ਮੱਥਾ ਸੰਤਾਂ ਨੂੰ ਟੇਕਣਾ
( ਪੂਰਨ ਸਿੰਘ )
https://www.facebook.com/photo.php?fbid=10155118482295082&set=a.10150186791230082.424623.550445081&type=3&theater
— with Randhir Singh.( ਪੂਰਨ ਸਿੰਘ )
https://www.facebook.com/photo.php?fbid=10155118482295082&set=a.10150186791230082.424623.550445081&type=3&theater
Dalvir Gill ਅਵਤਾਰ Singh
, ਆਪੂੰ ਬਣੇ ਪ੍ਰੋਫੈਸਰ ਅਤੇ ਆਪੇ ਬਣੇ ਸੰਤ ਇੱਕੋ ਹੀ ਚੀਜ਼ ਦੇ ਦੋ ਨਾਮ ਹਨ। ਪੂਰਨ ਸਿੰਘ
ਜੀ ਇੱਕ ਹੱਥ ਦੀਆਂ ਉਂਗਲਾਂ 'ਤੇ ਗਿਣੇ ਜਾ ਸਕਣ ਵਾਲੇ ਸਿੱਖ-ਚਿੰਤਕਾਂ ਵਿੱਚੋਂ ਹਨ,
ਮੋਹਰੀ ਵਜੋਂ। ਰਸਿਆ ਅੰਬ ਚੂਪਦਿਆਂ ਗਲ-ਘੋਟੂ ਬੇਰਾਂ ਨੂੰ ਯਾਦ ਨਹੀਂ ਕਰਿਆ ਕਰਦੇ।
Dalvir Gill Harman Jeet,
ਇਹ ਹੈ ਤੇਰੀ ਵਿਰਾਸਤ, ਤੇਰੇ ਪੂਜਣਯੋਗ ਬਜ਼ੁਰਗ। ਤੈਂ ਵੀ ਬਖ਼ਸ਼-ਦਰ ਪਾਇਆ ਹੈ, ਘੋਲ-ਕਮਾਈ
ਇਹੋ ਹੈ ਇਨ੍ਹਾਂ ਬਜ਼ੁਰਗਾਂ ਦੀ ਸੰਗਤ ਕਰਨੀ, ਨੀਵੇਂ ਥਾਂ ਬੈਠ ਕੇ। ਜੋ ਪ੍ਰਸਾਦਿ ਮਿਲੇ ਉਸ
ਵਿੱਚੋਂ ਕੁਣਕਾ ਸਾਡੀਆਂ ਖ਼ਾਲੀ ਤਲੀਆਂ 'ਤੇ ਵੀ ਰੱਖ ਦੇਣਾ।
Jagmohan Singh SPIRIT BORN POORAN SINGH - NO MATCH TO HIS POETRY - THANKS FOR SHARING THIS WONDERFUL POEM

Shehbaaz Goraya Waaaaah!!!!!
Science,, logic,, spuritualism da amazing combination---super soul.....
Ma love pro.puran singh...... Lakh vaar sadke
Davinder Singh ਦਲਬੀਰ ਬਾਈ ਕਿਨੇ੍ ਕੂ ਹਨ ਜੋ ਪੋ੍: ਪੂਰਨ ਸਿੰਘ ਜੀ ਨੂੰ ਸਮਝ ਸਕਣ ??
Dalvir Gill Davinder Singh
ਬਾਈ ਜੀ ਅੱਜ ਤਾਂ ਅਸੀਂ ਇਹਨਾਂ ਗੁਰੂ-ਪਿਆਰਿਆਂ ਦੀ ਸਮਝ ਦੇ ਉਲਟ ਚਲਣ ਨੂੰ ਹੀ ਵਿਦਵਤਾ
ਸਮਝੀ ਬੈਠੇ ਹਾਂ। ਬੁੱਧਿ-ਮੰਡਲੇ ਦੇ ਕੈਦੀਆਂ ਨੇ ਵਲਵਲੇ ਦੇ ਦੇਸ਼ ਨਾਲ ਕੀ ਯਾਰੀਆਂ
ਲਾਉਣੀਆਂ ਹੋਈਆਂ?!!
