਕੇ ਬੰਨ੍ਹਾਂਗਾ ਨਾਜ਼ਮ ਨੇ ਅਾਖਿਅਾ ਮੈ ਤਾਂ ਅੱਗੇ ੲੇਸੇ ਕੰਮ ਦਿਅਾਂ ਸੁਖਣਾ ਸੁੱਖਦਾ ਹਾ ਜੋ ਕੁਛ ਚਾਹੀਦਾ ਲੈ ਜਾ ਸਿੰਘਾਂ ਦੀ ਵੱਡੀ ਕਤਲੋਗਾਰਤ ਤੋ ਬਾਦ ੳੁਹ ਕਾਨੂੰਅਾਣ ਦੇ ਛੰਭ ਵਿਚ ਵਿਚ ਜਾ ਕੱਠੇ ਹੋੲੇ ਸਿੰਘਾਂ ੳੁੱਤੇ ਜਾ ਪਿਅਾ ੳੁਸਤੋ ਬਾਦ ਤੁਹਾਨੂੰ ਪਤਾ ਹੈ
  • Jaswinder Singh ਸਟੇਟਸ ਕੁਛ ਜਿਆਦਾ ਈ ਹਲਕਾ ਹੋ ਗਿਆ ''ਭੇਡ ਦੇ ਖੂਨ ਪਿੱਛੇ ਪਿੰਡ ਨਹੀਂ ਮਾਰੀ ਦਾ'' ਤਾਂ ਸੁਣਿਆ ਸੀ ਪਰ ਆਹ ਤਾਂ ਤੁਸੀਂ ਪੰਜਾਹ ਸੱਠ ਹਜ਼ਾਰ ਸਿੱਖ ਮਰਵਾ ਦਿੱਤੇ ....
  • Harjindermeet Singh It's the basic reason for the war.
  • Avtar Chahal True hi story I was read it.
  • Gurwinder Singh ਡਾਕਟਰ ਸਾਬ ਅਸਲ ਵਿਚ ਲੜਾੲੀ ੲਿਕ ਪਾਸੇ ਸੱਚ ਤੇ ਦੂਜੇ ਪਾਸੇ ਝੂਠ ਸੀ ਹੋਰ ਪੁੱਛੋ ਤਾਂ ਹੱਕ ਤੇ ਸੱਚ ਦੀ ਸੀ ਜ਼ੁਲਮ ਨੂੰ ਲਲਕਾਰ ਸੀ ਜਗੀਰੂ ਪ੍ਰਬੰਧ ਵਿਰੁੱਧ ਕ੍ਰਿਤੀ ਲੋਕਾਂ ਦਾ ਵਿਦਹੋਰ ਸੀ
  • Harjindermeet Singh ਗੁਰਵਿੰਦਰ ਜੀ ਇਤਿਹਾਸ ਨੂੰ ਟੋਟਿਆਂ ਵਿੱਚ ਵੰਡ ਕੇ ਦੇਖੀਏ ਤਾਂ ਇਸ ਤਰ੍ਹਾਂ ਦੀ ਵਿਆਖਿਆ ਚੱਲ ਜਾਂਦੀ ਹੈ ! ਪਰ ਜਦੋਂ ਇਤਿਹਾਸ ਨੂੰ ਇਸ ਦੀ ਕੰਟੀਨਿਊਟੀ ਵਿੱਚ ਪੜ੍ਹੀਏ ਤਾਂ ਇਤਿਹਾਸਿਕ ਵਰਤਾਰਿਆਂ ਦੇ ਅਸਲੀ ਅਰਥ ਆਪਣੇ ਆਪ ਸਾਹਮਣੇ ਆ ਜਾਂਦੇ ਨੇ!

    ਇਹ ਸਾਰੇ ਲੋਕ ਤੱਤ ਖਾਲਸੇ ਦੀਆਂ ਉਹ ਧਿਰਾਂ ਸਨ, ਜਿਨ੍ਹਾਂ ਨੇ ਜੰਗੀਰਾਂ ਲੈਣ ਦੇ ਲਾਲਚ ਵਿੱਚ ਗੁਰੂ ਸਾਹਿਬ ਵੱਲੋਂ ਬੰਦਾ ਸਿੰਘ ਬਹਾਦਰ ਨੂੰ ਸੌਂਪੇ ਮਿਸ਼ਨ ਨੂੰ ਫੇਲ੍ਹ ਕੀਤਾ ਸੀ ! ਅਤੇ ਇਹ ਹੀ ਉਹ ਧਿਰਾਂ ਸਨ, ਜਿਨ੍ਹਾਂ ਨੇ ਮੁਗਲ ਹਕੂਮਤ ਦੇ ਤਨਖਾਹਦਾਰ ਬਣਕੇ
    ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਲੜਨ ਵਾਲੀ ਫੌਜ ਨੂੰ ਮੁਗਲਾਂ ਨਾਲ ਰਲ ਕੇ ਘੇਰਿਆ ਸੀ !

    ਇਹਨਾਂ ਧਿਰਾਂ ਨੇ ਬੰਦਾ ਸਿੰਘ ਬਹਾਦਰ ਨਾਲ ਗੱਦਾਰੀ ਕਰਨ ਤੋਂ ਬਾਅਦ ਰਣਜੀਤ ਸਿੰਘ ਦੇ ਰਾਜ ਸਥਾਪਿਤ ਹੋਣ ਤੱਕ ਪੂਰੇ ਇਤਿਹਾਸ ਕਾਲ ਦੌਰਾਨ ਜਗੀਰਦਾਰੀ ਦੇ ਵਿਰੁੱਧ ਲੜਾਈ ਨਹੀਂ ਲੜੀ !
    ਕਿਰਪਾ ਕਰਕੇ ਅੱਜ ਰਾਤ ਨੂੰ ਮੇਰਾ ਇਕ ਲੇਖ ਪੜ੍ਹ ਕੇ ਸੌਣਾ ? ਲੇਖ ਦਾ ਅਸਲ ਨਾਮ ਤਾਂ "ਪੰਥਕ ਕੁਰਾਹੇ ਦਾ ਅਸਲੀ ਸੱਚ"ਸੀ ! ਪਰ ਛਾਪਣ ਵਾਲੀਆਂ ਧਿਰਾਂ ਨੇ ਬੰਦਾ ਸਿੰਘ ਬਹਾਦਰ ਜੀ ਦੀ ਤਿੰਨ ਸੌ ਸਾਲਾ ਸ਼ਤਾਬਦੀ ਕਾਰਨ ਇਸ ਲੇਖ ਦਾ ਨਾਮ ਬਦਲ ਕੇ
    "ਬੰਦਾ ਸਿੰਘ ਬਹਾਦਰ ਨਾਲ ਹੋਏ ਧੋਖੇ ਦੀ ਵਿਥਿਆ"
    ਕਰ ਦਿੱਤਾ ! ਉਹ ਲੇਖ ਵਰਡ ਪ੍ਰੈਸ ਵਾਲੇ ਬੋਲਾਗ ਉਪਰ ਵੀ ਹੈ ਅਤੇ ਉਸ ਦਾ ਲਿੰਕ ਓਸ਼ੋ ਆਯੂਰਵੈਦਿਕ ਰੀਸਰਚ ਸੈਂਟਰ ਵਾਲੇ ਪੇਜ ਤੇ ਵੀ ਹੈ!

    ਅੱਜ ਉਸ ਲੇਖ ਨੂੰ ਪੜ੍ਹ ਲਵੋ, ਕਲ ਚਰਚਾ ਕਰ ਲਵਾਂਗੇ ! ਉਸ ਨਾਲ ਜਿਆਦਾ ਵਧੀਆ ਢੰਗ ਨਾਲ ਗੱਲ ਹੋ ਸਕੇਗੀ. ਮੈਂ ਕੋਸ਼ਿਸ਼ ਕਰਦਾ ਹਾਂ ,ਜੇ ਸਿੱਧਾ ਲਿੰਕ ਟਾਈਮ ਲਾਈਨ ਤੇ ਪਾ ਸਕਾਂ. ....
    .ਅੱਗੇ ਗੱਲ ਚਲਦੀ ਰਹੇਗੀ. ..

    .
  • Harjindermeet Singh ਸ਼ੇਅਰ ਕਰ ਦਿੱਤਾ ਹੈ...ਮਿਲਿਆ ਕਿ ਨਹੀਂ? ਸੂਚਨਾ ਦੇਣੀ. ....ਸ਼ੇਅਰ ਕੀਤਾ ਹੈ...
  • Kabir Singh Harjindermeet Singh ji i read way too sarot book name sadlbar da virk history and sikh
  • Kabir Singh asal story hor tara-n se
  • Kabir Singh ratan singh bhangu de her gal te -------bina padchol visvas kerna deek nahyi -----------for example ---------1--------- amrit de bani nu sirf chopyi he dusda hy -------------2------sikh nawabi accept time BHANG de gole bna ke play or fight ker rahye se
  • Kabir Singh i can give u more example -------but thats not mean real story is HE WORK FOR British give him JOB to wright a history and
  • Kabir Singh ਬੰਸਾਂਵਲੀਨਾਮਾ kaesr singh chhiber he work mugal too
  • Kabir Singh The blood had never changed even after three centuries whatever was done by Gangu.This is the worst example of At-Dheeth-Karam. Bishan Das spent almost 8 years with Bhai Mani Singh.Bhai Mani Singh was martyred in 1738.Bishan Das took amrit and became Kuer Singh.He published the Gurbilas Patshai 10 in 1751. Kuer Singh has written a Janamsakhi in the name of Bhai Mani Singh in 1740. He knowingly modified the following incidents. He introduced the incident of devi[the goddess.] He explained in that Gurbilas that Guru Gobind Singh Ji had worshipped the goddess kali.Secondly he introduced the prasung of the tent at the time of Baisakhi of 1699. Thirdly, Kuer Singh introduced the war no.41 in the name of Bhai Gurdas-2.He modified and introduced some new pauries in the original war of Bhai Gurdas-1.These Wars and some modified and new pauries took place in 1761.Going back to sikh history once again, in1758, Baba Deep Singh had been martyred and the Gurdwara Tham Sahib at Sri Kartarpur Sahib in jullundur district of Punjab had been set on fire by Shah Jaman,the general of Ahmed Shah Abdali.Baba Wad Bhagh Singh had fled Sri Kartarpur Sahib to Hoshiarpur.The bir originally written by Bhai Gurdas Ji under the supervision of Satguru Arjan sahib was lost in that fire.Kuer singh and Bhai Kesar Singh Chibber of Bansawlinama and the other members installed a new Birh written by some of their own writers.This Birh had Ragmala in it.In this way the Ragmala had become part and parcel of Sri Guru Granth Sahib Ji in 1758.Even upto today this ragmala has become a source of division among the sikh-panth.After the martyrdom of Baba Deep Singh Ji,Bhai Kesar Singh Chibber wrote Bansawlinama in 1769. The Almighty Guru had left a valid proof in sikh history and that was Bhai Rattan Singh Bhangu of Prachin Panth Prakash. Both Bhai Mehtab Singh(his grand father)and Bhai Sham Singh of Karorsinghia Misal(His Maternal Grandfather that is Nanaji) were present in the court of Sri Guru Gobind Singh Ji on the day of Baisakhi in 1699.A Commentator words are more authentic than a heresay or a told story.So Rattan Singh Bhangu had confirmed that there was no erection of tent that day by Sri Guru Gobind Singh Ji.The worthy Guru had taken the five beloved ones(Punj Piaras) from the congregation as we do today.Five persons came forward one by one.This humble servant of the holy congregation asks you a humble question? Does all the so-called goats were dumb?I feel so sorry for asking bigger questions with my smaller tongue."Punj Bhuzangi Liae uthae Charae Buran Ik Keai Bharae"page no. 43 of Prachin Panth Prakash.

    All the misunderstandings follows the erection of the tent.The Almighty Satguru kept no secret.So please go deep into the conspiracy of the rivals.The second book which does not make any reference of tent is Sri Gur Shoba which was written in 1711 by Sainapati Singh who was one of the poets in the court of Sri Guru Gobind SinghJi. He himself was present on the Baisakhi of 1699.Going back to the sikh history,Nawab Kapur Singh was martyred in 1734 and Bhai Mani Singh Ji was martyred in 1738,both Bhai Kuer Singh suggested in1740 to Bhai Sukha Singh ,Mehtab Singh and others in Bikaner that both the volumes of Dasam Granth ji should be united in case both Sukha Singh and Mehtab Singh cut the head of Massa Ranghar,which they did.In this way both have been able to play their game successfully.Bhai Kuer Singh also wrote Chandi Di War. The fake letter has been written by Kuer Singh in the name of Bhai Mani Singh Ji. Kuer Singh died in 1765..This was the harm made to the Guru history and Sikh history by one person in the dress of the sikh.The same Jagir was consficated by the the emperor Shah Alam-2,the grand father of Bahadur Shah Zaffer,who was sent to The Kale Pani In Mandlay Jail(in, Rangoon,Burma).I was talking about the consfication of the said Jagir when Bhai Baghel Singh conquered the Delhi IN 1783.It is said by the worthy Guru that "Papan Bhazon Howay Nahi Muian Saath Na Jaee", Pious page no.417 of SGGS.
  • Kabir Singh VIR JE READ kern time writer and his view baout joorai e=ne
  • Kabir Singh sikh ਲੁੱਟ ਮਾਰ kerde se per sarkar de not from poor people
  • Apple Singh Pendu Aa panth parkash vargiya books ne hi sikha nu badnaam kitta hai
  • Kabir Singh read panth parkash u can feel lot of time in this book there is no sikhi ---------------buda dal patiala ne publish keti hy with arth
  • Kabir Singh sirf chopyi nu amrit de bani likha ----------sra-ser bayai-mani hy
  • Kabir Singh here is another link any want read how British push dhasm granth [ in punjabi we call sathapit kerde ] sikha vich
  • Kabir Singh ਚਰਚਿਤ ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ?

    ਇਤਿਹਾਸਕ ਤੱਥ ਅਤੇ ਪ੍ਰਮਾਣ

    ਡਾ. ਗੁਰੂਮੇਲ ਸਿੰਘ ਸਿੱਧੂ

    ਕਥਤ ‘ਦਸਮ ਗ੍ਰੰਥ’ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਹੋਰ ਵੀ ਮਘ ਉਠਿਆ ਹੈ। ਕੁੱਝ ਲੋਕ ਇਸ ਗ੍ਰੰਥ ਦੀ ਸਾਰੀ ਬਾਣੀ ਨੂੰ ਸਿਰੀ ਗੁਰੁ ਗੋਬਿੰਦ ਸਿੰਘ ਹੋਰਾਂ ਦੇ ਦਸਤੇ ਮੁਬਾਰਕ ਨਾਲ ਲਿਖੀ ਹੋਈ ਪ੍ਰਵਾਨ ਕਰਦੇ ਹਨ। ਪਰ ਬਹੁਤੇ ਵਿਦਵਾਨ, ਕੁੱਝ ਬਾਣੀ ਤੋਂ ਸਿਵਾਏ, ਇਸ ਵਿਚਲੀ ਸਾਰੀ ਬਾਣੀ ਨੂੰ ਦਸਵੇਂ ਪਾਤਸ਼ਾਹ ਦੀ ਲਿਖਤ ਪਰਵਾਨ ਨਹੀਂ ਕਰਦੇ। ਇਹ ਭਿੰਨ ਭਿੰਨ ਵਿਚਾਰ ਅੱਜ ਦੇ ਨਹੀਂ, ਸਦੀਆਂ ਤੋਂ ਚਲਦੇ ਆ ਰਹੇ ਹਨ। ਪਹਿਲਾਂ ਤਾਂ ਕਿਸੇ ਧਰਮ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਕੋਈ ਵਿਵਾਦ ਪੈਦਾ ਹੋਣਾ ਹੀ ਮੰਦੇ ਭਾਗਾਂ ਵਾਲੀ ਗੱਲ ਹੈ ਅਤੇ ਜੇ ਇਹ ਵਾਦ ਵਿਵਾਦ ਦਸਮ ਪਾਤਸ਼ਾਹ ਵਲੋਂ ਰਚੇ ਹੋਏ ਗ੍ਰੰਥ ਬਾਰੇ ਹੋਵੇ ਤਾਂ ਇਹ ਅਤਿਅੰਤ ਦੁਰਭਾਗੀ ਗੱਲ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਵਾਦ ਵਿਵਾਦ ਸ਼ੁਰੂ ਹੋਇਆ ਹੈ ਤਾਂ ਇਸ ਦੇ ਪਿੱਛੇ ਕੋਈ-ਨ-ਕੋਈ ਅਜੇਹਾ ਕਾਰਣ, ਮਸਲਾ, ਘਟਨਾ ਜਾਂ ਹਿੱਤ ਜਰੂਰ ਹੋਵੇਗਾ ਜਿਸ ਨੇ ਇਸ ਮੰਦਭਾਗੀ ਸੋਚ ਨੂੰ ਜਨਮ ਦਿੱਤਾ। ਧਰਮਾਂ ਦੀ ਮਾਣ ਮਰਯਾਦਾ ਨੂੰ ਚਣੌਤੀ ਦੇਣ ਜਾਂ ਆਂਚ ਪਹਿਚਾਉਣ ਦੇ ਜ਼ਿੰਮੇਦਾਰ ਅਕਸਰ ਧਰਮਾਂ ਦੇ ਉਹ ਕਾਰਕੁਨ ਹੁੰਦੇ ਹਨ ਜਿਨ੍ਹਾਂ ਨੇ ਕੋਈ ਰਾਜਨੀਤਕ, ਸਮਾਜਿਕ ਅਤੇ ਖਾਸ ਕਰਕੇ ਧਾਰਮਿਕ ਲਾਹਾ ਲੈਣਾ ਹੁੰਦਾ ਹੈ। ਦਸਮ ਗ੍ਰੰਥ ਦੀ ਪਰਮਾਣਿਕਤਾ ਨੂੰ ਮੁੱਦਾ ਬਣਾਕੇ ਸਮੇਂ ਸਮੇਂ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਪਿੱਛੇ ਵੀ ਕੁੱਝ ਅਜੇਹੇ ਹੀ ਕਾਰਨ ਹਨ। ਦਸਮ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ? ਇਸ ਸਵਾਲ ਦੇ ਉੱਤਰ ਲਈ ਮੇਰੇ ਵਲੋਂ ਲਿਖੇ ਮੌਨੌਗਰਾਫ ਦਾ ਖੁਲਾਸਾ ਹਾਜ਼ਰ ਹੈ।
  • Kabir Singh (ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ।

    (ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ।

    (ੲ). ਦਸਮ ਗ੍ਰੰਥ ਦੀ ਮਿੱਥ ਦਾ ਆਰੰਭ: ਇੱਕ ਫ਼੍ਰੰਗੀ ਸਾਜ਼ਸ਼।

    (ਸ). ਦਸਮ ਗ੍ਰੰਥ ਅਤੇ ਹੋਰ ਬੀੜਾਂ।

    (ਹ). ਸੋਧਕ ਕਮੇਟੀ ਦਾ ਦਸਮ ਗ੍ਰੰਥ।

    (ਕ). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਅਤੇ ਦਸਮ ਗ੍ਰੰਥ।

    (ਖ). ਅਯੋਕੀ ਸਥਿਤੀ।

    (ੳ). ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ

    ਇਸ ਭਾਗ ਨੂੰ ਕੁੱਝ ਅਹਿਮ ਸਵਾਲਾਂ ਨਾਲ ਸ਼ੁਰੂ ਕਰਦੇ ਹਾਂ।

    1. ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ‘ਦਸਮ ਗ੍ਰੰਥ’ ਦੀ ਰਚਨਾ ਕੀਤੀ ਹੁੰਦੀ ਤਾਂ ਕੀ ਇਸ ਦਾ ਨਾਂ ਗੁਰੂ ਕਾਲ ਤੋਂ ਹੀ ਸਿੱਖ ਇਤਿਹਾਸ ਵਿੱਚ ਅੰਕਤ ਨਾ ਹੁੰਦਾ ਅਤੇ ਇਸ ਦਾ ਪ੍ਰਕਾਸ਼ ਧਾਰਮਿਕ ਸਥਾਨਾਂ ਤੇ ਨਾ ਕੀਤਾ ਜਾਂਦਾ? ਖਾਸ ਕਰਕੇ ਕੀ ਇਸ ਬਾਰੇ ਸਿੱਖਾਂ ਨੂੰ ਕੋਈ ਸੂਹ ਨਾ ਹੁੰਦੀ ਅਤੇ ਇਸ ਦਾ ਨਾਂ ਉਨ੍ਹਾਂ ਦੇ ਮਨਾਂ ਵਿੱਚ ਵਸਿਆ ਹੋਇਆ ਨਾ ਹੁੰਦਾ?

    1. ਕੀ ਇਸ 1428 ਸਫਿਆਂ ਦੇ ਵੱਡ ਅਕਾਰੇ ਗ੍ਰੰਥ ਦਾ ਜ਼ਿਕਰ, ਦਸਮ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ, 18ਵੀਂ ਸਦੀ ਵਿੱਚ ਲੁਕਿਆ ਛਿਪਿਆ ਰਹਿੰਦਾ?

    1. ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ, ਕੀ ਇਸ ਗ੍ਰੰਥ ਦਾ ਜ਼ਿਕਰ ਗੁਰੂ ਸਾਹਬ ਵਲੋਂ ਖ਼ੁਦ ਜਾਂ ਉਨ੍ਹਾਂ ਵਲੋਂ ਸਤਿਕਾਰੇ ਹੋਏ 52 ਦਰਬਾਰੀ ਆਨਿਨ ਸਿੱਖਾਂ ਨੇ ਆਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?

    1. ਅਜੇਹੇ ਅਦੁਤੀ ਅਤੇ ਵਿਸ਼ੇਸ਼ ਗ੍ਰੰਥ ਦੀ ਮਹੱਤਾ ਨੂੰ ਮੁੱਖ ਰੱਖਦਿਆਂ, ਕੀ ਇਸ ਦਾ ਜ਼ਿਕਰ ਨਿਕਟ ਵਰਤੀ ਕਵੀਆਂ, ਲੇਖਕਾਂ ਜਾਂ ਵੱਖ ਵੱਖ ਭਾਸ਼ਾਂਵਾਂ ਦੇ ਇਤਿਹਾਸਕਾਰਾਂ ਨੇ ਕਿਤੇ-ਨ-ਕਿਤੇ ਆਪਣੀਆਂ ਲਿਖਤਾਂ ਵਿੱਚ ਨਾ ਕੀਤਾ ਹੁੰਦਾ?

    1. ਕੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੇ ਗਏ ਸਿਰੀ ਗੁਰੂ ਗ੍ਰੰਥ ਸਾਹਿਬ (ਜਿਸ ਨੂੰ ਕਰਤਾਰਪੁਰੀ ਬੀੜ ਜਾਂ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ) ਦੀ ਬੀੜ ਦੇ ਗੁਰੂ ਘਰ ਦੇ ਵਿਰੋਧੀਆਂ, ਮਹਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿੱਚ ਗੇੜੇ ਖਾਣ ਦੇ ਬਾਵਜੂਦ ਸਿਖਾਂ ਨੇ ਉਸ ਨੂੰ ਸੰਭਾਲ ਕੇ ਨਹੀਂ ਰੱਖਿਆ? ਇਸੇ ਤਰਾਂ ਜੇ ਦਸਵੇਂ ਗੁਰੂ ਸਾਹਿਬ ਨੇ ਕਿਸੇ ਗ੍ਰੰਥ ਦੀ ਰਚਨਾ ਕੀਤੀ ਹੁੰਦੀ ਤਾਂ ਲੜਾਈਆਂ, ਘਲੂਘਾਰਿਆਂ ਅਤੇ ਕੁਦਰਤੀ ਉਥਲ-ਪੁਥਲ ਦੇ ਬਾਵਜੂਦ ਵੀ, ਕੀ ਸਿੱਖਾਂ ਨੇ ਇਸ ਦੀ ਰਾਖੀ ਜਾਨਾਂ ਵਾਰ ਕੇ ਵੀ ਨਾ ਕੀਤੀ ਹੁੰਦੀ?

    1. ਸਿਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਅਨੇਕ ਸਿੱਖਾਂ ਨੇ ਇਸ ਨੂੰ ਜ਼ੁਬਾਨੀ ਯਾਦ ਕੀਤਾ ਹੋਇਆ ਸੀ। ਕੀ ਦਸਮ ਗੁਰੂ ਵਲੋਂ ਲਿਖੇ ਕਿਸੇ ਦਸਮ ਗ੍ਰੰਥ ਨੂੰ ਉਹ ਉਸੇ ਸ਼ਰਧਾ ਨਾਲ ਯਾਦ ਨਹੀਂ ਸਨ ਕਰ ਸਕਦੇ?
  • Kabir Singh ਗੁਰੂ ਗੋਬਿੰਦ ਸਿੰਘ ਹੋਰਾਂ ਦੇ ਸਮਕਾਲੀ ਅਤੇ ਨਿਕਟਵਰਤੀ ਧਾਰਮਿਕ ਅਤੇ ਰਾਜਨੀਤਕ ਇਤਿਹਾਸ ਵਿੱਚ ਇਨ੍ਹਾਂ ਸਵਾਲਾਂ ਦੇ ਉੱਤਰ ਨਹੀਂ ਮਿਲਦੇ। ਗੁਰੁ ਸਾਹਿਬ ਸੰਨ 1708 ਈ. ਵਿੱਚ ਜੋਤੀ ਜੋਤ ਸਮਾਏ। ਇਸ ਕਾਲ ਤੋਂ ਬਾਅਦ ਲਿਖੀਆਂ ਗਈਆਂ ਧਾਰਮਿਕ ਪੁਸਤਕਾਂ, ਰਾਜਨੀਤਕ ਰੋਜ਼ਨਾਮਚਿਆਂ ਅਤੇ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਕਿਸੇ ‘ਦਸਮ ਗ੍ਰੰਥ’ ਦਾ ਜ਼ਿਕਰ ਨਹੀਂ ਆਇਆ। ਇਹ ਆਪਣੇ ਆਪ ਵਿੱਚ ‘ਦਸਮ ਗ੍ਰੰਥ’ ਦੀ ਅਣਹੋਂਦ ਬਾਰੇ ਇੱਕ ਸੱਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਸਬੂਤ ਹੈ। ਇਸ ਤੋਂ ਬਾਅਦ ‘ਦਸਮ ਗ੍ਰੰਥ’ ਦੀ ਹੋਂਦ ਬਾਰੇ ਸਫਾਈ ਪੇਸ਼ ਕਰਨ ਦੀ ਕੋਈ ਗੁਨਜਾਇਸ਼ ਹੀ ਨਹੀਂ ਰਹਿ ਜਾਂਦੀ। ਸਵਾਲ ਅਤੇ ਉੱਤਰ ਦੋਵੇਂ ਇਥੇ ਹੀ ਖ਼ਤਮ ਹੋ ਜਾਣੇ ਚਾਹੀਦੇ ਹਨ। ਪਰ ਫੇਰ ਵੀ ਕਈ ਸਿੱਖਾਂ, ਸੰਤਾਂ, ਟਕਸਾਲਾਂ ਅਤੇ ਖਾਸ ਕਰਕੇ ਕੱਟੜਵਾਦੀ ਹਿੰਦੂ ਸੰਸਥਾ ਆਰ. ਐਸ. ਐਸ. ਦੇ ਹੱਥੀਂ ਚੜ੍ਹੇ/ਵਿਕੇ ਹੋਏ ਅਖੌਤੀ ਸਿੱਖ, ਸਿਖ ਵਿਦਵਾਨ ਅਤੇ ਕੁੱਝ ਹਿੰਦੂ ਰਿਆਸਤਾਂ ਦੇ ਤਖਤਾਂ ਦੇ ਸਿੱਖ ਜਥੇਦਾਰ, ਕਥਤ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਗਰਦਾਨਣ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਪਾਸ ਕੋਈ ਠੋਸ ਸਬੂਤ ਨਹੀਂ ਅਤੇ ਜਿਹੜੇ ਗੰਢ-ਤੁੱਪ ਕਰਕੇ ਦਲੀਲ ਰਹਿਤ ਮਾੜੇ ਮੋਟੇ ਸਬੂਤ ਪੇਸ਼ ਵੀ ਕੀਤੇ ਜਾਂਦੇ ਹਨ, ਉਹ ਜਾਂ ਤਾਂ ਭਾਵਕ ਧਰਮ ਮਰਯਾਦਾ ਵਿਚੋਂ ਜਨਮੇ ਹਨ ਅਤੇ ਜਾਂ ਕੱਟੜਵਾਦੀ ਹਿੰਦੂਆਂ ਦੇ ਟੇਟੇ ਚੜ੍ਹੇ ਸਿੱਖਾਂ ਅਤੇ ਖੁਦਪ੍ਰਸਤ ਰਾਜਨੀਤਕ ਚਾਲਾਂ ਤੇ ਅਧਾਰਤ ਹਨ। ਇਸ ਵਿਗਿਆਨਕ ਯੁੱਗ ਵਿੱਚ ਸਚਾਈ ਦਾ ਪੱਖ ਠੋਸ ਪਰਮਾਣ ਅਤੇ ਪੁਖਤਾ ਦਲੀਲ ਤੋਂ ਵਗੈਰ ਨਹੀਂ ਪੂਰਿਆ ਜਾ ਸਕਦਾ। ਅਸੀਂ ਏਥੇ ਕਥਤ ‘ਦਸਮ ਗ੍ਰੰਥ’ ਵਾਰੇ ਪਾਏ ਹੋਏ ਭੁਲੇਖਿਆਂ ਨੂੰ ਦੂਰ ਕਰਨ ਲਈ ਸੰਕੇਪ ਵਿੱਚ ਇਤਿਹਾਸਕ, ਰਾਜਨੀਤਕ ਅਤੇ ਧਾਰਮਿਕ ਤੱਥ ਪੇਸ਼ ਕਰਾਂਗੇ।
  • Kabir Singh (ਅ). ਇਤਿਹਾਸਕ ਪ੍ਰਮਾਣ ਅਤੇ ਦਸਮ ਗ੍ਰੰਥ

    ਗੁਰੁ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਗੁਰੂ ਸਨ। ਉਨ੍ਹਾਂ ਦੇ ਕਾਲ ਵਿੱਚ ਚਾਰ ਲਾਸਾਨੀ ਘਟਨਾਵਾਂ ਵਾਪਰੀਆਂ ਜੋ ਪਿਛਲੇ ਗੁਰੂਆਂ ਨਾਲੋਂ ਵਖਰੀਆਂ ਅਤੇ ਲਾਸਾਨੀ ਹਨ। ਪਹਿਲੀ ਘਟਨਾ ਸੀ ਖ਼ਾਲਸਾ ਪੰਥ ਸਾਜਨ ਦੀ, ਦੂਜੀ ਰਹਿਤ ਮਰਯਾਦਾ ਕਾਇਮ ਕਰਨ ਦੀ, ਤੀਜੀ ਦਮਦਮਾ ਸਾਹਿਬ ਵਾਲੀ ਬੀੜ ਤਿਆਰ ਕਰਨ ਦੀ ਅਤੇ ਚੌਥੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਇਤਿਹਾਸ ਵਿੱਚ ਜਾਣਕਾਰੀ ਦਰਜ ਹੈ। ਪਰ ‘ਦਸਮ ਗ੍ਰੰਥ’ ਨੂੰ ਰਚਣ ਦੀ ਘਟਨਾ ਬਾਰੇ ਕਿਤੇ ਕੋਈ ਉਘ-ਸੁਘ ਨਹੀਂ ਮਿਲਦੀ। ਸਤਾਰਵੀਂ ਅਤੇ ਅਠਾਰਵੀਂ ਸਦੀਆਂ ਦੇ ਇਤਿਹਾਸ ਵਿੱਚ ਕੋਈ ਵੀ ਅਜੇਹਾ ਪ੍ਰਮਾਣ ਜਾਂ ਦਸਤਾਵੇਜ਼ ਨਹੀਂ ਮਿਲਦਾ ਜੋ ‘ਦਸਮ ਗ੍ਰੰਥ’ ਦੀ ਹੋਂਦ ਦੀ ਗਵਾਹੀ ਸਬੂਤਾਂ ਸਮੇਤ ਪੇਸ਼ ਕਰਦਾ ਹੋਵੇ। ਹੇਠਾਂ ਅਸੀਂ ਗੁਰੂ ਸਾਹਬ ਨਾਲ ਬਾਵਸਤਾ ਸਿੱਖ ਧਰਮ ਦੀਆਂ ਮੀਰੀ ਪ੍ਰੰਪਰਾਵਾਂ ਬਾਰੇ ਇਤਿਹਾਸਤ ਗਵਾਹੀਆਂ ਪੇਸ਼ ਕਰਾਂਗੇ ਅਤੇ ਨਾਲ ਹੀ ਉਨ੍ਹਾਂ ਵਲੋਂ ਰਚੇ ਗਏ ‘ਦਸਮ ਗ੍ਰੰਥ’ ਬਾਰੇ ਮਿਲਦੇ ਕਿਸੇ ਵੀ ਤੱਥ ਨੂੰ ਭਾਲਣ ਦੀ ਕੋਸ਼ਿਸ਼ ਕਰਾਂਗੇ।

    ਅਠਾਰਵੀਂ ਸਦੀ ਦਾ ਸਿੱਖ ਇਤਿਹਾਸ

    1. ਭਾਈ ਨੰਦ ਲਾਲ: ਰਹਿਤ ਨਾਮਾ, ਤਨਖ਼ਾਹ ਨਾਮਾ ਅਤੇ ਸਾਖੀ ਰਹਿਤ ਕੀ (1695-1699 ਈ.)

    ਭਾਈ ਨੰਦ ਲਾਲ ਜੋ ਨੰਦ ਲਾਲ ਗੋਆ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰੀ ਸਿੱਖ ਅਤੇ ਵਿਦਵਾਨ ਕਵੀ/ਸਾਹਿਤਕਾਰ ਸਨ। ਉਨ੍ਹਾਂ ਨੇ ਬਹੁਤੀ ਰਚਨਾ ਫ਼ਾਰਸੀ ਭਾਸ਼ਾ ਵਿੱਚ ਕੀਤੀ ਜਿਵੇਂ ਜਿੰਦਗੀ ਨਾਮਾ, ਦੀਵਾਨਿ ਗੋਯਾ, ਤੌਸੀਫ਼-ਓ-ਸਨਾ, ਜੋਤ ਬਿਗਾਸ, ਗੰਜ ਨਾਮਾ, ਦਸਤੂਰੁਲ-ਇਨਸ਼ਾ, ਅਰਜ਼ੁਲ-ਅਲਫ਼ਾਜ਼। ਤਿੰਨ ਰਚਨਾਵਾਂ ਪੰਜਾਬੀ ਵਿੱਚ ਵੀ ਮਿਲਦੀਆਂ ਹਨ ਜਿਨ੍ਹਾਂ ਦੇ ਨਾਂ ਹਨ ‘ਜੋਤ ਬਿਗਾਸ’, ‘ਰਹਿਤ ਨਾਮਾ’ ਅਤੇ ‘ਤਨਖ਼ਾਹ ਨਾਮਾ’। ਜੋਤ ਬਿਗਾਸ ਇਸੇ ਨਾਂ ਦੀ ਫ਼ਾਰਸੀ ਕਵਿਤਾ ਦਾ ਪੰਜਾਬੀ ਅਨੁਵਾਦ ਹੈ। ਰਹਿਤ ਨਾਮਾ ਅਤੇ ਤਨਖ਼ਾਹ ਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਭਾਈ ਨੰਦ ਲਾਲ ਹੋਰਾਂ ਵਿਚਕਾਰ ਧਰਮ ਮਰਯਾਦਾ ਬਾਰੇ ਵਿਚਾਰ ਵਟਾਂਦਰਾ ਹੈ। ਰਹਿਤਨਾਮਾ, ਸਤਲੁਜ ਕੰਢੇ ਆਨੰਦਪੁਰ ਵਿਖੇ 1595 ਈ. ਵਿੱਚ ਲਿਖਿਆ ਗਿਆ। ਇਸ ਵਿੱਚ ‘ਖ਼ਾਲਸਾ’ ਦੀ ਸਾਜਨਾ ਜਾਂ ‘ਸਿੰਘ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਖ਼ਾਲਸੇ ਦੀ ਸਾਜਨਾ ਨਹੀਂ ਸੀ ਕੀਤੀ ਅਤੇ ਨਾ ਹੀ ਆਪਣੇ ਨਾਂ ਨਾਲ ਸਿੰਘ ਦੀ ਵਰਤੋਂ ਕੀਤੀ ਸੀ। ਸਿੱਧ ਹੈ ਕਿ ਇਹ 1699 ਈ. ਤੋਂ ਪਹਿਲਾਂ ਦੀ ਰਚਨਾ ਹੈ। ਤਨਖ਼ਾਹ ਨਾਮਾ ਖ਼ਾਲਸਾ ਸਾਜਣ ਤੋਂ ਬਾਅਦ ਦੀ ਰਚਨਾ ਹੈ ਕਿਉਂਕਿ ਇਸ ਵਿੱਚ ਸ਼ਬਦ ‘ਖ਼ਾਲਸਾ’ ਅਤੇ ‘ਸਿੰਘ’ ਆਮ ਵਰਤੇ ਗਏ ਹਨ ਅਤੇ ਅਖੀਰ ਵਿੱਚ ‘ਖ਼ਾਲਸਾ’ ਦੀ ਉਸਤਤਿ ਕੀਤੀ ਗਈ ਹੈ।। ਰਹਿਤ ਨਾਮਾ ਵਿੱਚ ਗੁਰੂ ਦਸਮੇਸ਼ ਜੀ ਦੇ ਤਿੰਨ ਰੂਪਾਂ ਦੀ ਵਿਆਖਿਆ ਹੈ। ਇਹ ਤਿੰਨ ਰੂਪ ਹਨ: ਨਿਰਗੁਣ, ਸਰਗੁਣ ਅਤੇ ਗੁਰਸ਼ਬਦ। ਗੁਰੂ ਜੀ ਫਰਾਉਂਦੇ ਹਨ ਕਿ ਇਹ ਤਿੰਨੋ ਰੂਪ ਸਿਰੀ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਜਿਸ ਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਗੁਰੁ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਸੁਣ ਕੇ ਦਰਸ਼ਨ ਕਰਕੇ ਕਰ ਸਕਦਾ ਹੈ
  • Kabir Singh 2. ਸੈਨਾਪਤਿ: ਸ੍ਰੀ ਗੁਰ ਸੋਭਾ (1711 ਈ.)

    ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ (1708 ਈ.) ਤੋਂ ਤਿੰਨ ਸਾਲ ਬਾਅਦ 1711 ਈ. ਵਿੱਚ ਲਿਖੀ ਸੈਨਾਪਤਿ ਦੀ ਲਿਖਤ, ‘ਸ੍ਰੀ ਗੁਰ ਸੋਭਾ’ ਮਿਲਦੀ ਹੈ ਜਿਸ ਦਾ ਕਰਤਾ ਗੁਰੂ ਸਾਹਬ ਦੇ 52 ਆਨਿਨ ਸਿੱਖ ਲਿਖਾਰੀਆਂ ਵਿਚੋਂ ਨਿਸਚੇ ਹੀ ਸਿਰਕੱਢ ਸੀ। ਇਸ ਵਿੱਚ ਜੋ ਕੁੱਝ ਉਸ ਨੇ ਦਰਬਾਰੀ ਕਵੀ ਹੋਣ ਕਰ ਕੇ ਆਪਣੀ ਅੱਖੀਂ ਵੇਖਿਆ ਸੁਣਿਆ ਸੀ, ਉਹੋ ਕੁੱਝ ਬਿਆਨ ਕੀਤਾ ਹੈ। ‘ਸ੍ਰੀ ਗੁਰ ਸੋਭਾ’ ਵਿੱਚ ਬਿਆਨੇ ਹੋਏ ਇਤਿਹਾਸਕ ਤੱਥਾਂ ਦੀ ਤਸਦੀਕ ਮੁਗਲ ਬਾਦਸ਼ਾਹਾਂ ਦੇ ਦਰਬਾਰੀ ਦਸਤਾਵੇਜ਼ਾਂ, ‘ਅਹਿਕਾਮਿ-ਆਲਮਗੀਰੀ’, ‘ਅਖ਼ਬਾਰਾਤਿ-ਦਰਬਾਰਿ-ਮੁਅੱਲਾਂ’, ‘ਤਵਾਰੀਖ ਮੁਅੱਜ਼ਮ ਸ਼ਾਹ’, ‘ਬਹਾਦੁਰ ਸ਼ਾਹ ਨਾਮੇ’ ਅਤੇ ‘ਤਾਰੀਖਿ ਬਹਾਦੁਰ ਸ਼ਾਹ’ ਨਾਲ ਮਿਲਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸੈਨਾਪਤਿ ਨੇ ਗੁਰੂ ਗੋਬਿੰਦ ਸਿੰਘ ਦੇ ਕਾਲ ਦਾ ਅੱਖੀਂ ਠਿੱਡਾ ਹਾਲ ਬਿਆਨ ਕੀਤਾ ਹੈ। ਉਸ ਨੇ ਗੁਰੂ ਸਾਹਬ ਦੇ ਜੀਵਨ ਦੀ ਅਹਿਮ ਘਟਨਾ ਅਰਥਾਤ ਖ਼ਾਲਸੇ ਦੀ ਸਾਜਨਾ ਬਾਰੇ ਖੁਲ੍ਹ ਕੇ ਲਿਖਿਆ ਹੈ, ਰਹਿਤ ਮਰਯਾਦਾ ਦਾ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਬਾਰੇ ਲਿਖਿਆ, ਪਰ ਕਥਤ “ਦਸਮ ਗ੍ਰੰਥ” ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ।

    3. ਪਰਚੀਆਂ ਸੇਵਾਦਾਸ (1711-1738): ਇਹ ਕਈ ਨਾਵਾਂ ਨਾਲ ਜਾਣੀਆਂ ਜਾਂਦੀਆ ਹਨ ਜਿਵੇਂ ਸਾਖੀਆਂ ਸੇਵਾ ਦਾਸ ਉਦਾਸੀ, ਮਹਿਲਾ ਦਸਾਂ ਕੀਆਂ ਸਾਖੀਆਂ, ਸਾਖੀਆਂ ਦਸਾਂ ਪਾਤਸ਼ਾਹੀਆਂ ਕੀਆਂ ਅਤੇ ਪਰਚੀਆਂ ਪਾਤਸ਼ਾਹੀ 10. ਇਨ੍ਹਾਂ ਪਰਚੀਆਂ ਵਿੱਚ 50 ਸਾਖੀਆਂ ਜਾਂ ਹਕਾਇਤਾਂ ਹਨ ਜੋ ਦਸਾਂ ਗ੍ਰੁਰੂਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਹਨ। ਪਹਿਲੇ ਅੱਠ ਗੁਰੂਆਂ ਨਾਲ ਵਾਬਸਤਾ ਇੱਕ ਸਾਖੀ ਹੈ, ਨੌਵੇਂ ਗੁਰੂ ਬਾਰੇ ਚਾਰ ਹਨ ਅਤੇ ਬਾਕੀ ਦੀਆਂ 38 ਦਸਵੇਂ ਗੁਰੂ ਨਾਲ ਸੰਬੰਧਤ ਜੀਵਨ ਝਾਕੀਆਂ ਬਾਰੇ ਹਨ। ਇਨ੍ਹਾਂ ਵਿੱਚ ਮਸੰਦਾਂ ਦੇ ਕਿਰਦਾਰ ਬਾਰੇ ਕਾਫੀ ਕੁੱਝ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਇੱਕ ਵੀ ਵਿਰਤਾਂਤ ਨਹੀਂ। ਇਹ ਸਾਖੀਆਂ ਵੀ ਇਹੋ ਸਿੱਧ ਕਰਦੀਆਂ ਹਨ ਕਿ ਗੁਰੁ ਗੋਬਿੰਦ ਸਿੰਘ ਵੇਲੇ ਦਸਮ ਗ੍ਰੰਥ ਵਰਗੀ ਕੋਈ ਲਿਖਤ ਮੌਜੂਦ ਨਹੀਂ ਸੀ।

    4. ਕੁਇਰ ਸਿੰਘ: ਗੁਰਬਿਲਾਸ ਪਾਤਸ਼ਾਹੀ 10 (1751-?)

    ਇਸ ਗ੍ਰੰਥ ਦਾ ਕਰਤਾ ਇੱਕ ਸਹਿਜਧਾਰੀ ਸਿੱਖ ਕੁਇਰ ਸਿੰਘ ਹੈ। ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣਾ ਕਰਨ ਤੋਂ 43 ਸਾਲ ਬਾਅਦ ਵਿੱਚ ਲਿਖਿਆ ਗਿਆ। ਕਿਉਂਕਿ ਕੁਅਰ ਸਿੰਘ ਭਾਈ ਮਨੀ ਸਿੰਘ ਦਾ ਨਿਕਟ ਸਮਕਾਲੀ ਰਿਹਾ ਸੀ ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਅੰਕਤ ਵਾਕਫੀਅਤ ਮਨੀ ਸਿੰਘ ਦੇ ਵਿਆਖਿਆਨਾਂ ਤੇ ਅਧਾਰਤ ਹੈ (ਫੌਜਾ ਸਿੰਘ, 1968)। ਉਸ ਪਾਸ ਸੈਨਾਪਤਿ ਦੀ ‘ਗੁਰ ਸੋਭਾ’ ਅਤੇ ‘ਬਚਿਤ੍ਰ ਨਾਟਕ’ ਵੀ ਮੌਜੂਦ ਸਨ। ਇਸ ਲਈ ਗੁਰਬਿਲਾਸ ਪਾਤਸ਼ਾਹੀ 10 ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਸੱਭ ਤੋਂ ਵੱਧ ਭਰੋਸੇਯੋਗ ਵਿਸਥਾਰ ਮਿਲਦਾ ਹੈ। ਇਸ ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਦਰਬਾਰ ਸਜਾ ਕੇ ਪੰਜ ਸਿਰ ਮੰਗਣ ਦਾ ਜ਼ਿਕਰ ਹੈ। ਇਕੱਲੇ ਇਕੱਲੇ ਸਿੱਖ ਨੂੰ ਤੰਬੂ ਵਿੱਚ ਲਜਾਇਆ ਗਿਆ ਅਤੇ ਅਗਲਾ ਸਿਰ ਮੰਗਣ ਤੋਂ ਪਹਿਲਾਂ ਲਹੂ ਨਾਲ ਭਿੱਝੀ ਤਲਵਾਰ ਦਰਬਾਰ ਵਿੱਚ ਦਿਖਾਈ ਗਈ। ਇਸ ਸਾਰੇ ਕੌਤਕ ਤੋਂ ਬਾਅਦ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਅਤੇ ‘ਸਿੰਘ’ ਦਾ ਨਾਮ ਦੇ ਕੇ ਕਕਾਰ ਪਹਿਨਾਏ ਗਏ। ਮਗਰੋਂ ਇਸੇ ਬਾਟੇ ਚੌਂ ਗੁਰੂ ਸਾਹਬ ਅੰਮ੍ਰਿਤ ਛੱਕ ਕੇ ਖ਼ੁਦ ਵੀ ਸਿੰਘ ਸਜ ਗਏ ਜਿਸ ਕਰਕੇ ਇਹ ਮਿਸਾਲ, “ਵਾਹ ਵਾਹ ਗੁਰੁ ਗੋਬਿੰਦ ਸਿੰਘ ਆਪੇ ਗੁਰ ਚੇਲਾ” ਮਸ਼ਹੂਰ ਹੋ ਗਈ। ਇਸ ਗ੍ਰੰਥ ਵਿੱਚ ਖੰਡੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਅਤੇ ਅੰਮ੍ਰਿਤ ਛੱਕਣ ਵਾਲਿਆਂ ਲਈ ਰਹਿਤ ਦਾ ਵੀ ਜ਼ਿਕਰ ਹੈ ਅਤੇ ਪੰਜ ਕਕਾਰਾਂ ਦਾ ਵਰਨਣ ਵੀ ਹੈ। ਇਸ ਪੁਸਤਕ ਦੇ ਨੌਵੇਂ ਅਧਿਆਏ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਵਾਰੇ ਵਿਸਥਾਰ ਪੂਰਬਕ ਲਿਖਿਆ ਹੋਇਆ ਹੈ। ਪਰ ਦਸਮ ਗ੍ਰੰਥ ਬਾਰੇ ਕੁੱਝ ਵੀ ਨਹੀਂ ਲਿਖਿਆ ਹੋਇਆ। ਦਸਮ ਗ੍ਰੰਥ ਦੀ ਜਿਸ ਬੀੜ ਨੂੰ ਮਨੀ ਸਿੰਘ ਦੇ ਨਾਂ ਨਾਲ ਜੋੜ ਕੇ ਦਸਮ ਗ੍ਰੰਥ ਦਾ ਭੁਲੇਖਾ ਪਾਇਆ ਜਾ ਰਿਹਾ ਹੈ ਕੀ ਉਸ ਬਾਰੇ ਭਾਈ ਕੁਇਰ ਸਿੰਘ ਨੂੰ ਨਾ ਪਤਾ ਹੁੰਦਾ ਜੋ ਮਨੀ ਸਿੰਘ ਹੋਰਾਂ ਦਾ ਨਿਕਟ ਵਰਤੀ ਰਿਹਾ ਹੈ?
  • Kabir Singh 5. ਕੇਸਰ ਸਿੰਘ ਛਿੱਬੜ: ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ (1779 ਈ. -?)

    ਸਭ ਤੋਂ ਪਹਿਲਾਂ ਕੇਸਰ ਸਿੰਘ ਛਿੱਬੜ ਦੇ ‘ਬੰਸਾਵਲੀਨਾਮਾ ਦਸਾਂ ਪਾਤਸ਼ਹੀਆਂ ਕਾ’ ਨੂੰ 1972 ਵਿੱਚ ਰਤਨ ਸਿੰਘ ਜੱਗੀ ਦੀ ਸੰਪਾਦਨਾ ਹੇਠ ‘ਪਰਖ਼’ ਨਾਮੀ ਪੰਜਾਬੀ ਮੈਗਜ਼ੀਨ (ਸੰਪ. ਸੁਰਿੰਦਰ ਸਿੰਘ ਕੋਹਲੀ) ਵਿੱਚ ਛਾਪਿਆ ਗਿਆ ਸੀ। ਉਸ ਵੇਲੇ ਜੱਗੀ ਅਤੇ ਕੋਹਲੀ ਦੋਹਾਂ ਨੇ ਇਹ ਨਿਰਣਾ ਕੀਤਾ ਸੀ ਕਿ ਭਾਵੇਂ ਛਿੱਬੜ ਦੀ ਇਹ ਰਚਨਾ ਪੁਰਾਨਿਕ ਕਥਾ ਕਥਾਵਾਂ ਦੇ ਪ੍ਰਭਾਵ ਹੇਠ ਲਿਖੀ ਗਈ ਹੈ ਤਾਂ ਵੀ ਇਸ ਵਿੱਚ ਖ਼ਾਲਸਾ ਸਾਜਨ, ਪਾਹੁਲ ਅਤੇ ਗੁਰੂ ਗ੍ਰੰਥ ਸਾਹਿ ਨੂੰ ਗੁਰਗੱਦੀ ਦੇਣ ਬਾਰੇ ਕਈ ਥਾਵਾਂ ਤੇ ਲਿਖਿਆ ਮਿਲਦਾ ਹੈ।

    ਬੰਸਾਵਲੀਨਾਮਾ ਵਿੱਚ ਕੇਸਰ ਸਿੰਘ ਛਿੱਬੜ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਵਲੋਂ ਰਚੇ ਗਏ ਦੋ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ। ਆਦਿ ਗ੍ਰੰਥ ਧੀਰਮਲ ਪਾਸੋਂ ਮੰਗਵਾਉਣ ਦਾ ਹਵਾਲਾ ਵੀ ਦਿੱਤਾ ਹੈ। ਛਿੱਬੜ ਅਨੁਸਾਰ ਗੁਰੁ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦ ਕੀਤੀ ਹੋਈ ਬੀੜ ਨੂੰ (ਜਿਸ ਨੂੰ ਆਦਿ ਗ੍ਰੰਥ ਜਾਂ ਕਰਤਾਰਪੁਰੀ ਬੀੜ ਵੀ ਕਿਹਾ ਜਾਂਦਾ ਹੈ) ਧੀਰਮਲ ਪਾਸੋਂ ਮੰਗਵਾ ਭੇਜਿਆ ਪਰ ਉਸ ਨੇ ਨਾਂਹ ਕਰਦਿਆਂ ਤਾਨ੍ਹਾ ਮਾਰ ਕੇ ਕਿਹਾ ਕਿ ਇਹ ਸਾਨੂੰ ਸਾਡੇ ਦਾਦੇ ਨੇ ਦਿੱਤਾ ਹੈ, ਤੈਨੂੰ ਕਿਉਂ ਦੇ ਦਈਏ, ਤੂੰ ਗੁਰੂ ਏਂ ਹੋਰ ਲਿਖ ਲੈ। ਧੀਰਮਲ ਜੀ ਦੇ ਕਹਿਣ ਦਾ ਸਿੱਧਾ ਮਤਲਬ ਇਹ ਸੀ ਕਿ ਜੋ ਪੁਰਸ਼ ਗੁਰੂ ਦੀ ਗੱਦੀ ਤੇ ਵਿਰਾਜਮਾਨ ਹੁੰਦਾ ਹੈ ਉੇਸ ਨੂੰ ਸਾਰੀ ਗਰੁਬਾਣੀ ਜ਼ੁਬਾਨੀ ਯਾਦ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਦੁਬਾਰਾ ਲਿਖ ਸਕਦਾ ਹੈ। ਫਲਸਰੂਪ, ਗੁਰੂ ਸਾਹਿਬ ‘ਗੁਰੂ ਗ੍ਰੰਥ ਸਾਹਿਬ’ ਨੂੰ ਖੁਦ ਸੰਪੁਰਨ ਕਰਨ ਲੱਗ ਪਏ। ਉਸ ਦਾ ਆਕਾਰ ਕਾਫੀ ਵੱਡਾ ਬਣ ਗਿਆ ਅਤੇ ਵੱਡੇ ਆਕਾਰ ਨੂੰ ਅਸੀਂ ਅਕਸਰ ਸਮੁੰਦਰ ਦੀ ਵਿਸ਼ਾਲਤਾ ਨਾਲ ਅਲੰਕਾਰਕ ਕਰਦੇ। ਇਸ ਲਈ ਛਿੱਬੜ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਆਦਿ ਗ੍ਰੰਥ’ ਨੂੰ ਹੀ ‘ਸਮੁੰਦਰ ਸਦਾਗਰ’ ਗ੍ਰੰਥ ਦਾ ਨਾਂ ਦਿੱਤਾ ਜਾਪਦਾ ਹੈ। ਇਹ ਗ੍ਰੰਥ ਉਸ ਅਨੁਸਤਰ ਸੰਮਤ 1758 (1701 ਈ.) ਵਿੱਚ ਸਰਸਾ ਨਦੀ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ। ਕਿਸੇ ਦੂਸਰੇ ਬੇਨਾਮਾਂ ਗ੍ਰੰਥ ਦਾ ਜ਼ਿਕਰ ਵੀ ਹੈ ਜੋ ਪਹਿਲੇ ਨਾਲੋਂ ਵੱਖਰਾ ਸੀ ਅਤੇ ਇਸ ਵਿੱਚ ਅਵਤਾਰ ਲੀਲ੍ਹਾ ਅੰਕਤ ਸੀ। ਇਹ ਗ੍ਰੰਥ ਵੀ, ਛਿੱਬੜ ਅਨੁਸਾਰ, ਜੰਗ ਵਿੱਚ ਖਿੰਡ-ਪੁੰਡ ਗਿਆ ਸੀ। ਪਹਿਲੀ ਬੀੜ ਦਾ ਕੋਈ ਕੋਈ ਪੱਤਰਾ ਸਿੰਘਾਂ ਦੇ ਹੱਥ ਲੱਗਾ ਸੀ ਜਿਸ ਦੀਆਂ 91 ਸਤਰਾਂ ਛਿਬੜ ਹੋਰਾਂ ਨੇ ਵੀ ਦੇਖੀਆਂ ਸਨ ਅਤੇ ਦੂਜੇ ਗ੍ਰੰਥ ਦੇ ਸੱਤ ਪੱਤਰੇ ਲਾਹੌਰ ਦੇ ਇੱਕ ਸਿੰਘ ਹੱਥ ਲੱਗੇ ਸਨ ਜਿਨ੍ਹਾਂ ਦਾਂ ਦੀਦਾਰ ਵੀ ਛਿੱਬੜ ਹੋਰਾਂ ਕੀਤਾ। ਸਵਾਲ ਪੈਦਾ ਹੁੰਦਾ ਹੈ ਕਿ ਜੇ ਛਿੱਬੜ ਨੇ ‘ਸਮੁੰਦਰ ਸਾਗਰ’ ਦੀਆਂ 91 ਸਤਰਾਂ ਅਤੇ ਅਵਤਾਰ ਲੀਲ੍ਹਾ ਵਾਲੇ ਗ੍ਰੰਥ ਦੇ ਸੱਤ ਪਤਰੇ ਦੇਖੇ ਸਨ ਤਾਂ ੳਨ੍ਹਾਂ ਦਾ ਉਤਾਰ ਜਾਂ ਵੇਰਵਾ ਕਿਉਂ ਨਹੀਂ ਦਿੱਤਾ? ਮੁੱਕਦੀ ਗੱਲ ਇਹ ਹੈ ਜਿਨ੍ਹਾਂ ਦੋ ਬੀੜਾਂ ਦਾ ਜ਼ਿਕਰ ਕੇਸਰ ਸਿੰਘ ਛਿੱਬੜ ਕਰਦਾ ਹੈ ਉਹ ਤਾਂ ਨਸ਼ਟ ਹੋ ਗਈਆਂ ਸਨ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਗ੍ਰੰਥ ਵਿੱਚ ਬਚਿੱਤਰ ਨਾਟਕ, ਚੰਡੀ ਚ੍ਰਿਤਰ, ਚੰਡੀ ਦੀ ਵਾਰ, ਚ੍ਰਿਤਰੋਪਾਖਿਆਨ, ਚੌਬੀਸ ਅਵਤਾਰ ਦਾ ਜ਼ਿਕਰ ਨਹੀਂ ਜੋ ਅਖੌਤੀ ਦਸਮ ਗ੍ਰੰਥ ਦੇ ਮੁੱਖ ਭਾਗ ਹਨ। ਦਰਅਸਲ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ। ਫਲਸਰੂਪ, ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਸਮੇਂ ਅਤੇ ਅਕਾਲ ਚਲਾਣਾ ਕਰਨ ਤੋਂ ਬਾਅਦ ਕਿਸੇ ਵੀ ਗ੍ਰੰਥ ਦਾ ਨਾਂ ‘ਦਸਮ ਗ੍ਰੰਥ’ ਨਹੀਂ ਸੀ
  • Kabir Singh ਇਸ ਵਿੱਚ ਕੋਈ ਛੱਕ ਨਹੀਂ ਕਿ ਛਿੱਬੜ ਖ਼ਾਲਸਾ ਸਾਜਨਾ ਨਾਲ ਸੰਬੰਧਤ ਸਾਰੀਆਂ ਰਹੁਰੀਤਾਂ ਅਤੇ ਰਹਿਤਾਂ ਦਾ ਜ਼ਿਕਰ ਕਰਦਾ ਹੈ ਜਿਵੇਂ, ਪੰਜ ਪਿਆਰੇ, ਪਾਹੁਲ, ਕੇਸ, ਨਾਂ ਨਾਲ ਸਿੰਘ ਦੀ ਵਰਤੋਂ, ਸ਼ਾਸਤਰ ਬੱਧ ਹੋਣਾ, ਬਾਣੀ ਪੜ੍ਹਨਾ, ਦੇਹਧਾਰੀ ਗੁਰੂ ਦਾ ਅੰਤ ਅਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਣਾ ਅਦਿ। ਪਰ ਪ੍ਰੋ. ਗਰੇਵਾਲ ਦੇ ਕਹਿਣ ਮੁਤਾਬਿਕ ਛਿੱਬੜ ਇਨ੍ਹਾਂ ਮਹੱਤਵਪੂਰ ਘਟਨਾਵਾਂ ਨੂੰ ਓਨੀ ਅਹਿਮੀਅਤ ਨਹੀਂ ਦਿੰਦਾ ਜਿੰਨੀ ਦੇਣੀ ਚਾਹੀਦੀ ਸੀ ( “…he talks of all these in a manner that imparts no significance to them.” ) ਉਦਾਹਰਨ ਵਜੋਂ, ਰਹਿਤਾਂ ਦੀ ਵਿਆਖਿਅ ਕਰਦਾ ਹੋਇਆ ਛਿੱਬੜ ਲਿਖਦਾ ਹੈ ਕਿ ਕੇਸ ਰੱਖਣਾ ਜਨਊ ਪਹਿਨਣ ਅਤੇ ਟਿੱਕਾ ਲਾਉਣ ਬਰਾਬਰ ਹੈ। ਪਾਹੁਲ ਦਾ ਪੰਜ ਪਿਆਰਿਆਂ ਨਾਲ ਅਤੇ ਮਸੰਦਾਂ ਨੂੰ ਸਾੜਨ ਨਾਲ ਕੋਈ ਸੰਬੰਧ ਨਹੀਂ ਜਿਸ ਦਾ ਸਿੱਧਾ ਅਰਥ ਇਹ ਨਿਕਲਦਾ ਹੈ ਕਿ ‘ਆਪੇ ਗੁਰ ਚੇਲਾ’ ਦੇ ਸੰਕਲਪ ਦੀ ਕੋਈ ਮਹੱਤਤਾ ਜਾਂ ਹੋਂਦ ਨਹੀਂ। ਬੰਸਾਬਲੀਨਾਮਾ ਬ੍ਰਾਹਮਣੀਕਲ ਕੱਟੜ ਸੋਚ ਦੀ ਪੈਦਾਵਾਰ ਹੋਣ ਕਰਕੇ ਸਿੱਖ ਇਤਿਹਾਸ ਦੀ ਮੂਲ ਧਾਰਾ ਦਾ ਸੋਮਾ ਸਰੋਤ ਨਹੀਂ ਜਾਂ ਬਕੌਲ ਗਰੇਵਾਲ,. .”does not belong to the central stream of Sikh literature.” ਬੰਸਾਬਲੀਨਾਮਾ ਵਿੱਚ ਜਿਨ੍ਹਾਂ ਦੋ ਵਾਧੂ ਗ੍ਰੰਥਾਂ (ਸਮੁੰਦਰ ਸਾਗਰ’ ਅਤੇ ‘ਅਵਤਾਰ ਲੀਲਾ) ਦਾ ਜ਼ਿਕਰ ਕੀਤਾ ਗਿਆ ਹੈ ਉਹ ਵੀ ਛਿੱਬੜ ਦੀ ਬ੍ਰਾਹਮਣੀਕਲ ਸੋਚ ਦੀ ਮਨਘੜਤ ਪੈਦਾਵਾਰ ਜਾਪਦੇ ਹਨ। ਪਿਆਰਾ ਸਿੰਘ ਪਦਮ ਨੇ ਛਿੱਬੜ ਦੇ ਬੰਸਾਬਲੀਨਾਮੇ ਦੀਆਂ ਉਣਤਾਈਆਂ ਦੇ ਕਈ ਹੋਰ ਪੱਖ ਵੀ ਉਘਾੜੇ ਹਨ ਜਿਨ੍ਹਾਂ ਵਿਚੋਂ ਕੁੱਝ ਕੁ ਪਦਮ ਦੀ ਭਾਸ਼ਾ ਵਿੱਚ ਹੇਠਾਂ ਵਿਅਕਤ ਕੀਤੇ ਜਾਂਦੇ ਹਨ।

    1. ਲੇਖਕ ਨੇ “ਇਤਿਹਾਸਕਾਰੀ ਦੀ ਚਿੱਟੀ ਚਾਦਰ ਉੱਤੇ ਥਾਂ ਥਾਂ ਖ਼ਾਮੁਖ਼ਾ ਪੁਰਾਣਿਕ ਗੱਪਾਂ ਦਾ ਕਲੰਕ ਲਾ ਛੱਡਿਆ ਹੈ ਤੇ ਇਸ ਨਾਲ ਇਤਿਹਾਸਕਾਰੀ ਨੂੰ ਬਹੁਤ ਠੇਸ ਪਹੁੰਚੀ ਹੈ। ਫਿਰ ਇਨ੍ਹਾਂ ਪੁਰਾਣਕ ਕਥਾਵਾਂ ਨੂੰ ਇਤਨਾ ਵਿਸਥਾਰ ਦਿੱਤਾ ਹੈ ਕਿ ਕਿਤੇ ਕਿਤੇ ਅਸਲ ਇਤਿਹਾਸਕ ਵਿਥਿਆ ਬਿਲਕੁਲ ਅੱਖੋਂ ਉਕਲੇ ਹੋ ਗਈ ਹੈ”।

    1. “ਲੇਖਕ ਦੇ ਮਨ ਉੱਤੇ ਕਰਮ-ਸਿਧਾਂਤ ਵੀ ਭੈੜੀ ਤਰਾਂ ਛਾਇਆ ਹੋਇਆ ਹੈ। …ਔਰੰਗਜ਼ੇਬ ਬਾਰੇ ਇਹ ਕਿਹਾ ਹੈ ਕਿ ਉਹ ਦੁਆਪਰ ਵਿੱਚ ਕਿਸੇ ਟੋਭੇ ਅੰਦਰ ਕਛੋਪਰਾ ਬਣ ਕੇ ਫਿਰ ਰਿਹਾ ਸੀ, ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਇੱਟਾਂ ਮਾਰ ਕੇ ਮਾਰਿਆ ਸੀ। ਸੋ ਹੁਣ ਉਹ ਬਾਦਸ਼ਾਹ ਹੋ ਕੇ ਉਸ ਕਾਰੇ ਦਾ ਬਦਲਾ ਲੈ ਰਿਹਾ ਹੇ। ਇਹੋ ਜਿਹੀਆਂ ਕਾਲਪਨਿਕ ਕਹਾਣੀਆਂ ਇਤਿਹਾਸਕਾਰੀ ਦੀ ਸੋਭਾ ਨਹੀਂ ਵਧਾਉਂਦੀਆਂ, ਲੇਖਕ ਦੇ ਗੁਆਚੇ ਦਿਮਾਗੀ ਸੰਤੁਲਨ ਦਾ ਦਿਖਾਵਾ ਕਰਦੀਆਂ ਹਨ”।

    1. “ਅਜੇਹੀਆਂ ਮਨਘੜਤ ਕਥਾਵਾਂ ਲਿਖ ਕੇ ਲੇਖਕ ਸਤਿਗੁਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਤੇ ਸ਼ਹੀਦੀਆਂ ਨੂ ਵੀ ਮਿੱਟੀ ਘੱਟੇ ਰੋਲ ਬੈਠਦਾ ਹੈ ਕਿ ਜੇ ਇਹ ਪਿਛਲੇ ਜਨਮ ਦੇ ਗ਼ਲਤ ਕੰਮਾਂ ਦਾ ਹੀ ਫਲ ਸੀ ਤਾਂ ਅਸੀਂ ਇਨ੍ਹਾਂ ਨੂੰ ਸ਼ਹੀਦ ਕਹਿ ਕੇ ਕਿਵੇਂ ਸ਼ਰਧਾਂਜਲੀ ਅਰਪਣ ਕਰ ਸਕਦੇ ਹਾਂ”।
  • Kabir Singh 1. “ਕੇਸਰ ਸਿੰਘ ਛਿੱਬੜ ਬ੍ਰਾਹਮਣ ਹੈ, ਗੁਰਬਾਣੀ ਦੇ ਇਸ ਸਿਧਾਂਤ ਤੋਂ ਵੀ ਜਾਣੂ ਹੈ ਕਿ ਸਿੱਖੀ ਵਿੱਚ ਜਾਤ ਪਾਤ ਦੀ ਮਾਨਤਾ ਨਹੀਂ ਹੈ ਤੇ ਨਾ ਹੀ ਬ੍ਰਾਹਮਣ ਵਰਣ ਦੀ ਸਰਬੋਤਮਤਾ ਸਿੱਖੀ ਨੂੰ ਪਰਵਾਨ ਹੈ। ਪਰ ਉਹ ਫਿਰ ਵੀ ਜੱਥੇ ਦਾਅ ਲਗਦਾ ਹੈ, ਹਰ ਥਾਂ ਬ੍ਰਾਹਮਣਾਂ ਦੀ ਤਾਰੀਫ ਦੇ ਪੁਲ ਬੰਨ੍ਹ ਛੱਡਦਾ ਹੈ”।

    1. “ਗੁਰੂ ਸਾਹਿਬ ਨੇ ਪੰਡਤਾਂ ਦੇ ਕਹੇ ਕਹਾਏ ਦੇਵੀ ਪੂਜਾ ਲਈ ਹੋਮ ਯੱਗ ਦਾ ਪ੍ਰਬੰਧ ਕਰਾਇਆ ਕਿਉਂਕਿ ਸਾਰੇ ਮੁਖੀ ਬ੍ਰਾਹਮਣ ਇਹੋ ਰਾਇ ਦਿੰਦੇ ਸਨ ਕਿ ਮਲੇਛਾਂ ਦੇ ਨਾਸ ਲਈ ਵੇਵੀ ਪ੍ਰਗਟ ਕਰਨਾ ਅਤਿ ਜਰੂਰੀ ਹੈ…ਇਸ ਭ੍ਰਾਂਤੀ ਨੂੰ ਦੂਰ ਕਰਨ ਲਈ ਨਾਟਕ ਰਚਨਾ ਜ਼ਰੂਰੀ ਸੀ। …ਸੋ ਲੋਕਾਂ ਦੀ ਇਹ ਭਾਵਨਾ ਦੇਖ ਕੇ ਸਤਿਗੁਰਾਂ 1735 ਬਿ: (1678 ਈ.) ਵਿੱਚ ਹੋਮ ਯੱਗ ਦਾ ਪ੍ਰਬੰਧ ਕਰਵਾਇਆ ਤੇ ਬ੍ਰਾਹਮਣਾਂ ਨੂੰ ਵੀ ਇਧਰੋਂ ਉਧਰੋਂ ਬੁਲਾਇਆ। ਦੇਵੀ ਤਾਂ ਪ੍ਰਗਟ ਨਾ ਹੋਈ ਪਰ ਸਤਿਗੁਰਾਂ ਸਾਰੀ ਸਮੱਗਰੀ ਅਗਨੀ ਭੇਂਟ ਕਰ ਕੇ ਤੇਗ ਚਮਕਾਈ ਤੇ ਸਾਰੇ ਲੋਕਾਂ ਨੂੰ ਦਿਖਾਈ ਕਿ ਇਹੋ ਤੇਗ ਦੇਵੀ ਹੈ ਜੋ ਦੁਸ਼ਟਾਂ ਦਾ ਨਾਸ਼ ਕਰ ਕੇ ਗ਼ਰੀਬਾਂ ਧਰਮੀਆਂ ਦੀ ਜੈ ਜੈ ਕਾਰ ਕਰਾਏਗੀ”।

    ਇਨ੍ਹਾਂ ਇਤਿਹਾਸਕ ਭੁਲਾਂ ਤੋਂ ਸਿਵਾਏ ਛਿੱਬੜ ਨੇ ਕਈ ਹੋਰ ਗੁਰੂ ਕਾਲ ਦੇ ਸਾਕ ਸੰਬੰਦਾਂ ਬਾਰੇ ਵੀ ਗ਼ਲਤ ਬਿਆਨੀਆਂ ਕੀਤੀਆਂ ਹਨ।

    6. ਸਰੂਪ ਦਾਸ ਭੱਲਾ: ਮਹਿਮਾ ਪ੍ਰਕਾਸ (1776 ਈ.)

    ਇਹ ਗ੍ਰੰਥ ਸਰੂਪ ਦਾਸ ਭੱਲਾ ਵਲੋਂ 1776 ਈ. ਵਿੱਚ ਲਿਖਿਆ ਗਿਆ। ਇਸ ਵਿੱਚ ਉਸ ਨੇ ਗੁਰੂ ਗੋਬਿੰਦ ਜੀ ਵਲੋਂ ਲਿਖੇ ‘ਵਿਦਿਆ ਸਾਗਰ’ ਨਾਮੀਂ ਗ੍ਰੰਥ ਦਾ ਜ਼ਿਕਰ ਹੈ। ਭੱਲਾ ਲਿਖਦਾ ਹੈ ਕਿ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਨੇ ਪੁਰਾਤਨ ਸੰਸਕ੍ਰਿਤ ਸਾਹਿਤ ਨੂੰ ਖੁਦ ਪੰਜਾਬੀ ਵਿੱਚ ਅਨੁਵਾਦ ਕਰਕੇ ‘ਵਿਦਿਆ ਸਾਗਰ ਗ੍ਰੰਥ’ ਬਣਾਇਆ। ਇਸ ਕਾਰਜ ਲਈ ਉਨ੍ਹਾਂ ਨੇ ਸਿੱਖਾਂ ਨੂੰ ਕਿਹਾ ਕਿ ਬਨਾਰਸ ਤੋਂ, ਜੋ ਪੁਰਾਨਕ ਸਾਹਿਤ ਦਾ ਕੇਂਦਰ ਹੈ, ਵਿਦਵਾਨ ਪੰਡਤਾਂ ਨੂੰ ਲੱਭ ਕੇ ਲਿਆਉ ਜੋ ਪੁਰਾਨਕ ਸਾਹਿਤ ਵਿੱਚ ਨਿਪੁਨ ਹੋਣ, ਅਤੇ ਆਪਣੇ ਆਪਣੇ ਗ੍ਰੰਥ ਨਾਲ ਲਿਆਉਣ। ਪੰਡਤ ਆਪਣੇ ਨਾਲ ਚਾਰ ਵੇਦ, ਅਠਾਰਾਂ ਪੁਰਾਨ, ਛੇ ਸ਼ਾਸ਼ਤਰ/ਸਿਮ੍ਰਤੀਆਂ, ਚੌਬੀਸ ਅਵਤਾਰ, ਅਤੇ ਚਾਰ ਸੌ ਚਾਰ ਨਵੇਂ ਤ੍ਰੀਆ ਚਲਿੱਤ੍ਰ ਨਾਲ ਲਿਆਏ। ਗੁਰੂ ਸਾਹਿਬ ਨੇ ਪੰਡਤਾਂ ਨੂੰ ਦਰਬਾਰ ਵਿੱਚ ਇਕੱਤਰ ਕੀਤਾ ਅਤੇ ਨਾਲ ਹੀ ਕੁੱਝ ਸਿਆਣੇ ਗੁਰਮੁਖੀ ਲਿਖਣ ਵਾਲੇ ਸਿਖਾਂ ਨੂੰ ਵੀ ਬੁਲਾ ਲਿਆ। ਪੰਡਤਾਂ ਨੂੰ ਕਿਹਾ ਕਿ ਤੁਸੀਂ ਗ੍ਰੰਥਾਂ ਵਿਚੋਂ ਪੜ੍ਹੀ ਜਾਉ, ਅਸੀਂ ਇਸ ਦਾ ਗਰੁਮੁਖੀ ਵਿੱਚ ਅਨੁਵਾਦ ਕਰੀ ਜਾਵਾਂਗੇ ਅਤੇ ਸਿੱਖ ਲਿਖਾਰੀ ਗੁਰਮੁਖੀ ਵਿੱਚ ਲਿਖੀ ਜਾਣਗੇ। ਅਨੁਵਾਦ ਤੋਂ ਬਾਅਦ ਇਹ ਸਾਰਾ ਸਾਹਿਤ ਇਕੱਤਰ ਕਰਕੇ ‘ਵਿਦਿਆ ਸਾਗਰ ਗ੍ਰੰਥ’ ਤਿਆਰ ਕੀਤਾ ਗਿਆ ਤਾਕਿ ਸੰਗਤ ਇਸ ਨੂੰ ਸੌਖ ਨਾਲ ਪੜ੍ਹ ਸਕੇ। ਗੁਰੂ ਸਾਹਿਬ ਦੇ ਇਸ ਕਰਤਵ ਤੋਂ ਸੰਗਤ ਬਹੁੱਤ ਨਿਹਾਲ ਹੋਈ।
  • Kabir Singh ਜੇ ਸਰੂਪ ਦਾਸ ਭੱਲਾ ਦੀ ਲਿਖਤ ਦਾ ਵਿਸ਼ਲੇਸ਼ਣ ਕਰੀਏ ਤਾਂ ਕਈ ਸਵਾਲ ਖੜੇ ਹੋ ਜਾਂਦੇ ਹਨ ਜਿਵੇਂ:

    1. ਜੇ ਪੁਰਾਨਕ ਸਾਹਿਤ ਸਿੱਖ ਸੰਗਤਾਂ ਲਈ ਐਨਾ ਹੀ ਮਹੱਤਵਪੂਰਨ ਸੀ ਤਾਂ ਕੀ ਗੁਰੂ ਸਾਹਿਬ ਖੁਦ ਇਸ ਨੂੰ ਸਿੱਧਾ ਸੰਸਕ੍ਰਿਤ ਵਿਚੋਂ ਅਨੁਵਾਦ ਕਰਕੇ ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਨਹੀਂ ਲਿਖ ਜਾਂ ਲਿਖਵਾ ਸਕਦੇ ਸਨ? ਪੰਡਤਾਂ ਨੂੰ ਬਲਾਉਣ ਦੀ ਕੀ ਲੋੜ ਪਈ ਸੀ?

    2. ਗੁਰਮੁਖੀ ਜਾਂ ਬ੍ਰਿਜ ਭਾਸ਼ਾ ਵਿੱਚ ਲਿਖਣ ਵਾਲੇ ਗੁਰੂ ਸਾਹਿਬ ਦੇ ਦਰਬਾਰੀ ਕਵੀ ਜਾਂ ਨਿਕਟ ਵਰਤੀ ਸਿੱਖ ਵਿਦਵਾਨ ਹੀ ਹੋਣਗੇ ਜਿਨ੍ਹਾਂ ਵਿੱਚ ਸੈਨਾਪਤਿ, ਨੰਦ ਲਾਲ ਗੋਆ, ਭਾਈ ਗੁਰਦਾਸ ਦੂਜਾ, ਭਾਈ ਚੌਪਾ ਸਿੰਘ, ਭਾਈ ਮਨੀ ਸਿੰਘ ਆਦਿ ਸ਼ਾਮਿਲ ਸਨ। ਇਨ੍ਹਾਂ ਮਹਾਂ ਪੁਰਸ਼ਾ ਨੇ ਆਪਣੀਆਂ ਲਿਖਤਾਂ ਵਿੱਚ ਤਾਂ ਕਿਸੇ ‘ਵਿਦਿਆ ਸਾਗਰ ਗ੍ਰੰਥ’ ਦਾ ਜ਼ਿਕਰ ਤੱਕ ਨਹੀਂ ਕੀਤਾ।

    3. ਉਨ੍ਹਾਂ ਨੇ ਜੇ ਪੁਰਾਨਕ ਗ੍ਰੰਥ ਸੰਸਕ੍ਰਿਤ ਵਿਚੋਂ ਪੰਜਾਬੀ ਵਿੱਚ ਅਨੁਵਾਦ ਕੀਤੇ ਹੁੰਦੇ ਤਾਂ ਕਥਤ ਦਸਮ ਗ੍ਰੰਥ ਵਿਚ, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਵਰਗੀ ਠੇਠ ਪੰਜਾਬੀ ਵਿੱਚ ਲਿਖੀ ਹੋਈ ਬਾਣੀ ਮਿਲਣੀ ਚਾਹੀਦੀ ਸੀ। ਪਰ ਸਮਕਾਲੀ ਦਸਮ ਗ੍ਰੰਥ ਵਿੱਚ ਠੇਠ ਪੰਜਾਬੀ ਵਿੱਚ ਲਿਖੀ ਹੋਈ ਕੋਈ ਰਚਨਾ ਨਹੀਂ ਮਿਲਦੀ। ਬਹੁਤੀ ਰਚਨਾ ਬ੍ਰਿਜ ਭਾਸ਼ਾ ਅਤੇ ਹਿੰਦਵੀ ਵਿੱਚ ਹੈ ਅਤੇ ਕਿਤੇ ਕਿਤੇ ਉਸ ਵੇਲੇ ਦੀ ਲੌਕਕ ਪੰਜਾਬੀ ਦਾ ਮਿਸ਼ਰਨ ਮਿਲਦਾ ਹੈ।

    4. ਜੇ ਮਨ ਵੀ ਲਿਆ ਜਾਵੇ ਕਿ ਗੁਰੂ ਸਾਹਬ ਨੇ ‘ਵਿਦਿਆ ਸਾਗਰ ਗ੍ਰੰਥ’ ਰਚਿਆ ਸੀ ਅਤੇ ਉਹ 1701 ਈ. ਵਿੱਚ ਸਿਰਸਾ ਨਦੀ ਨੂੰ ਪਾਰ ਕਰਦਿਆਂ ਨਸ਼ਟ ਹੋ ਗਿਆ ਸੀ ਤਾਂ ਅਯੋਕਾ ਦਸਮ ਗ੍ਰੰਥ ਕਿੱਥੋਂ ਅਤੇ ਕਿੱਦਾਂ ਪੈਦਾ ਹੋ ਗਿਆ?

    ਉਨੀਵੀਂ ਸਦੀ ਦਾ ਸਿੱਖ ਇਤਿਹਾਸ

    1. ਭਾਈ ਸੰਤੋਖ ਸਿੰਘ: ਸਿਰੀ ਗੁਰਪਰਤਾਪ ਸੂਰਜ ਗ੍ਰੰਥ (1843 ਈ.) ‘ਸਿਰੀ ਗੁਰਪਰਤਾਪ ਸੂਰਜ ਗ੍ਰੰਥ’ ਵਿਚ, ਗੁਰੂ ਕਾਲ ਦੀ ਵਿਸਥਾਰ ਸਹਿਤ ਕੀਤੀ ਹੋਈ ਵਿਆਖਿਆ ਹੈ। ਮਹਾਂ ਕਵੀ ਸੰਤੋਖ ਸਿੰਘ ਗੁਰੂ ਗੋਬਿੰਦ ਸਿੰਘ ਦੇ
  • Kabir Singh ਦਰਬਾਰ ਦੀਆਂ ਗਤੀਆਂ ਵਿਧੀਆਂ ਦਾ ਵਿਸਥਾਰ ਸਹਿਤ ਲੇਖਾ ਜੋਖਾ ਕਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਵਾਰ ਗੁਰੂ ਸਾਹਿਬ ਦੇ ਦਰਬਾਰ ਵਿੱਚ 52 ਕਵੀਆਂ ਦਾ ਜ਼ਿਕਰ ਇਸ ਗ੍ਰੰਥ ਵਿੱਚ ਆੲਆ ਹੈ। ਗੁਰੂ ਸਾਹਿਬ ਦੀ ਨਿਗਰਾਨੀ ਹੇਠ 52 ਕਵੀਆਂ ਵਲੋਂ ਲਿਖੇ ਗਏ ‘ਵਿੱਦਿਆਧਰ ਗ੍ਰੰਥ’ ਦਾ ਹਵਾਲਾ ਵੀ ਮਹਾਂ ਕਵੀ ਸੰਤੋਖ ਸਿੰਘ ਦੇ ਗ੍ਰੰਥ ਵਿੱਚ ਮਿਲਦਾ ਹੈ। ਉਹ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਬਵੰਜਾ ਪੱਕੇ ਕਵੀ ਸਨ ਅਤੇ ਕੁੱਝ ਸੈਲਾਨੀ ਕਵੀ ਆਉਂਦੇ ਜਾਂਦੇ ਰਹਿੰਦੇ ਸਨ। ਇਨ੍ਹਾਂ ਸਾਰਿਆਂ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਬਰੀਕ ਬਰੀਕ ਅੱਖਰਾਂ ਵਿੱਚ ਬਾਣੀ ਲਿਖੀ। ਜਦ ਪੱਤਰਿਆਂ ਨੂੰ ਤੋਲਿਆ ਤਾਂ ਕਾਗ਼ਜ਼ ਦਾ ਭਾਰ ਨੌ ਮਣ ਨਿਕਲਿਆ। ਸਿੱਧ ਹੈ ਕਿ ਇੱਕ ਚੌਖਾ ਮੋਟਾ ਗ੍ਰੰਥ ਬਣਿਆ ਹੋਵੇਗਾ ਜਿਸ ਨੂੰ ‘ਵਿਦਿਯਾਧਰ ਗ੍ਰੰਥ’ ਦਾ ਨਾਂ ਦਿੱਤਾ ਗਿਆ। ਏਥੇ ਦੋ ਸਵਾਲ ਉਠਦੇ ਹਨ। ਪਹਿਲਾ, ਕੀ ਕਵੀਆਂ ਨੂੰ ਲਿਖਣ ਲਈ ਕੋਈ ਧਾਰਮਿਕ ਵਿਸ਼ਾ ਦਿੱਤਾ ਗਿਆ ਸੀ ਤਾਕਿ ਸਿੱਖ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਲਈ ਗ੍ਰੰਥ ਨੂੰ ਕੋਈ ਤਰਤੀਬ ਦੱਤੀ ਜਾ ਸਕੇ? ਦੂਜਾ, ਜੇ ਵਿਸ਼ੇ ਦਿੱਤੇ/ਵੰਡੇ ਹੋਏ ਨਹੀਂ ਸਨ ਤਾਂ ਗ੍ਰੰਥ ਦੀ ਸੰਪਾਦਨਾ ਵੇਲੇ ਬਾਣੀ ਦੀ ਤਰਤੀਬ ਕਿੱਦਾਂ ਕੀਤੀ ਗਈ ਹੋਵੇਗੀ? ਪ੍ਰਚੱਲਤ ਦਸਮ ਗ੍ਰੰਥ ਦੇ 1428 ਸਫਿਆਂ ਤੇ ਜਾਪੁ ਸਾਹਿਬ ਤੋਂ ਲੈਕੇ ਹਿਕਾਇਤਾਂ ਤੱਕ 15 ਪਰਕਾਰ ਦੀਆਂ ਬਾਣੀਆ ਅਤੇ ਕਥਾ ਕਹਾਣੀਆਂ ਦਰਜ ਹਨ। ਹੋ ਸਕਦਾ ਹੈ ਕਿ ਗੁਰੂ ਸਾਹਿਬ ਨੇ ਕਵੀਆਂ ਦੀ ਭਾਸ਼ਾਈ ਪਿੱਠਭੂਮੀ ਦੇਖ ਕੇ ਅਤੇ ਗਿਆਨ ਦੀ ਨਿਪੁੰਤਾ ਦੇ ਆਧਾਰ ਤੇ ਵੱਖ ਵੱਖ ਕਵੀਆਂ ਨੂੰ ਲੋੜੀਂਦੇ ਵਿਸ਼ੇ ਦਿੱਤੇ ਹੋਣ, ਜਾਂ ਕਵੀਆਂ ਨੇ ਆਪਣੀ ਕਾਬਲੀਅਤ ਦੇ ਆਧਾਰ ਤੇ ਖੁੱਦ ਚੁਣੇ ਹੋਣ। ਇਸ ਮਨੌਤ ਅਨੁਸਾਰ ਇਸ ਵਿਚਾਰ ਦੀ ਸਮਝ ਵੀ ਲੱਗ ਜਾਂਦੀ ਹੈ ਕਿ ਦਸਮ ਗ੍ਰੰਥ ਵਿਚਲੀਆਂ ਅਸਲੀ ਬਾਣੀਆਂ ਜਿਵੇਂ ਜਾਪੁ ਸਾਹਿਬ, ਅਕਾਲ ਉਸਤਤਿ (ਕੁਝ ਅੰਤਲੇ ਸੁਆਲਾਂ ਤੋਂ ਵਗੈਰ), ਜ਼ਫਰਨਾਮਾ, ਤੇਤੀ ਸਵੈਯੇ, ਸ਼ਬਦ ਹਜ਼ਾਰੇ (ਮਿੱਤਰ ਪਿਆਰੇ ਤੋਂ ਵਗੈਰ), ਇੱਕ ਚੌਪਈ ਗੁਰੁ ਗੋਬਿੰਦ ਸਿੰਘ ਜੀ ਨੇ ਆਪ ਲਿਖੀਆਂ ਹੋਣ ਅਤੇ ਬਾਕੀ ਦੀਆਂ ਲਿਖਤਾਂ (ਚੌਬੀਸ ਅਵਤਾਰ, ਬ੍ਰਹਮ ਅਵਤਾਰ, ਰੁਦਰ ਅਵਤਾਰ, ਚਰਿਤ੍ਰੋ ਪਾਖਯਾ ਆਦਿ) ਇਨ੍ਹਾਂ ਕਵੀਆਂ ਦੀਆਂ ਕਿਰਤਾਂ ਹੋਣ। ‘ਨਾਨ ਬਿਧਿ ਕਵਿਤਾ ਰਚੀ ਰਖਿ ਰਖਿ ਨੌ ਰਸਿ ਰੀਤ’ ਦਾ ਅਰਥ ਵੀ ਇਹੋ ਹੈ ਕਿ ਕਈ ਪਰਕਾਰ ਦੀ ਕਵਿਤਾ ਨੌਂ ਰਸਾਂ ਵਿੱਚ ਰਚੀ ਗਈ। ਕਾਵਿ ਸ਼ਾਸਤਰ ਅਨੁਸਾਰ ਕਵਿਤਾ ਦੇ ਨੌਂ ਰਸ ਇਹ ਹਨ: ਸ਼ਿੰਗਾਰ, ਹਾਸ, ਕਰੁਣਾ, ਰੌਦਰ, ਵੀਰ, ਭਿਆਨਕ, ਬੀਭਤਸ, ਅਦਭੁਤ, ਅਤੇ ਸ਼ਾਂਤ ਰਸ। ਕਥਤ ਦਸਮ ਗ੍ਰੰਥ ਵਿਚੋਂ ਇਨ੍ਹਾਂ ਸਾਰੇ ਰਸਾਂ ਦੀ ਕਵਿਤਾ ਦੀਆਂ ਬੰਨਗੀਆਂ ਮਿਲਦੀਆਂ ਹਨ। ਇਸ ਲਈ ਇਸ ਗ੍ਰੰਥ ਵਿੱਚ ਵਿਸ਼ਿਆਂ ਅਤੇ ਸੰਬੰਧਤ ਰਸਾਂ ਦੀ ਭਿੰਤਾ ਨੂੰ ਮੁਖ ਰਖਦਿਆਂ ਇਹ ਗੱਲ ਮਨ ਲਗਦੀ ਹੈ ਕਿ ਅਯੋਕੇ ਦਸਮ ਗ੍ਰੰਥ ਵਿਚਲੀ ਸਮੱਗਰੀ, ਗੁਰੁ ਗੋਬਿੰਦ ਸਿੰਘ ਦੀ ਬਾਣੀ ਨੂੰ ਛੱਡ ਕੇ, ਬਾਕੀ ਦਰਬਾਰੀ ਕਵੀਆਂ ਦੀ ਕਿਰਤ ਹੋਵੇ। ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਸਨਾਤਨੀ ਸੁਭਾ ਵਾਲੀਆਂ ਕਿਰਤਾਂ ਗੁਰੂ ਸਾਹਬ ਦੀ ਨਿਗਰਾਨੀ ਹੇਠ ਜਾਂ ਹੱਲਾਸ਼ੇਰੀ ਦੇਕੇ ਦਰਬਾਰੀ ਕਵੀਆਂ ਤੋਂ ਲਿਖਵਾਈਆਂ ਗਈਆਂ ਹੋਣ ਤਾਕਿ ਸਿੱਖ/ਸਿੰਘ ਹਿੰਦੂ ਮਿਥਿਆਸ, ਰਹੁ-ਰੀਤਾਂ, ਦੇਵੀ ਦੇਵਤਿਆਂ, ਗੈਰਕੁਦਰਤੀ ਕਥਾ-ਕਹਾਣੀਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਵਾਕਫ ਹੋ ਸਕਣ। ਸਭ ਤੋਂ ਵੱਡੀ ਸੰਭਾਵਨਾ ਇਹ ਹੈ ਕਿ ਸਨਾਤਨੀ ਹਿੰਦੂਆਂ ਅਤੇ ਖਾਸ ਕਰੇ ਨਿਰਮਲਾ ਪੰਥੀਆਂ ਨੇ ਅੰਗ੍ਰੇਜ਼ਾਂ ਦੇ ਸੁਆਰਥੀ ਪਰਭਾਵ ਹੇਠਾਂ ਕਥਤ ਦਸਮ ਗ੍ਰੰਥ ਦੀ ਮਿੱਥ ਨੂੰ ਜਨਮ ਦਿੱਤਾ ਤਾਕਿ ਉਹ ਗੋਰਿਆਂ ਤੋਂ ਆਪਣਾ ਬਚਾਅ ਕਰਨ ਅਤੇ ਪੇਸੇ ਬਟੋਰਨ ਵਿੱਚ ਕਾਮਯਾਬ ਹੋ ਸਕਣ।
  • Kabir Singh ਭਾਈ ਸੰਤੋਖ ਸਿੰਘ ਅਨੁਸਾਰ ਲੜਾਈ ਛਿੜਨ ਕਾਰਨ ਕਵੀਆਂ ਨੂੰ ਆਨੰਦਪੁਰ ਛੱਡਣਾ ਪਿਆ ਅਤੇ ‘ਵਿਦਿਆਧਰ ਗ੍ਰੰਥ’ ਅਧੂਰਾ ਹੀ ਰਹਿ ਗਿਆ। ਲੜਾਈ ਦੌਰਾਨ ਇਹ ਅਧੂਰਾ ਗ੍ਰੰਥ ਗੁਮ ਗੁਆਚ ਗਿਆ ਅਤੇ ਦੁਵਾਰਾ ਪ੍ਰਾਪਤ ਨਹੀਂ ਹੋ ਸਕਿਆ। ਅਨੰਦਪੁਰ ਸਾਹਿਬ ਵਿਖੇ 62 ਪੱਤਰੇ ਬਚੇ ਸਨ, ਜਿਨ੍ਹਾਂ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਗੁਰੂ ਦੀ ਉਸਤਤਿ ਵਿੱਚ ਕਬਿੱਤ ਜੋੜੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ‘ਵਿਦਿਆਧਰ ਗ੍ਰੰਥ’ ਦੇ ਨਸ਼ਟ ਹੋਣ ਤੋਂ 142 ਸਾਲਾਂ ਬਾਅਦ ਇਹ ਪੱਤਰੇ ਕਵੀ ਨੇ ਕਿੱਥੋਂ, ਕਿੱਦਾਂ ਅਤੇ ਕਿਸ ਪਾਸੋਂ ਪ੍ਰਾਪਤ ਕੀਤੇ, ਇਸ ਬਾਰੇ ਕਵੀ ਬਿਲਕੁਲ ਚੁੱਪ ਹੈ। ਆਪਣੀ ਦਲੀਲ ਦੀ ਪੁਸ਼ਟੀ ਵਿੱਚ ਕਵੀ ਨੂੰ ਇਨ੍ਹਾਂ ਪੱਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਸੀ। ਇਹ ਇੱਕੋ ਘਾਟ ਕਵੀ ਸੰਤੋਖ ਸਿੰਘ ਦੇ ਕਥਤ ਗ੍ਰੰਥ ਦੀ ਗਵਾਹੀ ਨੂੰ ਸ਼ੰਕੇ ਵਿੱਚ ਪਾ ਦਿੰਦੀ ਹੈ।

    ਗਿਆਨੀ ਗਿਆਨ ਸਿੰਘ: ਪੰਥ ਪ੍ਰਕਾਸ਼ (1880)

    ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਆਪਣੇ ਉਸਤਾਦ, ਪੰਡਤ ਤਾਰਾ ਸਿੰਘ ਨਿਰੋਤਮ ਦੇ ਕਹਿਣ ਤੇ ਬ੍ਰਿਜ ਭਾਸ਼ਾ ਵਿੱਚ ਲਿਖਿਆ। ਇਸ ਵਿੱਚ ਸਾਰੇ ਗੁਰੂਆਂ ਦੇ ਜੀਵਨ ਬਾਰੇ ਵਾਕਫੀਅਤ ਦਰਜ ਹੈ। ਦਸਵੇਂ ਗੁਰੂ ਸਾਹਿਬ ਵਲੋਂ ਬੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ, ਖ਼ਾਲਸਾ ਦੀ ਸਾਜਨਾ, ਪੰਜ ਕਕਾਰਾਂ ਅਤੇ ਰਹਿਤ ਮਰਯਾਦਾ ਬਾਰੇ ਵਿਸਥਾਰ ਸਹਿਤ ਲਿਖਿਆ ਹੈ। ਗੁਰੂ ਗ੍ਰੰਥ ਸਾਹਬ ਦੀ ਮਾਨਤਾ ਬਾਰੇ ਕਵੀ ਲਿਖਦਾ ਹੈ:

    ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਧਿ॥

    ਗ੍ਰੰਥ ਪੰਥ ਪ੍ਰਕਾਸ ਯਹਿ ਅਬ ਬਰਨੋ ਸੁਖਨੰਦ॥ (ਪਤਰਾ 1)

    ਏਕ ਗੁਰੂ ਗ੍ਰੰਥ ਨਿਜ ਪੰਥ ਬਿਨ ਔਰ ਠੌਰ॥

    ਕਾਹੂੰ ਆਗੇ ਜਾਇ ਕਿਤ ਸੀਸ ਨਾ ਨਿਵਾਈਏ॥ (ਪਤਰਾ 161)

    ਸਾਖਿਆਤ ਰੂਪ ਵਿੱਚ ਇਹ ਬੰਦ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਸਿਰੀ ਗੁਰੁ ਗ੍ਰੰਥ ਬਾਰੇ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਬ ਇੱਕ ਹੈ ਜਿਸ ਦੇ ਦਸ ਰੂਪ ਦਸ ਗੁਰੂ ਹਨ। ਇਸ ਗ੍ਰੰਥ ਤੋਂ ਵਗੈਰ ਸਿੱਖ ਪੰਥ ਦੀ ਹੋਰ ਕੋਈ ਟੇਕ ਨਹੀਂ, ਇਸ ਲਈ ਇਸ ਤੋਂ ਵਗੈਰ ਕਿਸੇ ਹੋਰ ਅੱਗੇ ਸੀਸ ਨਹੀਂ ਨਿਵਾਉਣਾ ਚਾਹੀਦਾ। ਅੱਗੇ ਚੱਲ ਕੇ ਗਿਆਨੀ ਗਿਆਨ ਸਿੰਘ ਇਹ ਵੀ ਲਿਖਦਾ ਹੈ:
  • Kabir Singh ਜੋ ਅਬ ਗ੍ਰੰਥ ਦਸਮ ਗੁਰੁ ਕੇਰਾ॥ ਕਹਿਲਾਵਤ ਮਧ ਪੰਥ ਅਛੇਰਾ॥

    ਗੁਰੁ ਕੇ ਸਮੇ ਬੀੜ ਨਹੀਂ ਤਾਂਕੀ॥ ਭਈ ਬਾਣੀਆਂ ਰਹੀ ਇਕਾਂਕੀ॥

    ਅਨਕੈ ਠੌਰ ਪੋਥੀਆਂ ਮਾਹਿ॥ ਬਾਣੀ ਰਹੀ ਦਸਮ ਗੁਰੁ ਮਾਹਿ॥

    ਅਰਥਾਤ, ਜਿਹੜਾ ਗ੍ਰੰਥ ਹੁਣ ਦਸਵੇਂ ਗੁਰੂ ਦਾ ਕਿਹਾ ਜਾ ਰਿਹਾ ਹੈ, ਇਸ ਨੂੰ ਪੰਥ ਵਲੋਂ ਉੱਚਾ ਮੰਨਿਆਂ ਜਾ ਰਿਹਾ ਹੈ। ਪਰ ਗੁਰੂ ਜੀ ਦੇ ਸਮੇਂ ਅਜੇਹੇ ਗ੍ਰੰਥ ਦੀ ਕੋਈ ਬੀੜ ਨਹੀਂ ਦੇਖੀ ਗਈ। ਕੇਵਲ ਇਕੱਲੀਆਂ ਇਕੱਲੀਆਂ ਬਾਣੀਆਂ ਦੀਆਂ ਪੋਥੀਆਂ ਕਈ ਥਾਵੀਂ ਸਨ। ਇਸ ਤਰਾਂ ਗੁਰੂ ਸਾਹਬ ਦੀ ਬਾਣੀ ਸਾਂਭੀ ਹੋਈ ਸੀ।

    ਸਿੱਧ ਹੈ ਕਿ ਦਸਵੇਂ ਗੁਰੂ ਜੀ ਵਲੋਂ ਕੋਈ ਬੀੜ ਜਾਂ ਗ੍ਰੰਥ ਦੀ ਸੰਪਾਦਨਾ ਨਹੀਂ ਸੀ ਕੀਤੀ ਗਈ, ਬਾਣੀਆਂ ਪੋਥੀਆਂ ਦੇ ਰੂਪ ਵਿੱਚ ਕਈ ਥਾਵੀਂ ਸਨ। ਏਥੇ ਕਈ ਸਵਾਲ ਖੜੇ ਹੁੰਦੇ ਹਨ। ਪਹਿਲਾ, ਜੇ ਗੁਰੂ ਸਾਹਬ ਨੇ ਕੋਈ ਬੀੜ ਸੰਪਾਦ ਨਹੀਂ ਕੀਤੀ ਜਾਂ ਰਚੀ ਤਾਂ ਪੰਥ ਨੇ ਕਥਤ ਗ੍ਰੰਥ ਨੂੰ ਅੱਛਾ ਜਾਂ ਉੱਚਾ ਕਿਵੇਂ ਮਨ ਲਿਆ? ਦੂਜਾ, ਜਿਹੜੀ ਬਾਣੀ ਪੋਥੀਆਂ ਦੇ ਰੂਪ ਵਿੱਚ ਖਿੱਲਰੀ ਪਈ ਸੀ, ਕੀ ਪਰਮਾਣ ਹੈ ਕਿ ਉਹ ਸਾਰੀ ਗੁਰੂ ਸਾਹਬ ਦੀ ਲਿਖੀ ਹੋਈ ਸੀ? ਤੀਜਾ, ਸਿੱਖ ਧਰਮ ਨੂੰ ਅਦੁਤੀ ਰੂਪ ਦੇਣ ਵਾਲੇ ਦਸਵੇਂ ਗੁਰ ਦੀ ਬਾਣੀ ਨੂੰ ਖੁੱਦ ਗੁਰੂ ਸਾਹਬ ਵਲੋਂ ਜਾਂ ਉਨ੍ਹਾਂ ਦੇ ਸਿੱਖਾਂ ਵਲੋਂ ਕਿਉਂ ਨਹੀਂ ਸਾਂਭਿਆ ਗਿਆ? ਇਨ੍ਹਾਂ ਦੇ ਉੱਤਰ ਬੜੇ ਸਿੱਧੇ ਅਤੇ ਸਾਦੇ ਜਹੇ ਹਨ। ਗੁਰੂ ਸਾਹਬ ਪਾਸ ਉਨ੍ਹਾਂ ਦੇ ਪੁਰਖਿਆਂ ਵਲੋਂ ਸੰਪਾਦ ਕੀਤਾ ਹੋਇਆ ਗੂਰੂ ਗ੍ਰੰਥ ਸਾਹਿਬ ਮੌਜੂਦ ਸੀ ਜਿਸ ਨੂੰ ਉਨ੍ਹਾਂ ਗੁਰ ਗੱਦੀ ਸੌਂਪੀ। ਇਸ ਲਈ ਉਨ੍ਹਾਂ ਨੂੰ ਕਿਸੇ ਹੋਰ ਗ੍ਰੰਥ ਨੂੰ ਸੰਪਾਦ ਕਰਨ ਜਾਂ ਖੁੱਦ ਰਚਣ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਦਮਦਮੇ ਸਾਹਿਬ ਵਿਖੇ ਆਪਣੇ ਪਿਤਾ, ਗੁਰੂ ਤੇਗ ਬਹਾਦਰ ਜੀ, ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਵਿੱਚ ਅੰਕਤ ਕਰਕੇ ਇਸ ਗ੍ਰੰਥ ਨੂੰ ਸੰਪੂਰਨ ਕਰ ਦਿੱਤਾ। ਜੇ ਉਹ ਚਾਹੁੰਦੇ ਤਾਂ ਆਪਣੀ ਬਾਣੀ ਵੀ ਅੰਕਿਤ ਕਰ ਸਕਦੇ ਸੀ। ਉਹ ਜਾਣਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਉਨ੍ਹਾਂ ਲਈ ਕੋਈ ਦੂਜਾ ਗ੍ਰੰਥ ਸੰਪਾਦ ਕਰਨਾ ਸਿੱਖ ਧਰਮ ਦੇ ਸਿਧਾਂਤ ਦੇ ਅਨੁਕੂਲ ਨਹੀਂ ਸੀ ਹੋਣਾ। ਗੁਰੂ ਸਾਹਿਬ ਦੀਆਂ ਮਾਰਸ਼ਲ ਸੁਭਾ ਵਾਲੀਆਂ ਬਾਣੀਆਂ ਸਿੱਖਾਂ ਨੂੰ ਜ਼ੁਬਾਨੀ ਯਾਦ ਸਨ ਕਿਉਂਕਿ ਹਾਲਾਤ ਦੇ ਮੁਤਾਬਿਕ ਉਨ੍ਹਾਂ ਵਿਚਲੀ ਭਾਵਨਾ ਦਾ ਹਰ ਵਕਤ ਪਾਲਣ ਕਰਨਾ ਹਰ ਸਿੱਖ ਲਈ ਲੋੜੀਦਾ ਸੀ।

    ਸਵਾਲ ਥਾਂ ਦੀ ਥਾਂ ਖੜ੍ਹਾ ਹੈ ਕਿ ਫਿਰ ਦਸਮ ਗ੍ਰੰਥ ਦੀ ਮਿੱਥ ਕਿਵੇਂ, ਕਿਉਂ, ਕਿੱਥੇ ਅਤੇ ਕਿੱਦਾਂ ਸ਼ੁਰੂ ਹੋਈ? ਇਸ ਦਾ ਉੱਤਰ ਵੀ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਦਰਜ ਹੈ।
  • Kabir Singh ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥

    ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥

    ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥

    ਔਰ ਗ੍ਰੰਥ ਇੱਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥

    ਸੋ ਗੁਰਦਵਾਰੇ ਮੋਤੀ ਬਾਗ॥ ਹੈ ਅਬ ਹਮਨੇ ਪਿਖਯੋ ਬਿਲਾਗ॥

    ਔਰੈਂ ਗ੍ਰੰਥ ਕਈ ਉਨ ਲਿਖੇ॥ ਅਖਰ ਗੁਰੁ ਸਮ ਹੈ ਹਮ ਪਿਖੈ॥

    ਦਸਖਤ ਦਸਮ ਗੁਰੁ ਕੈ ਕਹਿ ਕੈ॥ ਕੀਮਤ ਲਈ ਚੌਗਨੀ ਕਹਿ ਕੈ॥

    ਅਰਥਾਤ, ਪਟਨੇ ਦੇ ਗ੍ਰੰਥੀ ਸੁੱਚਾ ਸਿੰਘ ਨੇ ਆਪਣੇ ਪੁੱਤ, ਚੜ੍ਹਤ ਸਿੰਘ ਨਾਲ ਮਿਲਕੇ ਇੱਕ ਬੀੜ ਬਣਾਈ। ਚੜ੍ਹਤ ਸਿੰਘ ਦੀ ਲਿਖਾਈ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਸੀ। ਉਨ੍ਹਾਂ ਨੇ ਪੰਜ ਪਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਨਾਲ ਜੋੜ ਦਿੱਤੇ ਅਤੇ ਹੋਰ ਵੀ ਵਾਧੈ ਕੀਤੇ। ਉਨ੍ਹਾਂ ਨੇ ਇੱਕ ਹੋਰ ਗ੍ਰੰਥ ਵੀ ਬਣਾਇਆ ਅਤੇ ਬਾਬਾ ਹਾਕਮ ਸਿੰਘ ਨੂੰ ਸੌਂਪ ਦਿੱਤਾ ਜਿਹੜਾ ਮੋਤੀ ਬਾਗ ਵਾਲੇ ਗੁਰਦੁਵਾਰੇ ਵਿੱਚ ਹੈ ਜੋ ਗਿਆਨੀ ਗਿਆਨ ਸਿੰਘ ਨੇ ਵੀ ਦੇਖਿਆ। ਕਿਉਂਕਿ ਚੜ੍ਹਤ ਸਿੰਘ ਦੀ ਲਿਖਾਈ ਗੁਰੂ ਸਾਹਬ ਨਾਲ ਮਿਲਦੀ ਸੀ ਇਸ ਲਈ ਕਈ ਤਰਾਂ ਦੇ ਹੋਰ ਗ੍ਰੰਥ ਵੀ ਬਣਾਏ। ਗੁਰੂ ਗੋਬਿੰਦ ਸਾਹਬ ਦੇ ਦਸਤਖਾਂ ਦੀ ਨਕਲ ਕਰਕੇ ਉਨ੍ਹਾਂ ਦੇ ਨਾਂ ਹੇਠ ਪਟਨੇ ਵਾਲੇ ਸਾਧਾਂ ਨੇ ਚੌਗਣੀ ਕਮਾਈ ਕੀਤੀ। ਇਸ ਤਰਾਂ ਜਿਹੜੇ ਗ੍ਰੰਥ ਮੋਤੀ ਬਾਗ, ਪਟਨਾ, ਦਿੱਲੀ ਵਿਖੇ ਲੋਕਾਂ ਪਾਸ ਪਏ ਹਨ ਉਹ ਪਟਨੇ ਦੇ ਸਾਧਾਂ ਵਲੋਂ ਕਮਾਈ ਕਰਨ ਲਈ ਲਿਖੇ ਗਏ। ਫਰੰਗੀ ਸਰਕਾਰ ਨੂੰ ਜਦ ਇਨ੍ਹਾਂ ਸਾਧਾਂ ਬਾਰੇ ਪਤਾ ਲਗਾ ਤਾਂ ਉਨ੍ਹਾਂ ਨੇ ਇਨ੍ਹਾਂ ਕੋਲੋਂ ਗ੍ਰੰਥ ਖਰੀਦ ਕੇ ਉਸ ਵਿੱਚ ਵਾਧੈ ਕਰਾਕੇ ਇਨ੍ਹਾਂ ਰਾਹੀਂ ਪੰਜਾਬ ਵਿੱਚ ਭਿਜਵਾਏ ਤਾਕਿ ਸਿੱਖ ਧਰਮ ਨੂੰ ਖਲਤ-ਮਲਤ ਕਰਨ ਲਈ ਸਿਖਾਂ ਵਿਚਕਾਰ ਸ਼ੰਕੇ ਪੈਦਾ ਕਰ ਸਕਣ।