Arvinder Singh Dalvir Singh Gill
ਭਾਜੀ ਅਸੀਂ ਕੁੱਜ ਵੀ ਬਚਨ ਕਰੀੲੇ ਤੇ ਦੋ ਦੋ ਸਾਲ ਪੜੇ ਪ੍ਰੋਫੈਸਰ ਜਾਂ ਮੁੱਖ ਰੂਪ ਚ
ਬਹੁਤੇ ਪੜੇ ਅੱਡੀਅਾਂ ਚੱਕ ਪੈ ਜਾਂਦੇ ਹਨ ਕਿ ਤੁਸੀਂ ਬਹੁਤ ਕੱਟੜ ਹੋ .... ਪ੍ਰੋ. ਪੂਰਨ
ਸਿੰਘ ਜੀ ਤੋਂ ਜਿਅਾਦਾ ਵੱਡਾ ਰੂਹ ਦਾ ਪਿਅਾਰਾ ਮੈ ਹਜੇ ਤੱਕ ਕਿਤੇ ਨਹੀਂ ਦੇਖਿਅਾ....
ਪਰ ਮੂਰਖ ੳੁਹਨਾਂ ਨੂੰ ਵੀ ਕੱਟੜ ਅੈਲਾਨ ਜਾਂਦੇ ਨੇ ... ਕੀ ਕਹੀੲੇ ?
ਧੰਨ ਧੰਨ ਬੁੱਧੂ ਜੀਵੀ
ਧੰਨ ਧੰਨ ਬੁੱਧੂ ਜੀਵੀ
Dalvir Gill Arvinder Singh
ਵੀਰ ਜੀ, ਗੋਰੇ ਨੇ ਜਦੋਂ ਵੱਡੇ ਰਾਠਾਂ ਨੂੰ ਹੱਥ ਵਿੱਚ ਕਰਕੇ ਸਿੱਖ ਅਤੇ ਸਿੱਖੀ ਨੂੰ
ਪਰਿਭਾਸ਼ਿਤ ਕਰਨ ਲਈ ਸਿੰਘ-ਸਭੀਆਂ ਨੂੰ ਆਪਦਾ ਭੋਂਪੂ ਬਣਾਇਆ ਤਾਂ ਅਕਾਲੀ ਨਿਹੰਗਾਂ ਸਮੇਤ
ਸਾਰੀਆਂ ਹੀ ਸੰਪਰਦਾਵਾਂ ਨੂੰ ਲਾਂਭੇ ਹੀ ਰੱਖਿਆ, ਚੇਤਨ ਤੌਰ 'ਤੇ। ਭਾਈ ਵੀਰ ਸਿੰਘ ਅਤੇ
ਪ੍ਰੋ ਪੂਰਨ ਸਿੰਘ ਦੋ ਅਜਿਹੇ ਨਾਮ ਹਨ ਜਿਹਨਾਂ ਨੇ
ਆਧੁਨਿਕ ਅਤੇ ਪਰੰਪਰਾਵਾਦੀ ਵਿਚਾਰਾਂ ਵਿਚਕਾਰ ਪੁਲ ਬਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ
ਸਗੋਂ ਠੋਕ ਕੇ ਗੁਰੂ-ਘਰ ਦੀ ਪਰੰਪਰਾ ਨਾਲ ਹੀ ਜੁੜੇ ਰਹੇ।
ਅੱਜ ਤੱਕ ਦੇ ਭਸੌੜ-ਪੰਥੀ ਇਹੋ ਕਹਿੰਦੇ ਰਹੇ ਕਿ ਉਹ ਸਿੱਖੀ ਦੀ "ਆਧੁਨਿਕ" ਵਿਆਖਿਆ ਕਰ ਰਹੇ ਹਨ ਪਰ ਮਿਸ਼ਨਰੀਆਂ ਦੀ ਸਭਤੋਂ ਵੱਡੀ "ਦੇਣ" ਮੈਂ ਇਹੋ ਸਮਝਦਾ ਹਾਂ ਕਿ ਇਹਨਾਂ ਨੇ ਸਪਸ਼ਟ ਵਿਖਰੇਵਾਂ ਕੀਤਾ ਹੈ ਕਿ ਇੱਕੋ ਸਮੇਂ ਪਰੰਪਰਾ ਅਤੇ ਆਧੁਨਿਕਤਾ ਨੂੰ ਨਹੀਂ ਅਪਣਾਇਆ ਜਾ ਸਕਦਾ ਅਤੇ ਆਪਣੇ ਬਾਰੇ ਉਹ ਸਾਫ਼ ਹਨ ਕਿ ਉਹ ਆਧੁਨਿਕਤਾਵਾਦੀ ਹਨ ( ਇਹ ਅਲੱਗ ਮਸਲਾ ਹੈ ਕਿ ਉਹ ਮਾਡਰਨਿਜ਼ਮ ਜਾਂ ਪੋਸਟ-ਮਾਡਰਨਿਜ਼ਮ ਨੂੰ ਕਿੰਨਾ ਕੁ ਸਮਝਦੇ ਹਨ, ਜਾਂ ਸਮਝ ਸਕਦੇ ਹਨ। ਅਤੇ, ਉਹਨਾਂ ਨੂੰ ਪੂਰਬੀ ਅਤੇ ਪੱਛਮੀ ਤਰਕ-ਸ਼ਾਸਤਰ/ਨਿਯਾਯ ਦਾ ਕਿੰਨਾ ਕੁ ਗਿਆਨ ਹੈ, ਜਾਂ ਹੋ ਸਕਦਾ ਹੈ। )। ਅੱਜ ਮੰਡਨ ਨਾਲੋਂ ਖੰਡਣ ਦਾ ਬੁਖ਼ਾਰ ਜ਼ਿਆਦਾ ਸਿਰ ਚੜ੍ਹ ਕੇ ਬੋਲਦਾ ਹੈ ਸੋ ਇਹ ਕਹਿਣਾ ਜ਼ਿਆਦਾ ਬੇਹਤਰ ਹੈ ਕਿ ਉਹ ਇਹ ਨਹੀਂ ਕਹਿੰਦੇ ਕਿ ਉਹ ਆਧੁਨਿਕਤਾਵਾਦੀ ਹਨ ਸਗੋਂ ਇਹ ਐਲਾਨਦੇ ਹਨ ਕਿ ਉਹ "ਪਰੰਪਰਾ-ਵਿਰੋਧੀ" ਹਨ। ਇਹੋ ਉਹਨਾਂ ਦੀ ਦੇਣ ਹੈ ਕਿ ਉਹਨਾਂ ਨੇ "ਇੱਕੋ ਪਾਸਾ ਰਹਿਣਾ ਹੀਰੇ - ਜਾਂ ਖੇੜੇ ਜਾਂ ਰਾਂਝਾ" ਦੀ ਤਰਜ਼ 'ਤੇ ਸਾਡੇ ਲਈ ਸਪਸ਼ਟ ਕਰ ਦਿੱਤਾ ਹੈ ਕਿ ਪਰੰਪਰਾ ਅਤੇ ਆਧੁਨਿਕਤਾ ਵਿੱਚੋਂ ਕਿਸੇ ਇੱਕ ਨੂੰ ਚੁਣੋ।
ਮੈਂ ਇੱਕੋ-ਇੱਕ ਦੋਸ਼ ਜੋ ਉਹਨਾਂ ਵਿੱਚ ਦੇਖਦਾ ਹਾਂ ਉਹ ਇਹੋ ਹੈ ਕਿ ਉਹ ਧਰਮ ਅਤੇ ਪਰੰਪਰਾ/ਪੰਥ ਨੂੰ ਰਲ-ਗੱਡ ਕਰੀ ਬੈਠੇ ਹਨ ਅਤੇ ਆਪਣੀ ਇਹ ਦੁਬਿਧਾ ਸੰਗਤ ਨੂੰ ਪਰੋਸੀ ਜਾ ਰਹੇ ਹਨ। ਇਸ ਵਿੱਚ ਮੈਂ ਉਹਨਾਂ ਦੀ ਸ਼ਾਤਰਤਾ ਨਹੀਂ ਸਗੋਂ ਕਮ-ਅਕਲੀ ਦੇਖਦਾ ਹਾਂ। ਉਹ ਧਰਮ ਬਾਰੇ ਗੱਲ ਕਰਦਿਆਂ ਪੰਥ ਵਿੱਚ ਵਾੜ੍ਹ ਦਿੰਦੇ ਹਨ ਅਤੇ ਪੰਥ ਬਾਰੇ ਗੱਲ ਕਰਦਿਆਂ ਧਰਮ ( Cosmic-Law ) 'ਤੇ ਹੱਥ ਅਜ਼ਮਾਉਣ ਲੱਗ ਜਾਂਦੇ ਹਨ ਅਤੇ ਦੋਵਾਂ ਨੂੰ ਹੀ ਰੱਦ ਕਰ ਦਿੰਦੇ ਹਨ, ਇਸੇ ਲਈ ਉਹ ਨਾਸਤਿਕ ਜ਼ਾਹਿਰ ਹੁੰਦੇ ਹਨ।