    (ੲ) ਦਸਮ ਗ੍ਰੰਥ ਦੀ ਮਿਥ ਦਾ ਆਰੰਭ: ਇੱਕ ਫ੍ਰੰਗੀ ਸਾਜ਼ਸ਼

    ਜਿੱਥੇ ਵੀ ਅੰਗ੍ਰੇਜ਼ਾਂ ਨੇ ਆਪਣਾ ਰਾਜ ਸਥਾਪਤ ਕਰਨਾ ਹੁੰਦਾ ਸੀ ਉਥੇ ਪਹਿਲਾਂ ਮਿਸ਼ਨਰੀਆਂ ਵਲੋਂ ਲੋਕਾਂ ਨੂੰ ਇਸਾਈ ਬਨਾਉਣ ਦਾ ਕੰਮ ਆਰੰਭਦੇ ਸਨ। ਮਿਸ਼ਨਰੀਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਕਿ ਸੱਭ ਤੋਂ ਪਹਿਲਾਂ ਉਹ ਸਥਾਨਕ ਗਰੀਬ ਜੰਤਾ ਨੂੰ ਰੋਜ਼ੀ ਰੋਟੀ ਦਾ ਲਾਲਚ ਦੇਕੇ ਆਪਣੇ ਪੱਖ ਵਿੱਚ ਕਰਨ ਅਤੇ ਨਾਲ ਹੀ ਉਨ੍ਹਾਂ ਦੇ ਧਰਮ ਗ੍ਰੰਥਾਂ ਦੀ ਮਰਯਾਦਾ ਨੂੰ ਗੰਧਲਾ ਕਰਕੇ ਲੋਕ ਨੂੰ ਇਸਾਈ ਬਣਾਉਣ ਵਲ ਪਰੇਰਨ। ਇਹੋ ਪੈਂਤੜਾ ਉਨ੍ਹਾਂ ਨੇ ਸਿੱਖ ਰਾਜ ਨੂੰ ਖਲਤ ਮਲਤ ਕਰਨ ਲਈ ਵਰਤਿਆ
  • Kabir Singh 18ਵੀਂ ਸਦੀ ਦੇ ਅਖੀਰ ਵਿੱਚ ਜਦ ਅੰਗ੍ਰੇਜ਼ਾਂ ਨੇ ਦੱਖਣ ਪੂਰਬੀ ਇਲਾਕੇ ਜਿੱਤ ਕੇ ਆਪਣਾ ਰਾਜ ਪੱਕਾ ਕਰ ਲਿਆ ਤਾਂ ਉਨ੍ਹਾਂ ਨੇ ਦਿੱਲੀ ਅਤੇ ਪੰਜਾਬ ਵਲ ਮੂੰਹ ਮੋੜਿਆ। ਉਸ ਵੇਲੇ ਪੰਜਾਬ ਵਿੱਚ ਸਿਖ ਮਿਸਲਾਂ ਦਾ ਰਾਜ ਸੀ ਜਿਨ੍ਹਾਂ ਦੀਆਂ ਸਿੱਖ ਫੋਜਾਂ ਦੀ ਤਾਕਤ ਅਤੇ ਬਹਾਦਰੀ ਤੋਂ ਅੰਗ੍ਰੇਜ਼ ਡਰਦੇ ਸਨ। ਮਿਸਲਾਂ ਦੇ ਸਰਦਾਰ ਗੁਰੂ ਨਾਨਕ ਦੇਵ ਵਲੋਂ ਮੂਲ ਮੰਤਰ ਵਿੱਚ ਪਰਿਭਾਸ਼ਤ ਕੀਤੇ ਗਏ ਇੱਕ ਪ੍ਰਮਾਤਮਾ/ਰਬ ਦੇ ਸੰਕਲਪ ਅਤੇ ਦਸਮ ਪਾਤਸ਼ਾਹ ਦੇ ਆਦੇਸ਼, ‘ਗੁਰੂ ਮਾਨਿਊਂ ਗ੍ਰੰਥ’ ਵਿੱਚ ਯਕੀਨ ਰਖਦੇ ਸਨ। ਇਸ ਲਈ ਮਿਸ਼ਨਰੀ ਪੈਂਤੜੇ ਤਹਿਤ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸਿੱਖਾਂ ਦੇ ਧਰਮ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਨੂੰ ਗੰਧਲਾ ਕਰਨ ਦੀ ਮਨਸ਼ਾ ਨਾਲ ਦਸਮ ਗ੍ਰੰਥ ਦੀ ਮਿੱਥ ਸ਼ੁਰੂ ਕੀਤੀ। ਉਨ੍ਹਾਂ ਦਿਨਾਂ ਵਿੱਚ ਪਟਨੇ ਸਾਹਿਬ ਦਾ ਤਖਤ ਕਲਕੱਤੇ ਵਿੱਚ ਸਥਾਪਤ ਹੋ ਚੁਕੀ ਅੰਗ੍ਰੇਜ਼ ਹਕੂਮਤ ਹੇਠ ਆਉਂਦਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਸਿੱਖਾਂ ਦੀ ਤਾਕਤ ਇੱਕ ਰੱਬ-ਇਕ ਗ੍ਰੰਥ-ਇਕ ਪੰਥ ਦੇ ਸੰਕਪ ਵਿੱਚ ਵਿਦਮਾਨ ਹੈ ਜਿਸ ਦੀ ਅਧਾਰਸ਼ਿਲਾ ‘ਗੁਰੂ ਮਾਨਿਉਂ ਗ੍ਰੰਥ’ ਹੈ। ਸਬਬ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਪਟਨੇ ਦਾ ਸੀ ਇਸ ਲਈ ਅੰਗ੍ਰੇਜ਼ਾਂ ਨੇ ਈਸਾਈ ਸਾਜ਼ਸ਼ ਪਟਨੇ ਸਾਹਿਬ ਤੋਂ ਸ਼ੂਰੂ ਕੀਤੀ। ਇਸ ਸਾਜ਼ਸ਼ ਵਿੱਚ ਪਟਨੇ ਤਖਤ ਦੇ ਕਰਤਾ ਧਰਤਾ ਨਿਰਮਲੇ ਸਾਧ ਦਿਆਲ ਸਿੰਘ, ਨਵਲ ਸਿੰਘ ਅਤੇ ਗ੍ਰੰਥੀ ਸੁੱਖਾ ਸਿੰਘ ਸਨ ਅਤੇ ਕਲਕੱਤੇ ਦੇ ਗੁਦੁਆਰੇ ਦਾ ਰਖਵਾਲਾ ਆਤਮਾ ਰਾਮ ਸ਼ਾਮਿਲ ਸੀ। ਇਨ੍ਹਾ ਪਾਸ ‘ਨਾਨਕ ਪੰਥੀ ਕਾਵਿਯ’ ਨਾਮੀਂ ਗ੍ਰੰਥ ਸੀ ਜੋ ਹਿੰਦਵੀ ਵਿੱਚ ਲਿਖਿਆ ਹੋਇਆ ਸੀ ਜਿਸ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ ਵਿੱਚ ਕੀਤਾ ਹੈ। (ਸੁੱਖਾ ਸਿੰਘ ਗ੍ਰੰਥੀ ਔਰ॥ ਰਚੀ ਬੀੜ ਪਟਨੇ ਮੈ ਗੌਰ॥)। ਇਸ ਬੀੜ ਬਾਰੇ ਚਾਰਲਜ਼ ਵਿਲਕਨ ਨੇ ਵੀ 1781 ਈ. ਵਿੱਚ ਸੁਣਿਆ ਸੀ। ਇਸ ਗ੍ਰੰਥ ਦੇ ਨਾਂ ਤੋਂ ਭਾਸਦਾ ਹੈ ਕਿ ਇਸ ਵਿੱਚ ਗੁਰੂ ਨਾਨਕ ਵਲੋਂ ਚਲਾਏ ਗਏ ਸਿੱਖ ਪੰਥ ਨਾਲ ਸੰਬੰਦਤ ਬਾਣੀ ਸੀ, ਅਰਥਾਤ, ਇਹ ਆਦਿ/ਕਰਤਾਰਪੁਰੀ ਬੀੜ ਦੀ ਨਕਲ ਹੀ ਸੀ ਜਿਸ ਵਿੱਚ ਨਿਰਮਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਉਹ ਬਾਣੀ ਵੀ ਦਰਜ ਕਰ ਰੱਖੀ ਸੀ, ਕੁੱਝ ਜੋ ਉਸ ਵੇਲੇ ਪ੍ਰਚੱਲਤ ਸੀ ਅਤੇ ਕੁੱਝ ਆਪਣੇ ਕਲੋਂ ਲਿਖ ਕੇ ਪਾਈ ਹੋਈ ਸੀ ਜਿਸ ਦੀ ਅਗਵਾਹੀ ਗਿਆਨੀ ਗਿਆਨ ਸਿੰਘ ਵੀ ਦਿੰਦਾ ਹੈ:

    ਪੁਨਾ ਚੜਤ ਸਿੰਘ ਤਾਕੇ ਪੂਤ॥ ਅਖਰ ਦਸਮ ਗੁਰੁ ਸਮਸੂਤ॥

    ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥

    ਔਰ ਗ੍ਰੰਥ ਇੱਕ ਵੈਸਾ ਕੀਓ॥ ਸੋ ਬਾਬੇ ਹਾਕਮ ਸਿੰਘ ਲੀਓ॥
  • Kabir Singh ਉਸ ਵੇਲੇ ਕਲਕੱਤੇ ਵਿੱਚ ਕੋਲਬਰੁਕ ਬ੍ਰਿਟਿਸ਼ ਐਡਮਨਿਸਟ੍ਰੇਟਰ ਸੀ, ਚਾਰਲਜ਼ ਵਿਲਕਨਜ਼ ਬ੍ਰਿਟਿਸ਼ ਲਾਇਬ੍ਰੇਰੀ ਦਾ ਇਨਚਾਰਜ ਸੀ ਅਤੇ ਜੌਹਨ ਮੈਲਕਮ ਮਿਲਟ੍ਰੀ ਐਡਮਨਿਸਟ੍ਰੇਟਰ ਸੀ। ਲਗਦਾ ਇਉਂ ਹੈ ਕਿ ਇਨ੍ਹਾਂ ਗੋਰਿਆਂ ਨੇ ਨਿਰਮਲਿਆਂ ਨਾਲ ਮਿਲ ਕੇ ‘ਗੁਰੂ ਨਾਨਕ ਕਾਵਿਯ’ ਵਿਚੋਂ ਦਸਮ ਪਾਤਸ਼ਾਹ ਦੀ ਬਾਣੀ ਨੂੰ ਜੁਦਾ ਕਰਵਾਕੇ ਇਸ ਵਿੱਚ ਗੁਰੂ ਜੀ ਦੀ ਬਾਣੀ ਨਾਲ ਮਿਲਦੇ-ਜੁਲਦੇ ਹੋਰ ਸਲੋਕਾਂ ਨੂੰ ਰਲਾਇਆ ਤਾਕਿ ਇਸ ਨੂੰ ਦਸਮ ਗ੍ਰੰਥ ਦਾ ਰੂਪ ਦਿੱਤਾ ਜਕਾ ਸਕੇ। ਕਈ ਇਤਿਹਾਸਕਾਰ, ਜਿਵੇਂ ਕੇਸਰ ਸਿੰਘ ਛਿੱਬੜ (ਬੰਸਾਵਲੀਨਾਮਾ) ਅਤੇ ਭਾਈ ਸੰਤੋਖ ਸਿੰਘ (ਸਿਰੀ ਗੁਰਪਰਤਾਪ ਸੂਰਜ ਗ੍ਰੰਥ) ਕੁੱਝ ‘ਖਾਸ ਪੱਤਰਿਆਂ’ ਦਾ ਜ਼ਿਕਰ ਕਰਦੇ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਵਲੋਂ ਰਚੇ ਢੇਰ ਸਾਰੇ ਸਾਹਿਤ ਦੇ ਸਰਸਾ ਨਦੀ ਵਿੱਚ ਨਸ਼ਟ ਹੋਣ ਤੋਂ ਬਾਅਦ ਕੁੱਝ ਸਿੱਖਾਂ ਦੇ ਹੱਥ ਲੱਗੇ ਸਨ। ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ (1880) ਵਿੱਚ ਲਿਖਿਆ ਹੈ ਕਿ ਸੁੱਖਾ ਸਿੰਘ (ਜੋ ਬਾਅਦ ਵਿੱਚ ਤੱਖਤ ਪਟਨਾ ਸਾਹਿਬ ਦਾ ਜਥੇਦਾਰ ਬਣਿਆ) ਦਾ ਪੁੱਤ ਚੜ੍ਹਤ ਸਿੰਘ ਇਨ੍ਹਾਂ ਖਾਸ ਪੱਤਰਿਆਂ ਦੇ ਉਤਾਰਿਆਂ ਨੂੰ ਮੁੱਲ ਵੇਚ ਕੇ ਕਮਾਈ ਕਰਦਾ ਸੀ। ਸ਼ਾਇਦ ਇਹ ਉਹੀ ਪੱਤਰੇ ਹੋਣ ਜਿਨ੍ਹਾਂ ਤੇ ਲਿਖੀ ਹੋਈ ਬਾਣੀ ਨੂੰ ਦਸਵੀਂ ਪਾਤਸ਼ਾਹੀ ਦੀ ਕਿਆਸ ਕਰਕੇ ‘ਨਾਨਕ ਪੰਥੀ ਕਾਵਿਯ’ ਵਿੱਚ ਰਲਾਇਆ ਗਿਆ ਹੋਵੇ। ਇਹ ਵੀ ਲਿਖਿਆ ਮਿਲਦਾ ਹੈ ਕਿ ਸੁੱਖਾ ਸਿੰਘ ਦੀ ਹੱਥ-ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹਥ-ਲਿਖਤ ਨਾਲ ਮਿਲਦੀ ਸੀ। ਹੋ ਸਕਦਾ ਹੈ ਕਿ ਉਸ ਨੇ ਮਿਲਦੇ ‘ਖਾਸ ਪੱਤਰਿਆਂ’ ਦੀ ਲਿਖਤ ਨੂੰ ਵਾਚ ਕੇ ਅਭਿਆਸ ਨਾਲ ਆਪਣੀ ਹੱਥ-ਲਿਖਤ ਨੂੰ ਉਨ੍ਹਾਂ ਤੇ ਲਿਖੇ ਹੋਏ ਅੱਖਰਾਂ ਵਰਗਾ ਬਣਾ ਲਿਆ ਹੋਵੇ ਅਤੇ ਇਹ ਗੁਣ (ਔਗਣ) ਗੁਰੂ ਜੀ ਦੇ ਨਾਂ ਹੇਠ ਮੰਘੜਤ ਬਾਣੀ ਲਿਖਣ ਦੇ ਕੰਮ ਆਇਆ ਹੋਵੇ। ਗਿਆਨੀ ਗਿਆਨ ਸਿੰਘ ਨੇ ਵੀ ਲਿਖਿਆ ਹੈ ਕਿ ਚੜ੍ਹਤ ਸਿੰਘ ਨੇ ਪੰਜ ਪੱਤਰੇ ਆਪਣੇ ਕੋਲੋਂ ਲਿਖ ਕੇ ਗ੍ਰੰਥ ਵਿੱਚ ਪਾਏ (ਕਰ ਕੈ ਪਾਂਚ ਪਤਰੇ ਔਰ॥ ਗੁਰੁ ਤਰਫੋਂ ਲਿਖ ਪਾਏ ਗੌਰ॥)। ਇਹ ਦਲੀਲ਼ ਠੀਕ ਲਗਦੀ ਹੈ ਕਿਉਂਕਿ ਚੜ੍ਹਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਨਾਂ ਹੇਠ ਪੱਤਰਿਆਂ ਦੇ ਉਤਾਰੇ ਵੇਚਦਾ ਸੀ ਅਸਲੀ ਉਸ ਪਾਸ ਰਹਿੰਦੇ ਸਨ। ਜੇ ਉਹ ਪੱਤਰਿਆਂ ਦੇ ਰੂਪ ਵਿੱਚ ਬਾਣੀ ਵੇਚ ਸਕਦਾ ਸੀ ਤਾਂ ਲਾਲਚ ਵਿੱਚ ਆਕੇ ਉਸ ਨੇ ਗੁਰੂ ਜੀ ਦੇ ਨਾਂ ਹੇਠਾਂ ਹੋਰ ਬਾਣੀ ਵੀ ਲਿਖੀ ਹੋਵੇਗੀ ਜੋ ‘ਨਾਨਕ ਪੱਥੀ ਕਾਵਿਯ’ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਹੇਠ ਦਰਜ ਕੀਤੀ ਹੋਵੇਗੀ।

    ਉਪਰੋਕਤ ਮਨੌਤਾਂ (Hypotheses) ਮੂਲੋਂ ਮਨਘੜਤ ਅਤੇ ਦਲੀਲ਼ ਰਹਿਤ ਨਹੀਂ ਹਨ ਕਿਉਂਕਿ ਇਨ੍ਹਾਂ ਦੀ ਪਿਠਭੂਮੀ ਵਿੱਚ ਇਤਿਹਾਸਕ ਗਵਾਹੀ ਵੀ ਮਿਲਦੀ ਹੈ। ਇਸ ਤਰਾਂ ਭਿੰਨ ਭਿੰਨ ਲਿਖਤਾਂ ਦੇ ਜੋੜ ਨਾਲ ਜਦ ‘ਨਾਨਕ ਪੰਥੀ ਕਾਵਿਯ’ ਵੱਡ ਆਕਾਰਾ ਗ੍ਰੰਥ ਬਣ ਗਿਆ ਤਾਂ ਅੰਗ੍ਰੇਜ਼ਾਂ ਨੇ ਇਸ ਨੂੰ ਨਿਰਮਲਿਆਂ ਕੋਲੋਂ ਗਰੁਮੁਖੀ ਵਿੱਚ ਲਿਪੀਅੰਤਰ ਕਰਵਾਕੇ ਇਸ ਦਾ ਨਾਂ ‘ਗੁਰਮੁਖੀ ਗ੍ਰੰਥ ਦਸਵਾਂ ਪਾਸ਼ਾਹੀ’ ਰੱਖ ਦਿੱਤਾ ਗਿਆ। ਪਟਨੇ ਵਾਲੇ ਨਿਰਮਲਿਆਂ ਵਲੋਂ ਬਣਾਏ ਇਸੇ ਗ੍ਰੰਥ ਨੂੰ ਕੋਲਬਰੁਕ ਨੇ ਪ੍ਰਾਪਤ ਕਰਕੇ ਕਲਕੱਤੇ ਵਿਖੇ ਇਸ ਦੀ ਕਾਪੀ ਬਣਾਈ ਅਤੇ ਬ੍ਰਿਟਿਸ਼ ਲਾਇਬ੍ਰੇਰੀ ਨੂੰ ਸੌਂਪ ਦਿੱਤੀ ਜਿਸ ਦਾ ਇਨਚਾਰਜ ਚਾਰਜ਼ ਵਿਲਕਨਜ਼ ਸੀ। ਇਸੇ ਗ੍ਰੰਥ ਨੂੰ ਜੌਹਨ ਮੈਲਕਮ ਨੇ ਆਪਣੀ ਪੁਸਤਕ Sketch of the Sikhs (1810-1812) ਲਿਖਣ ਲਈ ਵਰਤਿਆ। ਅਤੇ ਇਸੇ ਗ੍ਰੰਥ ਨੂੰ ਨਿਰਮਲਿਆਂ ਦੀ ਸਹਾਇਤਾ ਨਾਲ ਪੰਜਾਬ ਦੇ ਗੁਰਦੁਆਰਿਆਂ ਵਿੱਚ ਧਰਿਆ ਅਰਥਾਤ, Transplant ਕੀਤਾ ਗਿਆ ਤਾਕਿ ਸਿੱਖ
  • Kabir Singh ਧਰਮ ਨੂੰ ਖੋਰਾ ਲਾਇਆ ਜਾ ਸਕੇ।

    ਮਹਾਂਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠਾ ਕਰਕੇ 1799 ਈ. ਵਿੱਚ ਪੰਜਾਬ ਤੇ ਰਾਜ ਸਥਾਪਤ ਕਰ ਲਿਆ। ਫ੍ਰੰਗੀ ਰਾਜਨੀਤੀ ਵਰਤ ਕੇ ਅੰਗ੍ਰੇਜ਼ਾਂ ਨੇ ਸਿੱਖ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਦੀਆਂ ਰਿਆਸਤਾਂ ਨਾਲ 1809 ਈ. ਵਿੱਚ ਸੰਧੀ ਕਰਕੇ ਸਤਿਲੁਜ ਦੇ ਇਲਾਕੇ ਤੱਕ ਪਹੁੰਚ ਕਾਇਮ ਕਰ ਲਈ। ਉਪਰੋਕਤ ਗ੍ਰੰਥ ਨੂੰ ਸਤਲੁਜ ਦੇ ਚੜ੍ਹਦੇ ਪਾਸੇ ਤੱਕ ਵੰਡ ਕੇ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਦਸਮ ਗ੍ਰੰਥ ਦਾ ਘੱਟ ਵਧ ਹੀ ਪਤਾ ਸੀ ਅਤੇ ਨਾ ਹੀ ਇਹ ਗ੍ਰੰਥ ਕਦੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ ਸੀ। ਸਨ 1846 ਵਿੱਚ ਧੋਖੇ ਨਾਲ ੲੈਂਗਲੋ ਸਿੱਖ ਲੜਾਈ ਜਿੱਤਣ ਉਪਰੰਤ ਅੰਗ੍ਰੇਜ਼ਾਂ ਨੇ ਇਸ ਗ੍ਰੰਥ ਨੂੰ ਜਨਵਰੀ 1847 ਵਿੱਚ ਹਿੰਦੀ ਵਿੱਚ ਉਲਥਾ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਇਕੋ ਧਰਮ ਮਰਯਾਦਾ ਨਾਲ ਜੋੜਨਾ ਚਾਹਿਆ। ਚੌਵੀਸ਼ ਅਵਤਾਰਾਂ ਦੇ ਨਾਵਾਂ ਦੇ ਅਧਾਰ ਤੇ ਸਿੱਖ ਧਰਮ ਦੇ ੴ ਦੇ ਸੰਕਲਪ ਦੀ ਵਜਾਏ ਅਨੇਕ ਓਂਕਾਰ ਦੀ ਮਿਥ ਈਜਾਦ ਕਰਕੇ ਸਿੱਖਾਂ ਨੂੰ ਹਿੰਦੂਆਂ ਨਾਲ ਰਲਗਡ ਕਰਨਾ ਚਾਹਿਆ। ਅਰਥਾਤ, ਸਿੱਖ ਧਰਮ ਦੇ ਸੂਤਰ ‘ਮੂਲਮੰਤਰ’ ਵਿੱਚ ਅੰਕਤ ਸਿੱਖਾਂ ਦੇ ਇੱਕ ਈਸ਼ਰਵਾਦੀ ਸੰਕਲਪ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਪਰਕਾਰ 1849 ਵਿੱਚ ਹਿੰਦੂ ਅਤੇ ਸਿੱਖਾਂ ਨੂੰ ਕੰਟਰੋਲ ਵਿੱਚ ਕਰਕੇ ‘ਸਿੱਖ’ ਅਤੇ ‘ਹਿੰਦੂ’ ਦੇ ਭੇਦ ਨੂੰ ਮਟਾਉਣਾ ਚਾਹਿਆ। ਮਹਾਂਰਾਜਾ ਦਲੀਪ ਸਿੰਘ ਨੂੰ ਤਾਂ ਚੱਕ ਕੇ ਇੰਗਲੇਂਡ ਲੈ ਗਏ ਤਾਕਿ ਪੰਜਾਬ ਚੋਂ ਸਿੱਖ ਰਾਜ ਦਾ ਨਾਮੋਨਿਸ਼ਾਨ ਹੀ ਮਿਟ ਜਾਵੇ। ਇਤਿਹਾਸ ਵਿੱਚ ਇਹ ਪਹਿਲੀ ਦੁਰਘਟਨਾ ਹੈ ਜਿੱਥੇ ਕਿਸੇ ਮੁਲਕ ਦੇ ਹੁਕਮਰਾਨ ਨੂੰ ਧੱਕੇ ਨਾਲ ਚੁੱਕ ਕੇ ਦੇਸ਼ ਨਿਕਾਲਾ ਦਿੱਤਾ ਗਿਆ ਹੋਵੇ ਅਤੇ ਧਰਮ ਬਦਲਣ ਲਈ ਮਜ਼ਬੂਰ ਕੀਤਾ ਗਿਆ ਹੋਵੇ।

    1. ਕੋਲਬਰੁਕ ਵਾਲੀ ਬੀੜ (Mss D5 PunjabI (HT Colebrook)

    ਕਥਤ ਦਸਮ ਗ੍ਰੰਥ ਦਾ ਮੁੱਡ ਕੋਲਬਰੁਕ (Colebrook) ਵਾਲੀ ਬੀੜ ਤੋਂ ਬੱਝਾ। ਅਠਾਰਵੀਂ ਸਦੀ ਦੇ ਅਖੀਰ ਤੱਕ ਕਿਸੇ ਵੀ ਗ੍ਰੰਥ ਦੀ ਕੋਈ ਉੱਗ-ਸੁੱਘ ਨਹੀਂ ਮਿਲਦੀ ਜਿਸ ਦਾ ਨਾਂ ‘ਸਿਰੀ ਦਸਮ ਗ੍ਰੰਥ’, ‘ਦਸਮ ਪਾਤਸ਼ਾਹੀ ਦਾ ਗ੍ਰੰਥ’, ‘ਗੁਰੂ ਗੋਬਿੰਦ ਸਿੰਘ ਜੀ ਦਾ ਗ੍ਰੰਥ’ ਜਾਂ ‘ਦਸਮ ਗ੍ਰੰਥ’ ਹੋਵੇ। ਉਪਰੋਕਤ ਦਿੱਤੇ ਪੰਜਾਬੀ ਇਤਿਹਾਸਕ ਸਰੋਤਾਂ ਦੇ ਨਾਲ ਨਾਲ, ਭਾਰਤੀ, ਅਰਬੀ-ਫਾਰਸੀ ਅਤੇ ਪੱਛਮੀ ਸੋਮਾ ਸਰੋਤ ਵੀ ਕਥਤ ਦਸਮ ਗ੍ਰੰਥ ਬਾਰੇ ਚੁੱਪ ਹਨ। ਜਿਨ੍ਹਾਂ ਗ੍ਰੰਥਾਂ ਦਾ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਜਿਵੇਂ ਸਮੁੰਦਰ ਸਾਗਰ (ਕੇਸਰ ਸਿੰਘ ਛਿੱਬੜ), ਵਿਦਿਆ ਸਾਗਰ (ਸਰੂਪ ਦਾਸ ਭੱਲਾ), ਵਿਦਿਆਧਰ ਗ੍ਰੰਥ (ਭਾਈ ਸੰਤੋਖ ਸਿੰਘ), ਅਤੇ ਇਕੱਲੀਆਂ ਪੋਥੀਆਂ (ਗਿਆਨੀ ਗਿਆਨ ਸਿੰਘ), ਲਖਕਾਂ ਦੁ ਅਨੁਸਾਰ ਇਹ ਸਾਰੇ ਨਸ਼ਟ ਹੋ ਚੁਕੇ ਹੋ ਚੁਕੇ ਹਨ। ਇਸ ਲਈ ਸਿੱਖ ਇਤਿਹਾਸ ਵਿੱਚ ਕੋਈ ਵੀ ‘ਦਸਮ ਗ੍ਰੰਥ’ ਨਾਮੀ ਗ੍ਰੰਥ ਨਹੀਂ ਮਿਲਦਾ ਜੋ ਗੁਰੂ ਸਾਹਿਬ ਦੇ ਦਸਤੇ ਮੁਬਾਰਕ ਨਾਲ ਰਚਿਆ ਗਿਆ ਹੋਵੇ। ਪਹਿਲੀ ਵਾਰ ਜੌਹਨ ਮੈਲਕਮ (John Malcolm) ਨੇ ਆਪਣੀ ਪੁਸਤਕ, Sketch of the Sikhs, ਵਿਚ “ਦਸਵਾਂ ਪਾਤਸ਼ਾਹ ਕਾ ਗ੍ਰੰਥ” ਨਾਂ ਵਰਤਿਆ। ਉਸ ਨੇ ਲਿਖਿਆ ਕਿ ਪੰਜਾਬ ਵਿਚੋਂ 1805 ਈ. ਵਿੱਚ ਉਸ ਨੂੰ ਕੇਵਲ “ਗੁਰੂ ਗ੍ਰੰਥ ਸਾਹਿਬ” ਦੀ ਕਾਪੀ ਮਿਲੀ ਪਰ ‘ਦਸਵੀਂ ਪਾਤਸ਼ਾਹੀ ਕਾ ਗ੍ਰੰਥ’ ਦੀ ਕਾਪੀ ਕਲਕੱਤੇ ਤੋਂ ਐਚ. ਟੀ. ਕੋਲਬਰੁਕ (H.T. Colebrook) ਕੋਲੋਂ ਮਿਲੀ ਜੋ ਉਸ ਨੇ ਅਣਥਕ ਖੋਜ ਕਰਕੇ ਬੜੇ ਯਤਨਾਂ ਨਾਲ ਪ੍ਰਾਪਤ ਕੀਤੀ। ਮੈਲਕਮ ਦੇ ਆਪਣੇ ਸ਼ਬਦਾਂ ਵਿੱਚ ਲਿਖਿਆ ਹੈ:

    “I succeeded with difficulty in obtaining a copy of the Adi-Granth and some historical tracts, the most essential parts of which, when I returned to Calcutta, were explained to me by a Sikh priest of the Nirmala order, whom I found equally intelligent and communicative, and who spoke of the religion and ceremonies of his sect with less restraint than any of his brethren whom I had met with in Penjab…however, that the indefatigable research of Mr. Colebrook has procured not only the Adi-Granth, but also the Dasima Padshah ka Granth; and that, consequently, he is in possession of the two most sacred books of the Sikhs.”
  • Kabir Singh ਜੌਹਨ ਮੈਲਕਮ, ਲੌਰਡ ਲੇਕ (Lord Lake) ਨਾਲ 1805 ਵਿੱਚ ਪੰਜਾਬ ਆਇਆ; ਉਸ ਨਾਲ ਰਿਆਸਤ ਜੀਂਦ ਦਾ ਰਾਜਾ ਭਾਗ ਸਿੰਘ ਵੀ ਸੀ। ਇਹ ਸਾਰੇ ਬਿਆਸ ਦਰਿਆ ਤੱਕ ਗਏ। ਪਹਿਲੀ ਗੱਲ ਤਾਂ ਇਹ ਹੈ ਕਿ ਮੈਲਕਮ ਨੂੰ ਅਜੇਹੀ ਕਿਹੜੀ ਲੋੜ ਪੈ ਗਈ ਸੀ ਕਿ ਉਸ ਨੂੰ ਸਿੱਖਾਂ ਦੇ ਧਰਮ ਗ੍ਰੰਥਾਂ ਨੂੰ ਭਾਲਣ ਲਈ ਪੰਜਾਬ ਆਉਣਾ ਪਿਆ ਅਤੇ ਬੜੀ ਮੁਸ਼ਕਲ ਨਾਲ ‘ਆਦਿ ਗ੍ਰੰਥ’ ਪ੍ਰਾਪਤ ਕਰ ਸਕਿਆ ਪਰ ਦਸਮ ਗ੍ਰੰਥ ਫੇਰ ਵੀ ੳਪੁਲੱਬਦ ਨਹੀਂ ਹੋਇਆ। ਪੰਜਾਬ ਵਿੱਚ ਉਸ ਵੇਲੇ ਸਿੱਖਾਂ ਦੀ ਹਕੂਮਤ ਸੀ ਅਤੇ ਇਹ ਸਿੱਖ ਕੌਮ ਦਾ ਮੁਲਕ ਸੀ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲੂਏ ਵਰਗਰ ਜੋਧੇ ਦਸਵੇਂ ਗੁਰੂ ਦੇ ਸੰਪੂਰਨ ਸਿੱਖ ਸਨ। ਜੇ ਉਨ੍ਹਾਂ ਨੂੰ ਕਿਸੇ ਦਸਮ ਗ੍ਰੰਥ ਦਾ ਥੌ ਪਤਾ ਨਹੀਂ ਸੀ ਤਾਂ ਹੋਰ ਕਿਸ ਨੂੰ ਕਿਵੇਂ ਹੋ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਸਿੱਖ ਰਾਜ ਵਿਚੋਂ ਮੈਲਕਮ ਨੂੰ ਦਸਮ ਗ੍ਰੰਥ ਕਿਉਂ ਨਾ ਮਿਲ ਸਕਿਆ? ਇਸ ਦਾ ਉਤਰ ਇਹ ਹੈ ਕਿ ਪੰਜਾਬ ਵਿੱਚ ਉਸ ਵੇਲੇ ਕੇਵਲ ‘ਗੁਰੂ ਗ੍ਰੰਥ ਸਹਿਬ’ ਹੀ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕੀਤਾ ਜਾਂਦਾ ਸੀ। ਕਿਉਂਕਿ ਇਸ ਤੋਂ ਵਗੈਰ ਸਿੱਖਾਂ ਦਾ ਕੋਈ ਹੋਰ ਗ੍ਰੰਥ ਹੈ ਹੀ ਨਹੀਂ ਸੀ ਇਸ ਲਈ ਦਸਮ ਗ੍ਰੰਥ ਕਿੱਥੋਂ ਮਿਲਣਾ ਸੀ।। ਦਿਲਚਸਪ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਲਕਮ ਨੂੰ ਦਸਮ ਗ੍ਰੰਥ ਕਲਕੱਤੇ ਵਿਚੋਂ ਕੋਲਬਰੁਕ ਕੋਲੋਂ ਪ੍ਰਾਪਤ ਹੋਇਆ ਜਿੱਥੇ ਸਿੱਖਾਂ ਦੀ ਵਸੋਂ ਆਟੇ ਵਿੱਚ ਲੂਣ ਵਾਂਗ ਸੀ। ਪਟਨਾ ਅਤੇ ਕਲਕੱਤੇ ਵਿੱਚ ਗੁਰਦੁਆਰੇ ਸਨ ਜਿਨ੍ਹਾਂ ਨੂੰ ਨਿਰਮਲੇ ਕੰਟ੍ਰੋਲ ਕਰਦੇ ਸਨ ਜਿਨ੍ਹਾਂ ਨਾਲ ਮਿਲ ਕੇ ਗੋਰਿਆਂ ਨੇ ਦਸਮ ਗ੍ਰੰਥ ਦੀ ਮਿੱਥ ਨੂੰ ਸ਼ੁਰੂ ਕੀਤਾ।

    ਮੈਲਕਮ ਦੀ ਪੁਸਤਕ 1810 ਈ. ਵਿੱਚ ਛਾਪੀ ਗਈ ਜਿਸ ਵਿੱਚ ਪਹਿਲੀ ਬਾਰ ‘ਦਸਮਾ ਪਾਤਸ਼ਾਹ ਕਾ ਗ੍ਰੰਥ’ ਦਾ ਨਾਂ ਵਰਤਿਆ ਗਿਆ ਜੋ ਉਸ ਨੇ ਕੋਲਬਰੁਕ ਤੋਂ ਪ੍ਰਾਪਤ ਕੀਤਾ। ਐਚ. ਟੀ. ਕੋਲਬਰੁਕ ਨੇ ਇਹੋ ਬੀੜ 1812 ਵਿੱਚ ਬ੍ਰਿਟਿਸ਼ ਲਾਇਬ੍ਰੇਰੀ, ਲੰਦਨ ਨੂੰ ਸੌਂਪ ਦਿੱਤੀ ਜੋ ਲਾਇਬ੍ਰੇਰੀ ਕੈਟਾਲੌਗ ਨੰਬਰ Mss D5 Punjabi (H.T. Colebrook) ਨਾਂ ਹੇਠ ਦਰਜ ਹੈ। ਇਹ ਬੀੜ ਕਿਹੜੇ ਸਾਲ ਵਿੱਚ ਕਿੱਥੋਂ, ਕਿਵੇਂ, ਅਤੇ ਕਿਹਦੇ ਕੋਲੋਂ ਪ੍ਰਾਪਤ ਕੀਤੀ ਗਈ, ਇਸ ਬਾਰੇ ਨਾ ਤਾਂ ਬੀੜ ਵਿੱਚ ਕੋਈ ਸਾਖਿਆਤ ਗਵਾਹੀ ਹੈ, ਨਾਂ ਕੋਲਬਰੁਕ ਹੀ ਕੁੱਝ ਦਸਦਾ ਹੈ ਅਤੇ ਨਾ ਹੀ ਮੈਲਕਮ ਨੂੰ ਕੋਈ ਥੌਹ ਪਤਾ ਹੈ। ਪਰ ਇੱਕ ਗੱਲ ਨਿਸਚਿਤ ਹੈ ਕਿ ਇਹ, ਥੋੜੀਆਂ ਸਤਰਾਂ ਨੂੰ ਛੱਡ ਕੇ, ਕਥਤ ਗ੍ਰੰਥ ਨਾਲ, ਮਿਲਦੀ ਹੈ। ਹੇਠਾਂ ਸੋਧਕ ਕਮੇਟੀ ਵਲੋਨ ਸੋਧੇ ਦਸਮ ਗ੍ਰੰਥ ਅਤੇ ਕੋਲਬਰੁਕ ਵਾਲੀ ਬੀੜਾਂ ਦੀ ਸਮਾਨਤਾ ਅਤੇ ਅੰਤਰ ਦਾ ਲੇਖਾ-ਜੋਖਾ ਕਰਦੇ ਹਾਂ

    2. ਦਸਮ ਗ੍ਰੰਥ ਅਤੇ ਕੋਲਬਰੁਬ ਵਾਲੀ ਬੀੜ ਵਿੱਚ ਅੰਤਰ

    ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਕੋਲਬਰੁਕ ਅਤੇ ਛਪੇ ਹੋਏ ਦਸਮ ਗ੍ਰੰਥਾਂ ਦੀਆਂ ਵਖ ਵਖ ਬੀੜਾਂ ਜਿਵੇਂ, ਜਵਾਹਰ ਸਿੰਘ ਵਾਲੀ ਬੀੜ (1979 ਈ.), ਚਤਰ ਸਿੰਘ ਜੀਵਨ ਸਿੰਘ ਵਾਲੀ ਬੀੜ (1998 ਈ.), ਰਤਨ ਸਿੰਘ ਜੱਗੀ ਵਲੋਂ (1999 ਈ.) ਵਲੋਂ ਟੀਕੇ ਲਈ ਵਰਤੀ ਗਈ ਬੀੜ ਵਿੱਚ ਥੋੜਾ-ਵਾਹਲਾ ਫਰਕ ਹੈ। ਇਹ ਸਾਰੀਆਂ ਬੀੜਾਂ ਸੋਧਕ ਕਮੇਟੀ ਵਲੋਂ ਸੰਪਾਦ ਕੀਤੇ ਗਏ ਦਸਮ ਗ੍ਰੰਥ ਦੀਆਂ ਕਾਪੀਆਂ ਹੋਣੀਆਂ ਚਾਹੀਦੀਆਂ ਸਨ ਪਰ ਇਨ੍ਹਾਂ ਵਿੱਚ ਵੀ ਥੋੜ੍ਹਾ ਥੋੜ੍ਹਾ ਫਰਕ ਹੈ। ਅਸੀਂ ਕੇਵਲ ਚਤਰ ਸਿੰਘ ਜੀਵਨ ਸਿੰਘ ਵਲੋਂ ਪ੍ਰਕਾਸ਼ਤ ਕੀਤੇ ਹੋਏ ਦਸਮ ਗ੍ਰੰਥ ਦਾ ਕੋਲਬਰੁਕ ਵਾਲੀ ਬੀੜ ਨਾਲ ਤੁਲਨਾ ਕਰਾਂਗੇ। ਚਤਰ ਸਿੰਘ ਜੀਵਨ ਸਿੰਘ ਵਾਲੀ ਬੀੜ ਵਿੱਚ ਰਚਨਾਵਾਂ ਦੀ ਤਰਤੀਬ, ਸਫਿਆਂ ਸਮੇਤ, ਇਸ ਪਰਕਾਰ ਹੈ: ਜਾਪੁ (1-10), ਅਕਾਲ ਉਸਤਤਿ (11-38), ਬਚਿਤ੍ਰ ਨਾਟਕ (39-73), ਚੰਡੀ ਚਰਿਤ੍ਰ-1 (74-99), ਚੰਡੀ ਚਰਿਤ੍ਰ-2 (100-119), ਵਾਰ ਦੁਰਗਾ ਕੀ (119-127), ਗਿਆਨ ਪ੍ਰਬੋਧ (127-155), ਚੌਬੀਸ ਅਵਤਾਰ (155-611), ਬ੍ਰਹਮ ਅਵਤਾਰ (611-635), ਰੁਦ੍ਰ ਅਵਤਾਰ (635-709), (ਫੁਟਕਲ ਰਚਨਾਵਾਂ) ਸ਼ਬਦ ਹਜਾਰੇ-ਰਾਮਕਲੀ ਪਾ. 10 (709-712), ਸਵੈਯੇ (712-716), ਖਾਲਸਾ ਮਹਿਮਾ-ਸਵੈਯੇ (716-717), ਸਸਤ੍ਰ ਨਾਮ ਮਾਲਾ (717-808), ਚਰਿਤ੍ਰੋਪਾਖਿਆਨ (809-1388), ਜਫਰਨਾਮਾ (1389-1394) ਅਤੇ ਹਿਕਾਇਤਾਂ (1394-1428)। ਮੁਕਾਬਲੇ ਤੇ ਕੋਲਬਰੁਕ ਬੀੜ ਵਿੱਚ ਇਹ ਤਰਤੀਬ ਕਈ ਥਾਵਾਂ ਤੇ ਮਿਲਦੀ ਹੈ ਕਈ ਹਿਸਿਆਂ ਵਿੱਚ ਕਾਫੀ ਅੰਤਰ ਹੈ। ਦੋਹਾਂ ਵਿੱਚ ਬਾਣੀਆਂ ਦੀ ਤਰਤੀਬ ਹੇਠ ਦਿੱਤੀ ਜਾਂਦੀ ਹੈ।

    ਕਥਤ ਦਸਮ ਗ੍ਰੰਥ------- ਕੋਲਬਰੁਕ ਬੀੜ
  • Kabir Singh 1. ਜਾਪੁ ---1. ਜਾਪੁ

    2. ਅਕਾਲ ਉਸਤਤਿ ---2. ਅਕਾਲ ਉਸਤਤਿ

    3. ਬਚਿਤ੍ਰ ਨਾਟਕ (ਅਪਨੀ ਕਥਾ) ---3. ਬਚਿਤ੍ਰ ਨਾਟਕ

    4. ਚੰਡੀ ਚਰਿਤ੍ਰ (ਉਕਤਿ ਬਿਲਾਸ) ---4. ਚੰਡੀ ਚਰਿਤ੍ਰ

    5. ਚੰਡੀ ਚਰਿਤ੍ਰ (ਦੂਜਾ) ---5. ਚੰਡੀ ਚਰਿਤ੍ਰ-2

    6. ਵਾਰ ਸ੍ਰੀ ਭਗਉਤੀ ਜੀ ਕੀ ---6. ਵਾਰ ਭਗਉਤੀ ਜੀ ਕੀ

    (ਵਾਰ ਦੁਰਗਾ ਕੀ)

    7. ਗਿਆਨ ਪ੍ਰਬੋਧ ---7. ਗਿਆਨ ਪ੍ਰਬੋਧ

    8. ਚੌਬੀਸ ਅਵਤਾਰ (ਬਿਸਨਾਵਤਾਰ) ---8. ਚੌਬੀਸ ਅਵਤਾਰ

    9. ਉਪ ਅਵਤਾਰ (ਬ੍ਰਹਮਾ ਅਤੇ ਰੁਦ੍ਰ) ---9. ਬ੍ਰਹਮਾਵਤਾਰ

    10. ਸ਼ਬਦ ਹਜ਼ਾਰੇ ---10. ਰੁਦ੍ਰਾਵਤਾਰ

    11. 33 ਸਵੈਯੇ ---11. ਸ਼ਸਤ੍ਰ ਨਾਮਮਾਲਾ

    12. ਖਾਲਸਾ ਮਹਿਮਾ ---12. 32 ਸਵੈਯੇ

    13, ਸ਼ਸਤ੍ਰ ਨਾਮਮਾਲਾ ---13. ਖਾਲਸਾ ਮਹਿਮਾ, ਸਵੈਯੇ

    14. ਚਰਿਤ੍ਰੋਪਾਖਿਆਨ---14. ਸ਼ਬਦ ਹਜ਼ਾਰੇ

    15. ਜ਼ਫ਼ਰਨਾਮਾ-ਹਿਕਾਇਤਾਂ---15. ਚਰਿਤ੍ਰੋਪਾਖਿਆਨ

    16. ------------ 16. ਜ਼ਫ਼ਰਨਾਮਾ

    17. ------------ 17. ਹਿਕਾਇਤਾਂ

    ਸਿੱਧ ਹੈ ਕਿ ਦੋਹਾਂ ਬੀੜਾਂ ਵਿੱਚ ਕੁੱਝ ਬਾਣੀਆਂ ਦੀ ਤਰਤੀਬ ਮਿਲਦੀ ਹੈ ਪਰ ਕੁੱਝ ਦੀ ਨਹੀਂ ਮਿਲਦੀ। ਪਰ ਦੋਹਾਂ ਵਿੱਚ ਸਾਰੀਆਂ ਬਾਣੀਆਂ ਮੌਜੂਦ ਹਨ। ਸੋਧਕ ਕਮੇਟੀ ਨੇ ਜਦ 1897 ਈ. ਦੌਰਾਨ ਦਸਮ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਕੋਈ 32 ਗ੍ਰੰਥਾਂ (ਅਸਵਾਰਿਆਂ) ਦਾ ਆਸਰਾ ਲਿਆ ਗਿਆ। ਇਹ ਗ੍ਰੰਥ ਵੱਖਰੇ ਵੱਖਰੇ ਸੰਤਾਂ, ਸਾਧਾਂ ਜਾਂ ਮੱਠਾਂ ਦੇ ਡੇਰਿਆਂ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਦੀ ਆਪਣੀ ਆਪਣੀ ਸ਼ਰਧਾ ਅਨੁਸਾਰ ਪੜ੍ਹੇ ਅਤੇ ਪੂਜੇ ਜਾਂਦੇ ਸਨ। ਅਵਤਾਰਾਂ ਅਤੇ ਦੇਵੀ ਦੇਤਿਆਂ ਦੀ ਮਹੱਤਤਾ ਹਰ ਡੇਰੇ ਲਈ ਵੱਖਰੀ ਵੱਖਰੀ ਸੀ। ਕਿਸੇ ਦੀ ਕ੍ਰਿਸ਼ਨ ਅਵਤਾਰ ਅਤੇ ਕਿਸੇ ਦੀ ਰਾਮ ਅਵਤਾਰ ਵਿੱਚ ਸ਼ਰਧਾ ਸੀ ਅਤੇ ਕਈ ਮੱਠ ਅਜੇਹੇ ਵੀ ਸਨ ਜੋ ਇਸਤ੍ਰੀਚਿੱਤ ਸਨ ਅਤੇ ਚਰਿਤ੍ਰੋਪਾਖਿਆਨ ਦੀ ਪੂਜਾ ਕਰਦੇ ਸਨ। ਇਸ ਲਈ ਹੋ ਸਕਦਾ ਹੈ ਕਿ ਸੰਪਾਦਨਾ ਦੌਰਾਨ ਡੇਰਿਆਂ ਦੇ ਪ੍ਰਭਾਵ ਹੇਠਾਂ ਬਾਣੀਆਂ ਦੀ ਤਰਤੀਬ ਵਿੱਚ ਅਦਲਾ ਬਦਲੀ ਕੀਤੀ ਗਈ ਹੋਵੇ। ਇਸੇ ਕਰਕੇ ਕਥਤ ਦਸਮ ਗ੍ਰੰਥ ਦੀ ਸੰਪਾਦਨਾ ਦੌਰਾਨ ਸੋਧਕ ਕਮੇਟੀ ਦੇ ਦੋ ਧੜਿਆਂ (ਲਾਹੌਰ ਧੜਾ ਅਤੇ ਅੰਮ੍ਰਿਸਰ ਧੜਾ) ਵਿੱਚ ਬਾਣੀਆਂ ਦੀ ਅਸਹਿਮਤੀ ਕਰਕੇ ਅਣਬਣ ਵੀ ਹੋਈ ਸੀ! ਫਲਸਰੂਪ, ਉਸ ਤੋਂ ਬਾਅਦ ਵਿੱਚ ਛਾਪੇ ਗਏ ਦਸਮ ਗ੍ਰੰਥਾਂ ਦੀਆਂ ਬੀੜਾਂ ਵਿੱਚ ਥੋੜ੍ਹਾ ਬਾਹਲਾ ਅੰਤਰ ਆਇਆ ਜਾਪਦਾ ਹੈ।

    2. ਦਸਮ ਗ੍ਰੰਥ ਅਤੇ ਕੋਲਬਰੁਕ ਬੀੜ ਦੇ ਤਤਕਰਿਆਂ ਦੀ ਤੁਲਨਾ:

    ਦਸਮ ਗ੍ਰੰਥ, ਥੋੜ੍ਹੀਆਂ ਜਹੀਆਂ ਭਿੰਨਤਾਵਾਂ ੳਪਰੰਤ, ਕੋਲਬਰੁਕ ਵਾਲੀ ਬੀੜ ਨਾਲ ਮਿਲਦਾ ਹੈ। ਗੌਹ ਨਾਲ ਪੜ੍ਹਿਆਂ ਇਨ੍ਹਾਂ ਦੋਹਾਂ ਗ੍ਰੰਥਾਂ ਵਿੱਚ ਬਾਣੀਆ ਦੀ ਤਰਤੀਬ ਅਤੇ ਅੰਦਰਲੀ ਸਮਗਰੀ ਵਿੱਚ ਜੋ ਥੋੜ੍ਹੇ-ਬਾਹਲੇ ਅੰਤਰ ਹਨ ਉਹ ਹੇਠ ਦਿੱਤੇ ਜਾਂਦੇ ਹਨ।

    1. ਦਸਮ ਗ੍ਰੰਥ ਦੇ ਮੁਕਾਬਲੇ ਤੇ ਕੋਲਬਰੁਕ ਬੀੜ ਵਿੱਚ ਸ਼ਸਤ੍ਰ ਨਾਮਮਾਲਾ, ਸਵੈਯੇ, ਖਾਲਸਾ ਮਹਿਮਾ ਅਤੇ ਸ਼ਬਦ ਹਜ਼ਾਰੇ ਤੋਂ ਪਹਿਲਾਂ ਆਉਂਦਾ ਹੈ।

    1. ਦਸਮ ਗ੍ਰੰਥ ਵਿੱਚ ਸ਼ਬਦ ਹਜ਼ਾਰੇ, ਸਵੈਯੇ ਅਤੇ ਖਾਲਸਾ ਮਹਿਮਾ ਤੋਂ ਪਹਿਲਾਂ ਹੈ ਪਰ ਕੋਲਬਰੁਕ ਵਾਲੀ ਬੀੜ ਵਿੱਚ ਬਾਅਦ ਵਿੱਚ ਹੈ।
  • Kabir Singh ਦਸ਼ਮ ਗ੍ਰੰਥ ਵਿੱਚ ਕ੍ਰਿਸ਼ਨਾਵਤਾਰ ਦੇ ਛੰਦਾਂ ਦੀ ਗਿਣਤੀ 2492 ਪਰ ਕੋਲਬਰੁਕ ਬੀੜ ਵਿੱਚ 2490 ਹਨ। ਦਸਮ ਗ੍ਰੰਥ ਦਾ ਛੰਦ ਨੰ. 2490 ਕੋਲਬਰੁਕ ਵਾਲੀ ਬੀੜ ਵਿੱਚ ਦਰਜ ਨਹੀਂ। ਇਸ ਛੰਦ ਵਿੱਚ ਕ੍ਰਿਸ਼ਾਵਤਾਰ ਦੀ ਲਿਖਣ ਤਾਰੀਖ ਸੰਮਤ 1745 (1688 ਈ.) ਦਿੱਤੀ ਹੋਈ ਹੈ। ਸਾਫ ਜ਼ਾਹਿਰ ਹੈ ਕਿ ਇਹ ਛੰਦ ਬਾਅਦ ਵਿੱਚ ਦਰਜ ਕੀਤਾ ਗਿਆ ਤਾਕਿ ਦਸਮ ਗ੍ਰੰਥ ਦੀ ਲਿਖਣ ਤਾਰੀਖ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਨਾਲ ਮੇਚੀ ਜਾ ਸਕੇ।

    1. ਦਸਮ ਗ੍ਰੰਥ ਦੇ ਛੰਦ ਨੰ. 1509 ਅਤੇ 1510 ਕੋਰਬਰੁਕ ਵਾਲੀ ਬੀੜ ਵਿੱਚ ਛੰਦ ਨੰ. 1509 ਵਿੱਚ ਸੰਮਿਲਤ ਕੀਤੇ ਹੋਏ ਹਨ।

    1. ਦਸਮ ਗ੍ਰੰਥ ਵਿੱਚ ਰਾਮਕਲੀ ਦੇ 10 ਛੰਦ ਹਨ ਜਦਕਿ ਕੋਰਬਰੁਕ ਵਾਲੀ ਬੀੜ ਵਿੱਚ ਕੇਵਲ 7 ਹਨ।

    1. ਦਸਮ ਗ੍ਰੰਥ ਵਿੱਚ 33 ਸਵੈਯੇ ਹਨ ਜਦਕਿ ਕੋਲਬਰੁਕ ਵਿੱਚ 32 ਹਨ, ਪਹਿਲਾ ਸਵੈਯਾ ਨਹੀਂ ਹੈ।

    1. ਕੋਲਬਰੁਕ ਵਾਲੀ ਬੀੜ ਵਿੱਚ ਚਰਿਤ੍ਰੋਪਾਖਿਆਨ ਦੇ ਕੁਲ 7556 ਛੰਦ ਹਨ ਪਰ ਦਸਮ ਗ੍ਰੰਥ ਵਿੱਚ ਕੁਲ 7555 ਹਨ। ਇਹ ਗਿਣਤੀ ਕਰਨ ਵਿੱਚ ਗ਼ਲਤੀ ਹੈ ਕਿਉਂਕਿ ਚਰਿਤ੍ਰ ਨੰ. 403 ਛੰਦ 7151 ਤੇ ਖਤਮ ਹੁੰਦਾ ਹੈ, ਚਰਿਤ੍ਰ 404 ਵਿੱਚ 405 ਛੰਦ ਹਨ ਇਸ ਲਈ ਕੁਲ ਜੋੜ 7556 ਬਣਦਾ ਹੈ ਜੋ ਕੋਲਬਰੁਕ ਵਾਲੀ ਬੀੜ ਵਿੱਚ ਦਿੱਤਾ ਗਿਆ ਹੈ।

    1. ਕੋਲਬਰੁਕ ਵਾਲੀ ਬੀੜ ਵਿੱਚ ਜ਼ਫ਼ਰਨਾਮਾ ਅਤੇ ਹਿਕਾਇਤਾਂ ਦੇ ਅੰਤ ਵਿੱਚ ਛੰਦਾਂ ਦਾ ਕੁਲ ਜੋੜ 858 ਦਿੱਤਾ ਗਿਆ ਹੈ ਪਰ ਦਸਮ ਗ੍ਰੰਥ ਵਿੱਚ ਅੰਤ ਤੇ ਅਜੇਹਾ ਕੋਈ ਕੁਲ ਜੋੜ ਨਹੀਂ ਹੈ। ਪਰ ਗਿਣਿਤੀ ਕਰਨ ਨਾਲ ਇਹ ਨੰਬਰ 858 ਹੀ ਬਣਦਾ ਹੈ। ਦਸਮ ਗ੍ਰੰਥ ਵਿੱਚ ਹਿਕਾਇਤ ਨੰ. 12 ਵਿੱਚ ਛੇ ਛੰਦ ਵਾਧੂ ਹਨ।

    ਪਾਠਕਾਂ ਦੀ ਸਹੂਲਤ ਲਈ ਇਹੋ ਵਾਕਫੀਅਤ ਇੱਕ ਚਾਰਟ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ।

    ਬਾਣੀ ਦਸਮ ਗ੍ਰੰਥ ਕੋਲਬਰੁਕ ਬੀੜ ਨੋਟ

    ਕ੍ਰਿਸ਼ਨ ਅਵਤਾਰ 2492 ---2490 ਕੋਲਬਰੁਕ ਵਿੱਚ ਛੰਦ ਨੰ. 2490 ਨਹੀਂ ਜਿਸ

    ਵਿੱਚ ਲਿਖਣ ਤਾਰੀਖ 1688 ਈ. ਦਿੱਤੀ ਹੈ।

    ਛੰਦ 1509+1510= ਕੋਲਬਰੁਕ ਛੰਦ ਨੰ. 1509 ਹੈ।

    ਸ਼ਬਦ ਹਜਾਰੇ 10 ---7 ਦਸਮ ਗ੍ਰੰਥ ਵਿੱਚ ਅਖੀਰਲੇ ਤਿਨ ਛੰਦ ਵਾਧੂ ਹਨ।

    ਸਵੈਯੇ 33 ---32 ਕੋਲਬਰੁਕ ਬੀੜ ਵਿੱਚ ਪਹਿਲਾ ਸਵੈਯਾ ਨਹੀਂ ਹੈ।

    ਚਰਿਤ੍ਰੋਪਾਖਿਆਨ 7555 ---7556 ਦੋਹਾਂ ਵਿੱਚ 404 ਚਰਿਤ੍ਰ ਹਨ। ਦਸਮ ਗ੍ਰੰਥ ਵਿੱਚ ਚਰਿਤ੍ਰ

    1 ਤੋਂ 403 ਤੱਕ 7151 ਛੰਦ ਹਨ, ਚਰਿਤ੍ਰ 404 ਵਿੱਚ 405

    ਛੰਦ ਹਨ; ਕੁਲ ਗਿਣਤੀ ਹੋਈ 7151+405=7556. ਇਹ

    ਦਸਮ ਗ੍ਰੰਥ ਦੀ ਗਿਣਤੀ ਵਿੱਚ ਗ਼ਲਤੀ ਹੈ।

    ਜਫਰਨਾਮਾ ਅਤੇ 858+ 6 ਛੰਦ 858 ਦਸਮ ਗ੍ਰੰਥ ਦੀ ਹਿਕਾਇਤ 12 ਵਿੱਚ 6 ਛੰਦ ਵਾਧੂ ਹਨ।

    ਹਿਕਾਇਤਾਂ ਦੀ

    ਕੁਲ ਗਿਣਤੀ
  • Kabir Singh ਆਪਣੀ ਦਲੀਲ਼ ਨੂੰ ਹੋਰ ਸਪੱਸ਼ਟ ਕਰਨ ਲਈ ਚਰਿਤ੍ਰੋਪਾਖਿਆਨ ਦੀ ਉਦਾਹਰਨ ਲੈਂਦੇ ਹਾਂ ਜੋ ਕਥਤ ਦਸਮ ਗ੍ਰੰਥ ਦਾ ਤਕਰੀਬਨ ਤੀਜਾ ਹਿੱਸਾ ਹੈ। ਜਵਾਹਰ ਸਿੰਘ ਵਾਲੀ ਦਸਮ ਗ੍ਰੰਥ ਦੀ ਬੀੜ ਅਤੇ ਡਾ. ਜੱਗੀ ਵਲੋਂ ਵਰਤੀ ਗਈ ਬੀੜ, ‘ਸ੍ਰੀ ਦਸਮ ਗ੍ਰੰਥ ਸਾਹਿਬ-ਪਾਠ ਸੰਪਾਦਨ ਅਤੇ ਵਿਆਖਿਆ’ ਵਿੱਚ ਚਰਿਤ੍ਰੋਪਾਖਿਆਨ ਦੇ 405 ਚਰਿਤ੍ਰ ਹਨ। ਜਵਾਹਰ ਸਿੰਘ ਵਾਲੀ ਬੀੜ ਵਿੱਚ ਇੱਕ ਤੋਂ 404 ਚਰਿਤ੍ਰ ਤੱਕ 7151 ਛੰਦ ਹਨ ਅਤੇ ਚਰਿਤ੍ਰ 405 ਵਿੱਚ 405 ਛੰਦ ਹਨ; ਕੁਲ ਗਿਣਤੀ ਹੋਈ 7151+405= 7556 ਜੋ ਕੋਲਬਰੁਕ ਬੀੜ ਦੇ ਬਰਾਬਰ ਹੈ। ਜੱਗੀ ਵਾਲੀ ਬੀੜ ਵਿੱਚ ਇੱਕ ਤੋਂ 403 ਚਰਿਤ੍ਰ ਤੱਕ 7134 ਛੰਦ ਹਨ ਅਤੇ ਚਰਿਤ੍ਰ 404 ਵਿੱਚ 305 ਛੰਦ ਹਨ, ਕੁਲ ਗਿਣਤੀ ਹੋਈ 7134+ 305 = 7439 ਛੰਦ। 405ਵਾਂ ਚਰਿਤ੍ਰ ਚੌਪਈ ਦੇ ਰੂਪ ਵਿੱਚ ਹੈ ਜਿਸ ਵਿੱਚ ਗ੍ਰੰਥ ਦੀ ਲਿਖਣ ਤਾਰੀਖ 1753 ਬਿਕਰਮੀ (1694 ਈ.) ਦਿੱਤੀ ਹੋਈ ਹੈ ਜੋ ਸਤਲੁਜ ਦੇ ਕੰਢੇ ਬੈਠ ਕੇ ਲਿਖਿਆ ਗਿਆ। (ਇਹ ਚੌਪਈ ਬਾਅਦ ਵਿੱਚ ਦਰਜ ਕੀਤੀ ਗਈ ਤਾਕਿ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੀ ਸਿੱਧ ਕੀਤੀ ਜਾ ਸਕੇ।)। ਜੱਗੀ ਅਨੁਸਾਰ “ਕੁਝ ਚਰਿਤ੍ਰ ਕਥਾਵਾਂ ਇੱਕ ਤੋਂ ਵੱਧ ਅਧਿਆਵਾਂ ਵਿੱਚ ਪਸਰੀਆਂ ਹੋਈਆਂ ਹਨ, ਜਿਵੇਂ ਅਨੂਪ ਕੌਰ ਦੇ ਚਰਿਤ੍ਰ ਦਾ ਵਰਣਨ ਤਿੰਨ ਅਧਿਆਵਾਂ (21, 22 ਅਤੇ 23) ਵਿੱਚ ਹੋਇਆ ਹੈ। ਇਸੇ ਤਰਾਂ ਅਹਿਲਿਆ ਗੌਤਮ ਦੀ ਕਥਾ ਵੀ ਤਿੰਨ ਅਧਿਆਵਾਂ (115, 116 ਅਤੇ 117) ਵਿੱਚ ਵਰਣਿਤ ਹੈ। ਇਸ ਤਰਾਂ ਦੇ ਕੁੱਝ ਹੋਰ ਚਰਿਤ੍ਰ-ਪ੍ਰਸੰਗ ਵੀ ਹਨ। ਸਪਸ਼ਟ ਹੈ ਕਿ ਚਰਿਤ੍ਰ ਸੰਖਿਆ 404 ਤੋਂ ਵੀ ਘਟ ਹੈ। ਅਨੁਮਾਨ ਹੈ ਕਿ ਇਹ ਗਿਣਤੀ 395 (ਚਰਿਤ੍ਰਾਂ) ਦੇ ਨੇੜੇ ਤੇੜੇ ਬੈਠੇਗੀ”।

    ਕੋਲਬਰੁਕ ਬੀੜ ਦੀ ਲਿਖਣ ਤਾਰੀਖ:

    ਕੋਲਬਰੁਕ ਵਾਲੀ ਬੀੜ ਦੇ ਅੰਦਰ ਕਿਤੇ ਵੀ ਲਿਖਣ ਦੀ ਕੋਈ ਪ੍ਰਮਾਣਿਕ ਤਵਾਰੀਖ ਦਰਜ ਨਹੀਂ ਅਤੇ ਨਾ ਹੀ ਇਸ ਤੇ ਕਿਸੇ ਲੇਖਕ/ਕਾਤਿਬ ਦਾ ਨਾਂ ਹੈ। ਪਰ ਕੁੱਝ ਹੇਠਲੇ ਤੱਤ ਇਸ ਦੀ ਲਿਕਣ ਤਾਰੀਖ ਬਾਰੇ ਚਾਨਣਾ ਪਾਉਂਦੇ ਹਨ:

    1. ਬੀੜ ਦੇ 158 ਅਤੇ 159 ਵਰਕਿਆਂ ਦੇ ਵਿਚਕਾਰ 3 X 2 ਇੰਚ ਲੰਬੀ ਕਾਤਰ ਰੱਖੀ ਹੋਈ ਜਿਸ ਦੇ ਇੱਕ ਪਾਸੇ ਤੇ 1840 ਮਿਤੀ ਪੂਸ਼ਬਦੀ (ਪੋਹ), 15 ਮੰਗਲਵਾਰ (ਦਸੰਬਰ 23, 1783 ਈ.) ਲਿਖਿਆ ਹੈ। ਅੰਦਰਲੀ ਗਵਾਹੀ ਤੋਂ ਵੀ ਪਤਾ ਲਗਦਾ ਹੈ ਕਿ ਇਹ ਦਸੰਬਰ 23, 1783 ਨੂੰ ਲਿਖਿਆ ਗਿਆ।

    2. ਸੰਨ 1976 ਵਿੱਚ ਡਾ. ਸ਼ੈਕਲ ਵਲੋਂ ਲਿਖੀ ਗਈ ਪੁਸਤਕ, ‘Catalogue of the Punjabi and Sindhi Manuscripts in the India Office Library’ ਵਿਚ ਲਿਖਿਆ ਹੈ ਕਿ ਇਸ ਗ੍ਰੰਥ ਦੀ ਸ਼ੈਲੀ ਤੋਂ ਇਹ 18ਵੀਂ ਸਦੀ ਦੀ ਕਿਰਤ ਜਾਪਦੀ ਹੈ।
  • Kabir Singh 3. ਸੰਨ 1781 ਈ. ਵਿੱਚ ਚਾਰਲਜ਼ ਵਿਲਕਿਨ (Charles Wilkin) ਨੇ ਪਟਨੇ ਵਿਖੇ ‘ਨਾਕਕ ਪੰਥੀ ਕਾਵਯ’ ਗ੍ਰੰਥ ਬਾਰੇ ਸੁਣਿਆ ਸੀ, ਜੋ ਹਿੰਦਵੀ ਅਤੇ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਸੀ ਅਤੇ ਉਸੇ ਨੂੰ ਭਵਿਖ ਵਿੱਚ ਅਨੁਵਾਦ ਕਰਾਉਣ ਬਾਰੇ ਵੀ ਲਿਖਿਆ ਹੈ। ਇਸ ਗ੍ਰੰਥ ਨੂੰ ਬਾਅਦ ਵਿੱਚ ‘ਦਸਵਾਂ ਪਾਤਸ਼ਾਹ ਕਾ ਗ੍ਰੰਥ’ ਵਿੱਚ ਤਬਦੀਲ ਕਤਿਾ ਗਿਆ।

    4. ਰਣਧੀਰ ਸਿੰਘ ਆਪਣੀ ਪੁਸਤਕ, ‘ਸ਼ਬਦ ਮੂਰਤ--ਦਸਵੇਂ ਪਾਤਸ਼ਾਹ ਦਾ ਇਤਿਹਾਸ’ (1965), ਦੇ 52 ਪੰਨੇ ਤੇ ਇੱਕ ਛਪੇ ਹੋਏ ਗ੍ਰੰਥ ਨੂੰ ਵਾਚ ਕੇ ਲਿਖਦਾ ਹੈ ਕਿ ਇਹ 1783 ਈ. ਵਿੱਚ ਲਿਖਿਆ ਜਾਪਦਾ ਹੈ। ਇਹ ਗ੍ਰੰਥ ਉਸ ਨੇ ਕਲਕੱਤਾ ਵਿਖੇ ਗੁਰਦੁਆਰਾ ‘ਛੋਟਾ ਸੰਗਤ, ਤੂਲਾ ਪੱਟੀ’ ਵਿੱਚ ਦੇਖਿਆ ਸੀ। ਉਸ ਅਨੁਸਾਰ ਕਲਕੱਤੇ ਵਾਲੀ ਇਹ ਬੀੜ, ਗਿਆਨੀ ਗਿਆਨ ਸਿੰਘ ਜੀ ਵਲੋਂ ਵਿਚਾਰੀਆਂ ਗਈਆਂ ਚਾਰ ਬੀੜਾਂ ਵਿਚੋਂ ਕਿਸੇ ਨਾਲ ਨਹੀਂ ਮਿਲਦੀ ਅਤੇ ਨਾ ਹੀ ਇਹ ਮਨੀ ਸਿੰਘ ਬੀੜ ਅਤੇ ਪਟਨਾ ਸਾਹਿਬ ਵਾਲੀ ਬੀੜ ਨਾਲ ਮਿਲਦੀ ਹੈ। ਪਰ ਇਹ 1900 ਵਿੱਚ ਸੋਧਕ ਕਮੇਟੀ ਵਲੋਂ ਛਾਪੇ ਦਸਮ ਗ੍ਰੰਥ ਨਾਲ ਮਿਲਦੀ ਹੈ।

    ਉਰੋਕਤ ਵਿਸ਼ਸ਼ਲੇਸ਼ਣ ਤੋਂ ਇਹੋ ਨਤੀਜਾ ਨਿਕਲਦਾ ਹੈ ਕਿ ਕਲਕੱਤੇ ਵਾਲੇ ਗ੍ਰੰਥ ਦੀ ਲਿਖਣ ਤਾਰੀਖ 1783 ਈ. ਹੈ ਜੋ ਕੋਲਬਰੁਕ ਬੀੜ ਦੀ ਤਾਰੀਖ 1783 ਨਾਲ ਮਿਲਦੀ ਹੈ। ਦੋਹਾਂ ਦੀ ਸਮਗਰੀ ਬਿਲਕੁਲ ਇੱਕ ਹੈ ਜੋ ਸੋਧਕ ਕਮੇਟੀ ਦੇ ਗ੍ਰੰਥ ਨਾਲ ਵੀ ਮੇਚਵੀਂ ਹੈ। ਇਸ ਦਾ ਸਾਰੰਸ ਇਹ ਹੈ ਕਿ ਕੋਲਬਰੁਕ ਨੇ ਕਲਕਤੇ ਵਾਲੇ ਗ੍ਰੰਥ ਦੀ ਕਾਪੀ ਕਰਕੇ ਬ੍ਰਿਟਸ਼ ਲਾਇਬਰੇਰੀ ਨੂੰ ਦਾਨ ਕਰ ਦਿੱਤੀ ਅਤੇ ਇੱਕ ਕਾਤਰ ਤੇ ਲਿਖਣ ਤਾਰੀਖ 1783 ਦਰਜ ਕਰਕੇ ਬੀੜ ਵਿੱਚ ਰੱਖ ਦਿੱਤੀ।

    ਕਲਕੱਤੇ ਵਿਖੇ ‘ਗੁਰਦੁਆਰਾ ਛੋਟਾ ਸੰਗਤ’ ਸੱਭ ਤੋਂ ਪੁਰਾਣਾ ਹੈ ਜੋ ਹਮੇਸ਼ਾ ਪਟਨਾ ਸਾਹਬ ਗੁਰਦੁਆਰੇ ਦੇ ਨਿਰਮਲਿਆਂ ਦੇ ਅਧਿਕਾਰ ਵਿੱਚ ਰਿਹਾ। ਇਹ ਗੁਰਦੁਆਰਾ, ਤਖਤ ਹਰਮੰਦਰ ਸਾਹਿਬ, ਪਟਨਾ, ਦੀ ਮਲਕੀਅਤ ਸੀ ਅਤੇ ਪਟਨਾ ਉਸ ਵੇਲੇ ਬੰਗਾਲ ਪ੍ਰਾਂਤ ਦਾ ਹਿੱਸਾ ਸੀ (see Sikhs in Bihar by Ved Parkash) । ਲਗਦਾ ਹੈ ਕਿ ਨਿਰਮਲਾ ਆਤਮਾ ਰਾਮ ਕਲਕੱਤੇ ਦੇ ਇਸ ਗੁਰਦੁਆਰੇ ਦਾ ਗ੍ਰੰਥੀ ਸੀ ਜਿਸ ਤੋਂ ਕੋਲਬਰੁਕ ਨੇ ਇਸ ਗ੍ਰੰਥ ਦੀ ਕਾਪੀ ਪ੍ਰਾਪਤ ਕੀਤੀ। ਸਰਵਰਕ ਤੇ ਨਿਰਮਲਿਆਂ ਵਲੋਂ ਲਿਖੇ “ਨਾਨਕ ਪੰਥੀ ਕਾਵਿਯ” ਦੇ ਉੱਤੇ ਲੀਕ ਵਾਹ ਕੇ “ਗੁਰਮੁਖੀ ਗ੍ਰੰਥ ਦਸਵੀ ਪਾਤਸ਼ਾਹੀ” ਲਿਖ ਦਿੱਤਾ। ਇਸ ਵਿੱਚ ਰੱਖੀ 3 X 2 ਇੰਚ ਕਾਤਰ ਤੇ ਲਿਖੇ ਹੋਏ ਸ਼ਬਦ ‘ਪੂਸ਼ਬਦੀ’ ਤੋਂ ਵੀ ਜ਼ਾਹਿਰ ਹੈ ਕਿ ਇਸ ਬੀੜ ਦਾ ਰਚੇਤਾ ਪੰਜਾਬੋਂ ਬਾਹਰਲਾ ਕੋਈ ਨਿਰਮਲਾ ਹੈ ਜਿਸ ਦਾ ਨਾਂ ਆਤਮਾ ਰਾਮ ਸੀ। ਆਤਮਾ ਰਾਮ ਨੇ ਅਕਾਲ ਉਸਤਤਿ ਵਿੱਚ ਛੰਦ 201 ਅਤੇ ਚਾਰ ਛੰਗ (126-130) ਗਿਆਨ ਪ੍ਰਬੋਧ ਵਿੱਚ ਆਪਣੇ ਵਲੋਂ ਲਿਖ ਕੇ ਅੰਕਿਤ ਕੀਤੇ ਜਾਪਦੇ ਹਨ। ਇਨ੍ਹਾਂ ਛੰਦਾਂ ਦਾ ਵੇਰਵਾ ਇਸ ਪਰਕਾਰ ਹੈ।
  • Kabir Singh ਮਹਾ ਸੁਰ ਪਾਇਓ ਨਹਿ ਪਾਰ॥ 20॥ 200॥ ਤਵਪ੍ਰਸਾਦਿ॥ ਦੋਹਰਾ॥

    ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਉ ਬੈਨ॥

    ਸੁ ਪਰਤਾਪ ਜਗਦੀਸ ਕੋ ਕਹੋ ਸਕਲ ਬਿਧ ਤੈਨ॥ 1॥ 202॥ ਦੋਹਰਾ॥

    ਕੋ ਆਤਮਾ ਸਰੂਪ ਹੈ ਕਹਾ ਸ੍ਰਿਸਟ ਕੋ ਬਿਚਾਰ॥

    ਕਉਨ ਧਰਮ ਕੋ ਕਰਮ ਹੈ ਕਹੋ ਸਕਲ ਬਿਸਥਾਰ॥ 2॥ 202॥ ਦੋਹਰਾ॥

    ਗਿਆਨ ਪਰਬੋਧ ਦੇ ਛੰਦ ਵਿੱਚ ਵੀ ਆਤਮਾ ਰਾਮ ਦਾ ਨਾਂ ਆਉਂਦਾ ਹੈ:

    ਪਾਧਛੀ ਛੰਦ ਤਵਪ੍ਰਸਾਦਿ॥ ਦਿਨ ਅਜਬ ਏਕ ਆਤਮਾ ਰਾਮ॥

    ਕੋਲਬਰੁਕ ਨੇ ਪਟਨੇ ਦੇ ਗਰੰਥੀ ਸੁਖਾ ਸਿੰਘ ਦੀ ਮੱਦਦ ਨਾਲ ਇਸ ਗ੍ਰੰਥ ਨੂੰ ਮੁਕੰਲ ਕੀਤਾ।

    ਕੋਲਬਰੁਕ ਬੀੜ ਅਤੇ ਦਸਮ ਗ੍ਰੰਥ ਵਿੱਚ ਕੁੱਝ ਛੰਦਾਂ ਦੀ ਗਿਣਤੀ ਵਿੱਚ ਫਰਕ ਹੈ ਪਰ ਬਹੁਤਾ ਨਹੀਂ। ਉਦਾਹਰਨ ਦੇ ਤੌਰ ਤੇ ਕੁੱਝ ਬਾਣੀਆਂ ਦਾ ਅੰਤਰ ਹੇਠ ਦਿੱਤਾ ਜਾਂਦਾ ਹੈ।

    ਜੌਹਨ ਮੈਲਕਮ ਨੇ (Sketch of the Sikhs,1810) ਇਹ ਵੀ ਕਿਹਾ ਹੈ ਕਿ ਆਪਣੀ ਪੁਸਤਕ ਲਿਖਣ ਲਈ ਉਸ ਨੇ ਡਾ. ਲ਼ੇਡਨ ਦਾ ਅਨੁਵਾਦ ਕੀਤਾ ਹੋਇਆ ‘ਬਚਿੱਤਰ ਨਾਟਕ’ ਗ੍ਰੰਥ ਵਰਤਿਆ। ਪਰ ਲੇਡਨ ਨੇ ਕੇਵਲ ਬਚਿੱਤਰ ਨਾਟਕ ਦੇ 14 ਬੰਦਾਂ ਦਾ ਅਨੁਵਾਦ ਕੀਤਾ ਸੀ ਜਿਸ ਦਾ ਖਰੜਾ, MSS RIO ERU Mckanzie volume 40, ਦੇ ਨਾਂ ਹੇਠ ਬ੍ਰਿਟਸ਼ ਲਾਇਬ੍ਰੇਰੀ ਵਿੱਚ ਸਾਂਭਿਆ ਹੋਇਆ ਹੈ। ਇਸ ਦੇ ਮੁਖ ਪੰਨੇ ਤੇ ਲਿਖਿਆ ਹੋਇਆ ਹੈ:

    Sri Bichetra-Natuk by Guru Govind Sing Translated from a Sikh MS by Dr. Leyden.