ਆਦਿ ਦੀ ਸਾਰੀ ਬਾਣੀ ਹਰੇਕ ਪੰਥ ਦੇ ਪਾਧੀ ਨੂੰ ( ਯੋਗੀ, ਕਾਜ਼ੀ ਕੋਈ ਵੀ ਹੋਵੇ ) ਧਰਮ ਦਾ ਰਸਤਾ ਦਿਖਾਉਂਦੀ ਹੈ ਅਤੇ ਦਸਮ ਗੁਰੂ ਦਾ ਗ੍ਰੰਥ ਇੱਕ ਖ਼ਾਸ ਪੰਥ ਨੂੰ, ਮੁੱਖ ਰੂਪ ਵਿੱਚ, ਸੰਬੋਧਿਤ ਹੈ - ਜਾਂ ਇਉਂ ਮੈਨੂੰ ਲੱਗਦਾ ਹੈ।
ਮਿਸ਼ਨਰੀਆਂ ਦਾ ਇਹ ਕਲਟ ਪੰਥ ਦਾ ਕੰਟਰੋਲ ਚਾਹੁੰਦਾ ਹੈ ਪਰ ਪਰੰਪਰਾ ( ਪੰਥ ) ਤੋਂ ਇਨਕਾਰੀ ਹੈ ਅਤੇ ਆਪਣੀ ਇੱਕ ਨਵੀਂ ਪਰੰਪਰਾ ਨੂੰ ਸਰਬ-ਵਿਆਪਿਕ ਧਰਮ 'ਤੇ ਲਾਗੂ ਕਰਨਾ ਚਾਹੁੰਦਾ ਹੈ, ਸਗੋਂ ਇਸ ਨਵੀਂ ਪਰੰਪਰਾ ਨੂੰ ਹੀ ( ਨਾ ਕੇਵਲ ਪੰਥ ਸਗੋਂ ) ਧਰਮ ਸਾਬਿਤ ਕਰਨ ਲਈ ਬਜ਼ਿਦ ਹੈ । ਜਦੋਂ ਇਸ ਅਸੰਭਵ ਨੂੰ ਉਹ ਮੂਰਤੀਮਾਨ ਹੁੰਦਾ ਨਹੀਂ ਪਾਉਂਦੇ ਤਾਂ ਕੁੰਠਿਤ ਮਨ ਨਾਲ ਉਹ ਪਰੰਪਰਾ ਨਾਲ ਜੁੜੇ ਸਾਰੇ ( ਪੁਰਾਤਨ ਅਤੇ ਨਵੀਨ ) ਨਾਵਾਂ ਨੂੰ ਹੀ ਰੱਦ ਕਰ ਦਿੰਦੇ ਹਨ। ਇੰਝ ਕਰਦਿਆਂ ਉਹਨਾਂ ਦਾ ਨਿਸ਼ਾਨਾ ਕੇਵਲ ਪਰੰਪਰਾ ਹੀ ਨਾ ਰਹਿ ਕੇ ਧਰਮ ਵੀ ਹੋ ਜਾਂਦਾ ਹੈ। ਧਰਮ ਹੋਂਦ ਦਾ, ਅਸਤਿਤਵ ਦਾ, ਆਧਾਰ ਹੈ। ਇਸ ਇੰਨਕਾਰ ਕਾਰਣ ਉਹ ਨਾਸਤਿਕ-ਵਿਚਾਰਧਾਰਾ ਦੀ ਪਰੰਪਰਾ ਨਾਲ ਜਾ ਜੁੜਦੇ ਹਨ, ਜਿੱਥੋਂ ਉਹ ਸ਼ੁਰੂ ਹੋਏ ਸਨ। ਇੰਝ ਇਹ ਗੋਲ-ਘੇਰਾ ਸੰਪੂਰਨ ਹੁੰਦਾ ਹੈ ਅਤੇ "ਅਬ ਘੂੰਮਤੇ ਰਹਿ ਜਾਓਗੇ" ਵਾਲੀ ਊਬ ਉਹਨਾਂ ਨੂੰ ਮਜਬੂਰ ਕਰੇਗੀ ਕਿ ਪਰੰਪਰਾ ਅਤੇ ਇਤਿਹਾਸ ਤੋਂ ਅੱਗੇ ਉਹ ਸਿਧਾਂਤ ( ਜਿਸਦੇ ਉਹ ਆਪਣੇ-ਆਪ ਨੂੰ ਸਭਤੋਂ ਵੱਡੇ ਮੁਦਾਅ ਸਮਝਣ ਦੇ ਭੁਲੇਖੇ ਵਿੱਚ ਰਹੇ ) ਉੱਪਰ ਵੀ ਹਮਲਾ ਕਰਨ, ਜੋ ਪਹਿਲਾਂ ਸੂਖਮ/ਲੁਪਤ/ਅਵਚੇਤਨ ਰੂਪ ਵਿੱਚ ਸੀ ਉਸਨੂੰ ਹੁਣ ਜ਼ਾਹਿਰਾ ਅਤੇ ਚੇਤਨ ਰੂਪ ਵਿੱਚ ਕਰਨ। ਅਤੇ ਇਹ ਹੋ ਵੀ ਚੁੱਕਾ ਹੈ।