    ਇਸ ਖਰੜੇ ਵਿੱਚ ਕਿਤੇ ਵੀ ਦਸਮ ਗ੍ਰੰਥ ਦਾ ਨਾਂ ਨਹੀਂ ਹੈ। ਇਸ ਦੀ ਅੰਦਰਲੀ ਗਵਾਹੀ ਤੋਂ ਪਤਾ ਲਗਦਾ ਹੈ ਕਿ: ਇਸ ਵਿੱਚ ਕਈ ਗ਼ਲਤ ਬਿਆਂਨੀਆਂ ਹਨ ਜਿਵੇਂ,

    ਗੁਰੂ ਗੋਬਿੰਦ ਸਿੰਘ ਵਾਲਾ ਕਾਂਡ, ਜੋ ਪੰਜਾਬੀ ਦੀ ਉਪ-ਬੋਲੀ ਡੋਗਰੀ ਵਿੱਚ ਹੈ, ਅਵਤਾਰਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਗੁਰੂ ਸਾਹਿਬ ਦੀਆਂ ਪਹਾੜੀ ਰਾਜਿਆਂ ਅਤੇ ਖਾਨਾਂ ਨਾਲ ਹੋਈਆਂ ਲੜਾਈਆਂ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਗੁਰੂ ਸਾਹਿਬ ਦੇ ਮੂੰਹ ਲਕੋ ਕੇ ਅੱਧੀ ਰਾਤ ਨੂੰ ਚਮਕੌਰ ਦੀ ਗੜ੍ਹੀ ਵਿਚੋਂ ਕੂਚ ਕਰਨ ਨਾਲ ਅੰਤ ਹੁੰਦਾ ਹੈ।
  • Kabir Singh ਭਗਤ ਰਤਨਾਵਲੀ ਵਾਲੇ ਭਾਗ ਵਿੱਚ ਜੋ ਨਾਰਦਮੁਨੀ, ਪ੍ਰਹਲਾਦ, ਰਾਜਾ ਜਨਕ, ਰਾਜਾ ਹਰੀਸ਼ ਚੰਦਰ, ਦ੍ਰੋਪਤੀ, ਪਾਂਡਵ, ਜੈਦੇਵ, ਨਾਮਦੇਵ, ਤ੍ਰਲੌਚਨ, ਧੰਨਾ ਜੱਟ, ਕੁਵੇਰ, ਇੰਦ੍ਰਾ, ਬਾਲਮੀਕ, ਗੋਬਿੰਦ ਰਾਏ, ਕ੍ਰਿਸ਼ਨਾ ਬਾਰੇ ਲਿਖਿਆ ਹੈ ਉਹ ਭਾਈ ਗੁਰਦਾਸ (ਜੋ ਆਦਿ ਗੁਰੁ ਗ੍ਰੰਥ ਸਾਹਿਬ ਦਾ ਕਾਤਿਬ ਸੀ) ਦੀ ਦਸਵੀਂ ਵਾਰ ਦਾ ਉਲਥਾ ਹੈ।

    ਗਿਆਨ ਰਤਨਾਵਲੀ ਭਾਈ ਗੁਦਾਸ ਦੀ ਪਹਿਲੀ ਵਾਰ ਦਾ ਉਲਥਾ ਹੈ।

    2. ਕਥਤ ਦਸਮ ਗ੍ਰੰਥ ਦੇ ਨਾਂ ਦਾ ਪਹਿਲੀ ਵਾਰੀ ਵਰਨਣ:

    ਦਸਮ ਗ੍ਰੰਥ ਦੀ ਗਾਥਾ ਜੌਹਨ ਮੈਲਕਮ ਦੀ ਪੁਸਤਕ, ‘Sketch of the Sikhs’ ਦੇ ਛਪਣ ਨਾਲ ਸ਼ੁਰੂ ਹੋਈ ਜਿਸ ਵਿੱਚ ਪਹਿਲੀ ਵਾਰੀ ਨਾਂ ‘ਦਸਵਾਂ ਪਾਦਸ਼ਾਹ ਕਾ ਗ੍ਰੰਥ’ (Dasima Padshah ka Granth) ਆਇਆ। ਇਸ ਦਾ ਅਧਾਰ ਕੋਲਬਰੁਕ ਵਾਲੀ ਬੀੜ ਸੀ ਜੋ 1783 ਈ. ਵਿੱਚ ਮੁਕੱਮਲ ਕੀਤੀ ਗਈ। ਕੋਲਬਰੁਕ ਵਾਲੀ ਬੀੜ ਦੇ ਸਰਵਰਕ ਤੇ ਹਿੰਦੀ ਵਿੱਚ ਦੋ ਨਾਂ ਲਿਖੇ ਹੋਏ ਹਨ: ਪਹਿਲਾ ਨਾਂ ਸੀ ‘ਨਾਨਕ ਪੰਥੀ ਕਾਵਿਯ’ ਅਤੇ ਇਸ ਦੇ ਉੱਤੇ ਲੀਕ ਵਾਹਕੇ ਹਿੰਦੀ ਵਿੱਚ “ਗੁਰਮੁਖੀ ਗ੍ਰੰਥ ਦਸਵੀ ਪਾਤਸਾਹੀ” ਲਿਖਿਆ ਹੋਇਆ ਹੈ। ਦੋਹਾਂ ਨਾਵਾਂ ਦਾ ਲਿਖਣ ਢੰਗ, ਸ਼ੈਲੀ ਅਤੇ ਸਿਹਾਈ ਵਿੱਚ ਫਰਕ ਹੈ। ਹਿੰਦੀ ਵਿੱਚ ਲਿਖਣ ਤੋਂ ਭਾਸਦਾ ਹੈ ਕਿ ਇਹ ਗ੍ਰੰਥ ਪਹਿਲਾਂ ਹਿੰਦੀ ਵਿੱਚ ਸੀ ਅਤੇ ਬਾਅਦ ਵਿੱਚ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਪੀਅੰਤਰ ਕੀਤਾ ਗਿਆ। ਇਸ ਦਾ ਮਤਲਬ ਇਹ ਹੋਇਆ ਕਿ ਅਠਾਰਵੀਂ ਸਦੀ ਦੇ ਆਖੀਰ ਤੱਕ ਕਿਸੇ ਦਸਮ ਗ੍ਰੰਥ ਦੀ ਕੋਈ ਉੱਘ-ਸੁੱਘ ਨਹੀਂ ਸੀ। ਅੰਗ੍ਰੇਜ਼ਾਂ ਨੇ ਸੋਚੀ ਸਮਝੀ ਚਾਲ ਹੇਠ ਇਹ ਗ੍ਰੰਥ ਪੈਦਾ ਕਰ ਲਿਆ ਤਾਕਿ ਮਹਾਂਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵਿੱਚ ਸਿੱਖਾਂ ਦੇ ਮਨਾਂ ਵਿੱਚ ਦੁਬਿਧਾ ਅਤੇ ਭਰਮ ਭੁਲੇਖੇ ਪਾਕੇ ਫੁੱਟ ਪਾਈ ਜਾ ਸਕੇ। ਉਨ੍ਹਾਂ ਦਾ ਮੂਲ ਮੁੱਦਾ ਸਿੱਖ ਰਾਜ ਨੂੰ ਖੋਰਾ ਲਾਕੇ ਪੰਜਾਬ ਨੂੰ ਫਤਹਿ ਕਰਨਾ ਸੀ ਜਿਸ ਵਿੱਚ ਉਹ ਅੰਤ ਨੂੰ ਕਾਮਯਾਬ ਹੋ ਗਏ।

    ਕੋਲਬਰੋਕ ਵਾਲੀ ਬੀੜ ਦੇ ਸੰਕਲਨ ਸਮੇਂ ਅਨੇਕ ਹੋਰ ਬੀੜਾਂ ਵੀ ਮਿਲਦੀਆਂ ਸਨ ਜਿਵੇਂ, (1) ਭਾਈ ਮਨੀ ਸਿੰਘ ਵਾਲੀ ਬੀੜ (2), ਪਟਨੇ ਵਾਲੀ ਬੀੜ, (3) ਸੰਗਰੂਰ ਵਾਲੀ ਬੀੜ, (4) ਮੋਤੀ ਬਾਗ ਵਾਲੀ ਬੀੜ: (5) ਬਾਬਾ ਦੀਪ ਸਿੰਘ ਬੀੜ, (6) ਆਨੰਦਪੁਰੀ (ਹਜ਼ੂਰੀ) ਬੀੜ, (7) ਪਟਨਾ ਜੀ ਮਿਸਲ ਬੀੜ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੀਆਂ ਬੀੜਾਂ ਸਤਲੁਜ ਦਰਿਆ ਦੇ ਚੜ੍ਹਦੇ ਪਾਸੇ ਵਾਲੇ ਇਲਾਕਿਆਂ ਵਿੱਚ ਮਿਲਦੀਆਂ ਹਨ। ਕਾਰਨ ਇਸ ਦਾ ਇਹ ਹੈ ਕਿ ਸਤਲੁਜ ਦੇ ਲਹਿੰਦੇ ਪਾਸੇ ਦੇ ਇਲਾਕਿਆਂ ਵਿੱਚ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਸੀ ਅਤੇ ਚੜ੍ਹਦੇ ਪਾਸੇ ਦੀਆਂ ਸਿੱਖ ਰਿਆਸਤਾਂ ਦੇ ਰਾਜੇ ਗੋਰਿਆਂ ਨਾਲ ਸੰਧੀ ਕਰ ਚੁਕੇ ਸਨ। ਪਰ ਗੋਰਿਆਂ ਦੀ ਅੱਖ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੇ ਸੀ। ਇਸ ਲਈ ਉਨ੍ਹਾਂ ਨੇ ਕਥਤ ਦਸਮ ਗ੍ਰੰਥ ਦੀਆਂ ਬੀੜਾਂ ਪਹਿਲਾਂ ਮਹਾਂਰਾਜਿਆਂ ਦੇ ਇਲਾਕੇ ਵਿੱਚ ਵੰਡੀਆਂ ਤਾਕਿ ਸਿੱਖਾਂ ਵਿੱਚ ਵਾਦ ਵਿਵਾਦ ਪੈਦਾ ਕਰਕੇ ਹੌਲੀ ਹੌਲੀ ਸਿੱਖ ਰਾਜ ਨੂੰ ਖੋਰਾ ਲਾਇਆ ਜਾ ਸਕੇ। ਇਸ ਲਈ ਸਤਲੁਜ ਦੇ ਚੜ੍ਹਦੇ ਪਾਸੇ ਵਲ ਅਨੇਕਾਂ ਬੀੜਾਂ ਦੇ ਖਰੜੇ ਮਿਲਦੇ ਹਨ ਪਰ ਦੁਆਬਾ ਅਤੇ ਮਾਲਬੇ ਦੇ ਇਲਾਕਿਆਂ ਵਿੱਚ ਇਨ੍ਹਾਂ ਦੀ ਘਾਟ ਹੈ।

    (ਸ) ਦਸਮ ਗ੍ਰੰਥ ਅਤੇ ਹੋਰ ਬੀੜਾਂ ਵਿੱਚ ਬਾਣੀਆਂ ਦੀ ਭਿੰਨਤਾ:
  • Kabir Singh ਕੋਲਬਰੁਕ ਵਾਲੀ ਬੀੜ ਤੋਂ ਸਿਵਾਏ ਲੰਡਨ ਲਾਇਬ੍ਰੇਰੀ ਵਿੱਚ ਕੁੱਝ ਹੋਰ ਬੀੜਾਂ ਵੀ ਹਨ ਜਿਨ੍ਹਾਂ ਦਾ ਅੰਗ੍ਰੇਜ਼ਾਂ ਵਲੋਂ ਸਿੱਖ ਇਤਿਹਾਸ ਨਾਲ ਰਾਬਤਾ ਦਿਖਾਇਆ ਗਿਆ ਹੈ। ਡਾ. ਜਸਬੀਰ ਸਿੰਘ ਮਾਨ ਨੇ ਇਨ੍ਹਾਂ ਬੀੜਾਂ ਨੂੰ ਵਾਚਿਆਂ ਵੀ ਹੈ ਅਤੇ ਇਨ੍ਹਾਂ ਦੀਆਂ ਕਾਪੀਆਂ ਕਰਕੇ ਸਿੱਖ ਜਗਤ ਦੀ ਪਰਖ ਪੜਚੋਲ ਲਈ ਮੁਹੱਯਾ ਵੀ ਕੀਤਾ ਹੈ। ਇਨ੍ਹਾਂ ਬੀੜਾਂ ਦੇ ਨਾਂ ਇਸ ਪਰਕਾਰ ਹਨ:

    1. ਖਰੜਾ ਨੰ. ਡੀ-6 ਦੇਵਨਾਗਰੀ (PunjabI?)(Mss D-6 Devnagri):

    2. ਖਰੜਾ ਨੰ. ਏਡੀਡੀ-214452 (Mss ADD 214452):

    3. ਖਰੜਾ ਨੰ. ਪੰਜਾਬੀ ਈ-1 (Mss Punjabi E1):

    ਉਪਰੋਕਤ ਬੀੜਾਂ ਵਿੱਚ ਬਾਣੀਆਂ ਦੀ ਸਮੱਗਰੀ ਅਤੇ ਉਨ੍ਹਾਂ ਦੀ ਤਰਤੀਬ ਵਿੱਚ ਭਿੰਨਤਾ ਹੈ। ਬੀੜਾਂ ਦੇ ਪਾਠਗਤ ਵਿਸ਼ਲੇਸ਼ਣ (Texual analysis) ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਵਿੱਚ ਛੰਦਾਂ ਦੀ ਤਾਸੀਰ, ਤਰਤੀਬ ਅਤੇ ਕੁਲ ਜੋੜ ਵਿੱਚ ਕਾਫੀ ਵਖਰਾਉ ਹੈ। ਇਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਕਥਤ ਦਸਮ ਗ੍ਰੰਥ ਦੀ ਕੋਈ ਟਕਸਾਲੀ ਅਤੇ ਪਰਮਾਣਤ ਬੀੜ ਨਹੀਂ ਮਿਲਦੀ ਜਿਸ ਨੂੰ ਯਕੀਨ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਿਆਂ ਜਾ ਸਕੇ। ਇਨ੍ਹਾਂ ਬੀੜਾਂ ਦੀ ਅਕਾਦਮਿਲ ਅਤੇ ਵਿਹਾਰਕ ਖੋਜ ਤੋਂ ਦਸਮ ਗ੍ਰੰਥ ਦੇ ਨਿਕਾਸ ਅਤੇ ਵਿਕਾਸ ਬਾਰੇ ਕੋਈ ਨਿਸਚਿੱਤ ਨਿਰਣਾ ਨਹੀਂ ਲਿਆ ਜਾ ਸਕਦਾ, ਕੇਵਲ ਭਿੰਨ ਭਿੰਨ ਗ੍ਰੰਥਾਂ ਦੇ ਸਮੇਂ ਸਮੇਂ ਸਿਰ ਨਿਰੰਤਰ ਵਿਕਾਸ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਪ੍ਰਮਾਣ ਵਜੋਂ ਡਾ. ਰਤਨ ਸਿੰਘ ਜੱਗੀ (ਦਸਮ ਗ੍ਰੰਥ ਦਾ ਕਰਤ੍ਰਿਤਵ, 1966) ਵਲੋਂ ਚਾਰ ਮਸ਼ਹੂਰ ਬੀੜਾਂ ਦਾ ਤੁਲਨਾਤਮਿਕ ਵੇਰਵਾ ਉਨ੍ਹਾਂ ਦੇ ਤਤਕਰਿਆਂ ਦੇ ਅਧਾਰ ਤੇ ਪਰਖਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਭਾਈ ਮਨੀ ਸਿੰਘ ਵਾਲੀ ਬੀੜ, ਪਟਨੇ ਵਾਲੀ ਬੀੜ, ਮੋਤੀ ਬਾਗ ਵਾਲੀ ਬੀੜ, ਬਾਬਾ ਦੀਪ ਸਿੰਘ ਬੀੜ ਸ਼ਾਮਿਲ ਹਨ। ਇਨ੍ਹਾਂ ਤੋਂ ਵਗੈਰ ਆਨੰਦਪੁਰੀ ਬੀੜ ਅਤੇ ਪਟਨਾ ਜੀ ਮਿਸਲ ਬੀੜ ਵੀ ਮਿਲਦੀਆਂ ਹਨ। ਪਰ ਇਨ੍ਹਾਂ ਬੀੜਾਂ ਦੀ ਸਮਗਰੀ ਇੱਕ ਦੂਜੇ ਨਾਲ ਨਹੀਂ ਮਿਲਦੀ ਜਿਸ ਦਾ ਸਿੱਧਾ ਜਿਹਾ ਅਰਥ ਇਹ ਨਿਕਲਦਾ ਹੈ ਕਿ ਕੋਈ ਵੀ ਪ੍ਰਮਾਣਕ ਬੀੜ ਨਹੀਂ ਮਿਕਲਦੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜਿਆ ਜਾ ਸਕੇ।

    (ਹ) ਸੋਧਕ ਕਮੇਟੀ ਦਾ ਦਸਮ ਗ੍ਰੰਥ:

    ਫ੍ਰੰਗੀ ਰਾਜ ਵੇਲੇ ਸਿੱਖਾਂ ਦੇ ਗੁਰਦੁਆਰਿਆਂ ਤੇ ਅੰਗ੍ਰੇਜ਼ਾਂ ਨੇ ਮਹੰਤ ਬਠਾ ਰੱਖੇ ਸਨ ਇਸ ਲਈ ਇਨ੍ਹਾਂ ਦੇ ਕੰਟਰੋਲ ਹੇਠਾਂ ਸੋਧਕ ਕਮੇਟੀ ਨੇ ਚਰਚਤ ਦਸਮ ਗ੍ਰੰਥ ਦਾ ਸੰਪਾਦਨ 1895-96 ਵਿੱਚ ਆਰੰਭਿਆ, 1897 ਈ. ਵਿੱਚ ਮੁਕੰਮਲ ਕੀਤਾ ਅਤੇ 1900 ਈਂ ਵਿੱਚ ਪਹਿਲੀ ਵਾਰੀ ਸੰਪੂਰਨ ਗ੍ਰੰਥ ਛਾਪਿਆ ਗਿਆ। ਪਰ ਇਸ ਦੀ ਪ੍ਰਮਾਣਕਤਾ ਬਾਰੇ ਵਾਦ ਵਿਵਾਦ ਵੀ ਨਾਲ ਹੀ ਸ਼ੁਰੂ ਹੋ ਗਿਆ। ਸੰਨ 1895 ਵਿੱਚ ਹੀ ਗਿਆਨੀ ਸਰਦੂਲ਼ ਸਿੰਘ, ਜੋ ਸੋਧਕ ਕਮੇਟੀ ਦੇ ਮੈਂਬਰ ਸਨ, ਨੇ ਇੱਕ ਇਸ਼ਤਿਹਾਰ ਵਿੱਚ ਲਿਖਿਆ ਕਿ ਦਸਮ ਗ੍ਰੰਥ ਸਾਹਬ ਦਾ ਅਸਲੀ ਅਸਵਾਰਾ ਜੀ ਨਾ ਹੋਣ ਕਰਕੇ ਛਾਪੇ ਵਾਲਿਆਂ ਨੇ ਇਸ ਧਰਮ ਪੁਸਤਕ ਨੂੰ ਅਸ਼ੁਧ ਛਾਪਿਆ ਹੈ ਇਸ ਕਰਕੇ ਅਸੀਂ ਇੱਕ ਕਮੇਟੀ ਬਣਾਈ ਹੈ ਜੋ ਇਸ ਅਸਵਾਰੇ ਨੂੰ ਸੋਧੇਗੀ ਜਿਸ ਲਈ 20 ਅਸਵਾਰੇ ਇਕੱਠੇ ਕੀਤੇ ਜਾਣਗੇ। ਇਸ਼ਤਿਹਾਰ ਪੜ੍ਹ ਕੇ ਇੱਕ ਗੁਪਤ ਸ਼ਰਧਾਲੂ ਨੇ ਤਿਆਰ ਕੀਤੇ ਜਾ ਰਹੇ ਦਸਮ ਗ੍ਰੰਥ ਵਿੱਚ ਅਨੇਕ ਗ਼ਲਤੀਆਂ ਕੱਢ ਕੇ “ਖਾਲਸਾ ਅਖ਼ਬਾਰ ਲਾਹੌਰ” ਦੇ ਅਕਤੂਬਰ 5 ਅਤਾ 11, 1895 ਦੇ ਨੰਬਰਾਂ ਵਿੱਚ ‘ਸ਼ੁੱਧੀ ਹੈ ਕਿ ਅਸ਼ੁੱਧੀ ਹੈ’ ਨਾਮੀਂ ਸਿਰਲੇਖ ਹੇਠਾਂ ਛਾਪ ਦਿੱਤੀਆਂ। ਇਨ੍ਹਾਂ ਗਲਤੀਆਂ ਵਿੱਚ ਲਗਾਂ ਮਾਤਰਾਂ ਦੀਆਂ ਗ਼ਲਤੀਆਂ ਦੇ ਨਾਲ ਨਾਲ ਬਾਣੀ ਵਿੱਚ ਆਏ ਕਵਿਤਾ ਦੇ ਛੰਦਾਂ ਵਿੱਚ ਵੀ ਗ਼ਲਤੀਆਂ ਕੱਢੀਆਂ। ਇਨ੍ਹਾਂ ਗ਼ਲਤੀਆਂ ਬਾਰੇ ਸਰਦੂਲ ਸਿੰਘ ਗਿਯਾਨੀ ਨੇ ਇਸੇ ਅਖ਼ਬਾਰ ਦੇ ਅਕਤੂਬਰ 25, 1895 ਦੇ ਅੰਕ ਵਿੱਚ ‘ਦਸਮ ਗ੍ਰੰਥ ਸਾਹਿਬ ਜੀ ਦੀ ਸ਼ੁੱਧੀ’ ਨਾਮੀਂ ਸਿਰਲਖ ਹੇਠਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਮੇਟੀ 18 ਤੋਂ 20 ਜਾਂ ਇਸ ਤੋਂ ਵੀ ਉਪਰ ਦਸਮ ਗ੍ਰੰਥ ਦੇ ਅਸਵਾਰੇ (ਖਰੜੇ) ਵਾਚ ਕੇ ਸ਼ੁੱਧੀ ਕਰਦੀ ਹੈ।
  • Kabir Singh ਸਿੱਧ ਹੈ ਕਿ ਦਸਮ ਗ੍ਰੰਥ ਦੇ ਸ਼ੁੱਧ ਅਤੇ ਅਸ਼ੁੱਧ ਹੋਣ ਦਾ ਸਵਾਲ ਇਸ ਦੇ ਸੰਕਲਨ ਵੇਲੇ ਹੀ ਸ਼ੁਰੂ ਹੋ ਗਿਆ ਸੀ ਅਤੇ ਅੱਜ ਤੱਕ ਚੱਲ ਰਿਹਾ ਹੈ। ਉਸ ਵੇਲੇ ਮਿਲਦੇ ਕੋਈ 32 ਦਸਮ ਗ੍ਰੰਥ ਦੀਆਂ ਬੀੜਾਂ ਵਿਚੋਂ ਕਾਂਟੀ-ਛਾਂਟੀ ਕਰਕੇ ਸੋਧਕ ਕਮੇਟੀ ਨੇ ਅਯੋਕਾ ਦਸਮ ਗ੍ਰੰਥ ਬਣਾਇਆ। ਕਈ ਬੀੜਾਂ ਵਿੱਚ ਵਾਰ ਮਾਲਕੌਂਸ, ਵਾਰ ਭਗੌਤੀ ਜੀ ਕੀ, ਰਾਗ ਆਸਾ ਅਤੇ ਰਾਗ ਸੋਰਟ ਪਾਤਸ਼ਾਹੀ ਦਸ, ਮਾਝ ਪਾਤਸ਼ਾਹੀ ਦਸ, ਅਸਪਾਟਕ ਕਬਿਤ ਵਗੈਰਾ ਮਿਲਦੇ ਹਨ; ਸੋਧਕ ਕਮੇਟੀ ਨੇ ਇਹ ਦਸਮ ਗ੍ਰੰਥ ਵਿੱਚ ਸ਼ਾਮਿਲ ਨਹੀਂ ਕੀਤੇ। ਸਵਾਲ ਪੈਦਾ ਹੁੰਦਾ ਹੈ ਕਿ ਕਮੇਟੀ ਨੇ ਕਿਹੜੇ ਪੈਮਾਨੇ ਜਾਂ ਮਿਯਾਰ ਦੇ ਅਧਾਰ ਤੇ ਚਰਚਤ ਦਸਮ ਗ੍ਰੰਥ ਵਿੱਚ ਅੰਕਤ ਸਾਰੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਸਾਹਬ ਦੇ ਨਾਂ ਲਾ ਦਿੱਤਾ? ਇਸ ਲਈ ਇਸ ਗ੍ਰੰਥ ਦੀ ਪ੍ਰਮਾਣਕਤਾ ਬਾਰੇ ਸ਼ੰਕੇ ਪੈਦਾ ਹੋਣਾ ਕੁਦਰਤੀ ਗੱਲ ਹੈ।

    (ਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਅਤੇ ਦਸਮ ਗ੍ਰੰਥ:

    ਸੰਨ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਬਹੁਤੀ ਸ਼ੰਕਾਂ ਕਥਤ ਦਸਮ ਗ੍ਰੰਥ ਵਿੱਚ ਅੰਕਤ `ਚਰਿਤ੍ਰੋਪਾਖਿਆਨ’ ਬਾਰੇ ਚਲਦੀ ਰਹੀ ਜਿਸ ਵਿੱਚ ਅਤਿ ਦਰਜੇ ਦੀਆਂ ਅਸ਼ਲੀਲ ਕਥਾ ਕਹਾਣੀਆਂ ਦਾ ਜ਼ਿਕਰ ਹੈ। ਇਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸ਼ਖਸੀਅਤ ਨਾਲ ਜੋੜਨਾ ਤਾਂ ਇੱਕ ਪਾਸੇ ਰਿਹਾ, ਕਿਆਸ ਵੀ ਕਰਨਾ ਗੁਰੂ ਸਾਹਿਬ ਦੀ ਸਿੱਧੀ ਬੇਅਦਵੀ ਕਰਨ ਬਰਾਬਰ ਹੈ। ਫਲਸਰੂਪ, ਇਸ ਬਾਰੇ ਸਿੱਖਾਂ ਵਲੋਂ ਹਮੇਸ਼ਾ ਤਿੱਖਾ ਅਤੇ ਕਰਾਰਾ ਇਤਰਾਜ਼ ਕੀਤਾ ਗਿਆ ਹੈ ਅਤੇ ਅਕਾਲ ਤਖਤ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਰਿਹਾ। ਆਖਰ ਨੂੰ 1973 ਵਿੱਚ ਅਕਾਲ ਤਖਤ ਤੋਂ ਇੱਕ ਸਪੱਸ਼ਟੀਕਰਨ ਵਿੱਚ ਕਿਹਾ ਗਿਆ ਕਿ, “`ਚਰਿਤ੍ਰੋਪਖਯਾਨ’ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ‘ਦਸਮੇਸ ਬਾਣੀ’ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ”। ਪਰ ਫੇਰ ਵੀ ਕੁੱਝ ਕੱਟੜ ਸਿੱਖਾਂ ਅਤੇ ਸੰਸਥਾਵਾਂ ਨੇ ਕਥਤ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜੀ ਰੱਖਿਆ। ਵਾਦ ਵਿਵਾਦ ਉਸੇ ਤਰਾਂ ਮਘਦਾ ਰਿਹਾ ਅੰਤ ਨੂੰ ਸਿੱਖ ਵਿਦਵਾਨਾ ਅਤੇ ਸੱਚੇ ਸਿੱਖਾਂ ਵਲੋਂ ਜ਼ੋਰ ਪਾਉਣ ਤੇ 6 ਜੂਨ, 2008 ਵਿੱਚ ਪੰਜ ਸਿੱਖ ਸਾਹਬਾਨ ਦੀ ਇਕੱਤ੍ਰਤਾ ਵਿੱਚ ਗੁਰਮਤਾ ਪਾਸ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ,

    “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਦਿਵਸ ਸਮੁਚੇ ਸਿੱਖ ਪੰਥ ਲਈ ‘ਗੁਰੂ ਗ੍ਰੰਥ-ਗੁਰੂ ਪੰਥ’ ਦੇ ਸਿਧਾਂਤਾਂ ਪ੍ਰਤੀ ਵਚਨਵਧਤਾ ਪ੍ਰਗਟਾਉਣ ਦਾ ਸੁਨਹਿਰੀ ਮੌਕਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਹੁਕਮ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉਂ ਗ੍ਰੰਥ’ ਤੇ ਸਿੱਖ ਪੰਥ ਅਮਲ ਕਰਦਿਆਂ ਹੋਇਆਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਾਗਤਿ ਜੋਤਿ ਸਤਿਗੁਰੂ ਸਵੀਕਾਰ ਕੇ ਦ੍ਰਿੜ੍ਹਤਾ ਸਹਿਤ ਪਹਿਰਾ ਦਿੰਦਾ ਆਇਆ ਹੈ। ਸਿੱਖ ਪੰਥ ਨੇ ਹਰ ਕੌਮੀ ਸੰਕਟ ਦੀ ਨਿਵ੍ਰਤੀ ਲਈ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰਹਿਨੁਮਾਈ ਗ੍ਰਹਿਣ ਕੀਤੀ ਹੈ। ਸ੍ਰੀ ਦਸਮ ਗ੍ਰੰਥ ਸਬੰਧੀ ਖੜਾ ਕੀਤਾ ਗਿਆ ਵਿਵਾਦ ਬਿਲਕੁਲ ਬੇਲੋੜਾ ਹੈ। ਸਿੱਖ ਪੰਥ ਵਲੋਂ ਦਸਮ ਗ੍ਰੰਥ ਦੀਆਂ ਜਿਨ੍ਹਾਂ ਰਵਾਇਤਾਂ ਨੂੰ ਸਿੱਖ ਰਹਿਤ ਮਰਯਾਦਾ, ਨਿਤਨੇਮ ਅਤੇ ਅੰਮ੍ਰਿਤ ਸੰਚਾਰ ਲਈ ਸਵੀਕਾਰ ਕੀਤਾ ਜਾ ਚੁੱਕਾ ਹੈ, ਉਨ੍ਹਾਂ ਬਾਰੇ ਕਿਸੇ ਨੂੰ ਵਾਦ ਵਿਵਾਦ ਖੜਾ ਕਰਨ ਦਾ ਕੋਈ ਅਧਿਕਾਰ ਨਹੀਂ। ਸਮੁੱਚੇ ਸਿੱਖ ਪੰਥ ਨੂੰ ਵਿਦਿਤ ਹੋਵੇ ਕਿ ਸ੍ਰੀ ਦਸਮ ਗ੍ਰੰਥ ਸਿੱਖ ਪੰਥ ਦੇ ਸਾਹਿਤ ਅਤੇ ਇਤਿਹਾਸ ਦਾ ਅਨਿਖੜਵਾਂ ਅੰਗ ਹੈ, ਪਰ ਇਸ ਨੂੰ ਸ੍ਰੀ ਗੁਰੂ ਗੋਬਿੰਦ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਮਾਨਤਾ ਨਹੀਂ ਦਿੱਤੀ। ਆਪ ਜੀ ਵਲੋਂ ਗੁਰਤਾ ਗੱਦੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ, ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ”।
  • Kabir Singh ਚਰਚਤ ਦਸਮ ਗ੍ਰੰਥ ਦੇ ਛਪਣ ਤੋਂ ਕੋਈ ਦੋ ਦਹਾਕੇ ਬਾਅਦ ਸਿੱਖ ਗੁਰਦੁਆਰਾ ਐਕਟ, 1925 ਲਾਗੂ ਕੀਤਾ ਗਿਆ ਅਤੇ ਗੁਰਦੁਆਰਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੋ ਗਿਆ। ਇਸ ਐਕਟ ਵਿੱਚ ਅਦਾਲਤੀ ਅਮਲੇ ਵਲੋਂ ਸਿੱਖ ਸਿਧਾਂਤਾਂ, ਸੰਸਥਾਵਾਂ, ਗੁਦੁਆਰਿਆਂ ਅਤੇ ਗ੍ਰੰਥਾਂ ਬਾਰੇ ਨਿਰਣੇ ਦਿੱਤੇ ਗਏ। ਅਦਾਲਤ ਦੀ ਦਫਤਰੀ ਕਾਰਬਾਈ ਵਿੱਚ ਕਿਹਾ ਗਿਆ ਕਿ ਇਸ ਐਕਟ ਦਾ ਮਕਸਦ ਇਹ ਹੈ ਕਿ ਸਿੱਖਾਂ ਦੇ ਧਾਰਮਕ ਸਮਾਗਮ ਅਤੇ ਰਸਮੋ ਰਿਵਾਜ “ਗੁਰੂ ਗ੍ਰੰਥ ਸਾਹਿਬ” ਦੇ ਸਿਧਾਂਤਾਂ ਅਨੁਸਾਰ ਕੀਤੇ ਜਾਣ। ਐਕਟ ਵਿੱਚ “ਸਿੱਖ” ਦੀ ਪਰਿਭਾਸ਼ਾ ਕਰਦਿਆਂ ਲਿਖਿਆ ਹੈ ਕਿ ‘ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ, ਦਸ ਗੁਰੂਆਂ ਨੂੰ ਮਾਨਤਾ ਦਿੰਦਾ ਹੈ ਅਤੇ ਕਿਸੇ ਹੋਰ ਧਰਮ ਵਿੱਚ ਯਕੀਨ ਨਹੀਂ ਰਖਦਾ; ਏਥੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਹੈ। ਸਿੱਖ ਗੁਰਦੁਆਰਾ ਐਕਟ ਤੋਂ ਬਾਅਦ ਦਿੱਲੀ ਸਿੱਖ ਗੁਦੁਆਰਾ ਐਕਟ, 1971 ਅਤੇ ਨਦੇੜ ਸਿੱਖ ਗੁਰਦੁਆਰਾ ਐਕਟ, 1973 ਵਿੱਚ ਵੀ ਇਹੋ ਕਿਹਾ ਗਿਆ ਕਿ ਸਿੱਖ ਉਹ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਰਖਦਾ ਹੈ; ਇਨ੍ਹਾਂ ਐਕਟਾਂ ਵਿੱਚ ਵੀ ਦਸਮ ਗ੍ਰੰਥ ਦਾ ਨਾਂ ਕਿਤੇ ਨਹੀਂ ਆਉਂਦਾ। ਪਿੱਛੇ ਜਹੇ ਭਾਰਤ ਦੀ ਮਹਾਂ ਅਦਾਲਤ ਵਲੋਂ ‘ਗੁਰੂ ਗ੍ਰੰਥ ਸਾਹਿਬ’ ਨੂੰ ਕਾਨੂਨ ਪੱਖੋਂ ਇੱਕ ‘ਪੁਰਸ਼’ (Juristic person) ਗਰਦਾਨਿਆ ਗਿਆ ਹੈ। ਅਦਾਲਤੀ ਫੈਸਲੇ ਵਿੱਚ ਕਿਹਾ ਗਿਆ ਹੈ ਕਿ “ਗੁਰੂ ਗ੍ਰੰਥ ਸਾਹਿਬ” ਨੂੰ ਗੁਦੁਆਰਿਆਂ ਵਿੱਚ ਇੱਕ ਗੁਰੂ ਵਾਂਗ ਸਤਿਕਾਰਿਆ ਜਾਂਦਾ ਹੈ ਇਸ ਲਈ ਇਹ ਇੱਕ ‘ਪੁਰਸ਼’ ਦੀ ਪਦਵੀ ਦੇ ਸਮਾਨ ਹੈ। ਏਥੇ ‘ਗੁਰੂ ਗ੍ਰੰਥ ਸਾਹਿਬ’ ਨੂੰ ‘ਪੁਰਸ਼’ ਦੀ ਪਦਵੀ ਦਿੱਤੀ ਗਈ ਹੈ ਅਤੇ ਦਸਮ ਗ੍ਰੰਥ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ।

    (ਖ) ਅਯੋਕੀ ਸਥਿਤੀ:

    ਸਿੱਖ ਧਰਮ ‘ਇਕ ਗ੍ਰੰਥ ਇੱਕ ਪੰਥ’ ਦੇ ਸਿਧਾਂਤ ਤੇ ਖੜਾ ਹੈ। ਪਰ ਜੇ ਕਥਤ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਮਾਨਤਾ ਦੇਣ ਦਾ ਉਪਰਾਲਾ ਕੀਤਾ ਗਿਆ ਤਾਂ ਸਿੱਖਾਂ ਵਿੱਚ ਵੰਡੀਆ ਪੈ ਜਾਣਗੀਆ। ਇਸ ਦੇ ਆਸਾਰ ਦਿਸਣੇ ਸ਼ੁਰੂ ਹੋ ਗਏ ਹਨ। ਕੱਟੜ ਹਿੰਦੂਵਾਦੀ ਸੰਸਥਾਵਾਂ ਦੇ ਪ੍ਰਭਾਵ ਹੇਠ ਤਖਤ ਪਟਨਾ ਸਾਹਿਬ ਅਤੇ ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਸੰਬੰਦਤ ਗੁਰਦੁਆਰਿਆਂ ਵਿੱਚ ਦੋਵੇਂ ਗ੍ਰੰਥ ਬਰੋਬਰਾਬਰ ਪਰਕਾਸ਼ ਕਰੀ ਬੈਠੇ ਹਨ। ਲਗਦਾ ਇਉਂ ਹੈ ਕਿ 100 ਸਾਲ ਬਾਅਦ ਇਤਿਹਾਸ ਮੁੜ ਕੇ ਦੁਹਰਾਇਆ ਜਾ ਰਿਹਾ ਹੈ; ਗੁਰਦੁਆਰੇ ਜਥੇਦਾਰਾਂ ਦੇ ਰੂਪ ਵਿੱਚ ਮਹੰਤਾਂ ਦੇ ਅਧਿਕਾਰ ਹੇਠ ਆ ਰਹੇ ਹਨ। ਅੰਗ੍ਰੇਜ਼ਾਂ ਵੇਲੇ ਦੀ ਸਥਿਤੀ ਪੈਦਾ ਹੋ ਰਹੀ ਹੈ ਜਦ ਮਹੰਤ ਉਦਾਸੀਆਂ ਅਤੇ ਨਿਹੰਗਾਂ ਦੇ ਬਲਬੂਤੇ ਗੁਰਦੁਆਰਿਆਂ ਵਿੱਚ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਪ੍ਰਕਾਸ਼ ਕਰਦੇ ਸਨ ਅਤੇ ਹਰਿਮੰਦਰ ਸਾਹਿਬ ਵਿੱਚ ਬੁੱਤ ਪੂਜਾ ਹੁੰਦੀ ਸੀ। ਪਹਿਲਾਂ ਇਸ ਕੁਕਰਮ ਵਿੱਚ ਅੰਗ੍ਰੇਜ਼ ਸ਼ਾਮਿਲ ਸਨ ਅਤੇ ਹੁਣ ਕੱਟੜਵਾਦੀ ਹਿੰਦੂ ਸ਼ਾਮਿਲ ਹਨ। ਪੰਜਾਬ ਵਿੱਚ ਦਿੱਲੀ ਵਾਲਿਆਂ ਨੇ ਜੁਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਲਈ ਹੈ ਅਤੇ ਹਰਿਆਣਾ ਅਤੇ ਰਾਜਿਸਥਾਨ ਦੇ ਸਿੱਖ ਆਪਣੀ ਆਪਣੀ ਗੁਰਦੁਆਰਾ ਪਬੰਧਕ ਕਮੇਟੀਆਂ ਬਨਾਉਣ ਲਈ ਤਤਪਰ ਹਨ। ਜੇ ਇਹ ਰੁਝਾਨ ਚਲਦਾ ਰਿਹਾ ਤਾਂ ਬਾਹਰ ਵਸਦੇ ਸਿੱਖ ਵੀ ਆਪਣੀਆਂ ਆਪਣੀਆਂ ਪ੍ਰਬੰਧਕ ਕਮੇਟੀਆਂ ਬਨਾਉਣ ਲਈ ਮਜ਼ਬੂਰ ਹੋ ਸਕਦੇ ਹਨ। ਇਹ ਸਭ ਕੁੱਝ ਅਕਾਲ ਤਖਤ ਦੀ ਕਮਜ਼ੋਰ ਪੈਂਦੀ ਜਾ ਰਹੀ ਮਾਣ ਮਰਯਾਦਾ ਕਰਕੇ ਹੋ ਰਿਹਾ ਹੈ। ਅਕਾਲ ਤਖਤ ਜੋ ਸਿੱਖਾਂ ਦੀ ਮੀਰੀ-ਪੀਰੀ ਦੇ ਸੰਕਲਪ ਦਾ ਚਿੰਨ ਹੈ, ਕਮਜ਼ੋਰ ਜਥੇਦਾਰਾਂ ਕਰਕੇ ਆਪਣਾ ਰੁਤਵਾ ਗੁਆ ਰਿਹਾ ਹੈ। ਇਤਿਹਾਸਕ ਤੌਰ ਤੇ ਸਾਰੇ ਤਖਤਾਂ ਦੇ ਜਥੇਦਾਰਾਂ ਨਾਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਮੀਰੀ-ਪੀਰੀ ਦੇ ਸੰਕਲਪ ਨੂੰ ਕਾਇਮ ਰੱਖਣ ਦੀ ਆਸ ਕੀਤੀ ਜਾਂਦੀ ਹੈ। ਪਰ ਇਹ ਆਸ ਨਾਉਮੀਦੀ ਵਿੱਚ ਬਦਲ ਰਹੀ ਹੈ। ਇਸ ਕੁਕਰਮ ਨੂੰ ਧਰਮ ਮਰਯਾਦਾ ਪੱਖੋਂ ਅਤੇ ਜੇ ਲੋੜ ਪਈ ਤਾਂ ਕਾਨੂੰਨੀ ਤੌਰ ਤੇ ਰੋਕਣ ਦਾ ਵਕਤ ਆ ਗਿਆ।
  • Kabir Singh ਸਨ 1925 ਦੇ ਪੰਜਾਬ ਐਕਟ VIII ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਮਹੰਤਾਂ ਦੇ ਪ੍ਰਬੰਧ ਹੇਠ ਖਲਤ ਮਲਤ ਹੋ ਚੁਕੇ ਸਿੱਖ ਸਿਧਾਂਤਾਂ ਨੂੰ ਮੁੜਕੇ ਬਹਾਲ ਕਰਨ ਲਈ 1927 ਵਿੱਚ ਇੱਕ ‘ਰਹਿਤ ਮਰਯਾਦਾ ਕਮੇਟੀ’ ਸਥਾਪਤ ਕੀਤੀ ਜਿਸ ਨੇ 1927-1944 ਦੌਰਾਨ ਰਹਿਤ ਮਰਯਾਦਾ ਮੁਕੰਮਲ ਕੀਤੀ। ਪੰਜਾਂ ਅਕਾਲ ਤਖਤਾਂ ਦੇ ਜਥੇਦਾਰ ਵੀ ਇਸ ਕਮੇਟੀ ਦੇ ਮੈਂਬਰ ਸਨ ਜਿਨ੍ਹਾਂ ਨੇ ਇਸ ਨੂੰ ਮਾਨਤਾ ਦਿੱਤੀ। ਇਹ ਰਹਿਤ ਮਰਯਾਦਾ ‘ਗੁਰੂ ਮਾਨਿਉਂ ਗ੍ਰੰਥ’ ਦੇ ਸਿਧਾਂਤ ਤੇ ਅਧਾਰਤ ਹੈ, ਬਾਕੀ ਦੀਆਂ ਸਾਰੀਆਂ ਮੱਧਾਂ ਇਸ ਸਿਧਾਂਤ ਦੀ ਪਾਲਣਾ ਕਰਦੀਆਂ ਹਨ। ਇਸ ਸਿਧਾਂਤ ਦੀ ਸਰਵੋਤਮਤਾ ਨੂੰ ਨਿਸਚਿਤ ਬਨਾਉਣ ਲਈ 1944 ਵਿੱਚ ਪੰਜਾਬ ਐਕਟ VIII ਵਿੱਚ ਸੌਧ ਕੀਤੀ ਗਈ।

    ਇਸ ਸੋਧ ਦੇ ਐਕਟ 11 ਅਨੁਸਾਰ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ, ਗੁਰਦੁਆਰੇ ਦਾ ਕਾਮਾ ਜਾਂ ਤਖਤਾਂ ਦੇ ਜਥੇਦਾਰ ਕੋਈ ਧਾਰਮਕ ਕੁਰੀਤੀ ਵਿੱਚ ਭਾਈਵਾਲ ਬਣਦੇ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਨੂੰ ਬਰਖਾਸਤ ਕਰ ਸਕਦੀ ਹੈ। ਧਾਰਮਕ ਕੁਤਾਹੀ ਦੀ ਇੱਕ ਉਪ-ਧਾਰਾ f (ਪੰਜਾਬ ਐਕਟ ਦੇ ਕਾਂਡ 11, ਮੁੱਖ ਧਾਰਾ 134) ਅਨੁਸਾਰ ਜੇ ਕੋਈ ਪ੍ਰਬੰਧਕ ਕਿਸੇ ਧਾਰਮਕ ਕੁਰੀਤੀ ਜਾਂ ਕੁਕਰਮ ਕਰਕੇ ਕਸੂਰਵਾਰ ਠਹਿਰਾਇਆ ਜਾਂਦਾ ਹੈ ਤਾਂ ਕਮੇਟੀ ਉਸ ਦੀ ਛੁੱਟੀ ਕਰ ਸਕਦੀ ਹੈ। ਪਰ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੇ, ਰਹਿਤ ਮ੍ਰਯਾਦਾ ਤੇ ਦਸਤਖਤ ਕਰਨ ੳਪੁਰੰਤ ਅਤੇ ਐਕਟ ਦੀ ਇਸ ਧਾਰਾ ਨੂੰ ਜਾਣਦਿਆਂ ਹੋਇਆਂ ਵੀ ਕਥਤ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਪ੍ਰਕਾਸ਼ ਕਰੀ ਰੱਖਿਆ। ਅਰਥਾਤ ਮਹੰਤਾਂ ਵਾਲੀ ਪ੍ਰਥਾ ਨੂੰ ਬਰਕਰਾਰ ਰੱਖਿਆ ਜੋ ਅੱਜ ਤੱਕ ਚੱਲ ਰਹੀ ਹੈ। ਸਿੱਧੇ ਸ਼ਬਦਾਂ ਵਿੱਚ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ‘ਗੁਰੂ ਮਾਨਿਉਂ ਗ੍ਰੰਥ’ ਦੀ ਕੋਈ ਪਰਵਾਹ ਨਹੀਂ ਕੀਤੀ। ਇਸੇ ਐਕਟ ਦੀ ਉਪ-ਧਾਰਾ g ਅਨੁਸਾਰ ਜੇ ਕੋਈ ਮੈਂਬਰ ‘ਗੁਰੂ ਗ੍ਰੰਥ ਸਾਹਿਬ’ ਦੇ ਸਿਧਾਂਤਾਂ ਤੋਂ ਉਲਟ ਗੁਰਦੁਆਰੇ ਵਿੱਚ ਜਾਂ ਲੋਕ ਸਥਾਨ ਤੇ ਕਿਸੇ ਕਰਮਕਾਂਡ ਨੂੰ ਮਾਨਤਾ ਦਿੰਦਾ ਹੈ ਜਾਂ ਉਸ ਵਿੱਚ ਭਾਈਵਾਲ ਬਣਦਾ ਹੈ ਤਾਂ ਉਸ ਨੂੰ ਵੀ ਬਰਖਾਸਤ ਕੀਤਾ ਜਾ ਸਕਦਾ ਹੈ। ਕਈ ਅਕਾਲੀ ਲੀਡਰ/ਮੈਂਬਰ ਵੋਟਾਂ ਦੀ ਖਾਤਰ ਹਿੰਦੂ ਕਰਮਕਾਂਡਾਂ ਅਨੁਸਾਰ ਮੱਥਿਆਂ ਤੇ ਟਿੱਕੇ ਲਗਵਾ ਕੇ ਜਾਂ ਧੋਤੀਆਂ ਪਹਿਨ ਕੇ ਹਵਨਾਂ ਵਿੱਚ ਸ਼ਰੇਆਮ ਭਾਗ ਲੈਂਦੇ ਹਨ। ਵੋਟਾਂ ਦੀ ਖਾਤਰ ਸੰਤਾਂ/ਮਹੰਤਾਂ ਦੇ ਡੇਰਿਆਂ, ਮੱਠਾਂ ਅਤੇ ਟਕਾਲਾਂ ਦੇ ਗੁਰਦੁਆਰਿਆਂ ਵਿੱਚ ਪ੍ਰਵਾਣਤ ਰਹਿਤ ਮਰਯਾਦਾ ਦਾ ਘਾਣ ਕੀਤਾ ਜਾ ਰਿਹਾ ਹੈ। ਕਈ ਸਥਾਨਾਂ ਤੇ ਦਸਮ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ਮਾਨਤਾ ਦਿੱਤੀ ਜਾ ਰਹੀ ਹੈ; ਇਤਿਹਾਸ ਮੁੜ ਕੇ ਦੁਹਰਾਇਆ ਜਾ ਰਿਹਾ ਹੈ। ਪਰ ਯਾਦ ਰਹੇ ਕਿ ਜਦ ਵੀ ਕਿਸੇ ਸਰਕਾਰ ਜਾਂ ਕਿਸੇ ਸੰਸਥਾ ਨੇ ‘ਇਕ ਪੰਥ-ਇਕ ਗ੍ਰੰਥ’ ਅਤੇ ਰਹਿਤ ਮਰਯਾਦਾ ਦੇ ਸੂਤਰ, ‘ਗੁਰੂ ਮਾਨਿਉਂ ਗ੍ਰੰਥ’ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਗੁਰੂ ਗ੍ਰੰਥ ਦੀ ਮਾਣਤਾ ਨੂੰ ਗੰਧਲਾ ਕਰਨ ਲਈ ਅੰਗ੍ਰੇਜ਼ਾਂ ਨੇ ਦਸਮ ਗ੍ਰੰਥ ਪੈਦਾ ਕਰ ਲਿਆ। ਇਸ ਨੂੰ ਮਾਨਤਾ ਦੁਆਉਣ ਲਈ ਗੁਰਦੁਆਰਿਆਂ ਵਿੱਚ ਮਹੰਤਾਂ, ਟਕਸਾਲਾਂ ਦੇ ਔਹਦੇਦਾਰਾਂ ਅਤੇ ਨਿਰਮਲਿਆਂ ਨੂੰ ਬਿਠਾ ਦਿੱਤਾ। ਪਰ ਪਿਰ ਵੀ ਇਹ ਅਦਾਰੇ ‘ਗੁਰੂ ਗ੍ਰੰਥ ਸਾਹਿਬ’ ਪ੍ਰਤੀ ਸਿੱਖਾਂ ਦੀ ਅਤਿਅੰਤ ਸ਼ਰਧਾ ਅਤੇ ਇਸ ਦੀ ਸਰਵੋਤਮਤਾ ਨੂੰ ਨਾ ਤੋੜ ਸਕੇ। ਇਸ ਤੱਥ ਦੀ ਮਹਾਨਤਾ ਨੂੰ ਸਵੀਕਾਰ ਕਰਦੇ ਹੋਏ ਮੈਲਕਮ ਨੇ ਆਪਣੀ ਪੁਸਕ Sketch of the Sikhs, 1810, ਦੇ ਅੰਤ ਵਿੱਚ ਭਵਿਖਬਾਣੀ ਕੀਤੀ ਸੀ ਜਿਸ ਦਾ ਤੋੜਸਾਰ ਇਸ ਪਰਕਾਰ ਹੈ: ਵੈਰਾਗੀ ਬੰਦੇ ਬਹਾਦਰ ਨੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਥਾਪ ਕੇ ਗੁਰੂ ਗੋਬਿੰਦ ਸਿੰਘ ਦੇ ਸੰਕਲਪ, ‘ਗੁਰੂ ਮਾਨਿਉਂ ਗ੍ਰੰਥ’ ਨੂੰ ਤੋੜਨਾ ਚਾਹਿਆ ਪਰ ਬੁਰੀ ਤਰਾਂ ਫੇਲ ਹੋ ਗਿਆ। ਇਸੇ ਤਰਾਂ ਹੋ ਸਕਦਾ ਹੈ ਕਿ ਅੰਮ੍ਰਿਤਸਰ ਦੇ ਅਕਾਲੀ ਹੁਕਮਰਾਨ, ਟਕਸਾਲਾਂ ਦੇ ਕਰਤਾ ਧਰਤਾ ਅਤੇ ਗੁਦੁਆਰਿਆਂ ਦੇ ਨਿਰਮਲੇ ਜੋ ਗੁਰੂ ਗ੍ਰੰਥ ਨੂੰ ਪੜ੍ਹਦੇ ਅਤੇ ਸਤਿਕਾਰਦੇ ਹਨ, ਗੁਰੂ ਗ੍ਰੰਥ ਪ੍ਰਤੀ ਸ਼ਰਦਾ ਵਿੱਚ ਥੋੜ੍ਹੀ ਬਾਹਲੀ ਤਬਦੀਲੀ ਲਿਆਉਣ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ‘ਗੁਰੂ ਮਾਨਿਉਂ ਗ੍ਰੰਥ’ ਦੇ ਸੰਕਲਪ ਨੂੰ ੜੋੜਨਾ ਮੁਸ਼ਕਲ ਜਾਪਦਾ ਹੈ।
  • Kabir Singh ਅੱਜ ਵੀ ਅੰਗ੍ਰੇਜ਼ਾਂ ਦੇ ਸਮੇਂ ਵਾਲੀ ਸਥਿਤੀ ਪੈਦਾ ਹੋ ਰਹੀ ਹੈ। ਅਕਾਲੀ ਪਾਰਟੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਨੂੰ ਕੰਟ੍ਰੋਲ ਕਰਦੀ ਹੈ, ਅਜ ਕਲ ਇੱਕ ਪਾਸੇ ਤਾਂ ਕੱਟੜ ਹਿੰਦੂ ਪਾਰਟੀ ਨਾਲ ਹਮ-ਬਿਸਤਰ (Bed-fellow) ਬਣੀ ਹੋਈ ਹੈ ਅਤੇ ਦੂਜੇ ਪਾਸੇ ਵੋਟਾਂ ਲੈਣ ਖਾਤਰ ਸੰਤ-ਸਮਾਜ, ਟਕਸਾਲਾਂ ਅਤੇ ਜਥੇਦਾਰਾਂ ਨਾਲ ਭਾਈਵਾਲੀ ਦਿਖਾ ਰਹੀ ਹੈ। ਉਪਰੋਂ ਕੱਟੜ ਹਿੰਦੂ ਸੰਸਥਾਵਾਂ ਸਿੱਖ ਧਰਮ ਨੂੰ ਹਿੰਦੂ ਰੰਗਣ ਦੇਣ ਲਈ ਇਨ੍ਹਾਂ ਗੱਠ ਜੋੜਾਂ ਨੂੰ ਪੱਕਾ ਕਰਨ ਵਿੱਚ ਤੁਲੀ ਹੋਈ ਹੈ। ਚਾਲ ਉਹੋ ਪੁਰਾਣੀ ਫ੍ਰੰਗੀਆਂ ਵਾਲੀ ਹੈ ਪਰ ਹੁਣ ਫ੍ਰੰਗੀ ਕਾਲੇ ਜਾਂ ਕਣਕ ਵੰਨੇ ਰੰਗ ਦੇ ਹਨ, ਤੇੜ ਧੋਤੀ ਬਨੈਣ ਪਾਈ ਹੋਈ ਹੈ ਅਤੇ ਮੱਥੇ ਤੇ ਟਿੱਕੇ ਲਾਏ ਹੋਏ ਹਨ। ਮਕਸਦ ਵੀ ਫ੍ਰੰਗੀਆਂ ਵਾਲਾ ਹੈ-ਗੁਰਦੁਆਰਿਆਂ ਵਿੱਚ ਕਥਤ ਦਸਮ ਗ੍ਰੰਥ ਨੂੰ ਪ੍ਰਕਾਸ਼ ਕਰਨਾ ਅਤੇ ਇਸ ਵਿਚਲੀ ਕਰਮਕਾਂਡਾਂ ਵਾਲੀ ਅਖਾਉਤੀ ਬਾਣੀ ਨੂੰ ਪਰਚਾਰ ਕੇ ਸਿੱਖਾਂ ਨੂੰ ਹਿੰਦੂ ਬਨਾਉਣਾ। ਪਰ ਗੁਰੂ ਗੋਬਿੰਦ ਸਿੰਘ ਦੇ ਸਕੰਲਪਾਂ, ਇੱਕ ‘ਗ੍ਰੰਥ-ਇਕ ਪੰਥ’ ਅਤੇ ‘ਗੁਰੂ ਮਾਨਿਉਂ ਗ੍ਰੰਥ’ ਨੂੰ ਕਦੇ ਵੀ ਖਲਤ ਮਲਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਸਿੱਖ ਧਰਮ ਵਿਰੋਧੀ ਧਿਰਾਂ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦੁਹਰਾਉਂਦਾ ਹੈ; ਦੁਵਾਰਾ ਵੀ ਸ਼ੀਘਰ ਹੀ ਦੁਹਰਾਏਗਾ
  • Kabir Singh very knowledge full article not related ur post but i tried to explain how injustice our history and our dharm
  • Kabir Singh i seen a-lot of different story like ur post to some day when i have time i will send you will see
  • Kabir Singh vir i did not read yet ur article i will read tomorrow morning one thing more did u read----------- joan of arc-------------if not please read
  • Kabir Singh ਬੰਦਾ ਸਿੰਘ ਬਹਾਦਰ and joan off arc i think same story two different nation and two different situation
  • Kabir Singh if think i'm go out off way i a'm sorry
  • Harjindermeet Singh ਕਬੀਰ ਸਿੰਘ ਜੀ

    ਭਾਈ ਵੀਰ ਸਿੰਘ ਨੂੰ ਵੀ ਇੰਨਾ ਮਿਲਾਵਟ ਕਰਨ ਵਾਲੇ ਲੋਕਾਂ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ !
    ਅੰਗਰੇਜ਼ ਰਾਜ ਸਮੇਂ ਇਨ੍ਹਾਂ ਦਵਾਰਾ ਵੀ ਬਹੁਤ ਕੁੱਝ ਗਲਤ ਲਿਖਿਆ ਅਤੇ ਪੁਰਾਤਨ ਗ੍ਰੰਥਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ. ......
  • Harjindermeet Singh ਕਬੀਰ ਸਿੰਘ ਜੀ

    ਮੈਂ ਇਹ ਸਭ ਕੁੱਝ ਪੜ੍ਹਿਆ ਹੋਇਆ ਹੈ....
    ਤੁਹਾਡੇ ਵੱਲੋਂ ਭੇਜੀ ਗਈ ਮਹੱਤਵਪੂਰਨ ਸਮਗਰੀ ਹੋਰ ਬਹੁਤ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰੇਗੀ ....
    ਵਿਸ਼ੇਸ਼ ਕਰਕੇ ਅੰਗਰੇਜ਼ਾਂ ਵੱਲੋਂ ਸਿੱਖ ਇਤਿਹਾਸ ਨਾਲ ਕੀਤੀ ਗੰਦੀ ਛੇੜਛਾੜ ਸਬੰਧੀ ਜਾਣਕਾਰੀ ਬਹੁਤ ਮਹੱਤਵਪੂਰਨ ਹੈ ! ਅਤਿੰਦਰਪਾਲ ਸਿੰਘ ਖਾਲਿਸਤਾਨੀ ਵੱਲੋਂ ਛਾਪੇ ਜਾਂਦੇ ਮਾਸਿਕ ਪੇਪਰ ਕੌਮੀ ਸੂਰਾ ਵਿੱਚ ਮੇਰਾ ਇਕ ਲੇਖ ਛਪਿਆ ਸੀ, ਜਿਸ ਵਿੱਚ ਮੈਂ ਅੰਗਰੇਜ਼ ਅਫਸਰਾਂ ਵੱਲੋਂ ਲਿਖੀਆਂ ਕੁੱਝ ਲਾਇਨਾਂ ਦੇ ਕੇ ਸਿੱਧ ਕਰਨ ਦਾ ਯਤਨ ਕੀਤਾ ਸੀ ਕਿ ਸਿੱਖ ਆਪਣੇ ਇਤਿਹਾਸ ਵਿੱਚ ਅੰਗਰੇਜ਼ਾਂ ਵਲੋਂ ਪਾਏ ਵਿਗਾੜ ਦਾ ਸ਼ਿਕਾਰ ਹੋ ਗਏ ਹਨ ਅਤੇ ਉਸ ਉੱਪਰ ਹੀ ਪੱਕੇ ਹੋਏ ਬੈਠੇ ਨੇ ! ਬੰਦਾ ਸਿੰਘ ਬਹਾਦਰ ਅਤੇ ਗ੍ਰੰਥ ਪੰਥ ਦਾ ਵਿਵਾਦ ਅੰਗਰੇਜ਼ਾਂ ਵਲੋਂ ਕੀਤੀ ਸਾਜਿਸ਼
    ਹੈ.....ਇਸ ਨੂੰ ਸਮਝਣ ਦੀ ਲੋੜ ਹੈ......
  • Sudeep Singh ਬਗਾਵਤ ਮੀਨਾਕਾਰੀ ਨਹੀਂ ਹੁੰਦੀ ਪਰ ਮਧਕਾਲੀਨ ਭਾਰਤ 'ਚ ਸੰਸਾਰ ਦੀਆਂ ਸਭ ਤੋਂ ਸ਼ਕਤੀਸ਼ਾਲੀ ਬਾਦਸ਼ਾਹਤਾਂ 'ਚੋਂ ਇੱਕ ਮੁਗਲ ਹਕੂਮਤ ਨਾਲ ਲੋਹਾ ਲੈਣ ਵਾਲੀ ਬਗਾਵਤ ਨੂੰ ਸਧਾਰਣ ਲੁਟੇਰਿਆਂ ਦਾ ਟੋਲਾ ਬਣਾ ਕੇ ਪੇਸ਼ ਕਰਨਾ ਇਨਕਲਾਬੀਆਂ ਦੇ ਉਸ ਧਰੋਹਰ ਦਾ ਅਪਮਾਨ ਹੈ ਜਿਸ ਦੇ ਅਸੀਂ ਸਾਂਝੇ ਰੂਪ ਵਿੱਚ ਵਾਰਸ ਹਾਂ। ਸਾਰੇ ਸੰਸਾਰ ਵਿੱਚ ਕਿਸਾਨਾਂ ਨੇ ਲਾਸਾਨੀ ਕੁਰਬਾਨੀ ਦੇਂਦਿਆਂ ਬਗਾਵਤਾਂ ਕੀਤੀਆਂ ਹਨ ਤੇ ਇਨੀ ਵੱਡੀ ਸਮਾਜਕ ਉਥਲ ਪੁਥਲ ਦੀ ਇਹ ਬਹੁਤ, ਮਾਫ ਕਰਨਾ, ਹੋਛੀ ਪੇਸ਼ਕਾਰੀ ਹੈ।
    ਵੈਸੇ, ਵਰਤਮਾਨ ਸਮੇਂ ਵਿੱਚ ਵੀ ਬਾਗੀਆਂ ਤੇ ਅਜਿਹੇ ਦੋਸ਼ ਲਗਦੇ ਹਨ - ਉਹਨਾਂ ਨੂੰ ਬਲਾਤਕਾਰੀ, ਲੁਟੇਰੇ, ਮਾਸਖੋਰੇ ਤੇ ਪਤਾ ਨਹੀਂ ਕੀ ਕੀ ਕਿਹਾ ਜਾਂਦਾ ਹੈ।
  • Harjindermeet Singh ਕਾਮਰੇਡ ਸੁਦੀਪ ਸਿੰਘ ਪੋਸਟ ਉਪਰ ਕਮੈਂਟ ਦੇਣ ਲਈ ਸ਼ੁਕਰੀਆ ! ਸੂਬਾ ਲਾਹੌਰ ਦੇ ਇਲਾਕੇ ਵਿੱਚ ਬਗਾਵਤ ਕਰਕੇ ਇਨਕਲਾਬ ਦੇ ਭਾਂਬੜ ਮਚਾਉਣ ਵਾਲੇ ਕੌਣ ਸਨ ? ਲੱਗਦਾ ਤੁਸੀਂ ਵੀ ਕਵੀਸ਼ਰਾਂ ਦੀ ਕਵੀਸ਼ਰੀ ਅਤੇ ਨਿੱਕੇ ਹੁੰਦੇ ਬੇਬੇ ਤੋਂ ਸੁਣੀਆਂ ਬਾਤਾਂ ਨੂੰ ਇਤਿਹਾਸ ਸਮਝ ਰਹੇ ਹੋ ? ਮੇਰੀ ਬੇਬੇ ਵੀ ਬਹੁਤ ਸਿਆਣੀ ਔਰਤ ਸੀ ! ਪਰ ਜਦੋਂ ਮੈਂ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਪਤਾ ਲੱਗਾ ਕਿ ਇਹ ਇਤਿਹਾਸ ਨਹੀਂ ਹੁੰਦਾ ....ਇਹ ਜਿੰਨਾ ਨੂੰ ਤੁਸੀਂ ਇਨਕਲਾਬੀ ਕਹਿ ਰਹੇ ਹੋ...ਇਹ ਉਹ ਲੋਕ ਸਨ, ਜੋ ਬੰਦਾ ਸਿੰਘ ਬਹਾਦਰ ਨਾਲ ਗੱਦਾਰੀ ਕਰਕੇ ਮੁਗਲ ਫੌਜਾਂ ਵਿੱਚ ਭਰਤੀ ਹੋਏ ਸਨ ਅਤੇ ਮੁਗਲਾਂ ਨੇ ਜਦੋਂ ਬੰਦਾ ਸਿੰਘ ਬਹਾਦਰ ਵੱਲੋਂ ਸ਼ੁਰੂ ਕੀਤੇ ਮਹਾਨ ਇਨਕਲਾਬ ਨੂੰ ਖਤਮ ਕਰ ਦਿੱਤਾ ਤਾਂ ਮੁਗਲਾਂ ਨੇ ਇੰਨਾਂ ਨੂੰ ਫੌਜ ਵਿੱਚੋਂ ਕੱਢ ਕੇ ਇੰਨਾਂ ਦੇ ਹੱਥ ਝਾੜੂ ਫੜਾ ਕੇ ਆਖਿਆ ਸੀ ਕਿ ਜੇ ਤਨਖਾਹ ਲੈਣੀ ਹੈ
    ਤਾਂ ਲਾਹੌਰ ਦੀਆਂ ਗਲੀਆਂ ਸਾਫ ਕਰਿਆ ਕਰੋ.......ਉਸ ਤੋਂ ਬਾਅਦ ਇਹ ਲੋਕ ਇਨਕਲਾਬੀ ਬਣ ਗਏ ਸਨ !.ਜੇ ਤੁਸੀਂ ਇਹ ਕਮੈਂਟ ਬਿਨਾਂ ਇਤਿਹਾਸ ਪੜ੍ਹਿਆਂ ਕਰ ਰਹੇ ਹੋ ਤਾਂ ਮੈਂ ਸਿਰਫ ਇਤਿਹਾਸ ਪੜ੍ਹਨ ਲਈ ਹੀ ਕਹਿ ਸਕਦਾ ਹਾਂ....ਉਮੀਦ ਹੈ ਅਗਲਾ ਕਮੈਂਟ ਤੁਸੀਂ ਇਤਿਹਾਸ ਪੜ੍ਹ ਕੇ ਕਰੋਗੇ??? ? ..
  • Sudeep Singh ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਹੋਣ ਤੋਂ ਬਿਨਾ ਕੋਈ ਚਾਰਾ ਨਹੀਂ ਕਿ ਸਿੱਖ ਇਤਿਹਾਸ ਬਾਰੇ ਵਿਗਿਆਨਕ ਤੌਰ ਤੇ ਅਧਿਕਾਰਤ ਵਿਆਖਿਆ ਦੀ ਘਾਟ ਹੈ ਤੇ ਇਸਦਾ ਮੇਰੀ ਜਾਣਕਾਰੀ ਤੇ ਅਸਰ ਵੀ ਹੈ। ਹਾਲਾਂਕਿ ਮੈਂ ਇਸ ਮਸਲੇ ਤੇ ਕਈ ਕਿਤਾਬਾਂ (ਮਸਲਨ ਖੁਸ਼ਵੰਤ ਸਿੰਘ - ਇਤਿਹਾਸ ਦੇ ਨਜਰੀਏ ਤੋਂ ਇਹ ਲਗਭਗ ਬੇਕਾਰ ਕਿਤਾਬ ਹੈ)ਪੜ੍ਹੀਆਂ ਹਨ ਪਰ ਉਹਨਾਂ ਨੂੰ ਪੜ੍ਹਕੇ ਕਿਵੇਂ ਵੀ ਇਹ ਅਹਿਸਾਸ ਨਹੀਂ ਬਣਿਆ ਕਿ ਇਤਿਹਾਸ ਪੜ੍ਹ ਰਹੇ ਹਾਂ?
    ਫੇਸਬੁੱਕ ਤੇ ਚਲਦੀ ਚਰਚਾ ਵੀ ਬਹੁਤ ਸਰਸਰੀ ਸਰੋਤਾਂ ਤੇ ਅਧਾਰਤ ਹੈ, ਆਮ ਤੌਰ 'ਤੇ। ਜੇ ਕੁਝ ਵਧੀਆ ਸੁਝਾਅ ਸਕਦੇ ਹੋ ਤਾਂ ਸ਼ੁਕਰਗੁਜਾਰ ਹੋਵਾਂਗਾ ਹਾਲਾਂਕਿ ਵਿਗਿਆਨਕ ਪੜਚੋਲ ਦੇ ਨਾਮ ਤੇ ਇਕਪਾਸੜ ਤੌਰ ਤੇ ਸਿੱਖ ਲਹਿਰ ਨੂੰ ਪੂਰ੍ਹੀ ਤਰ੍ਹਾਂ ਰੱਦ ਕਰ ਦੇਣ ਦਾ ਉਲਟ ਪਾਸਾ ਵੀ ਮੌਜੂਦ ਹੈ ਜੋ ਓਨਾ ਹੀ ਬੇਫਾਇਦਾ ਹੈ ਜਿੰਨਾ ਕਿ ਇਤਿਹਾਸ ਦੇ ਨਾਂ ਥੱਲੇ ਲਿਖੀਆਂ ਸਾਖੀਆਂ।
  • Harjindermeet Singh ਕਾਮਰੇਡ ਸੁਦੀਪ ਜੀ ਸਿੱਖ ਇਤਿਹਾਸ ਦੇ ਪੰਨਿਆਂ ਨਾਲ ਕੁੱਝ ਛੇੜਛਾੜ ਮੁਗਲ ਹਾਕਮਾਂ ਨੇ ਕਰਵਾਈ ! ਬਾਅਦ ਵਿੱਚ ਅੰਗਰੇਜ਼ਾਂ ਨੇ ਆਪ ਅਤੇ ਆਪਣੇ ਭਾੜੇ ਦੇ ਲਿਖਾਰੀਆਂ ਤੋਂ ਰੱਜ ਕੇ ਖੋਟ ਪਵਾਇਆ ! ਸਿੱਖ ਇਤਿਹਾਸ ਨੂੰ ਠੀਕ ਠੀਕ ਸਮਝਣ ਲਈ ਬਾਬੇ ਨਾਨਕ ਦੀ ਬਾਣੀ ਨੂੰ ਸਮਝਣਾ ਜ਼ਰੂਰੀ ਹੈ ! ਜੇ ਉਨ੍ਹਾਂ ਵੱਲੋਂ ਦਿੱਤੇ ਸਿਧਾਂਤ ਦੀ ਸਮਝ ਆ ਜਾਵੇ ਤਾਂ ਬਾਕੀ ਘਟਨਾਵਾਂ ਦੀ ਜਾਂਚ ਪੜਤਾਲ ਠੀਕ ਤਰ੍ਹਾਂ ਹੋ ਸਕਦੀ ਹੈ ! ਗੁਰਬਾਣੀ ਦੇ ਮੂਲ ਤੱਤ ਨੂੰ ਸਮਝਣ ਲਈ ਪ੍ਰੋਫੈਸਰ ਕਿਸ਼ਨ ਸਿੰਘ ਦੀਆਂ ਕਿਤਾਬਾਂ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ ਹਨ !