ਤੁਸੀਂ ਤਾਂ ਇਸ ਵਰਤਾਰੇ ਨੂੰ ਸਮਝਦੇ ਹੀ ਹੋ, ਸਗੋਂ ਗੱਲ ਨੂੰ ਅੱਗੇ ਵਧਾਓ ਤਾਂ ਕਿ ਮੇਰੇ ਸ਼ਬਦ ਵੀ ਜੋ ਅੱਜ ਉਘੜੇ-ਦੁਘੜੇ ਹਨ ਕਿਸੇ ਲੜ੍ਹੀ ਵਿੱਚ ਆ ਜਾਣ।

Davinder Singh ਬਾਈ ਜੀ ਬਹੁਤ ਵਧੀਆ ਪੜਚੋਲ ਹੈ ਜੀ!
Dalvir Gill ਬਾਈ
ਜੀ, ਮੈਂ ਤਾਂ "ਆਧੁਨਿਕਤਾਵਾਦ/ਉੱਤਰ-ਆਧੁਨਿਕਤਾਵਾਦ ਅਤੇ ਸਿੱਖ" ਨੂੰ ਸਮਝਣ ਦੀ ਕੋਸ਼ਿਸ਼
ਕਰ ਰਿਹਾ ਹਾਂ। ਆਪ ਜੀ ਜਿਹੇ ਸੁਹਿਰਦ ਸੱਜਣਾ ਤੋਂ ਮਦਦ ਦੀ ਆਸ ਹੈ ਪਰ ਤ੍ਰਾਸਦੀ ਹੀ ਇਹੋ
ਹੈ ਕਿ ਜੋ ਵਿਦਿਆਰਥੀ ਬਣਨ ਦੇ ਵੀ ਕ਼ਾਬਿਲ ਨਹੀਂ ਉਹ ਪ੍ਰੋਫੈਸਰ ਬਣ ਸਟੇਜਾਂ 'ਤੋਂ ਬੋਲ
ਰਹੇ ਹਨ ਅਤੇ ਜਿਹਨਾਂ ਨੂੰ ਚਾਨਣ ਹੈ ਉਹ ਮੌਨ ਨਹੀਂ ਤੋੜ ਰਹੇ।
Davinder Singh ਮਤਿ ਹੋਦੀ ਹੋਇ ਇਆਣਾ । ਤਾਣ ਹੋਂਦੇ ਹੋਇ ਨਿਤਾਣਾ । ਅਣਹੋਂਦੇ ਆਪੁ ਵੰਡਾਏ ! ਕੋ ਐਸਾ ਭਗਤੁ ਸਦਾਏ । ( ਬਾਈ ਜੀ ਗਰੀਬੀ ਹੀ ਉਤਮ ਹੈ !!)
Dalvir Gill ਸਲੋਕ ਮਃ ੧ ॥
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥
ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥
ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥
ਜਿਨ੍ਹ੍ਹ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥

No comments:
Post a Comment