    ਸਿੱਖਇਤਿਹਾਸ ਨੂੰ ਵਿਗਾੜ ਹੀ ਐਨਾ ਦਿੱਤਾ ਗਿਆ ਹੈ ਕਿ ਇਸ ਦੇ ਮੂਲ ਸਿਧਾਂਤਾਂ ਨੂੰ ਸਮਝੇ ਬਿਨਾਂ ਘਟਨਾਵਾਂ ਦੇ ਅਰਥ ਆਪਣੀ ਇੱਛਾ ਅਨੁਸਾਰ ਕੱਢੇ ਜਾਣ ਦੀ ਸ਼ੰਕਾ ਬਣੀ ਰਹਿੰਦੀ ਹੈ ! ਮੈਂ ਕਲ ਆਪਣੇ ਇਕ ਲੇਖ ਦਾ ਲਿੰਕ ਸ਼ੇਅਰ ਕੀਤਾ ਸੀ. ....ਜੇ ਉਸ ਲੇਖ ਨੂੰ ਪੜ੍ਹ ਸਕੋਂ ਤਾਂ ਉਸ ਚੋਂ ਵੀ ਕੁੱਝ ਨਵਾਂ ਮਿਲ ਸਕਦਾ ਹੈ ! ਲੇਖ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ ਹੈ ! ਕਲ ਹੀ ਸ਼ੇਅਰ ਕੀਤਾ ਹੈ ...
  • Kabir Singh Harjindermeet Singh ji i know about bhai vir singh ---------------he was a pimp for British govt. ragmala and d.granth kertar pur vala ade granth shaib sab kuchh ghala-mala
  • Harjindermeet Singh ਕਬੀਰ ਸਿੰਘ ਜੀ ਅਸਲ ਵਿੱਚ ਸਮੱਸਿਆ ਇਹ ਹੈ ਕਿ ਸਾਡੇ ਕੋਲ ਇਤਿਹਾਸ ਨੂੰ ਸਮਝਣ ਲਈ ਕੋਈ ਵਿਜ਼ਨ ਹੀ
    ਨਹੀਂ ਹੈ ? ਵਿਜ਼ਨ ਤੋਂ ਬਿਨਾਂ ਇਤਿਹਾਸ ਨੂੰ ਸਮਝਿਆ
    ਹੀ ਨਹੀਂ ਜਾ ਸਕਦਾ ਹੈ ! ਬਸ ਸਾਡਾ ਸੰਕਟ ਹੀ ਇਹ ਹੈ? ਜਦੋਂ ਤੱਕ ਅਸੀਂ ਬਿਨਾਂ ਵਿਜ਼ਨ ਪੜ੍ਹਨ ਦੀ ਆਦਤ ਨਹੀਂ ਛੱਡਦੇ, ਉਨ੍ਹਾਂ ਚਿਰ ਇਉਂ ਹੀ ਗੋਲ ਘੁੰਮਦੇ ਰਹਾਂਗੇ, ਜਿਵੇਂ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ
    ਘੁੰਮ ਰਹੇ ਹਾਂ ?
  • Mohinder Dhingra ਮੀਤ ਜੀ ਸਿਰਫ ਇਕ ਸ਼ੰਕਾ ਸਿਰਫ ਹਾਂ ਯਾਂ ਨਾ ਵਿਚ ਦੂਰ ਕਰਨੀ ਕਿ ਕੀ ਬਚਿਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੈ ਯਾਂ ਨਹੀਂ?
  • Harlal Singh Dr. Sahib.. .baba Banda Singh bahader. Valey lekh da link Mainu tag karieo ji. Dhanwaad.
  • Kabir Singh Mohinder Dhingra jee ਬਚਿਤਰ ਨਾਟਕ thats fake written under guru shab name --------and also gurbani sidant de ulat hy
  • Mohinder Dhingra ਕਬੀਰ ਜੀ ਇਸ ਦਾ ਮਤਲਬ ਦਸ਼ਮ ਗਰੰਥ ਵਾਲਾ ਝਗੜਾ ਜਾਣਬੁਝ ਕੇ ਸ਼ੁਰੂ ਕੀਤਾ ਗਿਆ ਹੈ?
  • Kabir Singh vir ji myn es post te pura article comment vich post kita please read whole article
  • Mohinder Dhingra 2.ਇਹ ਕਿਤਾਬਾਂ(ਜਫਰ ਨਾਮਾਆਦਿ) ਐਸਜੀਪੀਸੀ ਵਲੋ ਕਿਉਂ ਛਪਵਾਇਆਂ ਜਾਦੀਆਂ ਹਨ?
  • Kabir Singh gurbani sidant------ jaat de ahunkar [
  • Kabir Singh j jaat de ahunkar ----ulat hy per ਬਚਿਤਰ ਨਾਟਕ da writer ------jaat te ahunkar kerda hy
  • Harjindermeet Singh ਮਹਿੰਦਰ ਢੀਂਗਰਾ
    ਮੇਰੀ ਸਮਝ ਅਨੁਸਾਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ!
  • Kabir Singh bhai vir singh dee ghuspeth kerke-------- .ਇਹ ਕਿਤਾਬਾਂ(ਜਫਰ ਨਾਮਾਆਦਿ) ਐਸਜੀਪੀਸੀ ਵਲੋ ਛਪਵਾਇਆਂ -
  • Harjindermeet Singh ਹਰਲਾਲ ਸਿੰਘ ਜੀ ਉਸ ਨਾਲ ਲਿੰਕ ਜੋੜਨ ਲਈ ਤੁਹਾਨੂੰ ਟਾਈਮ ਲਾਈਨ ਤੇ ਜਾ ਕੇ ਸ਼ੇਅਰ ਕਰ ਲੈਣਾ ਚਾਹੀਦਾ! ਉਹ ਤੁਹਾਡੇ ਟਾਈਮ ਲਾਈਨ ਤੇ ਆ ਜਾਵੇਗਾ
  • Mohinder Dhingra ਮੀਤ ਜੀ ਇਉਂ ਜਾਪਦਾ ਹੈ ਕਿ ਤੁਹਾਡਾ ਸਾਥ ਮਿਲਣ ਤੋ ਬਾਦ ਮੇਰੀ ਪਗਢੰਢੀਆਂ ਦੀ ਭਟਕਣ ਖਤਮ ਹੋ ਰਹੀ ਹੈ ਤੇ ਸਾਹਮਣੇ ਮੇਨ ਰੋਡ ਦਿਸਣ ਲਗ ਪ ਈ ਹੈ.
  • Kabir Singh for example =======let me ask u one question -----guru shab gave a latter bhai dhia singh to orangzeb ---------bhai dhia singh never open those letter and give to king=====so where is coming from this jafernama --------------ja fer bhai dhia singh dishonest se i never belive
  • Kabir Singh old comment re-post again --------- ਭਾਈ ਸੰਤੋਖ ਸਿੰਘ ਅਨੁਸਾਰ ਲੜਾਈ ਛਿੜਨ ਕਾਰਨ ਕਵੀਆਂ ਨੂੰ ਆਨੰਦਪੁਰ ਛੱਡਣਾ ਪਿਆ ਅਤੇ ‘ਵਿਦਿਆਧਰ ਗ੍ਰੰਥ’ ਅਧੂਰਾ ਹੀ ਰਹਿ ਗਿਆ। ਲੜਾਈ ਦੌਰਾਨ ਇਹ ਅਧੂਰਾ ਗ੍ਰੰਥ ਗੁਮ ਗੁਆਚ ਗਿਆ ਅਤੇ ਦੁਵਾਰਾ ਪ੍ਰਾਪਤ ਨਹੀਂ ਹੋ ਸਕਿਆ। ਅਨੰਦਪੁਰ ਸਾਹਿਬ ਵਿਖੇ 62 ਪੱਤਰੇ ਬਚੇ ਸਨ, ਜਿਨ੍ਹਾਂ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਗੁਰੂ ਦੀ ਉਸਤਤਿ ਵਿੱਚ ਕਬਿੱਤ ਜੋੜੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ‘ਵਿਦਿਆਧਰ ਗ੍ਰੰਥ’ ਦੇ ਨਸ਼ਟ ਹੋਣ ਤੋਂ 142 ਸਾਲਾਂ ਬਾਅਦ ਇਹ ਪੱਤਰੇ ਕਵੀ ਨੇ ਕਿੱਥੋਂ, ਕਿੱਦਾਂ ਅਤੇ ਕਿਸ ਪਾਸੋਂ ਪ੍ਰਾਪਤ ਕੀਤੇ, ਇਸ ਬਾਰੇ ਕਵੀ ਬਿਲਕੁਲ ਚੁੱਪ ਹੈ। ਆਪਣੀ ਦਲੀਲ ਦੀ ਪੁਸ਼ਟੀ ਵਿੱਚ ਕਵੀ ਨੂੰ ਇਨ੍ਹਾਂ ਪੱਤਰਿਆਂ ਦਾ ਵੇਰਵਾ ਦੇਣਾ ਚਾਹੀਦਾ ਸੀ। ਇਹ ਇੱਕੋ ਘਾਟ ਕਵੀ ਸੰਤੋਖ ਸਿੰਘ ਦੇ ਕਥਤ ਗ੍ਰੰਥ ਦੀ ਗਵਾਹੀ ਨੂੰ ਸ਼ੰਕੇ ਵਿੱਚ ਪਾ ਦਿੰਦੀ ਹੈ।
  • Dalvir Gill Mohinder Dhingra Ji, Kabir Singh ji have presented his view ( Actual Mr. Grewal's view ) on the issue and there are others who think contradictory to him/them and Harjindermeet Singh BaeeJi. My suggestion would be "be your own light", lest you become a pendulum. not just few persons but institutions have spent years, rather decades trying to understand the Teaching of the Guru and never claimed to have fathomed Him. But then there are many who don't waste a second to claim that this is GuruBaanee and this is not.
    Maano to maiN Gangaa Maa hooN
    Naa maano to behtaa paanee.
    Spend some time reading both Granths and decide for yourself or keep pendulating between some grewals and prof. harbhajan singhs.
  • Harjindermeet Singh ਹਰਲਾਲ ਸਿੰਘ ਅਤੇ ਢੀਂਗਰਾ ਜੀ ਕਬੀਰ ਸਿੰਘ ਜੀ ਨੇ
    ਪਿਛਲੇ ਕਮੈਂਟਸ ਵਿੱਚ ਬਹੁਤ ਹੀ ਵਿਸਥਾਰ ਨਾਲ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ ! ਪੋਸਟ ਉਪਰ ਹੋਈ ਬਹਿਸ ਨੂੰ ਸ਼ੁਰੂ ਤੋਂ ਪੜ੍ਹੋ ! ਬਹੁਤ ਨਵੀਂ ਜਾਣਕਾਰੀ ਮਿਲੇਗੀ ਅਤੇ ਤੁਸੀਂ ਕਬੀਰ ਜੀ ਦੀ ਵਿਦਵਤਾ ਦੇਖ ਕੇ ਹੈਰਾਨ ਹੋ ਜਾਉਗੇ !
  • Harjindermeet Singh ਹਰਲਾਲ ਅਤੇ ਢੀਂਗਰਾ ਜੀ ਦਲਵੀਰ ਗਿੱਲ ਬਾਈ ਜੀ ਹੋਰਾਂ ਨੂੰ ਆਪਣੀ ਫਰੈਂਡ ਲਿਸਟ ਵਿੱਚ ਪਾ ਲਵੋ ! ਬਸ ਫੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਵਿਦਵਤਾ ਕਿਸ ਨੂੰ ਕਹਿੰਦੇ ਨੇ! ਆਪਾਂ ਤਾਂ ਇੰਨਾ ਦੀ ਵਿਦਵਤਾ ਦੇ ਸਾਹਮਣੇ ਕਿਤੇ ਵੀ ਨਹੀਂ ਖੜ੍ਹੇ ਹੁੰਦੇ ! ਰੀਕੁਐਸਟ ਭੇਜੋ
  • Resham Singh All of scholars working on Sikh history may not feel completely liberal in finding facts to reach to the final truth, since it is a sensitive issue due to the presence of unreasonable authoritative personalities and their Idealistic approach..
  • Harjindermeet Singh ਇਸ ਪੋਸਟ ਤੇ ਜੋਗਿੰਦਰ ਸਿੰਘ ਬਾਠ ਜੀ ਦੇ ਕਮੈਂਟ ਦੀ ਕਾਪੀ ਪੇਸਟ
    ਬਲਕਰਨ ਸਿੰਘ ਦੇ ਕਮੈਂਟ ਦੇ ਜਵਾਬ ਵਿੱਚ !
    Ghatia soch
    !♤♤♤♤♤♤♤♤♤♤♤♤♤♤♤♤
    Joginder bath
    ਬਲਕਰਨ ਜੀ ਘਟੀਆ ਕਿਊਂ ...? ਇਤਹਾਸ ਬੇਕਿਰਕ ਹੁੰਦਾ ਹੈ ਸਾਖੀ ਤੇ ਇਤਿਹਾਸ ਵਿੱਚ ਫਰਕ ਹੁੰਦਾ ਹੈ. ਜਦੋਂ ਸਿੱਖ ਹਥਿਆਰਾ ਸਮੇਤ ਰਾਜਭਾਗ ਹਾਸਲ ਕਰਨ ਲਈ ਫੋਜ਼ੀ ਐਕਸ਼ਨ ਕਰ ਰਹੇ ਸਨ ਤਾਂ ਜਿਸ ਦਾ ਉਸ ਸਮੇਂ ਰਾਜ ਸੀ ਉਸ ਨੇ ਹਮੇਸ਼ਾ ਹਰ ਤਾਕਤ ਵਰਤ ਕੇ ਬਗਾਵਤਾਂ ਨੂੰ ਖਤਮ ਕਰਨਾ ਹੁੰਦਾ ਹੈ ਇਹ ਅੱਜ ਵੀ ਹੁੰਦਾ ਹੈ. ਜਦੋਂ ਸਿੱਖ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹੋ ਹੀ ਕੀਤਾ ਸੀ. .
  • Harjindermeet Singh ਬਲਕਾਰ ਜੀਰੇ ਦਾ ਕਮੈਂਟ

    ਹਾਂ ਜਸਪਤ ਰਾਏ ਤੇ ਲਖਪਤ ਰਾਏ ਬਹੁਤ ਬੀਬੀ ਬੰਦੇ ਸੀ, ਮੁਗਲ ਹਕੂਮਤ ਵੀ ਬਹੁਤ ਬੀਬੀ ਸੀ, .....ਇਹ ਸਿੱਖ ਹੀ ਬਦਮਾਸ਼, ਲੁੱਟਾਂ ਖੋਹਾਂ ਕਰਨ ਵਾਲੇ, ਡਾਕੇ ਮਾਰਨ ਵਾਲੇ ਤੇ ਮਜ਼ਲੂਮਾਂ ਤੇ ਜ਼ੁਲਮ ਢਾਹੁਣ ਵਾਲੇ ਸੀ ਇਹਨਾਂ ਨੇ ਮੁਗਲ ਹਕੂਮਤ ਜੋ ਕਿ ਬਹੁਤ ਹੀ ਵਧੀਆ ਪਰਬੰਧ ਵਾਲੀ ਤੇ ਨਿਆਂ ਵਾਲੀ ਸੀ ਨਾਲ ਐਵੇਂ ਹੀ ਆਹਢਾ ਲਾ ਲਿਆ ..............ਭਲਾ ਇਹ ਮੂਰਖ ਆਪਣੀ ਜਾਨ ਬਚਾਣ ਵਾਸਤੇ ਮੁਸਮਾਨ ਕਿਊਂ ਨਾਂ ਬਣ ਗਏ ? .................ਸਿਰ ਤੇ ਦਸਤਾਰ ਸਜਾ ਕੇ ਤੇ ਕਿਰਪਾਨ ਲਟਕਾ ਕੇ ਮੁਗਲ ਹਕੂਮਤ ਨਾਲ ਆਹਢਾ ਲਾਣ ਵਾਲੇ ਮੂਰਖ ਹੀ ਸੀ .........
  • Harjindermeet Singh ਜੀਰਾ ਸਾਹਿਬ ਜੀ ਜੋ ਕੁੱਝ ਤੁਸੀਂ ਕਹਿ ਰਹੇ ਹੋ, ਉਸ ਦਾ ਪਾਈ ਪੋਸਟ ਨਾਲ ਕੋਈ ਸਬੰਧ ਨਹੀਂ ਹੈ! ਤੁਹਾਨੂੰ ਇਸ ਬਾਰੇ ਨਵੀਂ ਪੋਸਟ ਪਾ ਕੇ ਫੇਸਬੁੱਕ ਦੇ ਵਿਦਵਾਨਾਂ ਦੀ ਰਾਇ ਲੈ ਲੈਣੀ ਚਾਹੀਦੀ ਹੈ! ਬਹੁਤ ਵਧੀਆ ਪੋਸਟ ਬਣੇਗੀ ਕਿ
    ਗਰੀਬ ਆਜੜੀ ਦੀਆਂ ਭੇਡਾਂ ਖੋਹਣ ਵਾਲੇ ਮਹਾਨ ਸਨ ਜਾਂ ਲਖਪਤ ਜਸਪਤ ਰਾਏ ਮਹਾਨ ਸਨ ? ਇਸ ਪੋਸਟ ਉਪਰ ਤਾਂ ਤੁਹਾਡੇ ਵਰਗੇ ਵਿਦਵਾਨ ਵਿਅਕਤੀ ਵਲੋਂ
    ਵਿਸ਼ੇ ਨਾਲ ਸਬੰਧਿਤ ਸਵਾਲ ਹੀ ਮਸਲੇ ਨੂੰ ਹੋਰ ਨਿਖਾਰ ਸਕਦੇ ਨੇ ?
  • Harjindermeet Singh ਜੀਰਾ ਸਾਹਿਬ ਜੀ ਸ਼ਾਇਦ ਤੁਸੀਂ ਭੁੱਲ ਗਏ ਜਾਂ ਤੁਹਾਡੇ ਨੋਟਿਸ ਵਿੱਚ ਨਹੀਂ ਕਿ 1715 ਤੋਂ ਬਾਅਦ ਇਹ ਮਹਾਨ ਇਨਕਲਾਬੀ ਬੰਦਾ ਸਿੰਘ ਬਹਾਦਰ ਦਾ ਸਾਥ ਛੱਡਣ ਦੇ ਇਵਜਾਨੇ ਵਜੋਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਮੁਗਲ ਹਕੂਮਤ ਵਲੋਂ ਦਿੱਤੇ ਜਾ ਰਹੇ ਵਜੀਫੇ ਦਾ ਸੁਖ ਮਾਣ ਰਹੇ ਸਨ ਅਤੇ ਬੰਦਾ ਸਿੰਘ ਬਹਾਦਰ ਨਾਲ ਮੁਗਲ ਹਕੂਮਤ ਦੀਆਂ ਜੜ੍ਹਾਂ ਉਖਾੜ ਰਹੀ ਖਾਲਸਾ ਫੌਜ ਦੇ ਵਿਰੁੱਧ ਮੁਗਲ ਫੌਜਾਂ ਦੀ ਅਗਵਾਈ ਕਰ ਰਹੇ ਸਨ! ਲਾਹੌਰ ਦੇ ਸੂਬੇਦਾਰ ਵਲੋਂ ਇੰਨਾ ਨੂੰ ਮੁਗਲ ਫੌਜਾਂ ਵਿਚੋਂ ਕੱਢ ਕੇ ਵਜੀਫਾ ਕਿਉਂ ਬੰਦ ਕੀਤਾ ਗਿਆ ਸੀ ??
  • Amardeep Singh pata nahin harjindermeet singh ji tuhada agenda ki hai par eh sikhan de haq vich kite ve nahin bhugtada.....tuhadi sui bus baba banda bahadur ji ton age jandi hi nahin .....je tuhadi nigah naal vekhiye tan fer sikhi tan baba banda bahadur ji de naal hi khatam hoyi japdi ai ...baba banda bahadur sahib ik lasani shaheed san....par ohna de magron.....shaheede da jaam peen valeyan vich..BHAI TARU SINGH JI, BHAI MANI SINGH JI , BABA DEEP SINGH JI ATE ANGINAT KHALSAI SOORME SHAMAL SAN....See Translation
  • Amardeep Singh tuhadi vidwata vich eh jor na hun hai ate na hi age kade banega ke tusi eho jehe sant sipahiyan di awastha da bhora vi andaja la sako...See Translation
  • Amardeep Singh tuhadiyan galan ohna lakhan veeran te bhaina nu chotyaundiyan han jina ne apne bacheya de tote kara galan vich haar pavaye.....meer manu te lakhpat rai vargeya de hukam tasihe chale.......
  • Amardeep Singh baki sikh likhan vale tan saare fradi san , na baba deep singh ji shaheed hoye na kise de band band kate gaye na khopriyan lahiyan sikh kaum da akhri shaheed baba banda bahadur ji san baki sab jhuthe hun tusi jame ho veer saare sach de janoo te sache suche OSHO JI BHAGAT KYON SIKHI VICH SAB GALAT SI TO HO REHA TE SAHI RASTA JE SIKHN NE LABNA TE OSHO JI DARBAAR VICH HAJAR HO JAAN......See Translation
  • Amardeep Singh TUSI VEERE PARALLEL CHALDE HO IK PAASE OSHO DI POSITIVE GAL POST KARDE HO TE DUJE PAASE SIKH ITHAAS NU TE SIKHAN NU KIVEN DEMORALISE KITA JAAVE ES TRAN DI POST PAUNDE HO.....
  • Amardeep Singh EHO TUHADA HIDDEN AGENDA HAI SIKHII NU CHOTYANA TE OSHO NU WADYANA
  • Amardeep Singh MAIN TAHIN PICHE AP JI DI POSTAN TE COMMENT KARNA BAND KAR DITA SI ..TE BAKI SIKH VEERAN NU VE APPEAL KARDA BHAI VEERJI NU LAGE REHAN DEYO EHNA DE KAM TUSI AIVEN WAQT ZAYA NA KARON EHNA DE PAANI VICH MADANIYAN MAAR KE..... JO KEHA SATGURU NE OS TARAF DHYAN LAGAVO JI .KIRAT KARO ...NAAM JAPO , TE VAND CHAAKO........See Translation
  • Amardeep Singh VAAD VIVAD KAAHON SION NA KIJE MAN HAR KE CHARAN RAVEEJEYSee Translation
  • Harjindermeet Singh ਅਮਰਦੀਪ ਸਿੰਘ ਜੀ
    ਮੇਰੀਆਂ ਪੋਸਟਾਂ ਸਿੱਖ ਰਾਜਨੀਤੀ ਦੇ ਸਿੱਖ ਫਲਸਫੇ ਤੋਂ ਤਿਲਕ ਜਾਣ ਦੇ ਈਸ਼ੂ ਉਪਰ ਅਧਾਰਿਤ ਹੁੰਦੀਆਂ ਨੇ! ਸਿੱਖ ਫਲਸਫੇ ਦੇ ਵਿਰੋਧੀਆਂ ਨੇ ਸਿੱਖ ਫਲਸਫੇ ਨੂੰ ਉਲਝਾਉਣ ਲਈ ਗੁਰੂ ਕਾਲ ਤੋਂ ਬਾਅਦ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੇ ਖੋਟ ਮਿਲਾ ਦਿੱਤੇ ਨੇ ਕਿ ਸਭ ਵਿਦਵਾਨ ਉਸ ਸਾਰੀ ਸਥਿਤੀ ਨੂੰ ਸਮਝਣ ਲਈ ਯਤਨ ਕਰ ਰਹੇ ਨੇ!
    ਤੁਹਾਡੇ ਵਰਗੇ ਵਿਦਵਾਨ ਮਿੱਤਰਾਂ ਤੋਂ ਇਕ ਹੀ ਉਮੀਦ ਹੈ ਕਿ ਉਹ ਸਿੱਖ ਰਾਜਨੀਤੀ ਨੂੰ ਗੁਰੂ ਸਾਹਿਬਾਨ ਵਲੋਂ ਪੇਸ਼ ਕੀਤੇ ਮਹਾਨ ਫਲਸਫੇ ਨੂੰ ਸਮਝਣ ਅਤੇ ਧਾਰਮਿਕ ਮਰਿਯਾਦਾ ਅਤੇ ਰਾਜਨੀਤੀ ਨੂੰ ਸਮਝ ਕੇ ਸਿੱਖ ਰਾਜਨੀਤੀ ਨੂੰ ਉਸ ਦੇ ਮਹਾਨ ਅਸੂਲਾਂ ਅਨੁਸਾਰ ਸਮਝ ਕੇ ਦੁਨੀਆਂ ਤੱਕ ਇਹ ਗੱਲ ਲੈ ਕੇ ਜਾਈਏ ਕਿ ਅਸੀਂ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਹੀ ਰਾਜਨੀਤੀ ਵਿੱਚ ਮਹਾਨ ਅਸੂਲ ਪੇਸ਼ ਕਰਕੇ ਦੁਨੀਆਂ ਵਿੱਚ ਸਭੇ ਸਾਂਝੀਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਉ ਦੇ ਸਿਧਾਂਤ ਨੂੰ ਇਸ ਧਰਤੀ ਤੇ ਪਹਿਲੀ ਵਾਰ ਲਾਗੂ ਕੀਤਾ ਸੀ! ਜਿਨ੍ਹਾਂ ਸਿੱਖ ਸ਼ਹੀਦਾਂ ਦਾ ਤੁਸੀਂ ਜਿਕਰ ਕੀਤਾ ਹੈ , ਉਹ ਧਾਰਮਿਕ ਮਸਲਿਆਂ ਉਪਰ ਲੜਦੇ ਹੋਏ ਸ਼ਹੀਦ ਹੋਏ ਸਨ!
    ਤੁਹਾਨੂੰ ਸੌਖਾ ਤਰੀਕਾ ਦੱਸਦਾ ਹਾਂ ! ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸਿੱਖ ਰਾਜਨੀਤੀ ਦਾ ਮੋਟਾ ਮੋਟਾ ਖਾਕਾ ਬਣਾ ਲਵੋ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਦਾ ਰਾਜ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੇ ਮਨੁੱਖ ਉਪਰ ਮਨੁੱਖ ਦੀ ਪਾਤਸ਼ਾਹੀ ਨੂੰ ਰੱਦ ਕਰਦੇ ਹੋਏ ਪਾਤਸ਼ਾਹੀ ਅਕਾਲ ਪੁਰਖ ਦੀ ਮੰਨਿਆ ਹੈ !
    ਯਾਰ ਇਉਂ ਕਾਜੀਆਂ ਵਾਂਗੂੰ ਫਤਵੇ ਨਾਂ ਦੇ ਭਰਾਵਾ ਬਹੁਤ ਪੀੜ ਹੁੰਦੀ ਹੈ? ਸਾਰੇ ਸਵਾਲ ਮੈਨੂੰ ਹੀ ਕਿਉਂ ਕਰੀ ਜਾ ਰਹੇ ਹੋ ਮਹਾਪੁਰਖੋ ਥੋੜ੍ਹਾ ਜਿਹਾ ਟਾਈਮ ਪੜ੍ਹਨ ਲਿਖਣ ਵਾਸਤੇ ਕੱਢ ਲਿਆ ਕਰੋ ?ਵੈਸੇ ਸਿੱਖਫਲਸਫੇ ਦੇ ਵੱਡੇ ਵੱਡੇ ਵਿਦਵਾਨ ਲੋਕਾਂ ਨਾਲ ਚਰਚਾ ਕਰਨ ਤੋਂ ਬਾਅਦ ਹੀ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਂਦਾ ਹਾਂ ?
  • Harjindermeet Singh ਇਹ ਧਾਰਮਿਕ ਨਹੀਂ ਨਿਰੋਲ ਰਾਜਨੀਤਕ ਪੋਸਟ ਹੈ!
  • Jiwan Jot Kaur Kabir Singh ji I read somewhere that copy of jafarnama came out of mughal record by some shardhaloo,it may still be in record
  • Jiwan Jot Kaur Practical implementation tan sikh sidhant de pahli var Banda bahadur ne hi keeti arthchare da control malak bhagoa ton khoh ke bhai laloan vich vand ditti,te oh v khairat vang nahin ditti kiha mere nal ao jujho te hasal karo
  • Harjindermeet Singh ਡਾਕਟਰ ਸਾਹਿਬ ਜੀ ਇਸ ਤਰ੍ਹਾਂ ਦੀ ਲਿਖਤ ਸ਼ਿਵਾਜੀ ਮਰਹੱਟਾ ਦੇ ਨਾਮ ਤੇ ਵੀ ਹੈ , ਜੋ ਔਰੰਗਜ਼ੇਬ ਦੇ ਹੀ ਨਾਂ ਤੇ ਹੀ ! ਅਸਲ ਵਿੱਚ ਸਿੱਖ ਫਲਸਫੇ ਦੇ ਮਹੱਤਵਪੂਰਨ ਧਾਰਮਿਕ ਪਹਿਲੂ ਨੂੰ ਸਮਾਜਿਕ , ਰਾਜਨੀਤਕ ਅਤੇ ਆਰਥਿਕ ਸਰੋਕਾਰਾਂ ਨਾਲ ਐਨਾ ਉਲਝਾ ਦਿੱਤਾ ਗਿਆ ਕਿ ਅਮਰਦੀਪ ਸਿੰਘ ਵਰਗੇ ਵਿਦਵਾਨ ਵੀ ਗੱਲ ਨੂੰ ਠੀਕ ਤਰ੍ਹਾਂ ਨਹੀਂ ਸਮਝ ਪਾਉਂਦੇ ?
  • Jiwan Jot Kaur Shiva ji marhatta v lokan da hero he te ajkal shiv sena use da model leke chal rahi,mein ek post pai es te meri time line te par discussion shuru nahin hoye geda mar ao
  • Sahil Khatri Dr.sahib saanch ko aanch nahi...tuhadi neeyat mainu saaf lagdi hai....eh duniya hai hi es tarah di...tera ganda mera changa wali soch khatam nahi honi...kuchh loka di soch nahi badal sakdi...bajurag kehnde ne ke kaka koi teri kami dase ta osnu dushman nahi dost samjhi...par azzkal da riwaz hor hai..ke SADA MUNDA TA AIDA HI KARU....sade loka itsaah di mitti pat pat aapne agge khooh bana litta hai....haale v sabar nahi...ehna pataal lok pahunchan to pehla saah nahi laina....pehla assi lok insana de gulam c...hun be-akli de gulam haa...SAADI KOI INSANIYAT WALI VI HISTORY HONI JARUR HAI..par os ch kisee nu interest nahi...good going my countrymen. .See Translation
  • Harjindermeet Singh ਪਰ ਸ਼ਿਵਾ ਜੀ ਮਰਾਠਾ ਦਾ ਫਲਸਫਾ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਵਾਂਗੂੰ ਪਾਤਸ਼ਾਹੀ ਅਕਾਲ ਪੁਰਖ ਦੀ ਤੇ ਅਧਾਰਿਤ ਨਹੀਂ ਸੀ! ਉਹ ਰਣਜੀਤ ਸਿੰਘ ਵਾਂਗੂੰ ਫਿਊਡਲਿਜਮ ਦਾ ਸਾਫਟ ਚਿਹਰਾ ਹੈ !
  • Jaswinder Singh Brar Kaka ਡਾ. ਸਾਬ ਲਿਖਣਾ ਤਾੰ ਮੱਕੜ ਜਾੰ ਹੋਰ ਅਖੋਤੀ ਸਿੱਖਾਂ ਬਾਰੇ ਲਿਖੋ..! ਕਦੇ ਕਦੇ ਮੈਨੂੰ ਸੰਘ ਦੇ ਲਗਦੇ ਓ ਤੁਸੀਂ।
  • Harjindermeet Singh ਸੰਘ ਵਾਲੇ ਵੀ ਤੁਹਾਡੀ ਵਾਲੀ ਗੱਲ ਕਹਿੰਦੇ ਨੇ ਕਿ ਇਹ ਖਾਲਸਤਾਨੀ ਹੈ ? ਕੀ ਕਰੀਏ ?
  • Jaswinder Singh Brar Kaka Fir comrade ho tusi,,,mnn jo
  • Harjindermeet Singh ਬਾਈ ਜੀ ਤੁਸੀਂ ਚੋਰ ਫੜਨ ਲਈ ਕਹਿੰਦੇ ਹੋ
    ਅਸੀਂ ਤੁਹਾਨੂੰ ਉਥੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ , ਜਿਥੇ ਚੋਰ ਜੰਮਦੇ ਨੇ ? ਅਸਲ ਵਿੱਚ ਤੁਸੀਂ ਸਿਖ ਫਲਸਫੇ ਦੇ ਸਿਧਾਂਤ ਦੀ ਮਹਾਨਤਾ ਨੂੰ ਉਸ ਦ੍ਰਿਸ਼ਟੀਕੋਣ ਤੋਂ ਨਹੀਂ ਦੇਖਦੇ ਜਿਸ ਦੀ ਦੁਨੀਆ ਨੂੰ ਅੱਜ ਸਭ ਤੋਂ ਵੱਡੀ ਜਰੂਰਤ ਹੈ !
  • Harjindermeet Singh ਪਤੰਦਰਾ ਆਪ ਵੀ ਮੰਨ ਲਵੋ ਕਿ ਅਸੀਂ ਰਾਗੀਆਂ ਢਾਡੀਆਂ ਵਲੋਂ ਗਾਈ ਕਵੀਸ਼ਰੀ ਤੋਂ ਅੱਗੇ ਇਤਿਹਾਸ ਨਹੀਂ ਪੜ੍ਹਦੇ....ਮੈਨੂੰ ਹੀ ਮਨਾਈ ਜਾਂਦੇ ਹੋ
  • Jaswinder Singh Brar Kaka ਨਹੀਂ ਡਾ ਸਾਬ ਅਸੀਂ ਸਰਕਾਰੀ ਵਿਦਵਾਨਾਂ ਨੂੰ ਨਹੀੰ ਪੜਦੇ , ਮਾਫ ਕਰਨਾ।
  • Harjindermeet Singh ਫਿਰ ਬਹਿਸ ਕਿਸ ਗੱਲ ਦੀ ਗੁਰਮੁਖ ਪਿਆਰਿਓ
    ਮੈਂ ਤਾਂ ਅੱਜ ਫਿਰ ਦੁਬਾਰਾ ਕਿਸ਼ਨ ਸਿੰਘ ਦੀ ਕਿਤਾਬ ਸਿੱਖ ਇਨਕਲਾਬ ਤੀਜੀ ਵਾਰ ਸ਼ੁਰੂ ਕੀਤੀ ਹੈ ! ਤੁਹਾਡੇ ਵਰਗੇ ਬ੍ਰਹਮਗਿਆਨੀਆਂ ਨੂੰ ਪੜ੍ਹਨ ਜ਼ਰੂਰਤ ਹੀ ਨਹੀਂ ਹੁੰਦੀ ?
  • Sahil Khatri Par ye public phir bhi sab pooooochti hai

    ..lolzz
  • Sahil Khatri Chinta na karo 22 g ..kalla kishan ni haiga..pichhe singh lageya....See Translation
  • Harjindermeet Singh ਬਰਾੜ ਧੰਨਵਾਦ ਜੀ ਜੇ ਤੁਹਾਨੂੰ ਪ੍ਰੋਫੈਸਰ ਕਿਸ਼ਨ ਸਿੰਘ ਜੀ ਵਰਗੇ ਕਿਸੇ ਵਿਦਵਾਨ ਦਾ ਨਾਮ ਲੈਣ ਦੀ ਵੀ ਤਮੀਜ਼ ਨਹੀਂ ਤਾਂ ਮੇਰੀ ਪੋਸਟ ਤੇ ਬਹਿਸ ਕਰਨ ਦਾ ਵੀ ਹੱਕ ਨਹੀਂ. ......ਸੋ ਤੁਸੀਂ ਮੈਨੂੰ ਬਲੌਕ ਕਰ ਸਕਦੇ ਹੋ ਜਾਂ ਮੈ ਤੁਹਾਨੂੰ. .....
  • Sahil Khatri Dr..sahib.....nini karo dudh pe ke..je aida hi chalda riha ta adha killo badam.khane paine ne....tuhanu bor karan layi muafi...good night sir..
  • Harjindermeet Singh ਸੌਰੀ ਯਾਰ ਮੈਨੂੰ ਪਤਾ ਹੀ ਲੱਗਿਆ ਕਿ ਤੁਸੀਂ ਇਸ ਵੇਲੇ ਪਊਏ ਵਾਲੇ ਚੌਧਰੀ ਬਣੇ ਹੋਏ ਹੋ
  • Kuljinder Pal ਸਚ ਪਚਾਓਣਾ ਬਹੁਤ ਔਖਾ ਹੁੰਦਾ ਹੈ
  • Harpreet Singh ਹਰਜਿੰਦਰਮੀਤ ਜੀ ਮੈਨੂੰ ਲੱਗਾ ਕਿ ਤੁਸੀ ਲਾਹੌਰ ਵਾਲੀ ਫੋਟੋ ਸ਼ਰਧਾਵਾਨ ਸਿੱਖ ਵੱਲੋ ੩੫ ਲੱਖ ਖਰਚੇ ਕਰਨ ਕਰਕੇ ਉਹਦੀ ਸ਼ਰਧਾ ਦੀ ਵਡਿਆਈ ਕਰਕੇ ਪੋਸਟ ਪਾਈ ਹੋਣੀ ਐ ਪਰ ਉੱਥੇ ਵੀ ਤੁਹਾਨੂੰ ਇਹੋ ਹੀ ਕਿਹਾ ਸੀ ਕਿ ਤੁਸੀ ਚਲਾਕੀ ਨਾਲ ਆਪਣੇ ਆਪ ਨੂੰ "ਕਲੀਅਰਂਸ ਪੱਤਰ "ਦੇ ਕੇ ਨਿਕਲ ਗਏ ਹੋ, ਪਰ ਇਸ ਪੋਸਟਾ ਤੇ ਵੀ ਕੁੱਝ ਉਵੇ ਦਾ ਹੀ ਹਾਲ ਹੈ ਜੀ ਹੁਣ ਤੁਸੀ ਸਿੱਖੀ ਦੀ ਭਲਾਈ ਲਈ ਮਸਲੇ ਖੜੇ ਕਰ ਰਹੇ ਹੋ ਜਾ ਔਸ਼ੋ ਦੀ ਵਡਿਆਈ ਲਈ ਹੈ ਤਾਂ ਕੋਮੈਂਟ ਕਰਨ ਵਾਲੇ ਵੀਰਾ ਦੇ ਕੋਮੈਂਟਾ ਤੋਂ ਫਿੱਕਾ ਜਿਹਾ ਅੰਦਾਜਾ ਲੱਗ ਰਿਹਾ ਹੈ ਬਾਕਿ ਸੰਗਤਾ ਸੂਝਵਾਨ ਨੇ ਜੀ
  • Harjindermeet Singh ਹਰਪਰੀਤ ਤੁਹਾਡਾ ਕਸੂਰ ਨਹੀਂ ਤੁਸੀਂ ਆਪਣੀ ਸਮਝ ਅਨੁਸਾਰ ਹੀ ਸਮਝ ਸਕਦੇ ਹੋ? ਸਮਝਣ ਲਈ ਪੜ੍ਹਨ ਲਿਖਣ ਦੀ ਜਰੂਰਤ ਹੁੰਦੀ
    ਹੈ , ਉਸ ਦੇ ਆਪਾਂ ਨੇੜੇ ਨਹੀਂ ਜਾਣਾ. ... ਮੇਰੇ ਵੱਲੋਂ ਭਾਵੇਂ ਤੂੰ ਵੀ ਕਿੱਲਾ ਵੇਚ ਕੇ ਸਜਾਵਟ ਕਰਾ ਦੇ! ਮੈਂ ਨਾਂ ਕਿਸੇ ਫੁਦੂ ਕੰਮ ਦੀ ਤਾਰੀਫ ਕਰਾਂ ਨਾਂ ਵਿਰੋਧ ! ਫੇਸਬੁੱਕ ਤੇ ਹੋਰ ਵੀ ਕਈ ਲਗੌੜਾਂ ਨੇ ਜਿੰਨਾ ਨੂੰ ਕੁੱਝ ਪਤਾ ਹੋਵੇ ਭਾਵੇਂ ਨਾ ਉਹ ਪੋਸਟ ਤੇ ਗੱਲ ਕਰਨ ਦੀ ਥਾਂ ਸਿੱਖੀ ਸਿੱਖੀ ਕੂਕਣ ਲੱਗਪੈਂਦੇ ਨੇ! ਹੋਰ ਤੂੰ ਦੱਸ ਕੀ ਕਾਰਨ ਸੀ ਘੱਲੂਘਾਰੇ ਦਾ
  • Harjindermeet Singh ਇਹ ਬਹਿਸ ਨਹੀਂ ਹੈ ਸਰਦਾਰਾ !ਹਨੂੰਮਾਨ ਵਾਂਗੂੰ ਬਿਨਾਂ ਕਾਰਨ ਪੂਛ ਨੂੰ ਅੱਗ ਲਾ ਕੇ ਉਸ ਲੰਕਾ ਨੂੰ ਸਾੜਨ ਦੀ ਕੋਸ਼ਿਸ਼ ਕਰ ਰਹੇ ਹੋ , ਜੋ ਹੈ ਹੀ ਨਹੀਂ? ਕੁੱਤੇ ਵਾਗੂੰ ਇਕ ਥਾਂ ਬੈਠੇ ਪੂਛ ਮਾਰੀ ਜਾਂਦੇ ਹੋ! ਇਹ ਬਹਿਸ ਨਹੀਂ ਹੁੰਦੀ
  • Harjindermeet Singh ਹਰਪਰੀਤ ਜੀ ਮੈਂ ਕਲੀਅਰੈਂਸ ਪੱਤਰ ਦੇ ਕੇ ਕਿਹੜਾ ਤੈਥੋਂ ਪੰਥ ਰਤਨ ਦਾ ਐਵਾਰਡ ਲੈਣਾ ਹੈ ? ਤੁਹਾਡੇ ਜਥੇਦਾਰਾਂ ਨਾਲ ਐਨੀ ਕੁ ਬਣਦੀ ਹੈ , ਜੇ ਮਿਲਦਾ ਹੋਇਆ ਤਾਂ ਤੇਰੀਆਂ ਲੱਤਾਂ ਕਿਤੇ ਨਹੀਂ ਅੜਨੀਆਂ .....
  • Jiwan Jot Kaur Harpreet Singh ji tusin aje janiya nahin Harjindermeet Singh nu ki oh bahas toran layee panga lende han har field de har post te,oh samjhade han ki lok sochna shuru karan jis da riwaz punjab vich khatam ho giya,doosa bahas da asool hove,lakh virodhi vichar hove par kujh tath ya daleel hove te nal hi sunan de tolerace v hove fir hi tan sarthak bahas chal sakdi, gallan te dsharopan tan fb da culture banda ja riha,eg avam ne kujh sawal khade keete ua da jawab de de jagah kiha ja riha BJP funded he, a tan una de sawal da jawab deke galat sabat karo nahin una de mang mann lao BJP kee kar lao fir,mohri katar de leaership je sahi asool te chaldi te democracy te insaf dindi fir role nam matar rah jande.
  • Sahil Khatri Dr. Sahib good morning ji....sir shayad kal koi chhoti jehi miss understanding ho gayi c....sir main ta chhatank v nahi peenda. .pauya ta 5 lte hoju mere vaaste...main plz na likhan di galti jarur kar giya..par oh banda tuhanu vadh ghat gall kehan de mood vich c..es layi tuhadi bina izazat tuhanu quite karan di salah de gaya...my dear dear sir. ..m sorry if I hurt you...I hope u will understand. M concern. .thanx
  • Harjindermeet Singh ਨਹੀਂ ਯਾਰ ਉਹ ਬਰਾੜਾਂ ਦੇ ਕਾਕੇ ਬਾਰੇ ਲਿਖਿਆ ਸੀ! ਤੁਹਾਡੇ ਬਾਰੇ ਨਹੀਂ

No comments:

Post a Comment